"ਉਜਲੇ ਵਸਤਰ  ਮੈਲੇ  ਮਨ " - ਰਣਜੀਤ ਕੌਰ / ਗੁੱਡੀ ਤਰਨ ਤਾਰਨ

ਧੰਨ ਗੁਰੂ ਨਾਨਕ ਜੀ ਕਰਦੇ ਮਾਫ਼
ਨਹੀਓਂ ਅਸੀਂ ਤੇਰੇ ਦਾਸ
ਨਾਂ ਤੂੰ ਸਾਡਾ ਬਾਪ॥
ਤੇਰੀ ਸਿਖਿਆ ਤੇਰੇ ਉਪਦੇਸ਼
ਨਾਂ ਸਿਖਾਏ ਹੋਰਾਂ ਨੂੰ ਨਾਂ ਸਿਖੇ ਆਪ
ਤੂੰ ਆਖਿਆ ਸੀ 'ਨਾਨਕ ਫਿੱਕਾ ਬੋਲਇੈ ਤਨ ਮਨ ਫਿੱਕਾ ਹੋਇ-
ਤੇ ਫਿੱਕਾ ਬੜਾ ਬੇਸਵਾਦ ਸਾਥੋਂ ਨਹੀਂ ਬੋਲ ਹੁੰਦਾ
ਤੇ ਅਸੀਂ ਤੇ ਗਾਲ੍ਹ ਤੋਂ ਬਿਨਾਂ ਕੋਈ ਵਾਕ ਪੂਰਾ ਨਹੀਂ ਹੋਣ ਦਿੰਦੇ
ਤੂੰ ਆਖਿਆ ਸੀ 'ਹਿਆਓ(ਹਿਰਦਾ) ਨਾਂ ਠਾਹਿ(ਦੁਖਾਓ)ਕਿਸੇ ਦਾ
ਮਾਣਕ ਸੱਭ ਅਮੋਲਵੇ (ਸਾਰੇ ਮਨੁੱਖ ਇਕੋ ਜਿਹੇ ਅਨਮੋਲ)
ਪਰ ਅਸੀਂ ਤੇ ਦੂਸਰੇ ਨੂੰ ਆਪਣੇ ਵਰਗਾ ਸਮਝਦੇ ਵੇਖਦੇ ਹੀ ਨਹੀਂ॥
ਤੂੰ ਫਰਮਾਇਆ"ਮਿਠੱਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ'
ਅਸੀਂ ਮਿੱਠੀ ਛੁਰੀ ਹਾਂ ਤੇ ਛੁਰੀ ਸਾਡੀ ਬਗਲ ਵਿੱਚ ਨੀਵੀਂ ਨੀਵੀਂ ਹੇੈ
'ਨਾਨਕ' ਨੀਵਾਂ  ਜੋ ਚਲੇ ਲਾਗੈ ਨਾ ਤੱਤੀ ਵਾਓ-
ਘੋਰ ਪਾਪ ਅਪਰਾਧ ਕਰਕੇ ਨੀਵੇਂ ਨੀਵੇਂ ਹੋ ਨਿਕਲ ਜਾਈਦੈ
ਤੂੰ ਆਖਿਆ'ਪੂਰਾ ਤੋਲੋ,ਸੱਚਾ ਸੁੱਚਾ ਸੌਦਾ ਕਰੋ
ਅਸਾਂ ਬੂਥਨੇ ਬਾਬੇ,ਪਖੰਡੀ ਸਾਧਾਂ ਦੇ ਪੈਰੀਂ ਡਿੱਗੇ
ਸੌਦੇ ਕੀਤੇ ਪਰ ਸਾਰੇ ਜੂਠੇ ਸਾਰੇ ਝੂਠੇ
ਤੇਰਾ ਨਾਂ ਲੈ ਕੇ ਕਈ ਠੱਗੇ ਕਈ ਲੁੱਟੇ
ਭਾਈ ਮਾਰੇ ਭਾਈ ਕੁੱਟੇ ।
ਤੂੰ ਆਖਿਆ ਹੱਲ ਵਾਹੋ ( ਕਿਰਤ ਕਰੋ)
ਅਸਾਂ ਬਾਪ ਦਾਦੇ ਦੀ ਜਮੀਨ ਹੀ ਵੇਚ ਛੱਡੀ
ਤੂੰ ਆਖਿਆ ਨਾਮ ਜਪੋ -
ਅਸਾਂ ਤੇਰੇ ਨਾਮ ਨੂੰ ਪੱਥਰ ਸੋਨਾ ਚਾਂਦੀ ਚੜ੍ਹਾ ਦਿੱਤਾ
ਤੂੰ ਮੂਰਤੀ ਪੂਜਾ ਦਾ  ਖੰਡਨ ਕੀਤਾ
