" ਗਲੈਮਰ ਦੀ ਖਿੱਚ " - ਰਣਜੀਤ ਕੌਰ ਗੁੱਡੀ ਤਰਨ ਤਾਰਨ
" ਵੇਖ ਕੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ
ਆਪਣਾ ਚੇਤਾ ਕਰਾਈਏ ਸਖੀਓ"
ਸਾਧੂ ਸੰਤਾਂ ਪੀਰ ਫਕੀਰਾਂ ਦੀ ਸਿਖਿਆਵਾਂ ਤੇ ਚਲਣਾ ਸਾਡੇ ਲਈ ਬਹੁਤ ਕਠਨ ਮਾਰਗ ਸੀ ਅਸੀਂ ਆਪਣੇ ਆਨੰਦ ਦਾ ਸਮਾਨ ਤਲਾਸ਼ ਕਰ ਲਿਆ ਤੇ ਅਨੰਦ ਨੂੰ ਹੀ ਆਦਰਸ਼ ਬਣਾ ਲਿਆ ਇਹ ਅਮਲ ਸੌਖਾ ਵੀ ਹੈ ਤੇ ਮਨੋਰੰਜਕ ਤੇ ਦਿਲਚਸਪ ਵੀ ਹੈ।
" ਮੱਤ ਮਾਰੋ ਕੰਨ੍ਹਈਆ ਕੰਕਰੀਆ ਮਟਕੀ ਫੁੂਟ ਜਾਵੇਗੀ ਚੁਨਰ ਹਮਾਰੀ ਭੀਗ ਜਾਵੇਗੀ"
ਪਨਘਟ ਪੇ ਨੰਦ ਲਾਲ ਮੋਹੇ ਛੇੜ ਗੇਯੋ ਰੇ
ਸ਼ਾਮਾਂ ਵੇ ਮੇਰੀ ਮਟਕੀ ਭਰ ਦੇ
ਸ਼ਾਮ ਤੇਰੀ ਬੰਸੀ ਪੁਕਾਰੇ ਰਾਧਾ ਨਾਮ ਮੀਰਾ ਤੋ ਯੂੰਹੀ ਬਦਨਾਮ
ਬੰਸੀ ਕੋ ਤੋ ਬਜਨੇ ਸੇ ਕਾਮ ਮੀਰਾ ਕਾ ਭੀ ਸ਼ਾਮ ਤੋ ਰਾਧਾ ਕਾ ਭੀ ਸ਼ਾਮ
ਇਹ ਗੀਤ ਕਿਸੇ ਸ਼ਾਇਰ ਨੇ ਲਿਖੈ ਸੰਗੀਤ ਬਣੇ ਫਿਲਮਾਂ ਚ ਹਿੱਟ ਹੋਏ ।ਇਹ ਗੀਤ ਹਨ ਲੇਕਿਨ ਆਮ ਸਮਾਜਿਕ ਵਰਤਾਰੇ ਵਿੱਚ ਇਹਨਾਂ ਗੀਤਾਂ ਨੂੰ ਸ਼ਰਧਾ ਦਿੱਤੀ ਜਾਂਦੀ ਹੈ ਤੇ ਭਗਤੀ ਭਜਨ ਕਿਹਾ ਜਾਂਦਾ ਹੈ,ਜਦ ਕਿ ਇਹ ਰੋਮਾਂਚਕ ਹਨ ਮਨੋਰੰਜਕ ਹਨ ਤੇ ਕਮਾਈ ਦਾ ਜਰੀਆ ਹਨ ਲੇਕਿਨ ਨਾਰੀ ਸਮਾਜ ਨੇ ਕਦੇ ਗੌਰ ਹੀ ਨਹੀਂ ਕੀਤਾ ਕਿ ਇਹ ਉਹਨਾਂ ਦੇ ਹੀ ਚਰਿਤਰ ਤੇ ਭਾਰੂ ਹਨ,ਲਾਂਛਣ ਹਨ ਤੇ ਨਾਰੀਆਂ ਨੂੰ ਮੰਡੀ ਦਾ ਮਾਲ ਪੇਸ਼ ਕਰਦੇ ਹਨ ।ਅੰਧਵਿਸ਼ਵਾਸ ਤਾਂ ਪੂਰਾ ਗਲੈਮਰ ਹੈ ਤੇ ਇਹ ਕੇਵਲ ਹਿੰਦੂ ਧਰਮ ਵਿੱਚ ਹੈ।ਇਹਨਾਂ ਗੀਤਾਂ ਨੂੰ ਗਾਉਣ ਵਾਲੀਆਂ ਨਾਰੀਆਂ ਪੂਰੇ ਜਲੌਅ ਵਿੱਚ ਨੱਚਦੀਆਂ ਹਨ ਤੇ ਦਰਸ਼ਕਾਂ ਨੂੰ ਸੰਗਤਾਂ ਨੂੰ ਥਿਰਕਣ ਲਾ ਦੇਂਦੀਆਂ ਹਨ।
ਮੈਂ ਤੁਝ ਸੇ ਮਿਲਨੇ ਆਈ ਮੰਦਿਰ ਜਾਨੇ ਕੇ ਬਹਾਨੇ=
ਚਲ ਸੰਨਿਆਸੀ ਮੰਦਿਰ ਮੇਂ
