ਫੇਸਬੁੱਕ ਤੇ ਆਪਣੇਂ ਆਪ ਨੂੰ ਚੰਗੇ ਹੋਣ ਦਾ ਦਿਖਾਵਾ ਵੀ ਕਰਦੇ ਨੇ ਬਹੁਤ ਲੋਕ ਆਪਣਾਂ ਮਸ਼ਹੂਰ ਹੋਣ ਲਈ - ਜਗਨ ਉੱਗੋਕੇ ਧਾਲੀਵਾਲ
ਅੱਜਕਲ੍ਹ ਜਿਵੇਂ ਆਪਾਂ ਫੇਸਬੁੱਕ ਜਾ ਇੰਸਟਾਗ੍ਰਾਮ ਤੇ ਵਧੀਆ ਵਧੀਆ ਸਿੱਖਿਆ ਦਾਇਕ ਪੋਸਟਾਂ ਲਿਖਤਾਂ ਬਗੈਰਾ ਵੇਖਦੇ ਰਹਿੰਦੇ ਹਾ। ਤਾਂ ਆਪਾਂ ਚੰਗੀਆਂ ਸਿੱਖਿਆ ਦਾਇਕ ਪੋਸਟਾਂ ਵੇਖ ਕੇ ਹੀ ਇੰਨਸਾਨ ਦੀ ਸੋਚ ਵਿਚਾਰ ਨੂੰ ਵੀ ਬਿੰਨਾਂ ਸੋਚੇਂ ਸਮਝੇਂ ਪੋਸਟਾਂ ਦੀ ਤਰ੍ਹਾਂ ਹੀ ਚੰਗਾ ਸਮਝ ਲੈਂਦੇ ਹਾਂ।
ਮੈਂ ਤੁਹਾਡੇ ਨਾਲ ਫੇਸਬੁੱਕ ਤੇ ਆਪਣੀ ਹੱਡਬੀਤੀ ਗੱਲ ਸ਼ੇਅਰ ਕਰ ਰਿਹਾ ਹਾਂ।
ਗੱਲ ਦੋ ਕੁ ਸਾਲ ਪਹਿਲਾਂ ਦੀ ਹੈ। ਫੇਸਬੁੱਕ ਤੇ ਇੱਕ ਕੁੜੀ ਬਹੁਤ ਚੰਗੀਆਂ ਚੰਗੀਆਂ ਸਿੱਖਿਆ ਦਾਇਕ ਪੋਸਟਾਂ ਲਿਖਤਾਂ ਬਗੈਰਾ ਸ਼ੇਅਰ ਕਰਿਆ ਕਰੇ ਨਾਮ ਵੀ ਕਾਫ਼ੀ ਹੈ ਉਸਦਾ ਫੇਸਬੁੱਕ ਤੇ ਮੈਂ ਪੋਸਟਾਂ ਚੰਗੀ ਤਰ੍ਹਾਂ ਪੜਿਆ ਕਰਾਂ ਤਾਂ ਪੋਸਟਾਂ ਬਹੁਤ ਵਧੀਆ ਸਿੱਖਿਆ ਦਾਇਕ ਹੋਇਆ ਕਰਨੀਆਂ ਤੇ ਮੈਂ ਪੋਸਟਾਂ ਲਾਈਕ ਕਰਿਆ ਕਰਾਂ। ਸਾਡੇ ਦੋਵਾ ਦੀ ਗੱਲ ਮੈਸੇਜ ਤੇ ਹੋਈ ਤਾਂ ਉਸ ਨੇ ਵੀ ਮੇਰਾ ਫੇਸਬੁੱਕ ਵੇਖਿਆ ਤਾਂ ਦੁਆਰਾ ਮੇਰੇ ਕੋਲ ਉਸ ਕੁੜੀ ਦਾ ਮੈਸੇਜ ਆਇਆ ਕਿ ਤੁਸੀਂ ਤਾ ਜੀ ਕਾਫੀ ਵੱਡੇ ਪੱਤਰਕਾਰ ਉ ਤੁਸੀਂ ਤਾ ਕਾਫੀ ਮਸ਼ਹੂਰ ਲੱਗਦੇ ਉ।
ਮੈਂ ਉਸ ਕੁੜੀ ਨੂੰ ਕਿਹਾ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤਾ ਇੱਕ ਆਮ ਜਿਹਾ ਬੰਦਾ ਹਾਂ।
ਚਲੋ ਦੁਆਰਾ ਫੇਰ ਉਸ ਦਾ ਮੈਸੇਜ ਆਇਆ ਕਿ ਨਹੀਂ ਜੀ ਤੁਸੀ ਦੇਖਣ ਚ ਆਮ ਨਹੀਂ ਲੱਗਦੇ ਤੁਸੀਂ ਤਾ ਕਾਫੀ ਮਸ਼ਹੂਰ ਲੱਗਦੇ ਉ।