ਅਸਾਂ ਤੇਰੀ ਮੂਰਤੀ ਬਣਾ ਅੱਗੇ ਕਸ਼ਕੋਲ ਰੱਖ ਦਿੱਤੀ
ਤੂੰ ਆਖਿਆ ਵੰਡ ਕੇ ਛਕੋ-
ਅਸੀਂ ਗੋਲਕਾਂ ਤੇ ਨਾਗ ਬਣ ਬਹਿ ਗਏ
ਤੂੰ ਆਖਿਆ ਭੰਡ (ਨਾਰੀ) ਨੂੰ  ਬਰਾਬਰ ਮਾਣ ਦਿਓ
ਅਸਾਂ ਨਾਰੀ ਪੈਰ ਦੀ ਜੁੱਤੀ,ਵਿਸ਼ਾ ਵਸਤੂ ਬਣਾ ਲਈ
ਤੂੰ ਆਖਿਆ ਗੁਰਮੱਤ ਨਾਲ ਸਮਾਜ ਸੁਲੱਖਣਾ ਬਣਾਓ
ਅਸਾਂ ਜਥੇਦਾਰਾਂ  ਦੀ ਢਾਣੀ ਬਣਾ ਲਈ
ਤੂੰ ਸਾਨੂੰ ਸੱਭ ਤੋਂ ਸੌਖੀ ਭਾਸ਼ਾ ਗੁਰਮੁਖੀ ਦਿੱਤੀ
ਅਸੀਂ ਉਹਦੀ ਹਸਤੀ ਹੀ ਖਤਰੇ ਚ ਪਾ ਦਿੱਤੀ
ਤੂੰ ਆਖਿਆ ਦੀਨ ਇਮਾਨ,ਤਨ ਮਨ ਸਾਫ ਰੱਖੌ
ਅਸਾਂ ਮਨ ਮੈਲੇ ਤੇ ਵਸਤਰ ਉਜਲੇ ਕਰ ਲਏ।
ਤੂੰ ਆਖਿਆ ਰੱਬ ਏਕ ਹੈ
ਅਸੀਂ ਕੱਲਾ ਕੱਲਾ ਰੱਬ ਬਣ ਬੈਠੈ।ੱ
 
ਕਬੀਰ ਨੇ ਆਖਿਆ-ਦਾੜੀ ਮੂੰਛ ਮਨਾਏ ਕੇ ਬਨਿਆ ਘੋਟਮ ਘੋਟ
ਮਨ ਕੋ ਕਿਉਂ ਨਹੀ ਮੂੰਡਤਾ,ਜੇਂਅ ਮੇਂ ਭਰਿਆ ਖੋਟ
ਮਨ ਨਹੀਂ ਮੁੰਡਨਾ ਜਮਾਨੇ ਨਾਲ ਚਲਨਾ ਹੈ ਅਸਾਂ
ਕਬੀਰਾ-ਖੀਰਾ ਸਿਰ ਤੇ ਕਾਟ ਕੇ ਮਲੀਏ ਨਮਕ ਲਗਾਏ
ਅੇੈਸੇ ਕੜਵੇ ਕੋ ਚਾਹੀਏ ਅੇੈਸੀ ਸਜਾ ਏ-
ਅਸਾਂ -ਰਸਾਇਣ ਪਾ ਕੇ ਖੀਰਾ ਮਿੱਠਾ ਕਰ ਲਿਆ
ਬਾਬਾ ਫਰੀਦ=ਜੇ ਤੈਂ ਮਾਰਨ ਮੁੱਕੀਆਂ,ਤਿੰਨਾਂ ਨਾਂ ਮਾਰੀਂ ਗੁ੍ਹ੍ਹਮ੍ਹ
ਆਪਨੜੈ ਘਰ ਜਾਏ ਕੈ ਪੈਰ ਤਿੰਨਾ ਦੇ ਚੁੰਮ
ਨਾਂ ਬਾਬਾ ਨਾਂ ਅਸੀਂ ਤੇ ਇੱਟ ਨੂੰ ਪੱਥਰ ਚੁਕਿਐ॥
ਬੇਮੁਖ ਖਾਵੇ ਗਿਰੀਆਂ ਬਦਾਮ ਤੇ ਗੁਰਮੁੱਖ ਖਾਵੇ ਕੁੱਟ
ਵੇਖ ਕੇ ਅਣਡਿੱਠ ਕਰੇਂ ਸਤਿਗੁਰ ਤੂੰ ਨਾਂ ਤੋੜੇਂ ਚੁੱਪ
ਨਾਨਕ ਦੁਖੀਆ ਸੱਭ ਸੰਸਾਰ
ਨਾਨਕ ਜੇ ਅਸਾੀਂ ਤੈਨੂੰ ਦੁਖੀ ਨਾਂ ਕਰਦੇ
ਤਾਂ ਅੱਜ ਸਾਡੀ ਝੋਲੀ ਹੁੰਦੇ ਸਾਰੇ ਸੁੱਖ॥
ਉਜਲੇ ਵਸਤਰ ਸਾਡੇ ਤੇ ਮੈੈਲੇ ਮਨ