ਸ੍ਰਿੀ ਕ੍ਰਿਸਨ ਮਹਾਰਾਜ ਗਰੀਬਾਂ ਮਸਕੀਨਾਂ ਨੁੰ ਪ੍ਰੇਮ ਕਰਦੇ ਸੀ ਇਹ ਗਲ ਕਿਸੇ ਨੇ ਨੀ੍ਹ ਸਿਖੀ ਦਰੋਪਦੀ ਦਾ ਚੀਰਹਰਣ ਸਭ ਨੇ ਸਿਖਿਆ ਰੋਜ਼ ਅਣਗਿਣਤ ਚੀਰਹਰਣ ਹੁੰਦੇ ਇਸ ਲਈ ਕਿ ਇਸ ਵਿੱਚ ਗਲੇਮਰ ਹੈ,ਅੱਖ ਦਾ ਚਸਕਾ ਹੈ ।ਮੀਰਾਂ ਕ੍ਰਿਸ਼ਨ ਭਗਤ ਨੂੰ ਵਿਸ਼ ਦਾ ਪਿਆਲਾ ਪੀਣਾ ਪਿਆ ਕਿਉਂਕਿ ਮਾਮਲਾ ਚੀਰਹਰਣ ਹੀ ਸੀ।ਨਾਰੀ ਜਾਤੀ ਨੇ ਕਿਉਂ ਨਹੀਂ ਸੋਚਿਆ ਕਿ ਕ੍ਰਿਸ਼ਨ ਮਹਾਰਾਜ ਤਾਂ ਭਗਵਾਨ ਸੀ ਉਸਨੇ ਦਰੋਪਦੀ ਤੇ ਮੀਰਾ ਲਈ ਅੇੈਸੀ ਨੌਬਤ ਆਉਣ ਹੀ ਕਿਉਂ ਦਿੱਤੀ।ਕ੍ਰਿਸ਼ਨ ਮਹਾਰਾਜ ਨੇ ਵਿਆਹ ਰੁਕਮਣੀ ਨਾਲ ਕੀਤਾ ਪਰ ਰਹੇ ਸਦਾ ਰਾਧਾ ਨਾਲ,ਮਿੱਥ ਤਾਂ ਇਹ ਵੀ ਹੈ ਕਿ ਕ੍ਰਿਸ਼ਨ ਮਾਹਾਰਾਜ ਦੀਆਂ ਤਿੰਨ ਸੌ ਪੈਂਹਠ ਗੋਪੀਆਂ ਸੀ।ਇਹ ਸਬਕ ਵੀ ਸਭ ਨੇ ਸਿਖਿਆ ਤੇ ਗ੍ਰਹਿਣ ਕੀਤਾ ਤੇ ਅੱਜ ਵੀ ਹਰ ਵਿਆਹੁਤਾ ਰੁਕਮਣੀ ਹੀ ਹੈ ਤੇ ਇਸ ਗਲੇਮਰ ਨੂੰ ਸਮਾਜਿਕ ਮਾਨਤਾ ਵੀ ਪ੍ਰਾਪਤ ਹੈ।ਇਥੋਂ ਹੀ ਸ਼ੁਰੂ ਹੋਇਆ 'ਅੋਰਤ ਅੋਰਤ ਦੀ ਦੁਸ਼ਮਣ' ਹੈ ਦਾ ਕਾਟੋ ਕਲੇਸ਼।ਕੇਕਈ ਨੇ ਆਪਣੀ ਸੌਂਕਣਾਂ ਨਾਲ ਈਰਖਾ ਵਿੱਚ ਉਹਨਾਂ ਦੇ ਪੁੱਤਰ ਰਾਮ ਲਛਮਣ ਨੂੰ ਘਰੋਂ ਕਢਵਾ ਦਿੱਤਾ ਇਥੇ ਇਹ ਵੀ ਤੱਥ ਸਾਹਮਣੇ ਆਉਂਦਾ ਹੈ ਕਿ ਲਛਮਣ ਭਰਾਤਰੀ ਪਿਆਰ ਵਿੱਚ ਨਹੀ ਬਲਕਿ ਭਾਬੀ ਪਿਆਰ ਵਿੱਚ ਆਪਣੀ ਬੀਵੀ ਉਰਮਿਲਾ ਨੂੰ ਛਡ ਗਿਆ,ਜਿਵੇਂ ਕਿ ਦਿਉਰ ਭਰਜਾਈ ਦਾ ਮੋਹ ਹੁੰਦਾ ਹੀ ਹੈ,ਇਸੇ ਮੋਹ ਵਿੱਚ ਲਛਮਣ ਨੇ ਆਪਣੀ ਵਿਆਹੁਤਾ ਉਰਮਿਲਾ ਤਾਂ ਘਰੇ ਛੱਡੀ ਹੀ ਸੀ ਸਰੂਪਨਖਾ ਨੂੰ ਇਨਕਾਰ ਵੀ ਸੀਤਾ ਭਾਬੀ ਦੇ ਮੋਹ ਵਿੱਚ ਕੀਤਾ ਹੋਵੇਗਾ ਵਰਨਾ ਰਾਜੇ ਤੇ ਕਈ ਕਈ ਵਿਆਹ ਕਰ ਲੈਂਦੇ ਸੀ ਲਛਮਣ ਵੀ ਸਰੂਪਨਖਾ ਨੂੰ ਰਾਣੀ ਬਣਾ ਸਕਦਾ ਸੀ ਇਹ ਗਲੇਮਰ ਅੱਜ ਵੀ ਭਰਪੂਰ ਚਲਦੈ ਕਈ ਕਿੱਸੇ ਇਹੋ ਜਿਹੇ ਹੋਏ ਦਿਉਰ ਭਾਬੀ ਰਲੇ ਕਈ ਰਿਸ਼ਤੇ ਨਿਖੜੇ ਕਈ ਦਿਲ ਟੁੱਟੇ ਤੇ ਕਈ ਮਰੇ ਵੀ ਲਛਮਣ ਦਾ ਅੋਰਤ ਦੀ ਇਜ਼ਤ ਕਰਨ ਦਾ ਗੁਣ ਕਿਸੇ ਨੇ ਨਹੀਂ ਅਪਨਾਇਆ ਤੇ ਇਹ ਠਰਕ ਸਭ ਨੇ ਅਪਨਾ ਲਿਆ।