ਮਹਿਲਾ ਅਰਖਸ਼ਣ ਬਿਲ ਪਾਸ" ਵਧਾਈਆਂ ਸਮੂਹ ਨਾਰੀ ਸੰਸਾਰ ਨੂੰ॥ - ਰਣਜੀਤ ਕੌਰ ਗੁੱਡੀ ਤਰਨ ਤਾਰਨ
"ਨਹੀਂ ਨਾਮ ਲੇ ਰਹੀ ਸਿਆਹ ਰਾਤ ਢਲਨੇ ਕਾ
ਯੇ ਹੀ ਤੋ ਵਕਤ ਹੈ ਸੂਰਜ ਤੇਰੇ ਨਿਕਲਨੇ ਕਾ "-ਸਾਹਿਰ ਲੁਧਿਆਣਵੀ
ਆਪਣੇ ਦੇਸ਼ ਮਹਾਨ ਦੀਆਂ ਸਮੂ੍ਹਹ ਨਾਰੀਆਂ ਨੂੰ 33% ਤੱਕ ਦੀ ਲਿਮਿਟ ਮੁਬਾਰਕ॥
ਅੇੈਤਕੀਂ ਵਾਰ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਮਹਿਲਾ ਹੋਵੇਗੀ ਅੇੈਸੀ ਉਮੀਦ ਜਗੀ ਹੈ,ਬੜੀ ਆਸ ਬੱਝੀ ਹੈ।
ਕਈ ਸਾਲ ਪਹਿਲਾਂ ਤੋਂ ਮਹਿਲਾਵਾਂ ਲਈ 33% ਰਿਜ਼ਰਵ ਕੋਟਾ ਕੀਤਾ ਗਿਆ ਸੀ ਤੇ ਇਸਨੂੰ ਲਾਗੂ ਵੀ ਸਮਝਿਆ ਜਾਂਦਾ ਸੀ ਇਹ ਹੁਣ ਫਿਰ ਕਿਉਂ ?ਸਮਝ ਨਹੀਂ ਆ ਰਿਹਾ.......
ਭਾਰਤ ਮਾਂ ਦੇ ਲਬਾਂ ਤੇ ਆ ਕੇ ਠਹਰ ਗਈ ਹੈ ਇਕ ਦੁਆ
ਪ੍ਰਧਾਨ ਮਿਲ ਜਾਵੇ ਮੈਨੂੰ ਕਿਤੇ ਜੇ ਐਸਾ ਇਕ ਦੇਵਤਾ
ਅੋੌਰਤ ਸਮਾਜ ਦਾ ਅੱਧਾ ਅੰਗ ਹੈ ,ਦੇਸ਼ ਵਿਚ ਜੇ ਚਾਲੀ ਕਰੋੜ ਬੱਚੇ ਤੇ ਹੋਰ ਅਪੰਗ ਹਨ ਤਾਂ ਬਾਕੀ ਸੌ ਕਰੋੜ ਵਿੱਚ ਪੰਜਾਹ ਕਰੋੜ ਮਹਿਲਾਵਾਂ ਹਨ ਫਿਰ ਉਹਨਾਂ ਨੂੰ 33 ਕਿਉਂ 50 ਕਿਉਂ ਨਹੀਂ?।ਸੰਸਦ ਵਿਚ ਹਾਜਰ ਮੋਹਤਬਰ ਨਾਰੀਆਂ ਇਸ ਤੇ ਬੋਲੀਆਂ ਕਿਉਂ ਨਹੀਂ ਕਿ ਨਾਰੀ ਨੂੰ ਮਰਦ ਦੇ ਬਰਾਬਰ ਅਧਿਕਾਰ ਕਿਉਂ ਨਹੀਂ?।
"ਰੱਬ ਨੂੰ ਜਦ ਇਹ ਮਹਿਸੂਸ ਹੋਇਆ ਕਿ ਉਹ ਨੇ ਜੋ ਆਦਮ ਬਣਾਇਆ ਹੈ ਉਹ ਨਾਮੁਕੰਮਲ ਹੈ ਤਾਂ ਉਸਨੇ ਉਸਨੂੰ ਮੁਕੰਮਲ ਕਰਨ ਲਈ "ਹਵਾ' ਬਣਾਈ'।ਲਿਹਾਜ਼ਾ ਜਦ ਦੇਸ਼ ਕੌੰਮ ਸਮਾਜ ਇਹਨਾਂ ਦੋਨਾਂ ਨਾਲ ਹੀ ਮੁਕੰਮਲ ਹੁੰਦਾ ਹੈ ਤਾਂ ਮਰਦ ਨੂੰ ਵੱਧ ਅਹਿਮੀਅਤ ਕਿਉਂ?
