"1076 ਦੇ ਸਿਰਨਾਂਵੇ" - ਰਣਜੀਤ ਕੌਰ ਗੁੱਡੀ ਤਰਨ ਤਾਰਨ
ਪੰਜਾਬ ਸਰਕਾਰ
ਆਪ ਦੇ ਦੁਆਰ
'ਫੋਨ ਘੁਮਾਓ ਪੀਜ਼ਾ ਘਰੇ ਪਾਓ
ਫੋਨ ਘੁਮਾਓ ਖਾਣਾ ਘਰੇ ਮੰਗਾਓ
ਫੌਨ ਘੁਮਾਓ ਹਰ ਚੀਜ਼ ਘਰੇ ਬੈਠੇ ਬਠਾਏ ਪਾਓ
ਕਦੇ ਤੁਸੀਂ ਸੁਣਿਐ ਫੋਨ ਘੁਮਾਓ ਸਰਕਾਰ ਘਰੇ ਪਾਓ
ਲਓ ਇਹ ਵੀ ਕਰਿਸ਼ਮਾ ਹੋ ਗਿਆ 1076 ਘੁਮਾਓ ਸਰਕਾਰ ਆਪਣੇ ਦੁਆਰ ਪਾਓ॥
1076 ਡਾਇਲ ਕਰੋ 43 ਸੇਵਾਂਵਾਂ ਤੋਂ ਘਰੇ ਸੇਵਾ ਪਾਓ
1076 ਸੇਵਾਦਾਰ ਪੰਜਾਬ ਸਰਕਾਰ ਤੁਹਾਡੇ ਦੁਆਰ
ਲੋੜ ਤਾਂ ਸੀ ਹੀ ਚਾਅ ਵੀ ਬੜਾ ਸੀ ਸੋ 1076 ਦਬਾ ਦਿੱਤਾ ਅਗੋਂ ਟੇਪ ਬੋਲੀ ਪੰਜਾਬੀ ਮੇਂ ਬਾਤ ਕਰਨੀ ਹੈ ਤੋ ਵਨ ਦਬਾਏਂ ਹਿੰੰਦੀ ਮੇਂ ਬੋਲਨਾ ਹੈ ਤੋ ਟੂ ਦਬਾਏਂ ਅੋਰ ਇੰਨਲਿਸ਼ ਮੇਂ ਕਹਨਾ ਹੈ ਤੋ ਤੀਨ ਪਰੇਸ ਕਰੇਂ= ਟੱਚ ਫੋਨ ਤੇ ਕਾਲ ਆਨ ਕਰਦੇ ਹੀ ਡਿਜਿਟਸ(ਨੰਬਰ) ਗਾਇਬ ਹੋ ਜਾਂਦੇ ਹਨ।ਇਹੋ ਮੇਰੇ ਨਾਲ ਹੋਇਆ ਵਨ ਦਬਾਉਣ ਚ ਦੇਰੀ ਹੌ ਗਈ ਮੈਂ ਟੂ ਦਬਾ ਲਿਆ ਉਹ ਵੀ ਨਹੀਂ ਮੈਂ ਤੀਨ ਪਰੇਸ ਕੀਤਾ ਤੇ ਅਗੋਂ ਜਵਾਬ ਮਿਲਿਆ ਸੌਰੀ ।ਆਪਨੇ ਕੋਈ ਭੀ ਨੰਬਰ ਸੀਲੇਕਟ ਨਹੀਂ ਕਿਆ ਇਸ ਲਇਏ ਆਪ ਕੀ ਕਾਲ ਅਟੈਂਡ ਨਹੀਂ ਹੋ ਸਕੀ।ਫੋਨ ਕਟਿਆ ਗਿਆ ਸਕਰੀਨ ਤੇ ਆ ਗਿਆ ਪੰਝ ਰੁਪਏ ਕਾਲ ਚਾਰਜਜ਼।
ਸਰਕਾਰ ਜੀ ਇਹ ਵਨ ਦਬਾਏਂ ਟੂ ਦਬਾਏਂ ਥਰੀ ਦਬਾਏਂ ਹਰੇਕ ਦੇ ਖਾਸ ਕਰ ਲੋੜਵੰਦ ਦੇ ਕੰਮ ਨਹੀਂ ਆਉਣ ਵਾਲਾ ਇਹ ਸਿਰਫ਼ ਝਕਾਨੀ ਹੈ ਕਿਰਪਾ ਕਰਕੇ ਉਹ ਨੰਬਰ ਦਿਓ ਜੋ ਡਾਇਰੇਕਟ ਕੰਟਰੋਲ ਰੂੰਮ ਵਿੱਚ ਜਾਵੇ ਜਿਵੇਂ ਦੂਸਰੇ ਦੇਸ਼ਾਂ ਵਿੱਚ ਇਕ ਹੀ ਨੰਬਰ ਤੇ ਹਰ ਮੁਸ਼ਕਲ ਲਈ ਲੋੜੀਂਦੀ ਸਹਾਇਤਾ ਪਹੁੰਚ ਜਾਂਦੀ ਹੈ। ਅੇਸੇ ਨੰਬਰ ਕੰਪਨੀ ਦੇ ਲਾਭ ਲਈ ਹਨ ਨਾਂ ਕਿ ਜਨਸਾਧਾਰਣ ਦੀ ਸੁਵਿਧਾ ਲਈ।