ਉਰਮਿਲਾ ਨੇ ਵੀ ਤਾਂ ਚੌਦਾ ਵਰ੍ਹੇ ਸਿਰਾ੍ਹਣੇ ਭਿਗੋਏ ਤੇ ਮੋਮ ਵਾਂਗ ਪਿਘਲਦੀ ਰਹੀ ਸੀਨੇ ਅੰਦਰਲੀ ਤਪਸ਼ ਵਿੱਚ ਉਸਦੀ ਤਪਸਿਆ ਬਨਵਾਸ ਹੀ ਤਾਂ ਹੈ।ਲਛਮਣ ਉਸਦਾ ਵੀ ਮੁਜਰਮ ਹੈ।ਰਾਮ ਚੰਦਰ ਜੀ ਕੰਨਾਂ ਦਾ ਕੱਚਾ ਸੀ ਉਸਨੇ ਸੀਤਾ ਦੀ ਅਗਨੀ ਪ੍ਰੀਖਿਆ ਲਈ, ਹੋ ਸਕਦਾ ਹੈ ਕਿ ਲਵ ਤੇ ਕੁਸ਼ ਸਚੀਂ ਹੀ ਲਛਮਣ ਦੀ ਅੋੌਲਾਦ ਹੋਣ ਇਸ ਤੇ ਰਾਮ ਨੁੰ ਘਰ ਦੀ ਗਲ ਘਰੇ ਹੀ ਠੱਪ ਦੇਣੀ ਚਾਹੀਦੀ ਸੀ ਉਸਨੇ ਲਛਮਣ ਨੁੰ ਨਹੀਂ ਸੀਤਾ ਆਪਣੀ ਵਿਆਹੁਤਾ ਨੂੰ ਹੀ ਕੁਲਟਾ ਬਣਾ ਦਿੱਤਾ ਤੇ ਇਹੋ ਕੁਝ ਸਮਾਜ ਵਿੱਚ ਰੋਜ਼ ਹੁੰਦਾ ਹੈ ਮਰਦ ਮਰਦ ਨੁੰ ਸ਼ੇਲਟਰ ਕਰਦਾ ਹੈ ਬਲੀ ਅੋਰਤ ਦੀ ਹੁੰਦੀ ਹੈ।ਇਹ ਗੁਣ ਵੀ ਗੁਰੂ ਦੀ ਸਿਖਿਆ ਜਾਣ ਕੇ ਸ਼ਰਧਾ ਵਿੱਚ ਗ੍ਰਹਿਣ ਕੀਤਾ ਗਿਆ ਹੈ ਤੇ ਇਹ ਚਸਕਾ ਵੀ ਹੈ। ਕਦੇ ਵੀ ਕੋਈ ਅੋਰਤ 'ਅੋਰਤ ਨੂੰ ਸ਼ੇਲਟਰ ਨਹੀਂ ਕਰਦੀ।ਨਾਰੀ ਜਾਤੀ ਨੇ ਕਿਉਂ ਮਰਦ ਦੀ ਇਸ ਸ਼ੇੈਤਾਨੀ ਨੂੰ ਨਹੀਂ ਸਮਝਿਆ,ਉਹਨੂੰ ਹੀ ਗੁਰੂ ਬਣਾ ਲਿਆ ਜਿਹਨੇ ਉਹਦੇ ਨਾਲ ਧਰੋਹ ਕਮਾਇਆ।ਸਪਸ਼ਟ ਹੈ ਕਿ ਨਾਰੀ ਦੇ ਕਲੇਜੇ ਵੀ ਗਲੇਮਰ ਨੇ ਧੁੂਹ ਪਾਈ ਹੋਵੇਗੀ।ਕਿਤੇ ਤਾਂ ਉਹਨੇ ਵੀ ਆਪਣਾ ਦਿਲ ਲਾਉਣਾ ਹੀ ਸੀ।
ਰਾਵਣ ਨੇ ਨਾਰੀ ਸੀਤਾ ਦਾ ਆਦਰ ਮਾਣ ਸਤਿਕਾਰ ਕੀਤਾ ਤੇ ਆਪਣੀ ਭੇੈਣ ਲਈ ਵੀ ਗੈਰਤ ਦਾ ਮੁਜ਼ਾਹਰਾ ਕੀਤਾ ਸ੍ਰੀ ਲੰਕਾ ਵਾਲੇ ਇਸੇ ਲਈ ਰਾਵਣ ਨੂੰ ਆਪਣਾ ਆਦਰਸ਼ ਮੰਨਦੇ ਹਨ ਪਰ ਅਸੀਂ ਉਸਨੂੰ ਸਾੜਦੇ ਹਾਂ ਇਸ ਲਈ ਕਿ ਉਸਨੇ ਅਯਾਸ਼ੀ ਦਾ ਪ੍ਰਦਰਸ਼ਨ ਨਹੀਂ ਕੀਤਾ ਆਪਣੀ ਬਹਾਦਰੀ ਕੰਮਜੋਰ ਤੇ ਨਹੀਂ ਵਿਖਾਈ।ਜਿਨ੍ਹਾਂ ਨੂੰ ਅਸੀਂ ਗੁਰੂ ਪੂਜਦੇ ਹਾਂ ਉਹਨਾਂ ਦੀਆਂ ਹੀ ਰਾਮਲੀਲਾ ਤੇ ਕ੍ਰਿਸ਼ਨ ਲੀਲਾ ਨਾਟਕ ਕਰ ਕੇ ਸ਼ਾਂਗਾਂ ਲਾਉਂਦੇ ਹਾਂ।ਅੇੈਸੇ ਕਿਉਂ ਹਾਂ ਅਸੀਂ?
