ਅਮੀਰ ਸਭਿਅਤਾ ਦੇ ਗਰੀਬ ਵਾਰਸ - ਰਣਜੀਤ ਕੌਰ  ਗੁੱਡੀ ਤਰਨ  ਤਾਰਨ

ਪੁਰਾਣੀਆਂ ਫਿਲਮਾਂ, ਪੁਰਾਣੇ ਗੀਤ, ਪੁਰਾਣੀ ਮੁਟਿਆਰ,ਪੁਰਾਣਾ ਗੱਭਰੂ,ਪੁਰਾਣੀ ਸਭਿਅਤਾ ਤਸਵੀਰਾਂ ਚੋਂ ਵੇਖ ਕੇ

ਆਪਣੇ ਤੇ ਰਸ਼ਕ ਆਉਂਦਾ ਹੈ ਅਸੀਂ ਵੀ ਅਮੀਰ ਸੀ ,ਸਾਡੇ ਵੀ ਦਿਨ ਚੰਗੇ ਸੀ।ਬੜੀ ਬੇ ਇਨਸਾਫੀ ਕੀਤੀ ਹੈ,ਸਮੇਂ
ਦੀ ਚਾਲ ਨੇ।ਪਿਛਲੇ ਹਫਤੇ ਪੱਟੀ ਤੋਂ ਹਰਦਿਆਲਅਟਵਾਲਂ ਸਹਿਬ ਨੇ ਆਪਣੀ ਤਹਿਰੀਰ ਵਿਚ ਅਜੋਕੇ ਗੀਤਕਾਰਾਂ ਤੇ
ਗਾਇਕਾਂ ਤੇ ਭਰਪੂਰ ਟਿਪਣੀ ਕੀਤੀ।ਇਸ ਮੌਜੂ ਤੇ ਗੰਭੀ੍ਰਰਤਾ ਨਾਲ ਵਿਚਾਰਨਾਂ ਬਣਦਾ ਹੈ।ਅਕਸਰ ਅਖਬਾਰਾਂ ਵਿਚ
ਬੇ ਸੁਰੇ,ਬੇ ਤਾਲੇ,ਬੇ ਸ਼ੇਲੀ,ਬੇ ਸ਼ਾਇਰੀ,ਬੇ ਮਕਸਦ,ਬੇ ਮੌਕਾ,ਗਾਇਕੀ ਬਾਰੇ ਪੜ੍ਹਨ ਨੂੰ ਮਿਲਦਾ ਹੈ।ਸੁਣਦੇ ਵੀ ਹਾਂ,ਪਰ
ਹੱਲ ਲੱਭਣ ਦਾ ਯਤਨ ਕੋਈ ਨੀ ਕਰਦਾ।ਬੇ ਬਸੀ ਚ ਚੈਨਲ ਬਦਲ ਕੇ ਵਕਤ ਟਾਲ ਲਈਦਾ ਹੈ।ਇਥੇ ਹੀ ਬੱਸ ਨਹੀ,
ਹੋ ਜਾਂਦੀ,ਬੱਸਾਂ ਵਿਚ ਕੰਨ ਪਾੜਵਾਂ ਰੌਲ਼ਾ - ਸਵਾਰੀ ਲੱਖ ਚੀਕਦੀ ਰਹੇ,ਡਰਾਈਵਰ,ਕੰਡਕਟਰ ਨੂੰ ਅਸਰ ਨਹੀ ਹੁੰਦਾ ।
ਟਰੱਕ ਤਾਂ ਕੀ,ਮੋਟਰ ਬਾਈਕ,ਟ੍ਰੈਕਟਰ ਵੀ ਰੌਲ਼ਾ ਪ੍ਰਦੂਸ਼ਣ ਚ ਪਿਛੈ ਨਹੀ ਰਹੇ।ਸਸਤੇ ਬੋਲ,ਸਸਤੀ ਸ਼ਾਇਰੀ,ਦੱਸ ਰੁਪਏ
