ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਮੇਰੇ ਮਨ ਚ ਰਹਿੰਦੀਆਂ ਨੇ ਯਾਦਾਂ ਯਾਰ ਦੀਆਂ।
ਹੰਝੂ ਬਣ ਕੇ ਕਿਰਦੀਆਂ ਯਾਦਾਂ ਯਾਰ ਦੀਆਂ।
ਬੇਸ਼ੱਕ ਰਿਹਾ ਨਾਂ ਸਾਡੇ ਵਿਚ ਹਾਜ਼ਰ ਜਿਸਮ ਉਸ ਦਾ,
ਦੁੱਖਾਂ ਨੂੰ ਸੰਗ ਸਹਿੰਦੀਆਂ ਯਾਦਾਂ ਯਾਰ ਦੀਆਂ।
ਵੇਖੀਂ ਤੂੰ ਨਾ ਚਿੱਤ ਡੁਲਾਈਂ ਤੱਕ ਕਦੇ ਗਮਾਂ ਨੂੰ।
ਧਰਕੇ ਸਿਰ ਹੱਥ ਕਹਿੰਦੀਆਂ ਯਾਦਾਂ ਯਾਰ ਦੀਆਂ।
ਜਦ ਭਰਿਆ ਵੇਖਾਂ ਮੈਂ ਬਾਗ ਉਨ੍ਹਾਂ ਦਾ ਨਾਲ ਫੁੱਲਾਂ।
ਡੂੰਘੀਆਂ ਦਿਲ ਚ ਲਹਿੰਦੀਆਂ ਯਾਦਾਂ ਯਾਰ ਦੀਆਂ।
ਸਿੱਧੂ ਜਦ ਵੀ ਗੱਲਾਂ ਚੱਲਣ ਉਸ ਦੇ ਕੰਮ ਦੀਆਂ,
ਲੈ ਅੱਗੇ ਸੱਚ ਬਹਿੰਦੀਆਂ ਯਾਦਾਂ ਯਾਰ ਦੀਆਂ।