ਜਿਹਨਾਂ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਸ਼ਰਧਾ ਵਿੱਚ ਅੰਨ੍ਹੇ ਹਾਂ ਜੇ ਉਹ ਨਾਰੀ ਨੂੰ ਨਾਂ ਤਿਆਗਦੇ ਤਾਂ ਅੱਜ ਨਾਰੀ ਜਾਤੀ ਦੀ ਮਿੱਟੀ ਇੰਜ ਪਲੀਤ ਨਾਂ ਹੁੰਦੀ। ਮਹਾਤਮਾ ਬੁੱਧ (ਰਾਜਾ ਸਿਧਾਰਥ) ਜੇ ਆਪਣੀ ਪਤਨੀ ਤੇ ਪੁੱਤਰ ਨੂੰ ਸੁੱਤੇ ਛਡ ਕੇ ਆਜ਼ਾਦ ਘੁੰਮਣ ਨਾਂ ਜਾਂਦਾ,ਇਹੋ ਜੁੱਰਅਤ ਜੇ ਉਹ ਵਿਆਹ ਤੋਂ ਪਹਿਲਾਂ ਵਿਖਾ ਦੇਂਦਾ ਤਾਂ ਇਕ ਮਾਂ ਤੇ ਬੱਚਾ ਇੰਜ ਲਾਵਾਰਸ ਛੱਡਣ ਦੀ ਗਲਤੀ ਨਾਂ ਕਰਦਾ ਤਾਂ ਕਿੰਨਾ ਹੋਰ ਚੰਗਾ ਹੁੰਦਾ।ਅਸੀਂ ਅੇੈਸੇ ਗੈਰ ਜਿੰਮੇਵਾਰ ਨੂੰ ਵੀ ਗੁਰੂ ਬਣਾ ਕੇ ਪੂਜੀ ਜਾ ਰਹੇ ਹਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਰਾਮ ਕ੍ਰਿਸ਼ਨ ਮਹਾਤਮਾ ਬੁੱਧ ਤੋਂ ਕਈ ਸਦੀਆਂ ਬਾਦ ਵਿੱਚ ਵੀ ਇਹੋ ਗਲਤੀ ਦੁਹਰਾਉਂਦੇ ਹਨ। ਆਪਣੀ ਮਾਂ ਰ੍ਰਿਪਤਾ ਤੇ ਆਪਣੀ ਪਤਨੀ ਮਾਂ ਸੁਲਖਣੀ ਨੂੰ ਦੋ ਨੰਨਹੇ ਬੱਚਿਆਂ ਸਮੇਤ ਵਿਲਕਦੇ ਛੱਡ ਕੇ ਆਪਣੀ ਮਰਦ ਜਿੰਮੇਵਾਰੀ ਤੋਂ ਫਰਾਰੀ ਹਾਸਲ ਕਰ ਕੇ ਉਦਾਸੀਆਂ ਵਲ ਨਿਕਲ ਗਏ।ਬੇਸ਼ੱਕ ਗੁਰੂਜੀ ਮਨੁੱਖਤਾ ਦੀ ਭਲਾਈ ਲਈ ਭ੍ਰਮਣ ਤੇ ਨਿਕਲੇ ਸਨ ਗੁਰੂ ਜੀ ਬਹੁਤ ਵਿਦਵਾਨ ਤੇ ਗਿਆਨਵਾਨ ਨੇ ਪਰ ਉਹਨਾਂ ਦੇ ਚਰਿੱਤਰ ਦੀ ਇਸ ਮਿਸਾਲ ਨੂੰ ਬਿਨਾਂ ਵਿਚਾਰਿਆਂ ਪੈਰੋਕਾਰਾਂ ਨੇ ਸ਼ਰਧਾ ਵਿੱਚ ਹੀ ਅਪਨਾ ਲਿਆ, ਉਹਨਾਂ ਨੇ ਜੋ ਗ੍ਰਹਿਸਤ ਮਾਰਗ ਨੂੰ ਅਪਨਾਉਣ ਦਾ ਨਾਰੀ ਜਾਤੀ ਦੀ ਇਜ਼ਤ ਦਾ ਭਲਾਈ ਦਾ ਉਪਦੇਸ਼ ਦਿੱਤਾ ਉਹ ਅਸੀਂ ਨਹੀਂ ਗ੍ਰਹਿਣ ਕੀਤਾ।