ਵਿਚ ਵਿਕਦੀ ਸੀ.ਡੀ ਹਰ ਇਕ ਦੀ ਪਹੁੰਚ ਵਿਚ ਹੈ।ਮੋਬਾਈਲ ਫੋਨ ਤੇ ਤਾਂ ਮੁਫਤੀ ਵੱਜ ਰਹੀ ਹੁੰਦੀ ਹੈ।ਮੇਰੇ ਵਰਗੇ
ਦੁੱਕੀ ਤਿਕੀ ਵੀ ਮੋਬਾਈਲ ਗਾਣੇ ਇੰਜ ਵਜਾ ਰਹੇ ਹੁੰਦੇ ਹਨ ਜਿਵੈਂ ਤਾਜ਼ੇ ਤਾਜ਼ੇ ਗਾਇਕ ਬਣੇ ਹੋਣ।ਇਹ ਨਿਖਾਰ ਨਹੀਂ
ਨਿਘਾਰ ਹੈ।ਸੰਗੀਤ ਰੂਹ ਦੀ ਗਜ਼ਾ ਹੈ,ਮਨੁੱਖ ਹੀ ਨਹੀਂ ਜਾਨਵਰ ਵੀ ਅਤੇ ਪੌਦੇ ਵੀ ਸੰੰਗੀਤ ਦਾ ਆਨੰਦ ਮਾਣਦੇ ਹਨ।
ਘੋੜੇ ਅਤੇ ਊਠ ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਮਨਮੋਹਕ ਰੰਗ ਬੰਨ੍ਹਦੇ ਹਨ,ਪੌਦੇ ਪਲਰਦੇ ਹਨ।(ਇਹ ਵਿਗਿ-
ਆਨਕ ਤੱਥ ਹੈ) ਮੈੰ ਇਹ ਤਜੁਰਬਾ ਵੀ ਕੀਤਾ ਹੈ,ਮੈਂ ਕਿਆਰੀਆਂ ਦੇ ਨੇੜੇ ਸਟਰਿੀਓ ਲਾ ਦੇਂਦੀ ਸੀ,ਮੇਰੇ ਫੁੱਲ,ਬੂਟੇ,
ਝੁਮਣ ਲਗਦੇ,ਸਾਡੀ ਗਊ ਸ਼ਾਂਤ ਚਿਤ ਲਿਵ ਲਾ ਲੈਂਦੀ।ਸ਼ਾਡੀ ਰੂਹ ਵੀ ਖਿੜ ਜਾਂਦੀ।ਹੁਣ ਤਾਂ ਬਾਹਰਲਾ ਬੇ ਸੁਰਾ ਸ਼ੋਰ
ਇੰਨਾਂ ਹੁੰਦਾ ਹੈ ਕਿ ਕਹੀਏ? ਮੈਡੀਕਲ ਸਾਇੰਸ ਨੇ ਵੀ ਪਰੁਵ ਕੀਤਾ ਹੈ ਕਿ ਕਈ ਰੋਗਾਂ ਦੀ ਰੋਕਥਾਂਮ ਲਈ ਸੰਗੀਤ
ਸੁਰਾਂ ਕੰਮ ਆਂਉਂਦੀਆਂ ਹਨ।ਵਿਦਿਆਰਥੀਆਂ ਨੂੰ ਬਾਹਰਲੇ ਸ਼ੋਰ ਤੋਂ ਬਚਾਅ ਲਈ ਆਪਣੇ ਨੇੜੇ ਸੰਗੀਤ ਲਾਉਣਾ ਪੈਂਦਾ
ਹੈ।ਬਾਗਾਂ ਵਿਚ ਪੰਛੀਆਂ ਦਾ ਚਹਿਚਹੁਉਣਾ ਵੀ ਇਹੋ ਸੰਦੇਸ਼ ਦਿੰਦਾ ਹੈ,ਕਿ ਬੂਟੇ ਸੰਗੀਤ ਸੁਣਦੇ ਹਨ।ਕੋਈ ਵਿਆਹ