ਮੈਂ ਮਨ ਚ ਸੋਚਿਆ ਕਿ ਕਮਾਲ ਦੀ ਗੱਲ ਆ ਇਹ ਕੁੜੀ ਇੱਕ ਲੇਖਕ ਆ ਹੈ। ਬਹੁਤ ਵਧੀਆ ਲਿਖਦੀ ਹੈ ਕਾਫੀ ਸਮੇਂ ਤੋਂ ਵੇਖਦਾ ਹਾਂ ਇਸ ਦੀਆਂ ਪੋਸਟਾਂ ਬਹੁਤ ਵਧੀਆ ਸਿੱਖਿਆ ਦਾਇਕ ਹੁੰਦੀਆਂ ਨੇ।
ਪਰ ਜੋਂ ਲੇਖਕ ਹੁੰਦਾ ਹੈ ਉਹ ਤਾ ਇਸ ਤਰ੍ਹਾਂ ਦੀਆਂ ਗੱਲਾਂ ਈ ਨਹੀਂ ਕਰਦਾ ਨਾ ਹੀ ਉਸ ਨੂੰ ਕੋਈ ਮਸ਼ਹੂਰੀ ਤੱਕ ਮਤਲਬ ਹੁੰਦਾ ਹੈ।
ਚਲੋ ਫੇਰ ਕਾਫੀ ਜਾਣ ਪਛਾਣ ਹੋ ਗਈ ਸਾਡੇ ਦੋਵਾ ਚ ਤੇ ਉਹ ਕੁੜੀ ਮੈਨੂੰ ਕਹਿੰਦੀ ਚਲੋਂ ਵਟਸਐਪ ਤੇ ਵੀ ਐਡ ਹੁੰਂਦੇ ਹਾ ਹਾ ਚਲੋ ਉਸ ਨੇ ਮੈਨੂੰ ਫੇਸਬੁੱਕ ਮੈਂਸੇਜਰ ਤੇ ਆਪਣਾਂ ਵਟਸਐਪ ਨੰਬਰ ਭੇਜਿਆ ਅਸੀ ਦੋਵੇ ਵਟਸਐਪ ਤੇ ਵੀ ਐਡ ਹੋ ਗੲੇ।
ਚਲੋ ਉਹ ਕੁੜੀ ਮੈਨੂੰ ਕਹਿੰਦੀ ਜੀ ਤੁਸੀਂ ਮੇਰੀਆਂ ਪੋਸਟਾਂ ਜ਼ਰੂਰ ਸ਼ੇਅਰ ਕਰਿਆ ਕਰੋ ਜਿਥੋਂ ਤੱਕ ਵੀ ਤੁਹਾਡੇ ਤੋਂ ਹੋ ਸਕਦਾ ਹੈ।
ਮੈਂ ਉਸ ਕੁੜੀ ਦੀਆਂ ਪੋਸਟਾਂ ਸ਼ੇਅਰ ਕਰਨ ਲੱਗ ਪਿਆ ਫੇਸਬੁੱਕ ਤੇ ਮੈਨੂੰ ਉਹ ਕੁੜੀ ਮੇਰਾ ਧੰਨਵਾਦ ਕਰਿਆ ਕਰੇ ਕਿ ਤੁਸੀਂ ਮੇਰੀਆਂ ਪੋਸਟਾਂ ਸ਼ੇਅਰ ਕਰਦੇ ਉ ਤੇ ਇਸ ਦੇ ਨਾਲ ਨਾਲ ਮੈਨੂੰ ਇਸ ਤਰ੍ਹਾਂ ਵੀ ਪੁਛਿਆ ਕਰੇਂ ਕਿ ਤੁਹਾਨੂੰ ਮੇਰੇ ਬਾਰੇ ਕਿਸੇ ਨੇ ਪੁੱਛਿਆ ਤਾਂ ਨਹੀਂ ਕਿ ਇਹ ਕੁੜੀ ਕੌਣ ਆ ਇੰਨਾ ਵਧੀਆ ਲਿਖਦੀ ਹੈ। ਮੈਂ ਕਿਹਾ ਕਰਾਂ ਨਹੀ ਮੈਨੂੰ ਤਾ ਕਿਸੇ ਨੇਂ ਕਦੇ ਵੀ ਕੁਛ ਨਹੀਂ ਪੁਛਿਆ।
ਤੇ ਮੈਂ ਵੀ ਸੋਚਿਆ ਕਰਾਂ ਵੀ ਇਹ ਮੈਨੂੰ ਇਸ ਤਰ੍ਹਾਂ ਕਿਉ ਪੁੱਛਦੀ ਹੈ ਅਸਲੀ ਕਾਰਨ ਕੀ ਹੋ ਸਕਦਾ ਹੈ।