ਪਰ ਅਸੀਂ ਭਾਰਤੀ ਮੰਨੋਰੰਜਨ ਦੇ ਪੈਰੋਕਾਰ ਹਾਂ ਨਸੀਹਤਾਂ ਦੇ ਨਹੀਂ।ਆਪਣੇ ਚਸਕੇ ਲਈ ਤੇ ਆਪਣੀ ਚੌਧਰ ਲਈ ਅੱਜ ਵੀ ਇਸਤਰੀ ਆਦਮੀ ਹੱਥੋਂ ਰੱਜ ਕੇ ਪ੍ਰਤਾੜਿਤ ਕੀਤੀ ਜਾਂਦੀ ਹੈ।ਕਿਤੇ ਕਿਤੇ ਟਾਵਾਂ ਟਾਵਾਂ ਹੀ ਗ੍ਰਹਿਸਤ ਮਾਰਗ ਸਹੀ ਚਲ ਰਿਹਾ ਹੈ। ਬਾਹਰ ਵਾਲੀ ਅਯਾਸ਼ੀ ਘਰ ਵਾਲੀ ਜਿੰਮਵਾਰੀ ਤੇ ਭਾਰੂ ਹੈ।
ਮਰਦ ਨੇ ਤੇ ਮਰਦਾਨਗੀ ਦਾ ਅਹੁਦਾ ਪਾ ਲਿਆ ਅੋਰਤਾਂ ਨੇ ਅੋਰਤਾਨਗੀ ਕਾਇਮ ਕਰਨ ਲਈ ਕਦੇ ਨਾਂ ਵਿਚਾਰਿਆ ਤੇ ਨਾਂ ਕਦੇ ਮੰਗ ੳਠਾਈ,ਰੁਤਬਾ ਤਾਂ ਕੀ ਰੋਹਬ ਵੀ ਨਾਂ ਬਣਾ ਸਕੀ ਅੋਰਤ। ਗੁਰੂ ਦੀ ਸਿਖਿਆ ਹੈ ਮੀਆਂ ਬੀਵੀ ਗ੍ਰਹਿਸਤ ਦੀ ਗੱਡੀ ਦੇ ਦੋ ਪਹੀਏ ਹਨ,ਜੇ ਐੇਸਾ ਹੈ ਤਾਂ ਫੇਰ ਪਤਨੀ ਪਤੀ ਲਈ ਕਰਵਾ ਚੌਥ ਰੱਖਦੀ ਹੈ ਤਾਂ ਪਤੀ ਪਤਨੀ ਲਈ ਕਿਉਂ ਨਹੀਂ?ਪਤਨੀ ਪਤੀ ਵਰਤਾ ਹੁੰਦੀ ਹੈ ਤਾਂ ਪਤੀ ਪਤਨੀ ਵਰਤਾ ਨਹੀਂ ਕਿਉਂ?ਸੋਚਣਾ ਬਣਦਾ ਹੈ
ਸ਼ਿਵ ਪਾਰਬਤੀ ਦਾ ਮਿੱਥ ਵੀ ਤੇ ਨਿਰਾ ਰੋਮਾਂਸ ਭਰਪੂਰ ਹੈ ਤੇ ਸ਼ਿਵਲਿੰਗ ਦੀ ਦੁੱਧ ਨਾਲ ਪੂਜਾ ਕੀਤੀ ਜਾਂਦੀ ਹੈ ਜੋ ਕਿ ਦੁੱਧ ਅੰਮ੍ਰਿਤ ਸਮਾਨ ਹੈ ਤੇ ਦੁੱਧ ਨੂੰ ਪੈਰਾਂ ਚ ਰੋਲਨ ਨਾਲ ਪਾਪ ਚੜ੍ਹਦੈ।
ਅੇੈਸ ਵੇਲੇ ਜਿੰਦਾ ਮਿਸਾਲ ਗੁਰਮੀਤ ਰਾਮ ਰਹੀਮ ਬਾਪੂ ਆਸਾਰਾਮ,ਨਿਤਿਆ ਨੰਦ ਰਾਮ ਚੰਦ ਜਿਹੇ ਹੋਰ ਕਈ ਬਦਬੁੱਧੀ ਸ਼ੇੈਤਾਨ ਜੋ ਖੁਦ ਚਲਚਿੱਤਰ ਨੇ,ਮੂਰਖ ਭਗਤ ਉਹਨਾਂ ਦੇ ਮਗਰ ਤਨ ਮਨ ਧਨ ਸ਼ੁਗਲ ਮੇਲੇ ਲਈ ਉਡਾਈ ਜਾ ਰਹੇ ਹਨ।