" ਆਇਓ ਵੇ ਫੁਕਾਂ ਮਾਰਿਓ" - ਰਣਜੀਤ ਕੌਰ ਗੁੱਡੀ ਤਰਨ ਤਾਰਨ

ਸ਼ਾਹਬਜਾਦੇ ਨਿਡਰ ਤੇ ਬਹਾਦਰ ਤੇ ਦੇਸ਼ ਪ੍ਰੇਮੀ ਕਿਵੇਂ ਬਣੇ ਸਾਡੇ ਚੋਂ ਕੋਈ ਵੀ ਉਹਨਾਂ ਦੇ ਇਸ ਪੱਖ ਵਲ ਧਿਆਨ ਨਹੀਂ ਦੇਂਦਾ-
-ਉਹਨਾਂ ਨੂੰ ਵੱਡਿਆਂ ਦਾ ਆਦਰ ,ਸਤਿਕਾਰ ਕਰਨ,ਹੁਕਮ ਅਦੂਲੀ ਨਾਂ ਕਰਨ ਤੇ  ਆਗਿਆ ਪਾਲਣ ਕਰਨ  ਤੇ ਸੱਬ ਦੀ ਸੇਵਾ ਕਰਨ  ਦੀ ਗੁੜ੍ਹਤੀ ਦਿਤੀ ਗਈ ਸੀ। ਉਹਨਾਂ ਦੇ ਖੁਨ ਵਿੱਚ ਦੇਸ਼ ਕੌੰਮ ਪ੍ਰਸਤੀ ਦੌੜਦੀ ਸੀ ਇਸੇ ਲਈ ਉਹ ਜਨਮ ਤੋਂ ਹੀ ਆਪਾ ਨਿਛਾਵਰ ਕਰਨ ਤੇ ਤਿਆਗ ਦੀ ਭਾਵਨਾ ਦੇ ਦੁੱਧ ਨਾਲ ਪਾਲੇ ਗਏ ਸਨ।
ਸ਼ਾਡੇ ਅੱਜ ਦੇ ਨੇਤਾਵਾਂ ਦੇ ਬੱਚੇ ਕੀ ਇਸ ਤੋਂ ਸਿਖਿਆ ਲੈਣ ਤੇ ਤਿਆਗ ਦੀ ਭਾਵਨਾ ਦਾ ਸਬਕ ਸਿਖਣਗੇ?
ਅਸੀਂ ਜੇ ਸਹਿਬਜਾਦਿਆਂ ਦੀ ਨਿਰਮਾਣਤਾ ਤੋਂ ਕੁਝ ਸਿਖਿਆ ਹੁੰਦਾ ਤਾਂ ਥਾਂ ਥਾਂ ਬ੍ਰਿਧ ਘਰ ,ਬਿਰਧ ਆਸ਼ਰਮ ਨਾਂ ਖੁਲ੍ਹੈ ਹੁੰਦੇ।
ਸ਼ਾਡਾ ਧਿਆਨ ਤਾਂ ਸਿਰਖ਼ ਪੈਸੇ ,ਜਾਇਦਾਦ ਵਲ ਹੁੰਦਾ ਹੈ।ਮਾਪਿਆਂ ਤੋਂ ਸਿਖਿਆਂ ਨਹੀਂ ਮਾਇਆ ਚਾਹੀਦੀ ਹੁੰਦੀ ਹੈ।
ਅਸੀਂ ਵੀ ਸੌਖਾ ਕੰਮ ਕੀਤਾ ਨਿਆਣਿਆਂ ਨੁੰ ਗੁਰੂਆਂ,ਸਾਹਿਬਜਾਦਿਆਂ ਦੀ ਕੁਰਬਾਨੀ ਬਾਰੇ ਦਸਿਆ ਹੀ ਨਹੀਂ ਉਹਨਾਂ ਨੂੰ ਲੰਗਰ ਪ੍ਰਸ਼ਾਦੇ ਪਰੋਸਣ ਵਿਚ ਹੀ ਸਾਰੀ ਭਗਤੀ ਦਾ ਪਾਠ ਪੜਾਇਆ।ਅੰੰਿਮ੍ਰਤ ਛਕਾ ਕੇ ਗਲ ਵਿੱਚ ਗਾਤਰਾ ਪਵਾ ਕੇ ਆਪਣੀ ਸਾਰੀ ਜਿੰਮੇਵਾਰੀ ਤੋਂ ਫਾਰਗ ਹੋ ਗਏ।