ਸੰਪਨ ਨਹੀਂ ਹੁੰਦਾ ਲਗਦਾ ਜਿਸ ਵਿਚ ਸੌ ਡੈਸੀਮਲ ਤੇ ਬੇ ਮੌਕਾ,ਬੇ ਮਕਸਦ,ਵਾਜਾ ਪ੍ਰਦੂਸ਼ਣ ਨਾ ਹੋਵੇ।ਵਿਆਹ ਦਾ ਵੇਲਾ
ਚਿਰਾਂ ਤੋਂ ਵਿਛੜਿਆਂ ਨੂੰ ਮਿਲਣ ਦਾ ਹੁੰਦਾ ਹੈ।ਦੇਬਾਰਾ ਕਦੋਂ ਤੇ ਕਿਥੇ ਮਿਲਣ ਹੋਵੇਗਾ ਕੌਣ ਜਾਨੇ,ਪਰ ਸ਼ੋਰ ਵਿਚ ਇਹ
ਇਹ ਸੱਧਰ ਹੀ ਰਹਿ ਜਾਂਦੀ ਹੈ ਕਿ ਅੱਜ ਤਾਂ ਮੁਲਾਕਾਤ ਹੋ ਜਾਂਦੀ।ਕੋਈ ਨਹੀਂ ਹਿੰਮਤ ਕਰਦਾ ਕਿ ਕਹਿ ਦੇਵੇ ਆਵਾਜ਼
ਘੱਟ ਕਰ ਦਿਓ।ਅਸੀਂ ਤਾਂ ਹੁਣ ਸ਼ਗਨ ਪਾ ਪਿਛਲੇ ਪੈਰੀਂ ਮੁੜ ਆਈਦਾ ਹੈ।ਆਪਣੇ ਘਰ ਦੀ ਸੁੱਖ ਸ਼ਾਤੀ ਲਈ
ਅਖੰਡ ਪਾਠ,ਜਗਰਾਤਾ ਕਰਾ ਕੇ ਪੜੋਸੀਆਂ ਦਾ ਚੈਨ ਖੋਹ ਲਿਆ ਜਾਂਦਾ ਹੈ।ਚਲਦੀ ਬੱਸ ਵਿਚ ਡਰਾਈਵਰ ਕੰਡਕਟਰ
ਨੂੰ ਰੌਲਾ ਘੱਟ ਕਰਨ ਲਈ ਕਹੋ, ਅਗੋ ਉਹ ਕਹੇਗਾ ਰੌਲਾ ਘੱਟ ਨਹੀਂ ਹੋਣਾ,ਉਤਰ ਜਾਓ।ਮਹਿਮਾਨ ਨੂੰ ਭਗਵਾਨ
ਸਮਝਣ ਵਾਲੇ ਦੇਸ਼ ਵਿਚ ਲੋਕ ਸਿਸ਼ਟਾਚਾਰ ਹੀ ਭੁੱਲ ਗਏ ਹਨ।ਪਲ ਦੋ ਪਲ ਦਾ ਸਫਰ ਕਦੇ ਹਮਸਫਰ ਬਣ ਜਾਇਆ
ਕਰਦਾ ਸੀ,ਹੁਣ ਤੇ ਦੁਆ ਮੰਗੀਦੀ ਹੈ,ਸੁੱਖੀ ਸਾਂਦੀ ਘਰ ਪਹੁੰਚ ਜਾਈਏ।ਦੁਨੀਆਂ ਚ ਸਭਿਅਤਾ ਸਿਖਾਂਉਣ ਵਾਲਿਆਂ
ਦੇ ਆਪਣੇ ਸਵਾਦ ਬਦਲ ਗਏ ਹਨ ਜਾਂ ਮਨ ਹੀ ਬੇਸੁਰੇ ਹੋ ਗਏੇ ਹਨ।ਜੀਵਨ ਬੇ ਸ਼ੇਲੀ ਹੋ ਨਿਬੜਿਆਂ ਹੈ।