ਨਾਂ ਤਾਂ ਇਹ ਕੋਈ ਗੁਣੀ ਗਿਆਨੀ ਹਨ ਤੇ ਨਾਂ ਹੀ ਇਹ ਕੋਈ ਸਿਖਿਆ ਸਬਕ ਦੇਣ ਯੋਗ ਹਨ।ਰੱਬ ਦੇ ਨਾਮ ਦੀ ਆੜ ਹੇਠ ਕੇਵਲ ਤੇ ਕੇਵਲ ਗਲੇਮਰ ਦੀ ਚਕਾਚੌਂਧ ਹੈ।ਰਾਧਾ ਸਵਾਮੀ ਬਹੁਤ ਵੱਡੀ ਸੰਸਥਾ ਹੈ ਇਸਨੇ ਸਮਾਜ ਭਲਾਈ ਦੇ ਦੋ ਚਾਰ ਚੰਗੇ ਕੰਮ ਵੀ ਕੀਤੇ ਹਨ,ਜਿਵੇ ਨਸ਼ਾ ਨਾਂ ਕਰਨਾ,ਹਸਪਤਾਲ ਖੋਹਲਣਾ ਤੇ ਮੁਫ਼ਤ ਸਿਹਤ ਸਹੂਲਤਾਂ ਦੇਣੀਆਂ ਪਰ ਇਹ ਬਾਹਰਲਾ ਅਕਸ ਹੈ ਜੋ ਅੱਖੀਆਂ ਦਾ ਧੋਖਾ ਹੈ ਬਾਕੀ ਤਾਂ ਨਾਮ ਤੋਂ ਹੀ ਸਪਸ਼ਟ ਹੈ'ਰਾਧਾ ਸਵਾਮੀ'।
ਗੁਰੂ ਪੀਰ ਫਕੀਰਾਂ ਸਾਧੂ ਸੰਤਾਂ ਦਾ ਉਪਦੇਸ਼ ਹੈ 'ਕਾਮ ਕ੍ਰੋਧ ਲੋਭ ਮਾਇਆ ਮੋਹ ਹੰਕਾਰ ਤੋਂ ਦੂਰ ਰਹੋ ਲੇਕਿਨ ਇਥੇ ਜੋ ਸਮਾਜਿਕ ਹਾਲਾਤ ਹੈ ਕਿ ਇਹੋ ਹੀ ਸਾਧੂ ਸੰਤ ਗੋਲਕਾਂ ਭਰੀ ਫਿਰਦੇ ਤੇ ਹਰ ਚਸਕਾ ਲਾਉਂਦੇ ਹਨ ਤੇ ਉਸ ਤਰਾਂ ਹੀ ਵੇਖੋ ਵੇਖੀ ਪੂਰਾ ਢਾਂਚਾ ਹੀ ਵਿਗੜ ਗਿਆ ਹੈ ਖ਼ਵਰੇ ਇਹੋ ਭਗਤੀ ਹੈ ?ਨਾਜਾਣੇ ਇਹੋ ਸ਼ਰਧਾ ਹੈ?
ਅੋੌਰਤ ਨੂੰ ਪਰਦਾਦਾਰੀ ਲਾਜਿਮ ਹੈ ਖੁਦ ਮਰਦ ਨਕਾਬ ਕਿਉਂ ਨਹੀਂ ਪਹਿਨਦਾ ਅੋਰਤਾਂ ਨੇ ਕਦੇ ਗੌਰ ਹੀ ਨਹੀਂ ਕੀਤਾ ਕਿ ਇਹ ਤਾਂ ਮਰਦ ਦੀ ਲੂੰਬੜ ਚਾਲ ਹੈ ।ਜੇ ਮਰਦ ਸਵੈ ਤੇ ਕਾਬੂ ਪਾ ਲਵੇ ਤਾਂ ਪੂਰਾ ਸਮਾਜ ਪਵਿੱਤਰ ਹੋ ਨਿਬੜੈ,ਦੁਸ਼ਟਤਾ ਦੀ ਨੌਬਤ ਹੀ ਨਾ ਆਵੇ।
