ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਇਹ ਜੀਵਨ ਹੈ ਚਾਰ ਦਿਹਾੜੇ।
ਇਸ ਵਿਚ ਨਾਂ ਕਰ ਧੰਦੇ ਮਾੜੇ।
ਮੋਹ ਮੁਹੱਬਤ ਮਨ ਚ ਵਸਾ ਲੋ,
ਸੋਚੋ ਚੰਗਾ ਛੱਡੋ ਸਾੜੇ।
ਕਿੱਦਾਂ ਸਿਫਤ ਲਿਖਾਂ ਮੈਂ ਤੇਰੀ,
ਦੱਸ ਦੁਨੀਆਂ ਦੇ ਬੁਤਘਾੜੇ।
ਉਹ ਦੀ ਲੀਲਾ ਉਹ ਹੀ ਜਾਣੇ,
ਕਦ ਫਰਸ਼ੋ ਚੱਕ ਅਰਸ਼ ਚਾੜੇ।
ਚੁਗਲੀ ਦੀ ਹੈ ਆਦਤ ਮਾੜੀ,
ਵਸਦੇ ਰਸਦੇ ਘਰ ਨੂੰ ਉਜਾੜੇ।
ਮਾੜਾ ਕਰਨੋਂ ਪਹਿਲਾਂ ਸੋਚੋ,
ਮਗਰੋਂ ਨਾ ਫਿਰ ਕੱਢੋ ਹਾੜੇ,
ਔਰਤ ਦੇ ਹਨ ਵਾਰੇ ਨਿਆਰੇ,
ਖਤਮ ਗਏ ਹੋ ਜਦ ਤੋਂ ਭਾੜੇ।
ਜਦ ਤੋਂ ਸੱਜਣ ਚੁਗਲੀ ਕੀਤੀ,
ਆਪਾਂ ਨੇ ਵੀ ਵਰਕੇ ਪਾੜੇ।
ਬਿੰਨ ਗੁਨਾਹੋਂ ਫੜ ਸਰਕਾਰਾ,
ਬੇ-ਦੋਸ਼ੇ ਕਿਉਂ ਜੇਲ ਚ ਤਾੜੇ।