ਵਿਵਧ ਭਾਰਤੀ ਤੋਂ ਰੋਜ਼ ਭੁਲੇ ਵਿਸਰੇ ਗੀਤ ਸੁਣਨ ਨੂੰ ਮਿਲਦੇ ਹਨ,ਇਕ ਗੀਤ ਜੋ ਮਨ ਤੇ ਡੂੰੰਘੀ
ਛਾਪ ਛਡ ਗਿਆ,ਰਾਮਚੰਦਰ ਸੀਆ ਸੇ ਕਹਿ ਗਏ,ਐਸਾ ਜਮਾਨਾ ਅਏਗਾ ,ਹੰਸ ਚੁਗੇਗਾ ਦਾਨਾ ਦੂਨਾ,ਕੌਆ ਮੋਤੀ
ਖਾਏਗਾ-ਇਸ ਗੀਤ ਦਾ ਨਿਚੋੜ ਕੁਝ ਇਸ ਤਰਾਂ ਹੈ,ਲੋਭੀ ਮੌਜ ਉਡਾਏਗਾ,ਗੁਰੂ ਭਗਤ ਭੂਖਾ ਮਰ ਜਾਏਗਾ,ਪਿਤਾ
ਸੰਗ ਨਾਚੇਗੀ ਅਬਲਾ,ਭਾਈ ਸੰਗ ਭਾਗੇਗ ਿਬਹਿਨੀਆ,ਕਾਜਲ ਕਾ ਦਾਗ ਭਾਈ ਲਗਾਏਗਾ,ਕੈਸਾ ਕੰਨਿਆਦਾਨ
ਪਿਤਾ ਹੀ ਕੰਨਿਆ ਕਾ ਧਨ ਖਾਏਗਾ"-ਪੰਜਾਹ ਸਾਲ ਪਹਿਲਾਂ ਦਾ ਮਨੋਰੰਜਕ ਗੀਤ ਭਵਿਖ ਬਾਣੀ ਤੇ ਅੱਜ ਦੀ ਜਿੰਦਾ
ਉਦਾਹਰਣ ਬਣ ਕੇ ਸਾਹਵੇਂ ਹੈ।ਇਸ ਤਰਾਂ ਹੀ ਇਹ ਮੁੰਡਾ ਨਿਰਾ ਛਨਿਛਰ ਈ- ਵੀ ਬਿਲਕੁਲ ਸਖਿਆਤ ਹੈ।
ਮੈਡਮ ਰੁਪਿੰਦਰ ਕੌਰ ਰੂਪ ਨੇ ਲਿਬਾਸ ਬਾਰੇ ਜੋ ਕਿਹਾ ਹੈ ਸਹੀ ਹੈ," ਇਕ ਤਾਰਾ ਬੋਲੇ ਸੁਨ ਸੁਨ,ਫੈਸ਼ਨ ਬੜਤਾ
ਬੜ੍ਹਤਾ ਗਿਆਂ, ਕਪੜਾ ਤਨ ਸੇ ਘਟਤਾ ਗਿਆ" ਉਦੋਂ ਕੇਵਲ ਮਨੋੰਰੰਜਨ ਲਈ ਲਗਦਾ ਸੀ,ਹੁਣ ਰੂ ਬਰੂ ਹੋ ਗਿਆ।
ਉਂਜ ਕੁੜੀਆਂ ਦਾ ਜੀਨ ਪਾਉਣਾ ਲਾਭਦਾਇਕ ਵੀ ਹੈ,ਪੁਛੋ ਕਿਵੈਂ,ਪੰਜਾਬੀ ਸੂਟ ਇਕ ਵਾਰ ਪਹਿਨਣ ਤੇ ਫੈਸ਼ਨ ਖਤਮ
ਤੇ ਜੀਨ ਤਾਂ ਕਦੀ ਆਉਡੇਟਡ ਹੁੰਦੀ ਨਹੀ,ਨਾਂ ਧੋਣੀ ਨਾਂ ਪਰੈਸ ਕਰਨ ਦਾ ਝੰਜਟ,ਸੂਟ ਨਾਲੋਂ ਘੱਟ ਪੈਸੇ ਚ ਮਿਲ
