ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਇੰਡੀਆ ਆਖੋ, ਭਾਰਤ ਆਖੋ, ਜਾਂ ਫਿਰ ਆਖੋ ਹਿੰਦੋਸਤਾਨ।
ਬਿੰਨਾਂ ਮਤਲਬ ਤੋਂ, ਨਾਮ ਬਦਲਿਆ, ਬਣ ਨੀ ਜਾਣਾ ਇਸ ਨੇ ਮਹਾਨ।
ਗੱਲਾਂ ਦੇ ਨਾਲ, ਕੁਝ ਨਹੀਂ ਬਣਨਾ, ਲੱਖ ਵਖਾਵੋ ਇਹ ਸਬਜਬਾਗ,
ਜਦ ਤਾਈਂ ਨੇਤਾ ਦੀ, ਇਹ ਸੋਚ ਰਹੂ, ਹੋਵੇਗਾ ਵੱਧ ਨੁਕਸਾਨ।
ਕੀ ਧੱਕੇ ਨਾਲ, ਧਰਮ ਥੋਪੇ ਤੋਂ, ਖੁਸ਼ ਹੋ ਜਾਵਣਗੇ ਦੱਸ ਲੋਕ,
ਮਰਜੀ ਦੇ ਨਾਲ, ਧਿਆਉਣ ਦਿਉ, ਅੱਲ੍ਹਾ ਵਾਹਿਗੁਰੂ ਰਾਮ ਭਗਵਾਨ।
ਇਹ ਨਾਲ ਜਬਰ ਦੇ, ਟੱਕਰ ਨੇ ਲੈਂਦੇ, ਰੱਖਣ ਨਾ ਦਿੱਲਾਂ ਚ ਖੌਫ,
ਮੰਨਣ ਨਾਂ ਈਨ, ਧਰਮ ਦੇ ਨਾਂ ਤੇ, ਹੋ ਜਾਂਦੇ ਹਨ ਹੱਸ ਕੁਰਬਾਨ।
ਛੱਡ ਨਹੀਂ ਸਕਦੇ,ਆਦਤ ਉਹ ਸਿੱਧੂ, ਹੁੰਦੇ ਜੋ ਲੋਕ ਮਜਬੂਰ,
ਪੰਗੇ ਲੈਂਦਾ, ਹੈ ਲੋਕਾਂ ਨਾਲ ਜਦੋਂ, ਸੰਭਾਲੇ ਰਾਜ ਦਰਬਾਨ।
ਅਮਰਜੀਤ ਸਿੰਘ ਸਿੱਧੂ
+4917664197996