ਲਾਲਸਾ ਬਰਾਸਤਾ ਮੁਆਫ਼ੀ - ਸੁਖਪਾਲ ਸਿੰਘ ਗਿੱਲ
ਸਿਆਣਿਆਂ ਦਾ ਮੱਤ ਹੈ,"ਜਾਣਬੁੱਝ ਕੇ ਕੀਤੀ ਗਲਤੀ ਦੀ ਮੁਆਫੀ ਨਹੀਂ ਹੁੰਦੀ,ਪਰ ਅਣਜਾਣ ਪੁਣੇ ਵਿੱਚ ਹੋਈ ਗਲਤੀ ਬਖ਼ਸ਼ਣਯੋਗ ਹੁੰਦੀ ਹੈ" ਇੱਥੇ ਤਾਂ ਸਭ ਪ੍ਰੀਭਾਸ਼ਾਵਾਂ ਅਤੇ ਮੌਕਾਪ੍ਰਸਤੀ ਨੂੰ ਬੁੱਕਲ ਵਿੱਚ ਸਾਂਭੀ ਬੈਠੇ ਰਹੇ। ... ਵੇਲਾ ਬੀਤਣ ਤੋਂ ਬਾਅਦ ਜਾਗੇ। ਖਿਮਾਂ ਨਾਲ ਕੁੱਝ ਨਾ ਕੁੱਝ ਬਖਸ਼ੀਆਂ ਰਾਹਾਂ ਜ਼ਰੂਰ ਮਿਲ ਜਾਂਦੀਆਂ ਹਨ। ਅਹਿਸਾਸ ਕਰਕੇ ਪੰਥਕ ਏਕੇ ਲਈ ਸਭ ਅਕਾਲ ਤਖ਼ਤ ਸਾਹਿਬ ਦੇ ਦਰ ਤੇ ਸਵਾਲੀ ਬਣ ਕੇ ਖੜ੍ਹ ਜਾਂਦੇ ਤਾਂ ਸਭ ਦਾ ਭਲਾ ਸੀ।ਚਲੋ ਖੈਰ.....। ਅਣਜਾਣ ਪੁਣਾ ਸ਼ਾਇਦ ਇਹ ਤਾਂ ਸੀ ਕੌਣ ਸਾਹਿਬ ਨੂੰ ਆਖੇਗਾ ਇੰਝ ਨਹੀਂ ਤੇ ਇੰਝ ਕਰ। ਹੋਰ ਸਭ ਅਣਜਾਣ ਨਹੀਂ ਜਾਣ ਕੇ ਸੀ।..... ਮੁਆਫ਼ੀ ਮੰਗਣ ਵਾਲੇ ਸੱਤਾ ਮਾਣਦੇ ਸਮੇਂ ਚੁੱਪ ਰਹਿਣ ਕਰਕੇ ਵੱਡੇ ਗੁਨ੍ਹਾਗਾਰ ਤਾਂ ਹੈ ਹੀ...... ਸੱਚ ਅਜੇ ਵੀ ਬੋਲਦੇ ਨਹੀਂ। ਚੁੱਪ ਦਾ ਸੱਚ ਇਹ ਸੀ,"ਜੋ ਵੱਟਿਆ ਉਹ ਖੱਟਿਆ" ਜੋ ਰਾਜਸੀ ਲਾਹਾ ਮਿਲਦਾ ਹੈ ਲੈ ਲਵੋ ਬਾਕੀ ਦੇਖਿਆ ਜਾਂਉ। ਪ੍ਰੀਵਾਰ ਪ੍ਰਸਤੀ ਹੱਕ ਨਹੀਂ ਹੁੰਦਾ ਪਰ ....।ਇਹ ਮੁਆਫ਼ੀ ਰਾਜਸੀ ਲਾਲਸਾ ਵਿੱਚੋਂ ਉਪਜੀ ਹੈ ਭਲਿਓ ਹੋਰਾਂ ਰਾਜਸੀ ਖੇਮਿਆਂ ਵਿੱਚ ਭਟਕਣ ਲਈ ਕਹਾਵਤ ਢੁਕਵੀਂ ਹੈ,"ਜੇ ਹੁੰਦੀ ਚੱਜ ਆਚਾਰੀ ਕਾਹਨੂੰ ਫਿਰਦੀ ਬੇਗਾਨੀ ਦੁਆਰੀਂ" .... ਅਜੇ ਵੀ ਮੁਆਫ਼ੀ ਦਾ ਫੁਰਨਾ ਹਿਰਦੇ ਦੀ ਅਵਾਜ਼ ਨਹੀਂ ਹੈ ਇਹ ਤਾਂ ਜਨਤਾ ਜਨਾਰਦਨ ਨੇ ਰਾਹ ਦਿਖਾਉਣ ਕਰਕੇ.......। ..... ਨਕਾਰਿਆ ਹੱਥ ਪੱਲਾ ਮਾਰਦਾ ਹੀ ਹੈ। ਗੱਲ ਫਸ ਗਈ । ਪਹਿਲੀ ਝਲਕੇ ਤਾਂ ਸ਼ੰਕਾ ਲਗਦੀ ਸੀ।