ਉਹਨੂੰ ਇਹ ਵੀ ਨਹੀਂ ਪਤਾ ਕਿ ਉਸਨੂੰ ਇਹ ਗਾਤਰਾ ਕਿਉਂ ਪਾਇਆ ਗਿਆ ਹੈ।ਜਵਾਨ ਹੋ ਗਿਆ ਤਾਂ  ਨਾਂ ਆਾਪ ਨਿਆਣੇ ਦਾ ਚਰਿਤਰ ਨਿਰਮਾਣ ਕਰਨ ਵਿੱਚ ਕੋਈ ਤਰਦੁਦ ਕੀਤਾ ਤੇ ਨਾਂ ਉਸਨੂੰ ਅੰਮ੍ਰਿਤ ਛਕਣ ਦੇ ਫਾਇਦੇ ਦੱਸੇ।ਉਹ ਬਾਹਰੋਂ ਹੋਰ ਤੇ ਅੰਦਰੋਂ ਹੋਰ ਵਿਕਸਿਤ ਹੋ ਗਿਆ।ਅੰਮ੍ਰਿਤ ਧਾਰੀ ਦਾ ਬਾਹਰੀ ਲਿਬਾਸ ਉਸ ਲਈ ਹਰ ਪੁੱਠੈ ਸਿੱਧੇ ਕੰਮ ਦਾ ਲਾਇਸੈਂਸ ਬਣ ਕੇ ਪ੍ਰੌੜ ਹੋ ਗਿਆ।ਸਮਾਜ ਨੇ ਵੀ ਬਾਹਰੀ ਦਿੱਖ ਨੂੰ ਹੀ ਦੇਸ਼ ਕੌਮ ਭਗਤੀ ਦਾ ਪ੍ਰਮਾਣ ਪੱਤਰ ਦਿੱਤਾ।
ਸਰਕਾਰੀ ਸਕੂਲਾਂ ਵਿੱਚ ਤਾਂ ਫੇਰ ਵੀ ਕਿਤੇ ਕਿਤੇ ਕਦੇ ਕਦਾਂਈਂ ਅਧਿਆਪਕ ਸਿੱਖ ਇਤਿਹਾਸ ਬਾਰੇ ਗਾਹੇ ਬਗਾਹੇ ਦਸਦੇ ਰਹਿੰਦੇ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚਲਣ ਲਈ ਪ੍ਰੇਰਿਤ ਕਰਦੇ ਹਨ ਪਰ ਨਿਜੀ ਸਕੂਲ਼ਾਂ ਖਾਸ ਕਰ ਜਿਹਨਾਂ ਨੁੰ ਕਾਨਵੇਨਟ ਕਹਿੰਦੇ ਹਨ ਉਥੇ ਅਧਿਆਪਕ ਕੰਮ ਦੀ ਗਲ ਕਦੇ ਨਹੀਂ ਦੱਸਦੇ ਉਥੇ ਤੇ ਨਿਆਣਿਆਂ ਦੇ ਚਰਿਤਰ ਨਿਰਮਾਣ ਲਈ ਅਨੁਸ਼ਾਸਨ ਦਾ ਕੋਈ ਗੁਰ ਨਹੀਂ ਦਸਿਆ ਜਾਂਦਾ।
ਸ਼ੁਰੂ ਸ਼ੁਰੂ ਵਿੱਚ ਸ੍ਰੀ ਗੁਰੂ ਹਰਕ੍ਰਿਸਨ ਸਕੂਲ਼ ਵਿੱਚ ਰਹਿਤ ਮਰਿਆਦਾ ਵੀ ਸੀ ਤੇ ਵਿਦਿਆਰਥੀ ਵੀ ਚਰਿਤਰ ਦਾ ਧਨ ਲੈ ਕੇ ਵੱਡੇ ਹੁੰਦੇ ਤੇ ਸਮਾਜ ਵਿੱਚ ਅੱਛੀ ਭਾਵਨਾ ਨਾਲ ਵਿਚਰਦੇ ਸਨ।