ਮੈਂ ਉਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਫੇਰ ਰਿਜਾਲਟ ਪਤਾ ਕੀ ਮਿਲਿਆ ਮੈਨੂੰ ਕਾਫੀ ਲੰਮੇ ਸਮੇਂ ਬਾਅਦ ਜੋਂ ਇੰਨਸਾਨ ਫੇਸਬੁੱਕ ਤੇ ਕਾਫੀ ਮਸ਼ਹੂਰ ਹੁੰਦਾ ਹੈ ਉਹ ਕੁੜੀ ਉਸ ਦੀ ਪੋਸਟ ਲਾਈਕ ਕਰਿਆ ਕਰੇ ਤੇ ਉਸ ਨਾਲ ਜਾਣ ਪਛਾਣ ਕਰ ਕੇ ਫੇਸਬੁੱਕ ਤੇ ਉਸ ਨੂੰ ਟਾਈਗ ਕਰ ਕੇ ਪੋਸਟ ਪਾਇਆ ਕਰੇ।
ਮੈਂ ਬਹੁਤ ਚੰਗੀ ਤਰ੍ਹਾਂ ਵੇਖਿਆ ਉਸ ਦਾ ਕਿਸੇ ਪੋਸਟ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਕਿਹੜੀ ਪੋਸਟ ਲਾਈਕ ਕਰਨੀ ਹੈ ਤੇ ਕਿਹੜੀ ਨਹੀਂ।
ਬੱਸ ਉਸ ਦਾ ਮਤਲਬ ਇਹੀ ਹੁੰਦਾ ਹੈ ਕਿ ਕਿਹੜਾ ਇੰਨਸਾਨ ਕਿੰਨੇ ਕੁ ਪਾਣੀ ਚ ਹੈ ਤੇ ਕਿੰਨਾ ਕੁ ਫੇਸਬੁੱਕ ਤੇ ਮਸ਼ਹੂਰ ਹੈ।
ਬੱਸ ਉਸਦੇ ਫੇਸਬੁੱਕ ਤੇ ਜਾ ਕੇ ਉਸ ਦੀ ਪੋਸਟ ਲਾਈਕ ਕਰਕੇ ਉਸ ਨਾਲ ਜਾਣ ਪਛਾਣ ਕਰ ਕੇ ਤੇ ਉਸ ਨੂੰ ਹੀ ਫੇਸਬੁੱਕ ਤੇ ਆਪਣੀ ਪੋਸਟ ਟਾਈਗ ਕਰ ਕੇ ਲਾਜਮੀ ਪਾਉਣੀ ਹੁੰਦੀ ਹੈ।
ਤੇ ਨਾਲੇ ਵੇਖਣਾ ਵੀ ਇੰਨਸਾਨ ਕਿੰਨੇ ਕੁ ਪਾਣੀ ਚ ਹੈ। ਇਸ ਤਰ੍ਹਾਂ ਕਰਿਆ ਕਰੇ ਹਰ ਰੋਜ਼ ਈ।
ਮੈਂ ਸੋਚਿਆ ਕਮਾਲ ਦੀ ਗੱਲ ਹੈ। ਜੋਂ ਪਾਠਕ ਇਸ ਦੀਆਂ ਪੋਸਟਾਂ ਨੂੰ ਪੜਦੇ ਨੇ ਉਹ ਇਸ ਦੀ ਸੋਚ ਨੂੰ ਲਾਈਕ ਵੀ ਕਰਦੇ ਨੇ ਕਮਾਲ ਦੀ ਗੱਲ ਹੈ ਆਪਾਂ ਲੋਕ ਫੇਸਬੁੱਕ ਤੇ ਚੰਗੀਆਂ ਪੋਸਟਾਂ ਲਿਖਤਾਂ ਵੇਖ ਕੇ ਹੀ ਬਿੰਨਾਂ ਸੋਚੇਂ ਸਮਝੇਂ ਉਸ ਇੰਨਸਾਨ ਦੀ ਸੋਚ ਵਿਚਾਰ ਨੂੰ ਵੀ ਪੋਸਟਾਂ ਦੀ ਤਰ੍ਹਾਂ ਚੰਗਾ ਸਮਝ ਲੈਂਦੇ ਹਾਂ।
ਚਲੋ ਜਦੋਂ ਮੈਨੂੰ ਇਸ ਤਰ੍ਹਾਂ ਪੂਰਾ ਪੱਕਾ ਪਤਾ ਲੱਗ ਗਿਆ ਕਿ ਬੱਸ ਇਸ ਕੁੜੀ ਦਾ ਮਸ਼ਹੂਰ ਹੋਣ ਤੱਕ ਮਤਲਬ ਹੈ ਇਸ ਨੂੰ ਇੰਨਸਾਨੀਅਤ ਦੀ ਬਿਲਕੁਲ ਹੀ ਕਦਰ ਨਹੀਂ ਤਾਂ ਮੈਂ ਤਾਂ ਉਸ ਦੀਆਂ ਪੋਸਟਾਂ ਵੀ ਨਹੀਂ ਸ਼ੇਅਰ ਕੀਤੀਆਂ ਤੇ ਉਸ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ।