ਹੋਰ ਕਿਸੇ ਵੀ ਦੇਸ਼ ਵਿੱਚ ਐੇਸਾ ਨਹੀਂ ਹੈ।
ਸਾਡੇ ਦੇਸ਼ ਵਿੱਚ ਬਹੁਮੱਤ ਨੂੰ ਹਕੂਮਤ ਦੇ ਦਿੱਤੀ ਜਾਂਦੀ ਹੈ ਚਾਹੇ ਬਹੁਗਿਣਤੀ ਪੂਰੀ ਮੂਰਖ ਹੋਵੇ,ਗੁਣ ਨਹੀਂ ਵੇਖੈ ਜਾਂਦੇ।ਅੋਰਤਾਂ ਨੂੰ ਰਖਸ਼ਣ ਦੇਣ ਦੀ ਥਾਂ ਅਰਖਸ਼ਣ ਕਰ ਦਿੱਤਾ ਗਿਆ ਹੈ ਇਹ ਅ ਹੀ ਭੁਲੇਖਾ ਪਾਉਂਦਾ ਹੈ ਤੇ ਸਵਾਰੇਗਾ ਕੀ।ਜਿਵੇਂ ਵਸੇਬਾ ਯੋਜਨਾ ਨੂੰ ਵਾਸ ਯੋਜਨਾ ਆਖਣ ਦੀ ਬਜਾਏ ਅਵਾਸ ਯੋਜਨਾ ਦਾ ਸਿਰਲੇਖ ਦਿੱਤਾ ਜਾਂਦਾ ਹੈ।
ਪਹਿਲਾਂ ਵੀ ਕੋਟੇ ਰਿਜ਼ਰਵ ਕਰਕੇ ਨਾਰੀਆਂ ਸਰਪੰਚ ਤੇ ਅੇਮ ਸੀ ਨਿਯੁਕਤ ਕੀਤੀਆ ਗਈਆਂ ਪਰ ਉਹ ਸਿਰਫ਼ ਇਕ ਮੋਹਰ ਬਣ ਕੇ ਆਪਣੇ ਪਤੀ ਪੁੱਤਰ ਪਿਤਾ ਦੀ ਜੇਬ ਵਿੱਚ ਅਹੁਦੇਦਾਰ ਰਹੀਆਂ ਕਦੇ ਵੀ ਉਹਨਾਂ ਨੂੰ ਆਪਣੇ ਤੌਰ ਤੇ ਕੰਮ ਨਹੀਂ ਕਰਨ ਦਿੱਤਾ ਗਿਆ।
ਹੁਣ ਫਿਰ ਕਾਗਜ਼ੀ ਕਾਰਵਾਈ ਹੋ ਗਈ ਹੈ,ਜਿਸ ਤੋਂ ਸਪਸ਼ਟ ਹੈ ਕਿ ਇਹ ਕੁਨਬਾ ਪਰਵਰੀ ਹੀ ਹੈ।
ਆਪਣੇ ਗੁਣਾਂ ਕਰਕੇ ਆਪਣੀ ਯੋਗਤਾ ਕਰਕੇ ਆਪਣੇ ਬਲਬੂਤੇ ਤੇ ਕੋਈ ਵੀ ਮਹਿਲਾ ਅਗੇ ਆਉਣ ਦੀ ਖੁਲ੍ਹ ਨਹੀਂ ਲੈ ਸਕਦੀ।ਬੂਹੇ ਤੋਂ ਬਾਹਰ ਰੋੜੈ,ਪੱਥਰ ਕੰਕਰ ਟੋਏ ਟਿੱਬੇ ਥੋਹਰਾਂ ਬਿੱਛੂ, ਕੁੱਤੇ ੋਬਿਲੇ,ਕਾਂ ਇਜ਼ਤ ਗੈਰਤ ਰੂਪੀ ਦੈਂਤ ਉਸਨੂੰ ਕਦਮ ਬਾਹਰ ਨਹੀਂ ਰੱਖਣ ਦੇਂਦੇ।