ਫਿਰ ਇਹ ਸਕੂਲ ਵੀ ਕੁਝ ਕੁ ਵਰ੍ਹਿਆ ਵਿੱਚ ਹੀ ਦੁਕਾਨਾਂ ਬਣ ਕੇ ਤਿਜਾਰਤੀ ਹੋ ਗਏ।ਟਰੇਵਲ ਏਜੰਟਾਂ ਨਾਲ ਭਾਈਚਾਰਾ ਪਾ ਲਿਆ।ਤੇ ਇਸ ਸਾਲ ਸੱਭ ਤੋਂ ਵੱਧ ਬੱਚੇ ਵਿਦੇਸ਼ਾਂ ਨੂੰ ਇਹਨਾਂ ਸਕੂਲਾਂ ਚੋਂ ਗਏ।
ਗਲੇਮਰ ਦਾ ਯੁੱਗ ਹੈ ਆਪਣੇ ਸਰੀਰ ਨੂੰ ਕਸ਼ਟ ਦੇਣ ਦਾ ਨਹੀਂ ਵਿਲਾਸ ਦੇਣ ਦੇ ਦਿਨ ਹਨ।ਇਸ ਲਈ ਨਾਂ ਮਾਪੇ ਤੇ ਨਾਂ ਧੀਆਂ ਪੁੱਤ ਮਿਹਨਤ ਤੇ ਤਿਆਗ ਵਾਲਾ ਰਾਹ ਅਪਣਾਉਂਦੇ ਹਨ।ਦਰਬਾਰ ਸਾਹਿਬ ਗੁਰਦਵਾਰੇ ਜਾਣਾ ਪਿਕਨਿਕ ਤੇ ਜਾਣ ਬਰਾਬਰ ਹੈ ਉਥੇ ਜਾ ਕੇ ਸੇਲਫੀ ਲੈਣਾ ਹੀ ਭਗਤੀ ਹੈ,ਸ਼ਰਧਾ ਹੈ।-
ਜੇ ਚਾਰ ਸਾੁਹਿਬਜ਼ਾਦੇ ਫਿਲਮ ਨਾਂ ਬਣਦੀ ਤੇ ਲੋਕ ਨਾਂ ਵੇਖਦੇ ਤਾਂ ਇਹ ਜੋ ਇੰਨਾ ਕੁ ਹਖ਼ਤਾ ਸਾਹਿਬਜ਼ਾਦਿਆਂ ਨੂੂੰ ਯਾਦ ਕੀਤਾ ਜਾਂਦਾ ਹੈ ਇਹ ਵੀ ਨਹੀਂ ਸੀ ਹੋਣਾ।ਅਜੇ ਵੀ ਬਹੁਤੇ ਮੁੰਡੇ ਕੁੜੀਆਂ ਇਸ ਨੂੰ ਸੈਰੋ ਤਖ਼ਰੀ ਸਮਝ ਕੇ ਵਿਚਰਦੇ ਹਨ।ਕਿਸੇ ਦੀ ਅੱਖ ਸਿਲੀ੍ਹ ਨਹੀਂ ਹੁੰਦੀ।ਕਿਉਂ ਜੋ ਇਤਿਹਾਸ ਨੂੰ ਅਜੋਕੀ ਚਕਾਚੌਂਧ ਵਿੱਚ ਬਦਲ ਦਿੱਤਾ ਗਿਆ ਹੈ।ਇਸ ਕੁਰਬਾਨੀ ਨੂੰ ਯਾਦ ਕਰਨ ਦੇ ਦਿਨਾਂ ਵਿਚੌਂ ਵੀ ਗਲੇਮਰ ਦਾ ਆਨੰਦ ਮਾਣਿਆ ਜਾਂਦਾ ਹੈ।