ਇੱਕ ਦਿਨ ਫੇਸਬੁੱਕ ਤੇ ਮੈਨੂੰ ਮੈਸੇਜ ਆਏ ਕਿ ਕੀ ਹੋ ਗਿਆ ਹੁਣ ਤੁਸੀਂ ਕਦੇ ਪੋਸਟਾਂ ਨਹੀਂ ਸ਼ੇਅਰ ਕੀਤੀਆਂ ਤੁਸੀਂ ਤਾ ਗੱਲ ਈ ਕਰਨੀ ਬੰਦ ਕਰ ਦਿੱਤੀ।
ਮੈਂ ਸੱਚ ਨੂੰ ਸੱਚ ਈ ਕਿਹਾ ਕਿ ਸਾਨੂੰ ਉਹ ਇੰਨਸਾਨ ਚੰਗੇ ਨਹੀਂ ਲੱਗਦੇ ਜੋਂ ਵਿਖਾਵੇ ਚ ਕੁਛ ਹੋਰ ਤੇ ਕਰਨ ਕੁਛ ਹੋਰ ਜੋਂ ਇੰਨਸਾਨ ਇੰਨਸਾਨੀਅਤ ਦੀ ਕਦਰ ਨਹੀਂ ਕਰਦੇ ਆਪਣਾਂ ਮਸ਼ਹੂਰ ਹੋਣ ਤੱਕ ਮਤਲਬ ਰੱਖਦੇ ਨੇ ਸਾਨੂੰ ਉਹ ਇੰਨਸਾਨ ਬਿਲਕੁਲ ਹੀ ਨਹੀਂ ਚੰਗੇ ਲੱਗਦੇ।
ਚਲੋ ਉਸਨੇ ਨਾਲ ਦੀ ਨਾਲ ਹੀ ਮੈਨੂੰ ਫੇਸਬੁੱਕ ਤੋਂ ਅਤੇ ਵਟਸਐਪ ਤੋਂ ਬਲੌਕ ਕਰ ਦਿੱਤਾ।
ਦੇਖੋਂ ਇਹੋ ਜਿਹੇ ਇੰਨਸਾਨ ਵੀ ਹੈਗੇਆ ਦੁਨੀਆਂ ਚ ਜਿਹੜੇ ਦੇਖਣ ਚ ਆਪਾਂ ਨੂੰ ਚੰਗੇ ਪੜ੍ਹੇ-ਲਿਖੇ ਤੇ ਸਮਝਦਾਰ ਲੱਗਦੇ ਨੇ ਤੇ ਵਿੱਚੇ ਵਿੱਚ ਕਰਨਾ ਕੁਛ ਹੋਰ।
ਜੇਕਰ ਉਸ ਦਾ ਨਾਮ ਸ਼ੇਅਰ ਕੀਤਾ ਜਾਵੇ ਤਾਂ ਸੱਚ ਵੀ ਨਹੀਂ ਮੰਨਣਾ ਕਿਸੇ ਨੇਂ ਕਿਉਂਕਿ ਅਗਲਾ ਤਾ ਕੇਵਲ ਪੋਸਟਾਂ ਵੇਖ ਕੇ ਹੀ ਇੰਨਸਾਨ ਦੀ ਸੋਚ ਨੂੰ ਪੋਸਟਾਂ ਦੀ ਤਰ੍ਹਾਂ ਚੰਗਾ ਸਮਝ ਲੈਂਦਾ ਹੈ। ਫੇਸਬੁੱਕ ਤੇ ਕਿਹੜਾ ਕੋਈ ਕਿਸੇ ਨੂੰ ਜਾਣਦਾ ਹੁੰਦਾ ਜਾ ਕਿਸੇ ਨਾਲ ਵਰਤਿਆ ਹੁੰਦਾ ਹੈ।
ਸੋ ਇਸ ਕਰਕੇ ਕਦੇ ਵੀ ਫੇਸਬੁੱਕ ਤੇ ਕਿਸੇ ਇੰਨਸਾਨ ਦੀਆਂ ਚੰਗੀਆਂ ਸਿੱਖਿਆ ਦਾਇਕ ਲਿਖਤਾਂ ਪੋਸਟਾ ਵੇਖ ਕੇ ਹੀ ਉਸਨੂੰ ਚੰਗਾ ਨਹੀਂ ਸਮਝਣਾ ਚਾਹੀਦਾ।
ਜਗਨ ਉੱਗੋਕੇ ਧਾਲੀਵਾਲ, 9915598209