ਜਾਂਦੀ ਹੈ,ਭਾਵੇ ਲੰਡੇ ਬਾਜ਼ਾਰ ਚੋਂ ਪੁਰਾਣੀ ਲੈ ਲਵੋ,ਕਈ ਸਾਲ ਹੰਡ ਜਾਂਦੀ ਹੈ,ਹੈ ਨਾਂ ਪੈਸੇ ਦੀ ਬਚਤ,ਕੁੜੀਆਂ ਤਾਂ
      

 
ਸਗੋਂ ਸਿਆਂਣੀਆਂ ਹਨ,ਲੋਕ ਅੇਵੇਂ ਕਹਿੰਦੇ ਹਨ ਪੱਛਮ ਦਾ ਪ੍ਰਭਾਵ ਹੈ,ਚੁੰਨੀ,ਦੁਪੱਟੇ ਨੂੰ ਅੱਗ ਲਗਣ ਦਾ ਡਰ ਵੀ ਰਹਿੰਦਾ
ਹੈ।ਫਿਰ ਵੀ ਜੈਸਾ ਦੇਸ਼ ਵੈਸਾ ਵੇਸ ਦਾ ਨਿਯਮ ਧਿਆਨ ਹਿੱਤ ਰੱਖਣਾ ਬਣਦਾ ਹੈ।ਜੇ ਘੱਟ ਵਸਤਰ ਪਹਿਨਣ ਨੂੰ ਫਿਲਮਾਂ
ਨਾਲ ਜੋੜ ਕੇ ਵੇਖੀਏ ਤਾਂ ਕੈਬਰੇ ਡਾਂਸਰ ਮੈਡਮ ਹੈਲਨ ਆਪਣੇ ਪਰੋਫੈਸ਼ਨ ਵਿਚ ਰੋਜ਼ੀ ਰੋਟੀ ਲਈ ਸਟੇਜ ਤੇ ਬਹੁਤ ਘੱਟ
ਵਸਤਰ ਪਹਿਨੇ ਆਮ ਜੀਵਨ ਵਿਚ ਉਹ ਨਿਹਾਇਤ ਉੱਚੇ ਕਿਰਦਾਰ ਦੇ ਮਾਲਕ ਹਨ ਤੇ ਰੱਜਵੀ ਇਜ਼ਤ ਕਮਾ ਚੁੱਕੇ ਹਨ।
ਗਲ ਤਾਂ ਸਿਰਫ ਨੀਅਤੀ ਤੇ ਨੈਤਿਕਤਾ ਦੇ ਦਾਇਰੇ ਚ ਰਹਿਣ ਦੀ ਹੈ।ਹੁਣ ਦੀਆਂ ਡਾਂਸਰਾਂ ਤੇ ਸ਼ਾਇਦ ਡਰੈਸ਼ ਕੋਡ ਲਾਗੂ
ਹੈ।ਪੱਛਮ ਨੂੰ ਇਲਜ਼ਾਮ ਦੇਣਾ ਜਿੰਮੇਵਾਰੀ ਤੋਂ ਭੱਜਣਾ ਹੈ।ਪੱਛਮ ਵਿਚ ਮਨੁੱਖ ਤਾਂ ਕੀ ਜਾਨਵਰ ਵੀ ਉੱਚੀ ਨਹੀਂ ਬੋਲਦੇ।
ਕੀ ਹੋਲੀ,ਦੀਵਾਲੀ ,ਦੁਸਹਿਰੇ ਤੇ ਪ੍ਰਦੂਸ਼ਣ ਫੇਲਾਉਣਾ ਵੀ ਪੱਛਮ ਨੇ ਸਿਖਾਇਆ ਹੈ?ਪੱਛਮ ਨੇ ਤੇ ਸੱਭ ਕੁਝ ਪੂਰਬ ਤੋਂ