ਦੇਵਦਾਸੀ ਸਿਸਟਮ ਅੱਜ ਵੀ ਖੂਬ ਵੱਧ ਫੂੱਲ ਰਿਹਾ ਹੈ।ਕਈ ਥਾਂ ਅਜਿਹਾ ਵੀ ਹੈ ਕਿ ਪੁਜਾਰੀ ਦੀ ਜਿਹੜੀ ਕੁੜੀ ਤੇ ਨਜ਼ਰ ਡਿੱਗ ਪਵੇ ਉਹਦੇ ਲਈ ਉਹ ਰੌਲਾ ਪਾ ਦੇਂਦਾ ਹੈ ਇਹ ਡੈਣ ਹੈ ਚੁੜੇਲ ਹੈ ਇਸ ਨੂੰ ਘਰੋਂ ਕੱਢ ਦਿਓ ਤੇ ਲੋਕ ਪੁਜਾਰੀ ਤੇ ਵਿਸ਼ਵਾਸ ਕਰ ਕੇ ਅਲੜ੍ਹ ਮਾਸੂਮ ਨੂੰ ਆਪਣੇ ਹੀ ਵਜੂਦ ਦੇ ਹਿੱਸੇ ਨੂੰ ਘਰੋਂ ਕੱਢ ਦੇਂਦੇ ਹਨ ਤੇ ਪੁਜਾਰੀ ਕੰਨਿਆ ਸਮਾਜ ਭਲਾਈ ਦੇ ਨਾਮ ਤੇ ਉਸਦਾ ਸੋਸ਼ਣ ਕਰਦਾ ਹੈ।ਕੋਈ ਮਹਿਲਾ ਇਸ ਤੇ ਹਾਅ ਨਹੀਂ ਮਾਰਦੀ।
ਮਹਾਰਾਜਾ ਹਰੀਸ਼ ਚੰਦਰ ਰਾਮ ਰਾਜ ਤੋਂ ਕਿਤੇ ਵਧੀਆ ਸ਼ਾਸਕ ਸੀ ਉਹ ਰਾਤ ਨੂੰ ਭੇਸ ਬਦਲ ਕੇ ਗਲੀਆਂ ਮੁਹੱਲਿਆਂ ਵਿੱਚ ਫਿਰ ਕੇ ਜਨਤਾ ਦਾ ਹਾਲ ਜਾਣਦਾ ਤੇ ਫੇਰ ਉਹਨਾਂ ਦੈ ਮਸਲੇ ਮੁਸੀਬਤਾਂ ਹੱਲ ਕਰਦਾ ਉਸਦੇ ਰਾਜ ਵਿੱਚ ਚੋਰ ਡਾਕੂ ਠੱਗ ਨਹੀਂ ਸਨ ਲੋਕ ਘਰਾਂ ਨੂੰ ਤਾਲੇ ਨਹੀਂ ਸਨ ਲਾਉਂਦੇ ਕਿਉਂਕਿ ਹਰ ਕੋਈ ਕਿਰਤ ਕਰ ਕੇ ਖਾਂਦਾ ਸੀ ਪਰ ਉਸਦੇ ਗੁਣਾਂ ਨੂੰ ਨਹੀਂ ਗ੍ਰਹਿਣ ਕੀਤਾ ਕਿਸੇ ਵੀ ਹਾਕਮ ਨੇ ਅ੍ਰੋਰ ਨਾ ਸਮਾਜ ਨੇ ਕਿਉਂਕਿ ਪਾਕੀਜ਼ਗੀ ਔਖਾ ਮਾਰਗ ਹੈ ਤੇ ਇਸ ਮਾਰਗ ਵਿੱਚ ਫੂੱਲ ਸੁਗੰਧੀਆਂ ਰੋਮਾਸ ਨਹੀਂ ਹੈ,ਨਾਂ ਗਲੇਮਰ ਨਾ ਚਸਕਾ ਨਾ ਅੱਖ ਮਟੱਕਾ,ਤੇ ਨਾਂ ਥਈ੍ਹਆ ਥੱਪਾ।
ਭਜਨ ਬੜਾ ਸੁਰੀਲਾ ਰਸੀਲਾ ਹੈ,'ਰਾਧਾ ਮੀਰਾ ਕੇ ਪ੍ਰੇਮ ਮੇਂ ਅੰਤਰ ਕਿਆ ਹੈ-ਏਕ ਪ੍ਰੇਮ ਦੀਵਾਨੀ ਏਕ ਦਰਸ ਦੀਵਾਨੀ"। ਇਥੇ ਵੀ ਰਾਧਾ ਗਲੇਮਰ ਆੲਕੋਨ ਹੈ ਜਦ ਕਿ ਮੀਰਾ ਨਿਰੋਲ ਤਿਆਗੀ ਸ਼ਰਧਾਲੂ ਹੈ ਤੇ ਇਸੇ ਸਿਫ਼ਤ ਲਈ ਮੀਰਾ ਨੂੰ ਵਿਸ਼ ਪੀਣੀ ਪਈ।ਉਹ ਵੀ ਰਾਧਾ ਜੈਸੀ ਹੁੰਦੀ ਤਾਂ ਉਸਦੇ ਅਣਗਿਣਤ ਪੁਜਾਰੀ ਸ਼ਰਧਾਲੂ ਹੁੰਦੇ!