ਨਾਂ ਦਿਓ 43 ਸੇਵਾਂਵਾਂ ਸਿਰਫ਼ ਇਕ ਡਾਕਟਰੀ ਸੇਵਾ ਮੁਹੱਈਆ ਕਰਾ ਦਿਓ।ਜਿਵੇਂ ਕਿ ਸੱਭ ਜਾਣਦੇ ਹਨ ਬਹੁਤੇ ਘਰਾਂ ਵਿੱਚ ਲਾਵਾਰਸ ਬਜੁਰਗ ਹਨ ਧੀਆਂ ਪੁੱਤ ਤੇ ਵਿਦੇਸ਼ੀਂ ਸੇਵਾ ਕਰ ਰਹੇ ਹਨ,ਤੇ ਉਹਨਾਂ ਨੂੰ ਬੀਮਾਰੀ ਵੇਲੇ ਕੋਈ ਡਾਕਟਰ ਕੋਲ ਲੈ ਕੇ ਜਾਣ ਵਾਲਾ ਨਹੀਂ ਹੁੰਦਾ ਆਪ ਉਹ ਆਪਣੇ ਆਪ ਜਾ ਨਹੀਂ ਸਕਦੇ ,ਅਵਲ ਤੇ ਐਂਬੂਲੈਂਸ ਦਾ ਫੋਨ ਕੁਨੇਕਟ ਹੁੰਦਾ ਹੀ ਨਹੀਂ ਤੇ ਜੇ ਭੁਲ ਭੁਲੇਖੈ ਹੋ ਹੀ ਜਾਵੇ ਤਾਂ ਉਹਨਾਂ ਦੇ ਸੌ ਬਹਾਨੇ ਤੇ ਫੇਰ ਵੱਡੀ ਗਲ ਐਂਬੂਲੈਸ ਹੈ ਵੀ ਤੇ ਇਕ ਤੇ ਉਹ ਵੀ ਅਧੂਰੀ ਬਿਨਾਂ ਪਾਇਲਟ
ਇਸ ਲਈ ਅੇੈਸਾ ਕੁਸ਼ ਇੰਤਜ਼ਾਮ ਕਰੋ ਜੋ ਇਕ ਫੋਨ ਕਾਲ ਤੇ ਡਾਕਟਰ ਮੋਬਾਇਲ ਸਰਵਿਸ ਅਧੀਨ ਘ੍ਰਰ ਮੰਜੇ ਤੇ ਪਏ ਮਰੀਜ਼ ਤੱਕ ਤਬੀਬ ਹੋ ਕੇ ਬਹੁੜੈ।ਜੋ 'ਜਨ 'ਸਾਧਨ ਸੰਪਨ ਹਨ ਉਹ ਸੱਭ ਕੁਝ ਆਪੇ ਕਰ ਲੈਣਗੇ ਦਫ਼ਤਰਾਂ ਦੇ ਗੇੜੈ ਵੀ ਮਾਰ ਲੈਣਗੇ ।ਸਾਡੇ ਸ਼ਹਿਰ ਤਰਨ ਤਾਰਨ ਵਿੱਚ ਕੋਈ ਮੁਹੱਲਾ ਕਲੀਨਕ ਨਹੀਂ ਹੈ ਕਿਸੇ ਪਿੰਡ ਵਿੱਚ ਵੀ ਨਹੀਂ ਹੈ ਜੀ ਹਾਂ ਸਰਕਾਰੀ ਹਸਪਤਾਲ ਬਹੁਤ ਵੱਡਾ ਹੈ ਪਰ ਸਹੂਲਤਾਂ ਤੋਂ ਨਾਮੁਕੰਮਲ।ਲੰਬੀਆਂ ਲਾਇਨਾਂ ਮਰੀਜ਼ਾਂ ਦੀਆਂ ।ਇਕ ਬੀਮਾਰੀ ਲਈ ਜਾਓ ਤੇ ਉਥੋਂ ਤਿੰਨ ਹੋਰ ਸਹੇੜ ਲਿਆਓ ਪੀਅਨ ਵੀ ਸਫਾਰਸ਼ ਨਾਲ ਅੰਦਰ ਪਰਚੀ ਦੇਂਦਾ ਹੈ ।ਤੇ ਮੀਟਿੰਗ ਦਾ ਬਹਾਨਾ ਵੀ ਮਿੰਟ ਨਹੀਂ ਘੰਟੇ ਹੜਪਦਾ ਹੈ।