ਪਰ ਨਹੀਂ ਸੱਚੀਂ ਹੀ ਜਨਤਾ ਦੇ ਮਾਰੇ ਖਿਮਾਂ ਯਾਚਨਾ ਮੰਗ ਰਹੇ ਹਨ। ਜਿਵੇਂ ਜਨਤਾ ਬੇਵੱਸ ਸੀ ਉਵੇਂ ਹੀ ਇਹ ਵੀ ਜਨਤਾ ਨੇ ਬੇਵੱਸ.....। ਰਾਜ ਭਾਗ ਭੋਗਦਿਆਂ ਨੂੰ ਅੱਜ ਦਾ ਪਤਾ ਸੀ ਕੱਲ੍ਹ ਦਾ ਨਹੀਂ।... ਕੱਲ੍ਹ ਅੱਜ ਵਿੱਚ ਆਣ ਪਹੁੰਚੀ। ਹੁਣ ਪਛਤਾਵਾ ਕੱਲ੍ਹ ਦੇ ਪੱਲੇ ਰਹਿ ਗਿਆ ਵਖਤ ਖੁੰਝ ਚੁੱਕਾ ਹੈ ਹੱਥ ਨਹੀਂ ਆ ਸਕਦਾ। ..... ਚਿੜੀਆਂ ਚੁਗ ਗਈ ਖੇਤ। ਬੂਟਾ ਭਲਾ ਜੜ੍ਹ ਤੋਂ ਬਿਨਾਂ ਕਿਵੇਂ ਸਲਾਮਤ ਰਹਿ ਸਕਦਾ। ..... ਪਿਛੋਕੜ ਵੱਲ ਝਾਤ ਹੀ ਨਹੀਂ ਮਾਰੀ। ਜਿੱਥੇ ਹੁਣ ਆਸ ਲਗਾਈ ਉੱਥੇ ਤਾਂ ਸਭ ਤਰ੍ਹਾਂ ਦਾ ਖਜ਼ਾਨਾ ਹੈ। ਰੂਹਾਨੀ ਰੁੱਤਬਾ ਅਤੇ ਧਾਰਮਿਕ ਪ੍ਰਭੂਸੱਤਾ ਦਾ ਕੇਂਦਰ ਬਿੰਦੂ ਹੈ। ਰਾਜਨੀਤੀ ਝੁਕ ਝੁਕ ਕੇ ਸਿੱਜਦਾ ਕਰਦੀ ਹੋਈ ਅਗਵਾਈ ਲੈਂਦੀ ਰਹੀ, ਇਹ ਤਾਂ....।ਜਾਣਦੇ ਹੋਏ ਵੀ ਅਣਜਾਣ ਬਣੇ ਨੂੰ ਢੋਈ ਨਹੀਂ ਮਿਲਦੀ, ਪਰ ਹੁਣ ਦਰ ਬਖਸ਼ਿੰਦਗੀ ਦਾ ਹੈ । ...ਜਾਣੇ ਅਣਜਾਣੇ,ਪਾਪ ਪੁੰਨ, ਸੱਚ ਝੂਠ, ਭੁੱਲਾਂ ਚੁੱਕਾਂ ਦੀ ਵਿਰਾਸਤ ਤਾਂ ਪੁਰਾਣੀ ਹੈ ਪਰ ਹਾਲਾਤ, ਸਮੀਕਰਨਾਂ , ਗੁਨਾਹ,ਕੌਮ ਦੀ ਨਰਾਜ਼ਗੀ ਅਤੇ ਸਮਾਂ ਤਾਜ਼ਾ ਹੈ ਨਾਲ ਹੀ ਰਾਜਸੀ ਲਾਲਸਾ ਝਲਕਦੀ ਹੈ। ਜਾਣ ਕੇ ਅਣਜਾਣ ਬਣਿਆ ਨੂੰ ਰੱਬ ਵੀ ਨਹੀਂ ਬਖਸ਼ਦਾ। ਹੁਣ ਫੈਸਲਾ ਨਹੀਂ ,ਅਕਾਲ ਤਖਤ ਸਾਹਿਬ ਦਾ ਹੁਕਮ ਹੁੰਦਾ ਹੈ।ਇਸ ਹੁਕਮ ਨੂੰ ਝੋਲੀ ਚ ਪਾਉਣਾ ਹੀ ਧਰਮ ਹੈ।