ਨੈਤਿਕਤਾ ਤੇ ਨੀਅਤੀ ਦਾ ਅਮਲ ਸੋਚ ਸਮਝ ਹੀ ਨਹੀਂ ਪਾਇਆ ਨਾਰੀ ਸਮਾਜ।ਫੋਕੇ ਵਹਿਮ ਵਿੱਚ ਹੀ ਲਕੀਰ ਦੈ ਫਕੀਰ ਬਣੇ ਰਹੇ।
ਸ਼ਿਵਰਾਤਰੀ ਨੂੰ ਚਾਂਦੀ ਦਾ ਸੱਪ ਮੰਦਿਰ ਚੜ੍ਹਾਉਣ ਦੀ ਰੀਤ ਕਿਹਨੇ ਪਾਈ ਤੇ ਕਿਉਂ?ਕਿਸੇ ਨਹੀਂ ਸੋਚਿਆ,ਗਣੇਸ਼ ਦੀ ਮੂਰਤੀ ਜਲ ਪ੍ਰਵਾਹ ਕਰਨ ਦੀ ਰੀਤ ਕੀਹਨੇ ਪਾਈ ਤੇ ਕਿਉਂ?ਨਹੀਂ ਪਤਾ ਨਾਂ ਹੀ ਪਤਾ ਲਾਉਣ ਦੀ ਕੋਸ਼ਿਸ ਕੀਤੀ-ਬੱਸ ਧਾਰਮਿਕਤਾ ਦਾ ਵਿਖਾਲਾ ਹੈ,ਇਕ ਦੂਜੇ ਨੂੰ ਨੀਵਾਂ ਦਰਸਾਉਣ ਦੀ ਹੋੜ ਲਗੀ ਹੋਈ ਹੈ।ਕਿੰਨਾ ਜਰੂਰੀ ਹੈ ਨਾਰੀ ਨੂੰ ਸਮਾਜ ਦਾ ਅੱਧਾ ਅੰਗ ਮੰਨਣ ਦੀ ਮਾਨਤਾ ਦੇਣੀ ਤੇ ਪਰਿਵਾਰ ਵਿੱਚ ਮਰਦ ਬਰਾਬਰ ਮਾਨਤਾ ਦੇਣੀ।
ਨਾ ਤਿਆਗੀ ਨਾ ਸੰਨਿਆਸੀ ਨਾ ਯੋਗੀ ਨਾ ਭੋਗੀ -ਕੱਟੜਤਾ ਪ੍ਰਭੂ ਨੂੰ ਵੀ ਪਸੰਦ ਨਹੀਂ ਇਸ ਲਈ ਸਿਰਫ਼ ਅੱਧਵਿਚਲਾ ਮਾਰਗ ਹੀ ਜੀਵਨ ਲਈ ਸੁਖਾਵਾਂ ਤੇ ਸਹਿਜ ਹੈ।
ਪਿਤਾ ਨੇ ਪਾਬੰਦੀ ਲਗਾਈ ਉਸਨੂੰ ਸੰਸਕਾਰ ਦਾ ਨਾਮ ਦੇ ਦਿੱਤਾ
ਸੱਸ ਨੇ ਕਿਹਾ ਆਪਣੀ ਮਰਜੀ ਨੂੰ ਲਗਾਮ ਦੇ-ਉਸਨੂੰ ਪ੍ਰੰਪਰਾ ਦਾ ਨਾਮ ਦੇ ਦਿੱਤਾ
ਸਹੁਰੇ ਨੇ ਘਰ ਨੂੰ ਮਾਰਸ਼ਲ ਲਾਅ ਲਾ ਕੇ-ਅਨੁਸ਼ਾਸਨ ਦਾ ਨਾਮ ਦੇ ਦਿੱਤਾ
ਪਤੀ ਨੇ ਥੋਪ ਦਿੱਤੇ ਆਪਣੇ ਸੁਪਨੇ ਆਪਣੀ ਇੱਛਾ-ਤੇ ਪਤੀਵਰਤਾ ਦਾ ਨਾਮ ਦਿੱਤਾ
ਵੀਰ ਨੇ ਕਿਹਾ ਛੋਟੀ ਐਂ ਛੋਟੀ ਰਹੁ-ਤੇ ਵੀਰਤੱਵ ਦਾ ਨਾਮ ਦੇ ਦਿੱਤਾ
ਅੱਜ ਬੇਟੇ ਨੇ ਆਪਣੇ ਮਨ ਦੀ ਕਹੀ-ਤੇ ਨਵੀਂ ਸੋਚ ਦਾ ਨਾਮ ਦੇ ਦਿੱਤਾ
ਠੱਗੀ ਠੱਗੀ ਜਿਹੀ ਖੜੀ ਮੈਂ ਜੀਵਨ ਦੀ ਪਗਡੰਡੀ ਤੇ-ਤੇ ਮੈਂ ਕਿਸਮਤ ਦਾ ਨਾਮ ਦੇ ਦਿੱਤਾ
ਵਰਤ ਰੱਖੇ ਮੰਦਿਰ ਗਈ ਪੂਜਾ ਕੀਤੀ-ਤੇ ਪੁਜਾਰੀ ਨੇ ਕਰਮ ਦਾ ਨਾਮ ਦੇ ਦਿੱਤਾ
ਜਿੰਦਗੀ ਤਾਂ ਮੇਰੀ ਸੀ ਮੈਂ ਪਲ ਪਲ ਜਿਉਣ ਨੂੰ ਤਰਸ ਗਈ
ਫਿਰ ਵੀ ਆਉਂਦੇ ਜਾਂਦੇ ਸਾਹਵਾਂ ਨੂੰ ਉਹਨੇ ਜਿੰਦਗੀ ਦਾ ਨਾਮ ਦੇ ਦਿੱਤਾ"॥
ਗਲ ਇੰਨੀ ਛੋਟੀ ਵੀ ਨਹੀਂ ਕਿ ਇਸ ਤੇ ਸੋਚਿਆ ਵਿਚਾਰਿਆ ਨਾ ਜਾਵੇ।ਸੋਚੋ
ਅੰਤਿਕਾ- " ਸੰਸਾਰ ਸੇ ਭਾਗੇ ਫਿਰਤੇ ਹੋ ਭਗਵਾਨ ਕੋ ਕਿਆ ਤੁਮ ਪਾਓਗੇ?
ਇਸ ਲੋਕ ਕੋ ਤੋ ਅਪਨਾ ਨਾ ਸਕੇ ਉਸ ਲੋਕ ਕੋ ਕਿਆ ਪਾਓਗੇ?
ਰਣਜੀਤ ਕੌਰ ਗੁੱਡੀ ਤਰਨ ਤਾਰਨ