ਅਸੀਂ ਨਹੀਂ ਮੰਨਦੇ ਹੁਣ ਧੰਨ ਗੁਰੂ' ਨਾਨਕ ਧੰਨ''" ਅਕਲ ਤੋਂ ਬਿਨਾਂ ਨਕਲ  ਨਾਂ ਵੱਜਦੀ  "
ਅਕਲ ਵੱਡੀ ਕੇ ਭੈਂਸ  - ਜਿੰਨੀ ਨਿਕੀ ਓਨੀ ਤਿੱਖੀ
ਇੰਟਰਨੇਟ / ਡਿਜੀਟਲ ਦੇ ਇਸ ਦੌਰ ਵਿੱਚ ਨਿੱਤ ਨਵੀਂ ਈਜਾਦ ਹੁੰਦੀ ਹੈ ਵਿਗਿਆਨ ਦੇ ਇਸ ਖੇਤਰ ਨੁੰ ਆਰਟੀਫਿਸ਼ਲ ਇੰਨਟੇਲੀਜੇਂਸ ਦਾ ਨਾਮ ਦਿੱਤਾ ਗਿਆ ਹੈ ਯਾਨਿ ਕੁਦਰਤ ਤੋਂ ਪਰੇ ਬਨਾਵਟੀ ਹੁਸ਼ਿਆਰੀ ਜਾਂ ਸਿਆਣਪ।
ਕੁਦਰਤ ਤੋਂ ਵੱਡਾ ਨਾਂ ਤੇ ਕੋਈ ਮੁਸੱਵਰ ਹੋਇਆ ਤੇ ਨਾਂ ਹੀ ਕਾਰੀਗਰ।ਜਿੰਨੇ ਵੀ ਭਾਂਡੇ ਉਸਨੇ ਘੜੇ ਹਨ ਉਹ ਇਕ ਦੂਜੇ ਨਾਲੋਂ ਕਿਸੇ ਨਾਂ ਕਿਸੇ ਪੱਖ ਤੋਂ ਭਿੰਨਤਾ ਰੱਖਦੇ ਹਨ ਕਿਸੇ ਦੇ ਵੀ ਫਿੰਗਰ ਪਰਿੰਟ ਆਪਸ ਵਿੱਚ ਨਹੀਂ ਮਿਲਦੇ ਭਾਂਵੇ ਡੀ ਅੇਨ ਏ ਮਿਲਦਾ ਹੋਵੇ ।ਹਰੇਕ ਦਾ ਦਿਮਾਗ ਵੱਖਰਾ ਹੈ।ਮਨੁੱਖ ਆਪਣੇ ਦਿਮਾਗ ਦਾ ਕੇਵਲ ਵੀਹ ਪ੍ਰਤੀਸ਼ਤ ਹੀ ਵਰਤਦਾ ਹੈ ਅਤੇ ਜੋ ਵਾਧੂ ਵਰਤਦੇ ਹਨ ਉਹੀ ਬਨਾਉਟੀ ਸਿਆਣਪਾਂ ਖੋਜ ਕਰਦੇ ਹਨ।ਬਨਾਉਟੀ ਸਿਆਣਪ ਨੂੰ ਤੀਸਰਾ ਨੇਤਰ ਜਾਂ ਤੀਸਰੀ ਅੱਖ ਜਾਂ ਛਟੀ ਇਸ਼ਟ ਵੀ ਕਿਹਾ ਜਾ ਸਕਦਾ ਹੈ।ਇਸ ਕੰਮਪਿਉਟਰ ਯੁੱਗ ਵਿੱਚ ਇਕ ਅੱਧੀ ਇੰਚ ਦੀ ਚਿਪ ਵਿੱਚ ਪੂਰੀ ਦੁਨੀਆ ਸਿਮਟ ਗਈ ਹੈ।ਇਸ ਚਿਪ ਵਿੱਚ ਪੂਰਾ ਬ੍ਰਹਿਮੰਡ ਸਮਾ ਗਿਆ ਹੈ।
ਗਿਆਨ ਤੋਂ ਜਨਮਿਆ ਵਿਗਿਆਨ
ਕੁਝ ਕੁ ਸਾਲ ਪਹਿਲਾਂ ਤੱਕ ਇਮਤਿਹਾਨ ਵਿੱਚ ਨਕਲ ਮਾਰਨ ਲਈ ਵਿਦਿਆਰਥੀ ਪਰਚੀਆਂ ਤੇ ਨੋਟ ਕਰਕੇ ਪਰਚੀਆਂ ਆਪਣੀ ਜੇਬ ਵਿੱਚ ਜਾਂ ਜੁਰਾਬਾਂ ਵਿੱਚ ਜਾਂ ਪੱਗੜੀ ਟੋਪੀ ਹੇਠ ਕਿਤੇ ਵੀ ਛੁਪਾ ਲੈ ਜਾਂਦੇ ਸਨ ।