"ਨੀਂਦ ਦੇ ਹਨੇਰਿਆਂ ਚੋਂ ਉਠ ਕੇ ਪਛਾਣ ਜਰਾ
ਕੌਣ ਨੇ ਇਹ ਛਿਲੀਆਂ ਪਿੱਠਾਂ ਤੇ ਲੈਣ ਮਲਣ ਵਾਲੇ}॥
ਪੋਟਿਆਂ ਤੇ ਗਿਣਨ ਜੋਗੀਆਂ ਅੋਰਤਾਂ ਪਹਿਲਾਂ ਵੀ ਸ਼ਾਂਸਦ ਹਨ ਉੱਚ ਅਹੁਿਦਆਂ ਤੇ ਹਨ ਉਹ ਵੀ ਕੁਝ ਨਹੀਂ ਕਰ ਪਾਈਆਂ।ਹੁਣੇ ਜਿਹੇ ਦਾ ਭਲਵਾਨ ਕੁੜੀਆਂ ਦਾ ਕੇਸ ਯਾਦ ਕਰ ਲਓ,ਕਿਸੇ ਵੀ ਅਹੁਦੇਦਾਰ ਮਹਿਲਾ ਦੀ ਹਿੰਮਤ ਨਹੀਂ ਹੋਈ ਆਪਣੀ ਹੀ ਸ਼ਰੇਣੀ ਦੇ ਹੱਕ ਵਿੱਚ ਬੋਲਣ ਦੀ ਇਥੋਂ ਤੱਕ ਕਿ ਚੇਅਰਪਰਸਨ ਪੀ.ਟੀ.ਊਸ਼ਾ ਵੀ ਅੰਦਰ ਬਹਿ ਗਈ।
ਸਾਲਾਂ ਤੋ ਨਹੀਂ ਸਦੀਆਂ ਤੋਂ ਹੀ ਨਾਰੀ ਸੋਸ਼ਣ ਹੁੰਦਾ ਰਿਹਾ ਤੇ ਹੋ ਰਿਹੈ,ਮੋਹਤਬਰ ਮਹਿਲਾਵਾਂ ਨੇ ਕੁੱਝ ਕਰਨਾ ਤਾਂ ਕੀ ਸੀ ਦੋ ਸ਼ਬਦ ਵੀ ਹਮਦਰਦੀ ਵਿੱਚ ਨਹੀਂ ਬੋਲੇ,ਅੱਜ ਵੀ ਸੋਸ਼ਣ ਉੇਵੈਂ ਹੀ ਹੈ ਅੱਜ ਵੀ ਅੋਰਤ ਮਰਦ ਦੀ ਸਤਾਈ ਹੋਈ ਹੈ।
33 % ਨਾਂ ਦਿਓ 50 ਵੀ ਨਾਂ ਦਿਓ ਇਜ਼ਤ ਦਿਓ ਇਜ਼ਤ ਕਰੋ ਉਹਨਾਂ ਨੂੰ ਅੱਗੇ ਵੱਧ ਕੇ ਕੰਮ ਕਰਨ ਦਿਓ।ਘਰ ਪਰਿਵਾਰ ਸਮਾਜ ਦੀ ਇਕ ਇਕਾਈ ਹੈ ਤੇ ਇਸਨੂੰ ਅੋੌਰਤ ਹੀ ਬਣਾਉਂਦੀ ਹੈ ਇਹ ਇਕਾਈਆਂ ਮਿਲ ਕੇ ਸਮਾਜ ਬਣਦਾ ਹੈੇ ਕੌਮ ਬਣਦੀ ਹੈ ਤੇ ਦੇਸ਼ ਬਣ ਜਾਂਦਾ ਹੈ।ਜੇ ਇੰਨਾ ਸਾਰਾ ਦਰੋਮਦਾਰ ਅੋੌਰਤ ਕਰਦੀ ਹੈ ਤਾਂ ਫਿਰ ਉਸਨੂੰ ਨੀਵਾਂ ਕਿਉਂ ,ਰਿਜ਼ਰਵ ਕਿਉਂ ,ਬਰਾਬਰ ਕਿਉਂ ਨਹੀਂ?
ਕੁਨਬਾਪਰਵਰੀ ਨਹੀਂ ,ਅੋਰਤ ਯੋਗਤਾ, ਕਾਬਲੀਅਤ ਦੇ ਆਧਾਰ ਤੇ ਜਿੱਤ ਕੇ ਆਵੇ।
76 ਸਾਲ ਵਿੱਚ ਸਿਰਫ਼ ਇਕ ਅੋੌਰਤ ਪ੍ਰਧਾਨ ਮੰਤਰੀ ਬਣੀ ਤੇ ਉਸਦੇ ਦੌਰ ਵਿੱਚ ਵਾਕਿਆ ਹੀ ਅੋਰਤਾਂ ਨੂੰ ਬਰਾਬਰੀ ਦੇ ਅਧਿਕਾਰ ਸਨ ਅੋਰਤਾਂ ਲਈ ਉਹ ਚਾਰ ਵਰ੍ਹੈ ਨਸੀਬਾਂ ਵਾਲੇ ਸਨ ਬਾਹਰ ਹਰ ਖਿੜਕੀ ਅੱਗੇ 'ਲੇਡੀਜ਼ ਫਸਟ"ਸੀ,ਬਲਾਤਕਾਰ ਅਗਵਾ ਦਾਜ ਦੀ ਬਲੀ ਨਹੀਂ ਸੀ ਭਾਵੇ ਘਰੇਲੂ ਹਿੰਸਾ ਉਦੋਂ ਵੀ ਸੀ ਪਰ ਸਮਾਜਿਕ ਤੌਰ ਤੇ ਕਦਰ/ਇਜ਼ਤ ਹੂੰਦੀ ਸੀ। ਸਿਰਫ਼ ਨਾਹਰਾ ਹੀ ਨਹੀਂ ਸੱਚ ਵਿੱਚ ਅੋਰਤਾਂ ਨੂੰ ਅਵਲ ਅਹਿਮੀਅਤ ਦਿੱਤੀ ਜਾਂਦੀ ਸੀ।
ਉਸ ਤੋਂ ਬਾਦ ਕਦੇ ਕਿਸੇ ਅੋਰਤ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਤੇ ਨਾਰੀ ਜਾਤੀ ਨੂੰ ਹਾਸ਼ੀਏ ਤੇ ਹੀ ਰੱਖਿਆ ਗਿਆ ਹੈ,ਥੋੜੇ ਸ਼ਬਦਾਂ ਵਿੱਚ ਨਾਰੀ ਸੰਸਾਰ ਨੂੰ ਖਾਪਾਂ ਹੱਥੋਂ ਸੰਸਾਰ ਕੀਤਾ ਜਾਣ ਲਗਾ।
ਉਸ ਤੋਂ ਬਾਦ ਮੈਡਮ ਪ੍ਰਤਿਭਾ ਪਾਟਿਲ ਰਾਸ਼ਟਰਪਤੀ ਦੇ ਉੱਚ ਅਹੁਦੇ ਤੇ ਪੰਜ ਵਰ੍ਹੈ ਬਿਰਾਜਮਾਨ ਰਹੇ ਆਲੇਖ ਹੀ ਨਹੀਂ ਕਿਤੇ ਉਸਨੇ ਨਾਰੀ ਜਾਤੀ ਲਈ ਆਵਾਜ਼ ਉਠਾਈ ਹੋਵੇ,ਚਾਰ ਸ਼ਬਦ ਵੀ ਬੋਲੇ ਹੋਣ।
ਵੈਸੇ ਵੀ ਸਾਡੇ ਦੇਸ਼ ਦਾ ਰਾਸ਼ਟਰਪਤੀ ਤੇ ਗਵਰਨਰ ਰਬੜ ਦੀ ਮੋਹਰ ਹੀ ਤੇ ਹਨ।ਹੁਣ ਵੀ ਰਾਸ਼ਟਰਪਤੀ ਮਹਿਲਾ ਹੀ ਹੈ,ਇਸ ਉੱਚ ਅਹੁਦੇ ਤੇ ਬਿਰਾਜਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਇਲਾਕੇ ਦੀ ਬਿਹਤਰੀ ਲਈ ,ਸਿਖਿਆ ਸਿਹਤ ਲਈ ਅਜਾਦਾਨਾ ਕਈ ਕੰਮ ਕੀਤੇ।ਤੇ ਹੁਣ ਤਖ਼ਤ ਦੀ ਗੁਲਾਮੀ ਦੀਆਂ ਬੇੜੀਆਂ ਜਿਸਨੂੰ ਪਰੋਟੋਕੋਲ ਕਹਿੰਦੇ ਹਨ ਉਹਨਾਂ ਦੇ ਹੱਥ ਜਕੜ ਕੇ ਰੱਖੇ ਹੋਏ ਹਨ।
ਫਿਰ ਇਹ ਮਹਿਲਾ ਅਰਖਸ਼ਣ ਬਿਲ ਮਹਿਲਾਵਾਂ ਦਾ ਕੀ ਸਵਾਰੇਗਾ-ਕੁੱਝ ਵੀ ਨਹੀਂ।
ਇਹ 181 ਉਹੀ ਨਾਰੀਆਂ ਹੋਣਗੀਆਂ ਜੋ ਵਰ੍ਹਿਆਂ ਤੋਂ ਆਪਣੇ ਮਰਦਾਂ ਦੀ ਸਰਪਰਸਤੀ ਹੇਠ ਸਿਆਸਤ ਦੇ ਮਜੇ/ ਲੁਤਫ਼ ਉਠਾਉਂਦੀਆਂ ਚਲੀਆਂ ਆ ਰਹੀਆਂ ਹਨ।
ਕਿਸੇ ਪੜ੍ਹੀ ਲਿਖੀ ਤਜਰਬੇਕਾਰ ਸੁਘੜ ਸਿਆਣੀ ਸੁਹਿਰਦ,ਸੂਝਵਾਨ ਬੁਧੀੰਮਾਨ ਨੂੰ ਲਾਗਿਓਂ ਲੰਘਣ ਵੀ ਨਹੀਂ ਦਿੱਤਾ ਜਾਵੇਗਾ।
ਸੰਸਦ ਤੋਂ ਬਾਹਰਲੀ ਅੋਰਤ ਦੇ ਸਾਰੇ ਮੌਲਿਕ ਅਧਿਕਾਰ ਬਰਾਬਰ ਤੇ ਸੁਰਖਿਅਤ ਹੋਣਾ ਹੀ ਦੇਸ਼ ਦੀ ਅੱਧੀ ਆਬਾਦੀ ਦਾ ਰੁਤਬਾ ਹੈ।