ਉਹ ਕੱਚੀਕੰਧ ਮਾਰਬਲ ਲਾ ਕੇ ਬਹੁਤ ਪੱਕੀ ਕਰ ਦਿੱਤੀ ਗਈ ਹੈ ,ਠੰਢਾ ਬੁਰਜ ਦਾ ਨਾਮ ਨਿਸ਼ਾਨ ਨਹੀਂ ਰਿਹਾ,ਦੀਵਾਨ ਟੋਡਰਮੱਲ ਦੀ ਜਹਾਜ ਹਵੇਲੀ ਖੰਡਰ ਹੋ ਗਈ ਹੈ,ਨਵਾਬ ਮਲੇਰਕੋਟਲੇ ਦਾ ਮਹਿਲ ਵੀ ਆਖਰੀ ਸਾਹਾਂ ਤੇ ਹੇੈ,ਕਦੇ ਕਿਸੇ ਸਕੁਲ਼ ਵਲੋਂ ਵਿਦਿਆਰਥੀਆਂ ਨੂੰ ਇਹ ਸਥਾਨ ਵਿਖਾਉਣ ਲਈ ਪ੍ਰਬੰਧ ਨਹੀਂ ਕੀਤਾ ਗਿਆ ,ਹਾਂ ਸ਼ਿਮਲੇ ਮਨਾਲੀ ਕੈਂਪ ਲਵਾਏ ਜਾਂਦੇ ਹਨ ਤੇ ਮਾਪੇ ਵੀ ਬੜੈ ਚਾਅ ਨਾਲ ਰੱਜਵੇਂ ਪੈਸੇ ਦੇ ਕੇ ਨਿਆਣਿਆਂ ਨੂੰ ਪਹਾੜ ਦੀ ਸੈਰ ਲਈ ਤੋਰ ਕੇ ਆਪਣੀ ਟੌਹਰ ਸਮਝਦੇ ਹਨ।
ਪਿਛਲੇ ਵੀਹ ਸਾਲ ਤੋਂ ਸਿਖਾਂ ਦੀ ਕੂਟਨੀਤਿ ਨੇ ਸਿਖੀ ਦਾ ਘਾਣ ਕੀਤਾ ਹੈ,ਤੇ ਹੁਣ ਇਸਦੇ ਚਮਕਣ ਦੇ ਆਸਾਰ ਨਜ਼ਰ ਨਹੀਂ ਆਉਂਦੇ,ਕਿਉਂਕਿ ਸਿਖਾਂ ਦੀ ਅੋਲਾਦ ਪਿਛੇ ਝਾਤੀ ਨਹੀਂ ਮਾਰਨਾ ਚਾਹੁੰਦੀ ਉਹ ਇਸ ਕੰਮਪਿਉਟਰ ਯੁੱਗ ਦੀ ਦਲਦਲ ਵਿੱਚ ਨੱਕ ਤੱਕ ਧੱਸ ਗਈ ਹੈ,ਪੱਗੜੀ ਤੇ ਦੁੱਪੱਟਾ ਹਾਉਸ ਬੰਦ ਹੋ ਕੇ ਹੇਅਰ ਸੈਲੂਨ ਬਣ ਗਏ ਹਨ,ਸਿਰ ਤੇ ਬੋਦੇ ਕੰਨਾਂ ਵਿੱਚ ਮੁਰਕੀ ਫਟੀ ਜੀਨ ਟੀਸ਼ਰਟ,ਹੈਰੀ ਗੈਰੀ ਸ਼ੇਰੀ ਨਾਮ ਹੋ ਗਏ,ਨਾਮ ਨਾਲੋਂ ਸਿੰਘ ਲਾਹ ਕੇ ਕਿਤੇ ਟੋਏੇ ਵਿੱਚ ਦਬਾ ਦਿੱਤਾ ਹੈ।ਕੋਈ ਸਿਆਣਾ ਪੁਛੱੇ ਦਸੇ ਨਾਂ ਇਸ ਲਈ ਆਪਣਾ ਮੁਲਕ ਹੀ ਛਡ ਛਡਿਆ ਹੈ,ਇਹ ਇਸ ਸਦੀ ਦੀ ਨਵੀਨਤਾ ਹੈ  ਜਿਸ ਦੇ ਇਹ ਵੱਡੇ ਛੋਟੇ ਸੱਭ ਗੁਲਾਮ ਹਂਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੈਠਾ ਗ੍ਰੰਥੀ ਬਾਹਰੀ ਲਿਬਾਸ ਤੋਂ ਹੀ ਸਿੱਖ ਹੈ ਉਂਝ ਉਸਨੇ ਕੁਝ ਵੀ ਨਹੀਂ ਸਿਖਿਆ।