ਇਹ ਵੀ ਬਨਾਉਟੀ ਸਿਆਣਪ ਸੀ ਤੇ ਇਸੇ ਬਨਾਉਟੀ ਸਿਆਣਪ ਨੇ ਅੱਜੋਕੀ ਬਨਾਵਟੀ ਹੁਸ਼ਿਆਰੀ ਦਾ ਰੁਤਬਾ ਪਾ ਲਿਆ ਹੈ ਤੇ ਬਹੁਤ ਆਮ ਹੋ ਗਈ ਹੈ।ਹੁਣ ਵਿਦਿਆਰਥੀ ਪਰਚੀਆਂ ਲਿਖਣ ਦਾ ਕਸ਼ਟ ਨਹੀਂ ਕਰਦੇ ਬੱਸ ਇਕ ਨਿਕੀ ਜਹੀ ਚਿਪ ਅੜਾ ਕੇ ਸੈਂਟਰ ਵਿੱਚ ਨਾਲ ਲੈ ਜਾਂਦੇ ਹਨ।ਇਸਨੂੰ ਆਪਣੀ ਅਕਲ ਨਾਲ ਖੋਹਲ ਕੇ ਪੇਪਰ ਤੇ ਉਕਰ ਦੇਂਦੇ ਹਨ।ਇਸਦਾ ਅਭਿਆਸ ਕਰਨਾ ਹੁੰਦਾ ਹੋਵੇਗਾ ਕਿਉਂਕਿ ਨਕਲ ਲਈ ਅਕਲ ਦੀ ਜਰੂਰਤ ਬਹੁਤ ਹੁੰਦੀ ਹੈ।ਬੇਸ਼ਕ ਪਰਚੀਆਂ ਲੈ ਜਾਓ ਚਿਪ ਲੈ ਜਾਓ ਕਿੰਨੇ ਵੀ ਚਲਾਕ ਚੁਸਤ ਹੋਵੋ ਅਕਲ ਦਾ ਹੁਸ਼ਿਆਰ ਹੋਣਾ ਜਰੂਰੀ ਹੈ ਅਕਲ ਤੋਂ ਬਿਨਾਂ ਯਾਦਸ਼ਕਤੀ ਨਹੀਂ ਵਿਕਸਦੀ।
ਕਿਸੇ ਦੂਸਰੇ ਨੂੰ ਵੇਖ ਉਹਦੀ ਨਕਲ ਕਰਕੇ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਵਿੱਚ ਬੰਦਾ ਆਪਣੀ ਅਕਲ ਵੀ ਗਵਾ ਬੈਠਦਾ ਹੈ।'ਕੌਆ ਚਲਾ ਹੰਸ ਕੀ ਚਾਲ ਅਪਨੀ ਵੀ ਗੰਵਾ ਬੈਠਾ'।ਇਹੋ ਜਿਹੀ ਨਕਲ ਬੇਈਮਾਨੀ ਤੇ ਠੱਗੀ ਠੋਰੀ ਹੀ ਹੁੰਦੀ ਹੈ।ਕੁਝ ਬੰਦੇ ਆਪਣਾ ਦਿਮਾਗ ਚੰਗੇ ਤੋਂ ਚੰਗਾ ਕੰਮ ਕਰਨ ਲਈ ਵਰਤਦੇ ਹਨ ਤੇ ਕੁਝ ਸਾਜਿਸ਼ ਘੜਨ ਤੇ ਸਕੀਮਾਂ ਘੜਨ ਲਈ ਉਲਝਾਈ ਰੱਖਦੇ ਹਨ।ਸਾਜਿਸ਼,ਸਕੀਮ ਵੀ ਬਨਾਉਟੀ ਸਿਆਣਪ ਹੈ,ਹੁਸ਼ਿਆਰੀ ਹੈ ਦਿਮਾਗ ਦੀ ਤੇਜ਼ੀ ਹੈ।ਆਪਣੀ ਇਸ ਬਨਾਵਟੀ ਸਿਆਣਪ ਵਿੱਚ ਕਾਮਯਾਬ ਹੋ ਕੇ ਮਨੁੱਖ ਕੁਦਰਤੀ ਸਿਆਣਪ ਦੇ ਤੋਹਫੇ ਨੂੰ ਵਿਸਾਰ ਕੇ ਚਤੁਰ ਬਣਦਾ ਹੈ ਕਿ ਉਹ ਕੁਦਰਤ ਤੋਂ ਵੱਡਾ ਕਾਰੀਗਰ ਹੈ।ਉਹ ਇਹ ਭੁੱਲਣ ਦੀ ਗਲਤੀ ਕਰਦਾ ਹੇ ਕਿ ਕੁਦਰਤੀ ਸਿਆਣਪ ਤੋਂ  ਬਿਨਾਂ ਉਹ ਬਨਾਉਟੀ  ਬਣਾ ਹੀ ਨਹੀਂ ਸਕਦਾ।
ਆਰਟੀਫੀਸ਼ਲ ਇੰਨਟੇਲੀਜੈਂਸ ਨਾਲ ਬਨਾਉਟੀ ਬੱਦਲ ਬਣਾ ਕੇ ਬਨਾਉਟੀ ਮੀਂਹ ਵਰ੍ਹਾ ਕੇ ਲਾਭ ਤੇ ਪਤਾ ਨਹੀਂ ਲਗਾ ਨੁਕਸਾਨ ਭਾਰੀ ਹੋ ਗਿਆ।
ਬੰਦਾ ਦੂਜਾ ਰੱਬ ਬਣ ਬੈਠਾ ਹੈ ਤੇ ਕੁਦਰਤ ਦਾ ਮਖੌਲ ਉਡਾਉਣ ਤੋਂ ਵੀ ਨਹੀਂ ਝਿਜਕਦਾ।
ਪਰ ਜੇ ਬਨਾਉਟੀ ਅਕਲ ਈਜਾਦ ਨਾਂ ਹੁੰਦੀ ਤਾਂ ਅਕਲ ਖੁਣੋਂ ਖੂ੍ਹਹ ਖਾਲੀ ਹੋ ਜਾਂਦੇ ਫਿਰ ਕੀ ਬਣਦਾ  ।
"ਇਕ ਨਵੀਂ ਬਿਮਾਰੀ ਚਲੀ ਐ ਬਈ ਜਾਗਦੇ ਰਹਿਣਾ
ਬਨਾਵਟ ਤੇ ਮਿਲਾਵਟ ਦੀ ਤਰਥੱਲੀ ਐ ਬਈ ਜਾਗਦੇ ਰਹਿਣਾ"
ਚੰਦਰਮਾ ਦੀ ਚਾਂਾਦਨੀ ਤੋਂ ਤੇਲ ਦੇ ਦੀਵੇ ਦਾ ਚਾਨਣ ਤੋਂ ਬਿਜਲੀ ਬਲਬ ਦੀ ਰੌਸ਼ਨੀ ਤਕ ਬਨਾਉਟੀ ਹੁਸ਼ਿਆਰੀ ਦਾ ਕਮਾਲ ਹੈ।ਦੋ ਨੰਬਰੀ ਦਸ ਨੰਬਰੀ ਠੱਗੀ ਠੋਰੀ ਵੀ ਤੇ ਗੈਰਕੁਦਰਤੀ ਸਿਆਣਪ ਹੈ।
ਮਿੱਥ ਹੈ ਕਿ ਤੇਤੀ ਕਰੋੜ ਦੇਵਤੇ ਕੁਦਰਤ ਦੇ ਖਲਾਅ ਵਿੱਚ ਅੱਜ ਵੀ ਹਨ ਪਰ ਇਸੇ ਮਿੱਥ ਦੀ ਤਰਜ਼ ਤੇ ਇਸ ਵਕਤ ਧਰਤੀ ਤੇ ਦੁਗਣੇ ਦੇਵਤੇ ਗੈਰਕੁਦਰਤੀ ਵਤੀਰੇ ਰਾਹੀਂ ਕਾਬਜ਼ ਹਨ।
ਮੋਬਾਇਲ ਫੋਨ ਦੀ ਬਨਾਉਟੀ ਹੁਸ਼ਿਆਰੀ ਤੋਂ ਉਪਜੀ ਖੋਜ ਨੇ ਜਿਥੇ ਦੂਰੀਆਂ ਨਜ਼ਦੀਕੀਆਂ ਵਿੱਚ ਤਬਦੀਲ ਕਰ ਦਿਤੀਆਂ ਹਨ ਉਥੇ ਹੀ ਖੁੂਨੀ ਰਿਸ਼ਤਿਆਂ ਵਿੱਚ ਖਾਈਆਂ ਪੈਦਾ ਹੋ ਗਈਆ ਹਨ। ਇਕ ਹੀ ਮੰਜੇ ਤੇ ਬੈਠੇ ਮੀਆਂ ਬੀਵੀ ਆਪਣੇ ਆਪਣੇ ਫੋਨ ਵਿੱਚ ਮਸਤ ਹਨ। ਨਾਂ ਪਰਿਵਾਰਕ ਬਾਤਚੀਤ ਨਾਂ ਸਲਾਹ ਮਸ਼ਵਰਾ ਨਾਂ ਮਜ਼ਾਕਰਾਤ।ਸੁਣਦੇ ਹੁੰਦੇ ਸਾਂ 'ਅੱਖੌਂ ਓਹਲੇ ਪਰਦੇਸ਼-ਪਰ ਹੁਣ ਤੇ ਅੱਖਾਂ ਸਾਂਹਵੇ ਪਰਦੇਸ ਹੈ'।
ਪਿਆਰ ਮੁਹਬਤ ਇਸ਼ਕ ਮੁਸ਼ਕ ਦਾ ਹਾਲ ਇਹ ਹੈ ਕਿ"ਹੈਲੋ ਰਜੀਆ 'ਹਾਏ,ਆਈ ਲਵ ਯੂ 'ਬਾਏ'॥
ਇਸ ਬਨਾਉਟੀ ਬੌਧਿਕਤਾ ਨੇ ਦੇਸ਼ ਪ੍ਰੇਮ,ਕੌਮ ਪ੍ਰਸਤੀ ,ਸਮਾਜਿਕਤਾ ਮਾਨਵਤਾ ਵਿਚੋਂ ਮਨਫੀ ਕਰ ਦਿੱਤੀ ਹੈ।ਗੁਗਲ ਤੇ ਇੰਨੀ ਨਿਰਭਰਤਾ ਕਿ ਬਸ ਇਕ ਫੋਨ ਕਾਲ ਤੇ ਖਾਣਾ ਵੀ ਮੰਜੇ ਤੇ ਬੈਠੈ ਪੁਜ ਜਾਂਦਾ ਹੈ।ਸ਼ਾਇਦ ਉਹ ਦਿਨ ਬਹੁਤ ਨੇੜੇ ਹੈ ਜਦ ਬਨਾਉਟੀ ਸਿਆਣਪ ਨਾਲ ਗੁਗਲ ਮੂੰਹ ਵਿਚ ਬੁਰਕੀਆਂ ਵੀ ਪਾਇਆ ਕਰੇਗੀ।ਦਾਣੇ ਤੋਂ ਪਰੌਂਠਾ ਬਨਾਉਣਾ ਵੀ ਗੈਰ ਕੁਦਰਤੀ ਸਿਆਣਪ ਹੈ ਪਰ ਇਹ ਸੁਝੀ ਤਾਂ ਕੁਦਰਤੀ ਸਿਆਣਪ ਤੋਂ ਹੈ ਨਾ।ਕੱਖ ਕਾਨ ਤੋਂ ਸੋਹਣੀ ਜਿਹੀ ਝੌਂਪੜੀ ਬਣਾਉਣਾ,ਖੱਜੀ ਤੋਂ ਚੰਗੇਰ ਛਿੱਕੂ ਟੋਕਰੇ ਬੁਣ ਲੈਣਾ ਕੁਦਰਤ ਦੇ ਫਾਲਤੂ ਨੂੰ ਵੀ ਆਪਣੀ ਬਨਾਉਟੀ ਸੂਝ ਨਾਲ ਲਾਭ ਵਿੱਚ ਲੈ ਆਉਣਾ।
ਸਪਸ਼ਟ ਹੈ ਕਿ ਗੈਰਕੁਦਰਤੀ ਸੂਝ ਦੀ ਗੁਰੂ ਹੈ ਕੁਦਰਤੀ ਸੂਝ।ਤਾਂ ਹੀ ਤੇ ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ।
ਇਹ ਸੰਸਾਰਕ ਆਨੰਦ ,ਇਹ ਸੰਸਾਰਕ ਸਵਾਦ ਮਸਨੂਈ ਬੁੱਧੀ ਦਾ ਕਮਾਲ ਹੈ ਮਸਲਨ ਕੁਦਰਤ ਦੀ ਛੱਲੀ ਤੋਂ ਦਾਣੇ ਲਾਹ ਤਿੜ ਤਿੜ ਫੁੱਲਿਆਂ( ਪੌਪਕਾਰਨ) ਦਾ ਸਵਾਦ ਗੋਰੇ ਵੀ ਝੂੰਮ ਝੂੰੰਮ ਲੈਂਦੇ ਹਨ।ਤੇ ਦੋਧੀ ਛੱਲੀ ਦੇ ਅੱਲੇ, ਹੋਲਾਂ ਦਾ ਸਵਾਦ ਤੇ ਆਨੰਦ ਮਸਨੂਈ ਬੁੱਧੀ ਦੀ ਹੀ ਪੈਦਾਇਸ਼ ਹੈ।
ਕੱਚੀ ਮਿੱਟੀ ਤੋਂ ਪੱਕੇ ਭਾਡੇ ਬਣਾਉਣਾ,ਕਪਾਹ ਦੀ ਇਕ ਇਕ ਫੁੱਟੀ ਚੁਣ ਕੇ ਸੋਹਣੇ ਵਸਤਰ ਬਣਾ ਲੈਣੇ,ਰੇਤ ਵਿਚੋਂ ਧਾਤਾਂ ਲੱਭ ਕੇ ਕਈ ਕੁਝ ਬਣਾਉਣਾ ਇਹ ਕੁਦਰਤੀ ਅਕਲ ਦਾ ਕਮਾਲ ਹੈ।
ਰੋਜ਼ਾਨਾ ਦੀ ਵਰਤੋਂ ਵਿੱਚ ਵੇਲੇ ਦੇ ਵੇਲੇ ਤੇ ਲੋੜ ਅਨੁਸਾਰ ਇਸ ਦੀਆਂ ਬੇਸ਼ੁਮਾਰ ਕਾਢਾਂ ਹਨ।
ਮੋਹ ਮਮਤਾ ਪ੍ਰੀਤ ਪਿਆਰ ਸਤਿਕਾਰ ਦਾ ਇਜ਼ਹਾਰ ਵੀ ਆਨਲਾਇਨ।ਰਿਸ਼ਤੇ ਸਾਕ ਸੰਬੰਧ ਸਭ ਫਿਕੇ ਨੀਰਸ ਹੋ ਨਿਬੜੈ ਹਨ।ਕੋਈ ਨਹੀਂ ਸੋਚਦਾ ਕਿ ਇਸ ਬਨਾਉਟੀ ਹੁਸ਼ਿਆਰੀ ਦਾ ਖੋਜੀ ਵੀ ਮਨੁੱਖ ਹੈ ਤੇ ਮਨੁੱਖ ਹੀ ਇਸ ਨੂੰ ਹੈਂਡਲ ਕਰ ਸਕਦਾ ਹੈ।
ਪਿਆਰ ਦੀ ਰਾਹ ਵਿਖਾ ਦੁਨੀਆ ਨੂੰ -ਰੋਕੇ ਜੋ ਨਫ਼ਰਤ ਦੀ ਹਨੇਰੀ
ਮਾਲਕ ਹੈ ਇਕ ਉਹ ਸਬ ਦਾ-ਇਹ ਦੁਨੀਆ ਤੇਰੀ ਹੈ ਨਾ ਮੇਰੀ॥
ਗਿਆਨ ਕੁਦਰਤੀ ਹੈ ਤੇ ਵਿਗਿਆਨ ਆਪੇ ਕੁਦਰਤ ਤੇ ਗੈਰਕੁਦਰਤੀ ਖੇਡਾਂ ਖੇਡ ਕੇ ਬਣਾਇਆ ਗਿਆ ਤੇ ਲਾਗੂ ਕੀਤਾ ਗਿਆ ਹੈ।ਕੁਦਰਤ ਨੂੰ ਮੰਨਣ ਤੋਂ ਅਸੀਂ ਇਨਕਾਰੀ ਵੀ ਹੋ ਜਾਂਦੇ ਹਾਂ ਪਰ ਇਸ ਗੈਰਕੁਦਰਤੀ ਕਾਨੂੰਨ ਨੂੰ ਅਸੀਂ ਇਨਕਾਰ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ ਕਿਉਂਕਿ ਸਾਡੇ ਸਾਹ ਵੀ ਬਨਾਉਟੀ ਹਨ ਆਕਸੀਜਨ ਵੀ ਬਨਾਉਟੀ ਹੈ।ਕੁਦਰਤ ਦਾ ਸੰਤੁਲਨ ਜੋ ਨਹੀਂ ਰਹਿਣ ਦਿੱਤਾ ਗਿਆ।
ਇਸ ਬਨਾਉਟੀ ਬੌਧਿਕਤਾ ਨੇ ਟੀਨ ਏਜਰਜ਼ ਯਾਨਿ ਜਵਾਨੀ ਵਿੱਚ ਪਹਿਲਾ ਕਦਮ ਧਰਨ ਵਾਲੇ ਜਵਾਕਾਂ ਦਾ ਭੱਠਾ ਗੁੱਲ ਕਰ ਦਿੱਤਾ ਹੈ।ਗੈਰਕੁਦਰਤੀ ਸਿਆਣਪਾਂ ਦੀ ਵਰਤੋਂ ਨੇ ਕੁਦਰਤ ਨਾਲ ਖਿਲਵਾੜ ਕਰਕੇ ਮਿੱਟੀ ਨੂੰ ਸ਼ਕਤੀਹੀਣ ਕਰਕੇ ਕਿਸਾਨ ਨੂੰ ਪਛਾੜ ਦਿੱਤਾ ਹੈ।ਵਾਤਾਵਰਣ ਤੇਜਾਬੀ ਕਰ ਦਿੱਤਾ ਹੈ।ਇਸ ਨੇ ਵਿਕਾਸ ਤਾਂ ਕੀਤਾ ਹੈ ਪਰ ਨੁਕਸਾਨ ਜਿਆਦਾ ਕੀਤਾ ਹੈ।
ਨਕਲ ਨੇ ਅਕਲ ਤੇ ਨਕੇਲ ਪਾ ਲਈ ਹੈ।ਅਕਲੀ ਬੁਧੂ ਹੈ ਤੇ ਨਕਲੀ ਹੁਸ਼ਿਆਰ ਹੈ,ਕਾਮਯਾਬ ਹੈ।
ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਵਾਲੀ ਗਲ ਸਿੱਧ ਹੋ ਗਈ ਹੈ।ਮਿਸਾਲ ਦੇ ਤੌਰ ਤੇ ਭਾਰਤ ਵਿੱਚ ਕੁਦਰਤੀ ਗਿਆਨ ਤੇ ਦਿਮਾਗੀ ਸੋਚ ਨਾਲ ਬਣੇ ਸਮਾਨ ਨੂੰ  ਨਕਲ ਕਰਕੇ ਚੀਨ ਨੇ ਗੈਰਕੁਦਰਤ ਵਿਗਿਆਨ ਜਾਂ ਮਸ਼ੀਨਾਂ ਨਾਲ ਬਣਾ ਕੇ ਗਲਬਾ ਪਾ ਲਿਆ ਹੈ।
ਸੁਣਨਾ ਬੋਲਣਾ ਕੁਦਰਤੀ ਤੇ ਲਿਖਣਾ ਰਿਕਾਰਡ ਕਰਨਾ ਮਨੁੱਖ ਨੇ ਆਪਣੇ ਗੇੈਰਕੁਦਰਤੀ ਸਿਆਣਪ ਨਾਲ ਬਣਾ ਲਿਆ ,ਘਾਹ ਕੁਦਰਤੀ ਤੇ ਘਾਹ ਤੋਂ ਕਾਗਜ਼ ਤੇ ਕਾਨੇ ਤੋਂ ਕਲਮ ਵੀ ਬਣਾਈ ਤੇ ਗ੍ਰੰਥ ਛਾਪ ਕੇ ਸਦੀਆਂ ਤਕ ਸਾਂਭ ਲਏ।
ਤੇ ਇਹ ਮਾਨਵ ਦੀ ਬਹੁਤ ਵੱਡੀ ਉਪਲੱਭਤਾ ਹੈ ਜਾਂ ਕਹਿ ਲਓ ਕਿ ਦੌਲਤ ਹੈ।ਇਸ ਪਦਾਰਥਵਾਦ ਦੀ ਬਦੌਲਤ ਮਨੁੱਖ ਆਪਣੇ ਬੇਹਤਰੀਨ ਵਕਤ ਦਾ ਲੁਤਫ਼ ਉਠਾਉਣ ਤੋਂ ਵਾਂਞਾ ਰਹਿ ਗਿਆ।ਬਹੁਤ ਸਾਰਾ ਕੁਸ਼ ਹੁੰਦੇ ਹੋਏ ਵੀ ਖਾਲੀ ਖਾਲੀ ਹੈ।ਇਸ ਬਨਾਉਟੀ ਹੁਸ਼ਿਆਰੀ ਨੇ ਦੁਨੀਆ ਦੇ ਸਿਰਜਣਹਾਰ ਨੂੰ ਵੀ ਹਾਸ਼ੀਏ ਤੇ ਟਿਕਾ ਦਿੱਤਾ ਹੈ। ਮਨੁੱਖ ਆਪਣੇ ਪੈਰਾਂ ਹੇਠਲੀ ਮਿੱਟੀ ਆਪੇ ਖਿਸਕਾ ਕੇ ਅਸਮਾਨ ਵਾਲਾ ਚੰਦ ਕਮਾਉਣ ਨਿਕਲ ਪਿਆ ਹੈ।ਅਸਮਾਨ ਨੂੰ ਟਾਕੀ ਲਾਉਣ ਦੀ ਤਿਆਰੀ ਪੂਰੀ ਹੈ ਉਸਦੀ।
ਦੁਨੀਆਦਾਰੀ ਦੇ ਚਾਅ ਹਾਸੇ ਠੱੈਠੇ ਮਜਾਕ ਮਖੌਲ ਮਾਸੂਮੀਅਤ ਭੋਲਾਪਨ ਸਭ ਨੇ ਗੰਭੀਰਤਾ ਦਾ ਰੰਗ ਅਪਨਾ ਲਿਆ ਹੈ,ਕਿਉਂਜੋ ਦੁਨੀਆ ਮੁੱਠੀ ਵਿੱਚ ਆ ਗਈ ਹੈ।
ਇਹ ਜਿੰਦਗੀ ਜੋ ਬੜੇ ਜਤਨਾਂ ਨਾਲ ਕਮਾਈ ਹੈ-
ਜਿੰਨੀ ਭੀੜ ਹੈ ਬਾਹਰ-ਅੰਦਰ ਓਨੀ ਤਨਹਾਈ ਹੈ
ਇਸ ਵਿੱਚ ਜਿੰਨਾ ਸ਼ੋਰ ਹੈ ਉਸ ਤੋਂ ਦੁਗਣਾ ਸੰਨਾਟਾ ਹੈ।
ਦਿਲ ਕਿਤੇ ਹੋਸ਼ ਕਿਤੇ ