“ਹਾਉਮੈ ਦੀਰਘ ਰੋਗ” - “Think Different” - ਅਰਪਿੰਦਰ ਬਿੱਟੂ ਜਰਮਨੀ
ਮਨੁੱਖੀ ਸੁਭਾਅ ਦੀ ਇਹ ਫ਼ਿਤਰਤ ਏ ਕਿ ਉਹ ਆਪਣੇ ਗੁਣਾ ਦਾ ਗਾਇਨ ਸੁਣ ਕੇ ਅਨੰਦਮਈ ਮਹਿਸੂਸ ਕਰਦਾ ਏ ! ਤੇ ਚਹੁੰਦਾ ਹੈ ਕਿ ਹਰ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇ । ਸਾਡੇ ਆਲੇ ਦੁਆਲੇ ਵਾਪਰ ਰਹੇ ਕਲੇਸ਼ ਦੀ ਇਕ ਵਜਾ ਇਹ ਹੈ । ਹਰ ਕੋਈ ਇਹ ਸਮਝ ਬਹਿੰਦਾ ਏ ਕੇ ਜੋ ਮੈਂ ਸੋਚਦਾ ਜਾਂ ਕਹਿੰਦਾ ਹਾਂ ਉਹ ਹੀ ਆਖਰੀ ‘ਸੱਤਯ’ ਹੈ ! ਮੇਰੇ ਸ਼ਹਿਰ ਦੇ ਜ਼ਿਆਦਾ ਪਤਵੰਤੇ ਸੱਜਣਾ ਦਾ ਵੀ ਸ਼ਾਿੲਦ ਇਹ ਤੌਖਲਾ ਰਹਿੰਦਾ ਹੈ ਕਿ ਦੂਜਾ ਮੇਰੇ ਨਾਲ ਸਹਿਮਤ ਨਹੀਂ ਤੇ ਦੂਜਾ ਇਹ ਸਮਝਦਾ ਕਿ ਤੀਜਾ ਮੇਰੀ ਹਾਂ ਚ ਹਾਂ ਕਿਉਂ ਨਹੀਂ ਮਿਲਾਉਂਦਾ । ਇਸੇ ਕਾਰਨ ਅਸੀਂ ਨਿੱਕੇ ਨਿੱਕੇ ਧੜੇ ਕਬੀਲਿਆਂ ਵੰਡੇ ਹੋਏ ਹਾਂ ! ਖੁੱਲੇ ਦਿਲ ਨਾਲ ਵੇਖਿਏ ਤਾਂ ਇਹੋ ਹਾਲ ਪੰਜਾਬ ਭਾਰਤ ਦਾ ਤੇ ਬਾਹਲੀ ਮਾਨਵ ਜਾਤ ਦਾ ਹੈ !
ਜਰਮਨ ਦੇ ਘੁੱਗ ਵੱਸਦੇ ਸ਼ਹਿਰ ਫ਼ਰੈਕਫੋਰਟ ਰਹਿੰਦਿਆਂ ਮੈਨੂੰ ਢਾਈ ਦਹਾਕਿਆਂ ਤੋ ਵਧੇਰੇ ਸਮਾਂ ਹੋ ਗਿਆ ਹੈ । ਬਗੈਰ ਕਿਸੇ ਧੜੇ ਪਾਰਟੀ, ਸੰਸਥਾ, ਕਲੱਬ ਤੇ ਕਮੇਟੀ ਤੋ ਮੇਰਾ ਸਾਰੇ ਸੱਜਣਾ ਨਾਲ ਪ੍ਰੇਮ ਤੇ ਉੱਠਣਾ ਬਹਿਣਾ ਏ । ਹਾਂ ਸੱਚ ! ਪਿੱਛੇ ਜਿਹੇ ਇਕ ਆਮ ਆਦਮੀ ਪਾਰਟੀ ਦੇ ਇਨਕਲਾਬ ਦਾ ਤਈਆ ਕੁਹ ਦਿਨਾਂ ਵਾਸਤੇ ਮੈਨੂੰ ਵੀ ਚੜਿਆ ਸੀ ਪਰ ਛੇਤੀ ਹੀ ਲਹਿ ਗਿਆ !
ਖ਼ੈਰ ! ਗੱਲ ਵਿਚਾਰਾਂ ਦੀ ਕਰਦੇ ਆ ।
ਜਦੋਂ ਅਸੀਂ ਦੂਜੇ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਦੀ ਜਿੱਦ ਕਰ ਰਹੇ ਹੁੰਨੇ ਆਂ ਤਾਂ ਭੁੱਲ ਜਾਨੇ ਹੈ ਕਿ ਆਪਾਂ ਤਾਂ ਆਮ ਮਨੁੱਖ ਹਾਂ ਇੱਥੇ ਤਾਂ ਪੀਰ, ਪੈਗ਼ੰਬਰਾਂ ਤੇ ਅਵਤਾਰਾਂ ਦੀ ਸਹਿਮਤੀ ਨਹੀਂ ਬਣੀ ਉਹ ਇਕ ਮੱਤ ਨਹੀਂ ਹੋਏ ਤੇ ਆਪਾ ਕੌਣ ਆਂ ।ਦੁਨੀਆਂ ਦੇ ਦੋ ਬਹੁ ਗਿਣਤੀ ਮਜ਼੍ਹਬ ਇਸਾਈ ਤੇ ਮੁਸਲਿਮ ਦਾ ਮੁੱਢ ਯਹੂਦੀ ਹਨ ਸਾਰੇ ਜਾਣਦੇ ਆਂ ਕਿ ਕਿ ਈਸਾ ਯਹੂਦੀਆਂ ਚ, ਪੈਦਾ ਹੋਏ ਤੇ ਉਹਨਾਂ ਚੋ’ ਭਾਵ ਇਸਾਈ ਮੱਤ ਚੋੰ ਇਸਲਾਮ ਪ੍ਰਗਟ ਹੋਇਆ ਤੇ ਵਗੈਰਾ ਵਗੈਰਾ । ਹੁਣ ਮੁਸਲਿਮ ਈਸਾ ਨੂੰ ਵੀ ਨਬੀ ਮੰਨਦੇ ਨੇ ! ਪਰ ਪੈਗ਼ੰਬਰ ਈਸਾ ਆਖਦੇ ਨੇ ਸ਼ਰਾਬ ( Red Wine 🍷 ) ਪੀਓ ਇਹ ਮੇਰਾ ਬਲੱਡ ਹੈ ਜੋ ਤਾਹਨੂੰ ਮੁਕਤੀ ਦੇਵੇਗਾ । ਚਰਚਾਂ ਚ’ ਬਾਕਾਇਦਾ ਲਾਹਣ ਦਾ ਪ੍ਰਸਾਦ ਵੀ ਵਰਤਾਇਆ ਜਾਂਦਾ ! ਦੂਸਰੇ ਪਾਸੇ ਹਜ਼ਰਤ ਮੁਹੰਮਦ ਸਾਹਿਬ ਆਖਦੇ ਨੇ ਮੱਦ (ਸ਼ਰਾਬ) ਪੀਣੀ ਹਰਾਮ ਹੈ ਇਸਾਈ ਮੱਤ ਵਿੱਚ ਸੂਰ ਖਾਣ ਦਾ ਰਿਵਾਜ ਹੈ ਤੇ ਇਸਲਾਮ ਇਸ ਨੂੰ ਭੈੜਾ (ਹਰਾਮ) ਮੰਨਦਾ ਹੈ । ਇਸੇ ਤਰਾਂ ਜੀਵਾਂ ਤੇ ਦਇਆ ਕਰਨ ਵਾਲੇ ਹਿੰਦੂ ਮੱਤ ਵਿੱਚ ਪਰਮਾਹੰਸ ਕਹਿੰਦੇ ਨੇ ਜਲ ਤੋਰੀ ਭਾਵ ਮੱਛਲੀ ਖਾਓ ! ਹੈ ਉਹ ਵੀ ਜੀਵ । ਹੋਰ ਤੇ ਹੋਰ “ਅਹਿੰਸਾ ਪਰਮੋ ਧਰਮ” ਦੇ ਜੈਕਾਰੇ ਛੱਡਣ ਵਾਲੇ ਮਜ਼੍ਹਬ ਵਿੱਚ ਜਿੱਥੇ ਜੀਵਾਂ ਤੇ ਦਇਆ ਦੀ ਗੱਲ ਏ ! ਉੱਥੇ ਬੱਲੀ ਦਾ ਰਿਵਾਜ ਵੀ ਏ
ਸੋ ਗੱਲ ਤੋ ਸਮਝ ਤੇ ਇਹ ਪੈਂਦੀ ਏ ਕਿ ਕਿਤੇ ਨਾਂ ਕਿਤੇ ਰਹਿਬਰ ਵੀ ਹਾਂਉਮੈ ਦਾ ਸ਼ਿਕਾਰ ਹੋਣਗੇ ਜੋ ਇਕ ਦੂਜੇ ਨਾਲ ਇਕ ਮੱਤ ਨਹੀਂ ਤੇ ਜਾਂ ਫਿਰ ਉਹਨਾਂ ਵਿੱਚ ਵੀ ਆਪਣੀ ਉੱਮਤ ਨੂੰ ਜਾਂ ਆਪਣੇ ਵਿਚਾਰਾਂ ਨੂ ਅਗਾਂਹ ਤੋਰਨ ਦੀ ਚਾਹਤ ਹੋਵੇਗੀ ਜੋ ਵੀ ਹੈ ਮੈਂ ਦਾ ਹੀ ਇਕ ਰੂਪ ਹੈ ।
ਫ਼ਿਰ ਮੈ ਤੇ ਤੁਸੀਂ ਕੌਣ ਹੁੰਨੇ ਆ ਇਕ ਦੂਜੇ ਤੇ ਆਪਣੇ ਵਿਚਾਰ ਥੋਪਣ ਵਾਲੇ ! ਭਲਾ ਕਿੰਓ ਨਾਂ ਇਕ ਦੂਜੇ ਨਾਲ ਸਿੰਗ ਫਸਾਉਣ ਦੀ ਬਜਾਏ ਚੰਗੀਆਂ ਗੱਲ ਨੂੰ ਗ੍ਰਹਿਣ ਕਰ ਬਾਕੀਆਂ ਨੂੰ ਅਣਗੌਲਿਆਂ ਕਰ ਦਿਆ ਕਰੀਏ !
ਉਪਰੋਕਤ ਲਿੱਖਤ ਤੋ ਮੇਰਾ ਮਤਲੱਬ ਅਵਤਾਰੀ ਪੁਰਖਾਂ ਨੂੰ ਹਾਉਮੈ ਗ੍ਰਸਤ ਕਹਿਣਾ ਨਹੀਂ ਤੇ ਨਾਂ ਹੀ ਮੈ ਕਾਮਰੇਡ ਜਾਂ ਨਾਸਤਿਕ ਹਾਂ ਜੋ ਰੱਬ ਨੂੰ ਜੱਬ ਸਮਝਦੇ ਨੇ ! ਹੋ ਸਕਦਾ ਮੇਰੇ ਸ਼ੈਤਾਨ ਮਨ ਦੇ ਵੱਲ ਵੱਲੇ ਹੋਣ ਜਾਂ ਗਿਆਨ ਚ, ਵਾਧਾ ਕਰਨ ਹਿੱਤ ਲਿਖੇ ਹੋਣ ਕਿ ਕੋਈ ਸੂਝਵਾਨ ਸੱਜਣ ਕੀ ਕਮੈੰਟ ਕਰਦਾ ਹੈ
ਬਾਕੀ ਅਸੀਂ ਲੱਖ ਗੁਨਾਹਗਾਰ ਪਾਪੀ ਹੁੰਦੇ ਹੋਏ ਵੀ ਆਪਣੇ ਆਪ ਗੁਰੂ ਨਾਨਕ ਪਾਤਸ਼ਾਹ ਦੇ ਉਸ ਉਪਦੇਸ਼ ਦੇ ਵਾਰਿਸ ਸਮਝਦੇ ਹਾਂ ਜੋ ਬਹੁਤ ਇਜ਼ੀ ਹੈ:-
ਨਾਮ ਜਪੋ
ਕਿਰਤ ਕਰੋ
ਵੰਡ ਛੱਕੋ !
ਜਾਂ ਫਿਰ ਇੰਝ ਕਹਿ ਲਈ ਕੇ ਜਿਸ ਸਤਿਗੁਰ ਨੇ ਧਰਮ ਦੀ ਪਰਿਭਾਸ਼ਾ ਨੂੰ ਦੋ ਪੰਕਤੀਆਂ ਵਿੱਚ ਅਕਿੰਤ ਕਰ ਦਿੱਤਾ:-
ਸਰਬ ਧਰਮ ਮਹਿ ਸ੍ਰੇਸ਼ਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸੋ ਆਓ ਅਕਾਲ ਪੁਰਖ ਨਾਮ ਸਦਾ ਚੇਤੇ ਰੱਖੀਏ ਤੇ ਨੇਕ ਕਰਮ ਕਰੀਏ ! ਤੇ ਫਿਰ:-
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥
ਸੱਭ ਦਾ ਭਲਾ
ਅਰਪਿੰਦਰ ਬਿੱਟੂ ਜਰਮਨੀ