ਉਹ ਪਤਰੇ ਪਰਤ ਪਰਤ ਪੜ੍ਹਦਾ ਜਾ ਰਿਹਾ ਹੈ ਉਸ ਨੁੰ ਨਹੀਂ ਪਤਾ ਉਹ ਕੀ ਪੜ ਰਿਹਾ ਹੈ ਤੇ ਤੇ ਕੀ ਪੜ੍ਹਦਾ ਆਇਆ ਹੈ।ਉਸਨੂੂੰ ਵਾਸਤਾ ਤਨਖਾਹ ਨਾਲ ਜਾਂ ਲਾਗਾਂ ਨਾਲ ਹੇੈ ਪੰਡਤਾਂ ਵਾਂਗ ਅੜ ਕੇ ਲਾਗ ਤੇ ਦੱਖਣਾ ਮੰਗਣ ਲਗ ਪਿਆ ਹੈ।" ਗੁਰੂ ਜੀ ਦਾ  ਆਖਰੀ ਸੰਦੇਸ਼ ਤੇ ਉਪਦੇਸ਼ ਸੀ,"ਸੱਭ ਸਿਖੌਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ'ਇਹ ਅਸੀਂ ਇਕ ਦਿਨ ਵਿੱਚ ਕਈ ਵਾਰ ਦੁਹਰਾਉਂਦੇ ਹਾਂ ਪਰ ਗੁਰੂ ਡੇਰੇਦਾਰ ਸਾਧ ਨੂੰ ਮੰਨਦੇ ਹਾਂ ਉਸੀਦਾ ਦਿੱਤਾ ਸੰਦੇਸ਼ ਹੁਕਮ ਸਮਝ ਕੇ ਮੰਨਦੇ ਹਾਂ।ਸਿਖੀ ਦੇ ਪੈਰੀਂ ਬੇੜੀਆ ਹਨ ,ਸਮਾਜਿਕ ਤੌਰ ਤੇ ਸਿਖੀ ਤੇ ਪਾਬੰਦੀ ਲਗੀ ਹੇੈ ਫਿਰ ਇਹ ਪ੍ਰਫੁਲਤ ਕਿਵੈਂ ਹੋਵੇਗੀ?,ੁਇਹਦਾ ਸਰੂਪ ਲੰਗਰ ਪ੍ਰਸ਼ਾਦੇ ਹੋ ਗਿਆ ਹੈ,ਚਲਾਕ ਤੇ ਸ਼ੇੈਤਾਨ ਤਬਕਾ ਇਹਨੂੰ ਵਿਸ਼ਾਲ ਹਿਰਦਾ ਦਾਨੀ ਦੇ ਨਾਮ ਦੀ ਚਾਪਲੂਸੀ ਕਰ ਕੇ ਲੁੱਟੀ ਜਾ ਰਹੇ ਹਨ ਤੇ ਮੁਖ਼ਤ ਦੀਆਂ ਖਾਈ ਜਾ ਰਹੇ ਹਨ।ਗੁਰੂ ਮੱਤ ਲੈਣ ਦੀ ਵਿਹਲ ਕਿਸੇ ਕੋਲ ਨਹੀਂ।ਅੰਮ੍ਰਿਤਧਾਰੀਆਂ ਦੇ ਧੀਆਂ ਪੁੱਤ ਕੇਸਧਾਰੀ ਨਹੀਂ ਹਨ,ਤੇ ਮਾਪੇ ਉਹਨਾਂ ਨੂੰ ਸਿੱਖ ਬਣਨ ਲਈ ਤਾੜਦੇ ਵੀ ਨਹੀਂ ਹਨ।
"ਕੋਈ ਸੋਟਾ,ਕੋਈ ਡਾਂਗ,ਕੋਈ ਇੱਟਫ਼ਪੱਥਰ ਲਿਆਓ-
ਅਸੀਂ ਅਲਫਾਜ਼ਾਂ ਦੀ ਨਸੀਹਤ ਮੰਨਣ ਵਾਲੇ ਨਹੀਂ॥"
ਤੀਹ ਕੁ ਵਰ੍ਹੇ ਪਹਿਲਾਂ ਕਿਸਾਨਾਂ ਦੇ ਨਿਆਣੇ ਪੰਜ ਕਕਾਰ ਸਹਿਤ ਹੁੰਦੇ ਸਨ ਨਿਕੀ ਉਮਰ ਤੋਂ ਹੀ ਘਰ ਦਾ ਕੰਮ ਕਰਨ ਲਗ ਪੈਂਦੇ ਡੰਗਰ ਚਾਰਦੇ ਹੱਲ ਵਾਹੁੰਦੇ ਤੇ ਅਫਸਰ ਵੀ ਇਹੋ ਬਣਦੇ ਪਿਛੈ ਝਾਤੀ ਮਾਰ ਕੇ ਵੇਖ ਲਓ ਸਾਰੇ ਫੋਜੀ ਅਫਸਰ ਕਿਸਾਨਾਂ ਤੇ ਮਿਹਨਤਕਸ਼ਾਂ ਦੈ ਬੱਚੇ ਦਿਸਣਗੇ ਹਟਵਾਣੀਏਂ ਦੇ ਬੱਚੇ ਸਕੂਲ਼ੌਂ ਆਉਂਦੇ ਹੀ ਹੱਟੀ ਤੇ ਬੈਠ ਜਾਇਆ ਕਰਦੇ।ਸਿਆਣੇ ਕਹਿੰਦੇ ਸਨ ਜਿੰਨੀ ਜਿੰਮੇਵਾਰੀ ਵੱਧ ਬੱਚੇ ਤੇ ਪਾਓ ਓਨਾ ਹੀ ਉਹ ਅਨੁਸ਼ਾਸਤ ਤੇ ਹੁਸ਼ਿਆਰ ਬਣਦਾ ਹੇ" ਅੱਜ ਕਲ ਇਸ ਥਿਉਰੀ ਤੇ ਮਿੱਟੀ ਪਾ ਦਿਤੀ ਗਈ ਹੈ।ਹਟਵਾਣੀਏ ਦਾ ਪੁੱਤ ਹੁਣ ਵੀ ਹੱਟੀ ਸੰਭਾਲਣੀ ਸਿੱਖ ਰਿਹਾ ਹੇ ਪਰ ਕਿਸਾਨ ਕਹਿੰਦਾ ਹੈ 'ਅਸੀਂ ਤੇ ਮਿੱਟੀ ਨਾਲ ਮਿੱਟੀ ਹੋ ਕੇ ਜੂਨ ਪੂਰੀ ਕੀਤੀ ਆਪਣੇ ਪੁੱਤੱ ਨੂੰ ਮਿੱਟੀ ਨਾਲ ਲਿਬੜਨ ਨਹੀਂ ਦੇਣਾ ਇਹਨੂੰ ਤੇ ਜਮੀਨ ਵੇਚ ਕੇ ਬਾਹਰ ਘਲਾਉਣਾ ਹੈ'।ਤੇ ਇਸ ਤਰਾਂ ਗੁਰੂ ਦਾ ਉਪਦੇਸ਼ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਖਾਓ' ਦਾ ਅਸੂਲ ਕਿਤੇ ਪਿਛੈ ਰਹਿ ਗਿਆ ਹੈ।ਬਾਲ ਮਜਦੂਰੀ ਦੀ ਪਾਬੰਦੀ ਦੇ ਡਰਾਮੇ ਤੇ ਮਿਡ ਡੇ ਮੀਲ ਦੀ ਰੀਤ ਨੇ ਤੇ ਮੁਖ਼ਤ ਪੰਜ ਕਿਲੋ ਅਨਾਜ ਤੇ ਹੋਰ ਮੁਖ਼ਤ ਸਹੁਲਤਾਂ ਨੇ ਕੰਮਚੋਰੀ ਨੂੰ ਬੜ੍ਹਾਵਾ ਦਿੱਤਾ ਹੈ।ਮੋਬਾਇਲ ਫੋਨ ਦੀ ਕਾਢ ਨੇ ਇਸ ਤੇ ਤੇਲ ਪਾਇਆ ਹੈ।ਇਸ ਦੇ ਨਾਲ ਹੀ ਲਚਰ ਗਾਇਕੀ ਤੇ ਊਲ਼ ਜਲੂਲ ਫਿਲਮਾਂ ਨੇ ਵੀ ਚੰਗੀ ਢਾਹ ਲਾਈ ਹੈ।
ਨਹੀਂ ਆਖਣਗੇ ਅਜੋਕੇ  ਮਾਪੇ ਹੁਣ ਸਾਡਾ ਪੁੱਤ ਸਹਿਬਜ਼ਾਦਿਆਂ ਵਰਗਾ ਹੋਵੇ,ਕੱਟੜ ਸਿੱਖ ਵੀ ਆਪਣੇ ਪੁੱਤ ਨੂੰ ਸਿੱਖੀ ਤੋਂ ਵਾਰਨ ਦੇ ਮੌਕੇ ਉਸਨੂੰ ਵਿਦੇਸ਼ ਭਿਜਵਾ ਦੇਣਗੇ।ਇਸੇ ਲਈ ਤੇ ਕਰਤਾਰ ਸਿੰਘ ਸਰਾਭਾ,ਉਧਮਸਿੰਘ,ਭਗਤਸਿੰਘ,ਸੁਖਦੇਵ ਰਾਜਗੁਰੂ,ਸੁਭਾਸ਼ ਚੰਦਰ ਬੋਸ ਦਾ ਕਿਤੇ ਪੁਨਰ ਜਨਮ ਹੋ ਹੀ ਨਹੀਂ ਸਕਿਆ।
ਗੁਰੂਜੀ ਨੇ ਆਪਣੇ ਬਾਲਾਂ ਨੂੰ ਸਾਜਿਸ਼ ,ਸਿਆਸਤ,ਬੇਈਮਾਨੀ,ਠੋਗੀ ਠੋਰੀ ਨਹੀਂ ਸੀ ਸਿਖਾਈ।ਖਾਲਸ ਖਵਾਇਆ ਤੇ ਖਾਲਸ ਪੜ੍ਹਾਇਆ,ਇਸੇ ਲਈ ਉਹ ਬਾਲ ਲਾਲ ਮਨ ਦੇ ਸੱਚੇ ਸੀ,ਤੇ ਅਜੋਕੇ ਬਾਲ ਅਸਤਰ ਨੇ।ਬਾਲਾਂ ਨੂੰ ਨਿਕੇ ਹੁੰਦੇ ਤੋਂ ਹੀ ਨਿਕੇ ਨਿਕੇ ਕੰਮੀਂ ਲਾ ਕੇ ਜਿੰਮੇਵਾਰੀ ਸਮਝਣ ਤੇ ਨਿਭਾਉਣ ਦੀ ਆਦਤ ਪਾਉਣੀ ਸਮੇਂ ਦੀ ਲੋੜ ਹੈ।
ਆਇਓ ਵੈ ਹਿੰਮਤ ਵਾਲਿਓ
ਆਇਓ ਵੇ ਗੁਰੂਮੱਤ ਵਾਲਿਓ
ਹੈ ਅੱਖ ਚੁੱਭੀ ਵਿਰਾਸਤ ਦੀ
ਆਇਓ ਵੈ ਫੁੂਕਾਂ ਮਾਰਿਓ
ਬਹੁਤੇਰੀ ਹੋ ਗਈ ਅਸਿੱਭਅਤਾ
ਬਹੁੜਿਓ ਵੇ ਗੁਰੂਮੱਤ ਵਾਲਿਓ
ਦੇਰ ਹੋ ਗਈ ਸੁਤਿਆਂ ਨੂੰ
ਜਾਗਿਓ ਵੇ ਹੁਣ ਜਾਗਿਓ॥
" ਖੁਦਾ ਨੇ ਕਦੀ ਉਸ ਕੌਮ ਦੀ ਹਾਲਤ ਨਹੀਂ ਬਦਲੀ ਜਿਸੇ ਆਪਣੀ ਹਾਲਤ ਬਦਲਨੇ ਕਾ ਸ਼ਉਰ ਨਾ ਹੌ"॥