ਗਜ਼ਲ - ਜਸਪਾਲ ਕੌਰੇਆਣਾ

            ਕੋਈ ਰਾਤ ਲੈ ਕੇ ਸਵੇਰਾ ਵੀ ਆਵੇ।
            ਕਿਤੇ ਉਸ ਦੇ ਘਰ ਦਾ ਹਨੇਰਾ ਵੀ ਜਾਵੇ।
            ਚਿੜੀਆਂ ਦੇ ਚੰਬੇ ਦੀ ਉਡੀਕ ਚ ਕਿਧਰੇ,
            ਨਾਂ ਤੁਰ ਮੇਰੇ ਘਰ ਦਾ ਬਨੇਰਾ ਵੀ ਜਾਵੇ।
            ਕਿਤੇ ਇੰਝ ਹੋਵੇ ਕੇ ਪਿਆਰ ਦੇ ਹੱਥੋਂ,
            ਤੇਰਾ ਵੀ ਜਾਵੇ ਤੇ ਮੇਰਾ ਵੀ ਜਾਵੇ।
            ਨਿੱਤ ਦਿਆਂ ਰਾਹਾਂ ਦੇ ਸਫ਼ਰ ਨੂੰ ਭੁੱਲ ਕੇ,
            ਕੋਈ ਰਾਹੀ ਥੋੜ੍ਹਾ ਲੰਬੇਰਾ ਵੀ ਜਾਵੇ।
            ਕਿਵੇਂ ਬੰਦਾ ਦਿਲ ਤੇ ਦਿਮਾਗ਼ ਦੇ ਸੰਗ,
            ਲੇੈ ਕੇ ਕਿਤੇ ਆਪਣਾ ਚਿਹਰਾ ਵੀ ਜਾਵੇ।
            ਮਾਂ ਦੇ ਸੁਪਨੇ ਦਾ ਇਹ ਹਸ਼ਰ ਨਾ ਹੋਵੇ,
            ਸਿਵਿਆਂ ਤੱਕ ਸਿਰ ਦਾ ਸਿਹਰਾ ਵੀ ਜਾਵੇ।
              
                ਲੇਖਕ- ਜਸਪਾਲ ਕੌਰੇਆਣਾ
                            ਬਠਿੰਡਾ।
             ਮੋਬਾਇਲ ਨੰ:9780852097