ਸਿਖਿਆ ਤੇ ਸਿੱਖ ਰਹੇ ਹਨ।ਉਹ ਇਸ ਅਮੀਰ ਸਭਿਅਤਾ ਨੂੰ ਅਪਨਾਉਣਾ ਚਾਹੁੰਦੇ ਹਨ।ਉਥੇ ਵਿਆਹ ਅਧਿਆਮਿਕਤਾ
ਦੇ ਅੰਦਰ ਪੂਰਣ ਸ਼ਾਤੀ ਦੇ ਮਾਹੌਲ ਵਿਚ ਸੰਪਨ ਕੀਤੇ ਜਾਂਦੇ ਹਨ-ਆਪਣੇ ਦੇਸ਼ ਵਾਗ ਕਾਂਵਾਂ ਰੌਲੀ ਚ ਨਹੀਂ।ਸਭਿਅਤਾ
ਦਾ ਮੁਹਾਂਦਰਾ ਵਿਗਾੜਨ ਚ ਮਰਦ ਹੀ ਜਿੰਮੇਵਾਰ ਹੈ ਤੇ ਮਰਦ ਹੀ ਸਾਫ ਕਰ ਸਕਣ ਦੇ ਸਮੱਰੱਥ ਹੈ।
ਮੋਟਰ ਬਾਇਕ +ਮੁਰਕੀਆਂ+ਮੋਬਾਇਲ+ਮਟਰਗਸ਼ਤੀ+ ਗਲ ਚ ਵਾਲ + ਨਸ਼ਾ= ਮੁੰਡਾ-ਇਹੋ ਹੀ ਹੈ ਨਾਂ ਅੱਜ ਦੇ ਜਵਾਨ
ਦੀ ਨਿਸ਼ਾਨੀ,ਜਿਸ ਤੇ ਮਾਂ ਬਾਪ ਰਸ਼ਕ ਕਰਕੇ ਕੁੜੀਆਂ ਨੂੰ ਨਿੰਦਦੇ ਹਨ।ਕੀ ਨਸ਼ਾਂ ਪੱਛਮ ਨੇ ਸਿਖਾਇਆਂ ਹੈ?
ਸ਼ੋਰ ਪ੍ਰਦੂਸ਼ਣ ਤੇ ਅਨੈਤਿਕਤਾ ਨੂੰ ਜੇ ਸਿਹਤ ਨਾਲ ਜੋੜ ਕੇ ਵੇਖਿਆਂ ਜਾਏ ਤਾਂ ਇਹ ਕੈਂਸਰ ਜਿੰਨਾਂ ਹੀ ਘਾਤਕ ਹੈ।ਕੰਨ ਬੋਲੇ
ਹੋ ਰਹੇ ਹਨ,ਚਮੜੀ ਰੋਗ ਫੈਲ਼ ਰਹੇ ਹਨ,ਮਾਨਸਿਕ ਰੋਗ ਹੋ ਰਹੇ ਹਨ।ਚੰਦ ਕੁ ਲੋਕਾਂ ਦੇ ਅਮੀਰ ਹੋ ਜਾਣ ਦੇ ਮੁਕਾਬਲੇ ਹਜਾਰਾਂ
ਗਰੀਬ ਹੋ ਰਹੇ ਹਨ।ਸਵੇਰੇ ਚਾਰ ਵਜੇ ਚਾਰੇ ਪਾਸੇ ਤੋਂ ਸਪੀਕਰ ਵੱਜਣ ਲਗ ਪੈਂਦੇ ਹਨ ਤੇ ਇਸ ਨੂੰ ਗੁਰੂ ਦੀ ਸ਼ਾਤੀ ਭਗਤੀ
ਕਿਹਾ ਜਾਂਦਾ ਹੈ-ਜਿਸ ਨੇ ਸਵਰਗ ਨਹੀਂ ਜਾਣਾ ਉਸ ਨੂੰ ਵੀ ਪੁਚਾਉਣ ਦਾ ਠੇਕਾ ਲਿਆਂ ਜਾਪਦਾ ਹੈ।ਸ਼ਰਧਾ ਰੌਲਾ ਗੌਲਾ