ਇਤਿਹਾਸ ਪੜ੍ਹ ਲੈਂਦੇ ਸਤਾਰਾਂ ਸੌ ਪੈਂਹਠ ਵਿੱਚ ਲਾਹੌਰ ਖਾਲਸਾ ਰਾਜ ਸਥਾਪਿਤ ਕਰਨ ਦੀ ਬੁਨਿਆਦ ਵੀ ਅਕਾਲ ਤਖ਼ਤ ਸਾਹਿਬ ਤੋਂ ਬੱਝੀ ਸੀ। ਲੋਕਾਂ ਨੂੰ ਸੱਤਾ ਸਮੇਂ ਕੀ ਸਮਝਿਆ? ਇਸ ਦਾ ਜਵਾਬ ਲੋਕਾਂ ਨੇ ਸਭ ਕੁੱਝ ਹੰਢਾਉਂਦੇ ਹੋਏ ਦੇ ਦਿੱਤਾ ਹੈ। ਸ਼ੀਸ਼ਾ ਦਿਖਿਆ ਤਾਂ ਲੱਗਾ ਕਿ ਝੂਠ ਨਹੀਂ ਬੋਲਦਾ। .... ਫ਼ਲਸਫ਼ਾ ਬਲਵਾਨ ਉੱਤਮ ਹੈ 'ਸ਼ਰਨ ਪਰੇ ਸੋ ਤਰੇ' ......ਅਕਾਲ ਤਖਤ ਸਾਹਿਬ ਨੂੰ ਜਵਾਬ ਦੇਹ ਹੋਣ ਤੋਂ ਬਿਨਾਂ ਕਦੇ ਵੀ ਕੋਈ ਹੱਲ ਨਹੀਂ ਹੋਇਆ । ਸੰਗਤ ਬਲਵਾਨ ਹੈ।.....ਹਾਂ ਪਰ ਅਠੱਤਰ ਤੋਂ ਸਤੰਨਵੇਂ ਤੱਕ ਦਾ ਸਫ਼ਰ ਵੀ ਸੰਗਤ ਦੀ ਕਚਹਿਰੀ ਵਿੱਚ ਪਿਆ ਹੈ। ....ਆਖਰ ਜਨਤਾ ਨੂੰ ਪ੍ਕਾਸ਼ ਕਰਨਾ ਪਿਆ ਸੀ। ਚੰਗੇ ਕਰਮ ਵੀ ਹੋਏ.... ਆਖਿਰ ਪਰਨਾਲਾ ਉਥੇ ਹੀ ਰਿਹਾ। ਬਖ਼ਸ਼ਿੰਦਗੀ ਵਾਲੇ ਦਰ ਤੇ ਜੋ ਪਹੁੰਚ ਜਾਂਦਾ ਹੈ ਉਸ ਦਾ ਲੇਖਾ ਜੋਖਾ ਕਰਕੇ ਭਵਿੱਖੀ ਅਸਰ ਨਾਲ ਨਸੀਹਤ ਦੇ ਕੇ ਹੁਕਮ ਸੁਣਾਇਆ ਜਾਂਦਾ ਹੈ।... ਹੁਕਮ ਪ੍ਰਵਾਨ ਹੁੰਦਾ ਹੈ। ਕਸੂਰਵਾਰ ਨੂੰ ਬਖਸ਼ਣਾ ਗੁਣ ਅਤੇ ਖਿਮਾਂ ਰੱਬੀ ਗੁਣ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਭੁੱਲ ਦੀ ਬਖਸ਼ਿਸ਼ ਪ੍ਰਵਾਨ ਕਰਦੀ ਹੈ"ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ,ਖਿੰਥਾ ਖਿਮਾ ਹੰਢਾਵਉ" ਭਾਵੇਂ ਰਾਜਸੀ ਲਾਲਸਾ ਨਾਲ ਹੀ ਸਹੀ......ਆਖਿਰ ਝੁੱਕ ਕੇ ਨਿਮਰਤਾ ਨਾਲ ਬਖਸ਼ਿੰਦਗੀ ਦੇ ਦਰ ਤੇ ਪੁੱਜੇ ਹੀ ਹੋ ਤਾਂ ਕੌਮ ਵੀ ਇਹੀ ਚਾਹੁੰਦੀ ਹੈ "ਆਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋਂ ਬੀਤੀ ਸੋ ਬੀਤੀ" ਅਕਾਲ ਤਖ਼ਤ ਮਹਾਨ ਹੈ।