ਸੋ ਬੱਸ ਇਕ ਹੀ ਸੇਵਾ ਉਪਲਬਧ ਕਰਾ ਦਿਓ ਇਕ ਫੋਨ ਕਾਲ ਤੇ ਡਾਕਟਰ ਜੀ ਲਾਵਾਰਿਸ ਲੋੜਵੰਦ ਨੂੰ ਫਸਟ ਏਡ ਦੇ ਕੇ ਨਾਲ ਲਿਜਾਣਾ ਹੋਵੇ ਤੇ ਨਾਲ ਲੈ ਜਾਣ ਛੱਡ ਵੀ ਜਾਣ ਪਰ ਵੇਲੇ ਸਿਰ ਬਹੁੜ ਪੈਣ ਤੇ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ।ਰੰਗਲ਼ੀ ਦੁਨੀਆ ਨੂੰ ਛੱਡਣ ਤੇ ਦਿਲ ਕਿਸੇ ਦਾ ਵੀ ਨਹੀਂ ਕਰਦਾ ਤੇ ਨਾਂ ਅਜਾਂਈਂ ਮੌਤੇ ਮਰਨ ਨੂੰ।ਤੇ ਮਰਦਾ ਕੀ ਨਹੀਂ ਕਰਦਾ।ਪ੍ਰਾਈਵੇਟ ਹਸਪਤਾਲ ਜੇ ਚਲੇ ਜਾਓ ਤਾਂ ਪੰਜ ਸੌ ਰੁਪਏ ਵਿਜ਼ਟਿੰਗ ਫੀਸ ਕੰਸਲਟੇਸ਼ਨ ਫੀਸ ਪੰਜ ਸੌ ਰੁਪਏ ਤੇ ਹਜਾਰਾਂ ਰੁਪਏ ਦੇ ਟੇਸਟ।ਬਿਨਾਂ ਲੋੜ ਤੋਂ ਅੱਤ ਮਹਿੰਗਾ ਇਲਾਜ।
ਜੇ ਪੰਜਾਬ ਸਰਕਾਰ ਇਕ ਅੇੈਸਾ ਕਾਰਡ ਬਣਾ ਦੇਵੇ ਜੋ ਡਾਕਟਰ ਕਾਰਡ ਧਾਰਕ ਤੱਕ ਫੋਨ ਕਾਲ ਤੇ ਹਾਜਰ ਹੋ ਜਾਵੇ ਤੇ ਸਾਰਾ ਮੁਆਇਨਾ ਅੇਟ ਦਾ ਸਪੋਟ ਹੋ ਜਾਵੇ ,ਓ ਜਾਣੇ, ਜੇ ਪੰਝ ਸੌ, ਹਜਾਰ ਫੀਸ ਵੀ ਲੈ ਲਵੇ ,ਤੜਪਦੇ ਨੂੰ ਸੌਖਾ ਸਾਹ ਤਾਂ ਆ ਜਾਵੇ! ਮਹਿਲਾਵਾਂ ਨੂੰ ਫਰੀ ਬੱਸ ਸਰਵਿਸ ਖ਼ਤਮ ਕਰ ਦਿਓ,ਫਰੀ ਤੀਰਥ ਯਾਤਰਾ ਵੀ ਰਹਿਣ ਦਿਓ ਇਹ ਪੂੰਨ ਨਹੀਂ ਪਾਪ ਹੈ,ਮੋਬਾਇਲ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰ ਦਿਓ ਪੰਜਾਬ ਸਰਕਾਰ ਜੀ।
ਸੌਖੀ ਜਿਹੀ ਫੋਨ ਕਾਲ ਤੇ ਡਾਕਟਰ ਸਾਡੇ ਦੁਆਰ
ਲੱਖ ਲੱਖ ਦੁਆਵਾਂ ਵਿੱਚ ਝੋਲੀ ਪੰਜਾਬ ਸਰਕਾਰ॥
ਰਣਜੀਤ ਕੌਰ ਗੁੱਡੀ ਤਰਨ ਤਾਰਨ