ਬਣ ਕੇ ਰਹਿ ਗਈ ਹੈ।
ਕੁਝ ਸਾਲ ਪਹਿਲਾਂ ਦੀ ਗਲ ਹੈ,ਜਦ ਸ਼ਤਰੂਘਂਨ ਸਿਨਹਾ ਸਿਹਤ ਅਤੇ ਲੋਕ ਭਲਾਈ ਮੰਤਰੀ ਸਨ ਤਾਂ
ਉਹਨਾ ਨੇ ਇਕ ਸਟੇਜ ਪ੍ਰੋਗਰਾਮ ਕੀਤਾ ਜਿਸ ਵਿਚ ਮੋਹਤਬਰ ਸਖਸ਼ੀਅਤਾਂ ਸ਼ੁਭਾਇਮਾਨ ਸਨ,ਇਕ ਭੱਦੀ ਸ਼ਕਲ ਵਾਲਾ
ਮਨੁੱਖ ਉਠਿਆ ਤੇ ਬੋਲਿਆਂ, ਕੁੜੀਆਂ ਜਾਣ ਕੇ ਭੜਕਾਊ ਲਿਬਾਸ ਪਹਿਨਦੀਆਂ ਹਨ,ਮੈਂਨੂੰ ਨਾਮ ਯਾਦ ਨਹੀ ਇਕ
ਸਤਿਕਾਰਿਤ ਮੋਹਤਰਮਾਂ ਨੇ ਕਿਹਾ," ਕਦੇ ਕਿਸੇ ਅੋਰਤ ਨੇ ਤੁਹਾਨੂੰ ਟੋਕਿਆਂ ,ਅੰਡਰਵੀਅ੍ਰਰ ਚ ਫਿਰ ਰਹੇ ਹੋ,ਆਪਣੀ
ਅੱਖ ਠੀਕ ਰਖੱ,ਪੰਜ ਸਾਲ ਦੀ ਬੱਚੀ ਨੇ ਕਿਵੇਂ ਭੜਕਾ ਲਿਆਂ ਤੁਹਾਂਨੂੰ ਜੋ ਉਸ ਦਾ ਬਲਾਤਕਾਰ ਕੀਤਾ ਗਿਆਂ,ਇਥੇ ਹੀ
ਬੱਸ ਨਹੀ ਚਾਰ ਮਹੀਨੇ ਦੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆਂ ਉਹ ਬੇਜੁਬਾਂ ਕੀ ਉਕਸਾਉਂਦੀ ਹੈ?ਕਿਸੇ ਨੂੰ ਜਵਾਬ
ਨਹੀ ਸੀ ਸੁਝਿਆਂ।( ਉਸ ਵਕਤ ਵੀ ਰੋਜ਼ ਅਗਵਾ ਤੇ ਰੇਪ ਹੋਏ ਸਨ)
ਇਹ ਮਾਅਸ਼ਰਾ ਮਰਦ ਦਾ ਹੈ ਤੇ ਮਰਦ ਆਪਣੀ ਧੋਸ ਨਾਲ ਚਲਾਉਣਾ ਚਾਹੁੰਦਾ ਹੈ।ਇਹ ਬੇਮਾਇਨਾਂ ਬੇ ਸ਼ਾਇਰੀ
ਗੀਤ ਮਰਦ ਨੇ ਹੀ ਲਿਖੇ ਹਨ ਤੇ  ਮਰਦ ਹੀ ਗਾਉਂਦਾ ਗਵਾਂਉਂਦਾ ਹੈ,ਆਪਣੇ ਨਿਜੀ ਮੁਫਾਦ ਲਈ। ਕੁੜੀਆਂ ਵੀ ਪੈਸੇ
ਦੀ ਲੋੜ ਪੂਰੀ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ ਜਾਂ ਫਿਰ ਕਰ ਦਿੱਤੀਆ ਜਾਂਦੀਆਂ ਹਨ।ਹਰ ਤਸਵੀਰ ਦੇ ਦੋ ਰੁੱਖ
ਹੁੰਦੇ ਹਨ,ਦੋਨੋ ਤਰਫ ਦੇਖ ਕੇ ਹੰਭਲਾ ਮਾਰਨ ਦੀ ਲੋੜ ਹੈ।ਇਸ ਅਮੀਰ ਸਭਿਅਤਾ ਦਾ ਦਿਲ ਟੁੰਬਵਾਂ ਉਦੇਸ਼ ਹੈ,
ਅੋਰਤ ਈਮਾਨ, ਪੁੱਤਰ ਨਿਸ਼ਾਂਨ,ਧਨ ਗੁਜ਼ਰਾਨ,ਤੇ ਬੇਟੀਆਂ,ਰਹਿਮਤ,ਰਹਿਮਾਨ ,ਮੇਰੀ ਨਿੱਕੀ ਜਿਹੀ ਸੋਚ
ਤਾਂ ਇਹ ਮੰਨਦੀ ਹੈ ਕਿ ਸ਼ਾਇਦ ਇਹ ਉਪਦੇਸ਼ ੍ਹਹੈ।
ਹੁਣ ਵੇਲਾ ਆ  ਗਿਆ ਹੈ,ਮਰ ਚੁੱਕੀ ਆਤਮਾਂ ਨੂੰ ਝੰਜੋੜਨਾਂ ਹੈ,ਲਿਖਣ ਬੋਲਣ ਨਾਲ ਨਹੀ ,ਅਮਲਾਂ ਨਾਲ।ਪਿਛੇ
ਝਾਤੀ ਮਾਰਨ ਨਾਲ ਹੀ ਜਮੀਰ ਜਾਗੇਗੀ ਤੇ ਵਾਤਾਵਰਣ ਚ ਪਸਰੀ ਧੁੰਦ ਨਿਰਮਲ ਹਵਾ ਬਣ ਵਗਣ ਲਗੇਗੀ।
ਸ਼ਾਡੇ ਵਾਰਸਾਂ ਨੇ ਸਾਨੂੰ ਵਿਰਾਸਤ ਵਿਚ ਖੁਬਸੂਰਤ ਸਭਿਅਤਾ ਝੋਲੀ ਪਾਈ ਪਰ ਸਾਥੌਂ ਸੰਭਾਂਲੀ ਨਾਂ ਗਈ ਇਸ ਲਈ
ਸਭ ਕੁਝ ਕੋਲ ਹੁੰਦੇ ਵੀ ਅਸੀਂ ਗਰੀਬ ਹੋ ਨਿਬੜੈ ਹਾਂ।ਇਹ ਬਦਨਸੀਬੀ ਹੀ ਤਾਂ ਹੈ,ਪਰ ਕੋਈ ਢੇਰੀ ਢਾਹਿਆਂ ਨਹੀ
ਸੋਚ ਬਦਲਣ ਦੀ ਹਿੰਮਤ ਕੀਤਿਆਂ ਫਿਰ ਉਠ ਖੜਾਂਗੇ।ਇਕ ਦੂਸਰੇ ਨੂੰ ਦੋਸ਼ ਦੇਣ ਦੀ ਥਾਂ ਆਪਣੇ ਤੋਂ ਸ਼ੁਰੂ ਕਰੋ।
ਚੈਰਿਟੀ ਬਿਗਿਨਸ ਅੇਟ ਹੋਮ" ਰੱਬ ਰਾਖਾ।