ਕਰਨਾ ਕੀ ਹੈ ਇੰਨੀ ਭਰਤੀ ਕਰਕੇ ਅੋਰਤਾਂ ਨੂੰ ਕਿਹੜਾ ਮੰਤਰਾਲਾ ਮਿਲ ਜਾਣਾ ਹੈ।ਜਿਹੜੀ ਤਿੰਨ ਚਾਰ ਕੋਲ ਪਹਿਲਾਂ ਮੰਤਰਾਲੇ ਹਨ ਉਹਨਾਂ ਨੂੰ ਹੀ ਭਵਿੱਖ ਵਿੱਚ ਮਾਨਤਾ ਮਿਲਣੀ ਹੈ।ਬਾਕੀ ਇਹ ਸੱਭ ਫਰੇਬ ਹੈ ਛਲਾਵਾ ਹੈ ਚੋਣ ਸਟੰਟ ਹੈ।
ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ-ਜੀ ਹਾਂ ਅੇੈਸਾ ਹੋ ਰਿਹਾ ਤੇ ਅੇੈਸਾ ਹੀ ਹੁੰਦਾ ਰਹੇਗਾ।
ਪੈਦਾਇਸ਼ੀ ਅੰਨ੍ਹਿਆਂ ਨੂੰ ਅੇੈਨਕਾਂ ਤੇ ਗੰਜਿਆਂ ਨੂੰ ਕੰਘੀਆਂ ਵੇਚਣ ਤੇ ਤਿਰੰਗਾ ਵੇਚਣ ਦਾ ਵਪਾਰ ਖੁੂਬ ਚਮਕ ਰਿਹਾ ਹੈ।
ਬਹੁ ਗਿਣਤੀ ਅੋਰਤਾਂ ਨੂੰ ਵੋਟ ਦੀ ਕੀਮਤ ਨਹੀਂ ਪਤਾ ਉਹ ਤੇ ਸ਼ੁਗਲ ਮੇਲੇ ਵਿੱਚ ਹੀ ਵੋਟ ਪਾ ਦੇਂਦੀਆ ਹਨ,ਅਲਬਤਾ ਉਹਨਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇ ਕੇ ਦਰ ਬਦਰ ਕਰ ਦਿੱਤਾ ਗਿਆ ਹੈ।
ਨਾਰੀ ਨੁੰ ਸੋਸ਼ਣ , ਬਲਾਤਕਾਰ ,ਅਗਵਾ, ਖਰੀਦ ਵੇਚ,ਕੁੱਖ ਵਿੱਚ ਕਤਲ ,ਘਰੇਲੂ ਹਿੰਸਾ ਤੋਂ ਬਚਾਅ ਕੇ ਪੂਰਨ ਸੁਰੱਖਿਆ ਦਾ ਯਕੀਨ ਹੀ ਉਸ ਲਈ ਅਰਖਸ਼ਣ ਹੋਵੇਗਾ।ਰਿਜ਼ਰਵੇਸ਼ਨ ਹੋਵੇਗੀ।
********ਲਗਾ ਕਰ ਆਗ ਸ਼ਹਿਰ ਕੋ ਬਾਦਸ਼ਾਹ ਨੇ ਕਹਾ
ਉਠਾ ਹੈ ਆਜ ਦਿਲ ਮੇਂ ਤਮਾਸ਼ੇ ਕਾ ਸ਼ੋਕ ਬਹੁਤ
ਝੁਕਾ ਕਰ ਸਰ ਸ਼ਾਹਪ੍ਰਸਤ ਬੋਲ ਉਠੇ
ਹਜੂਰ ਕਾ ਸ਼ੋਕ ਸਲਾਮਤ ਰਹੇ ਸ਼ਹਿਰ ਅੋਰ ਬਹੁਤ॥***************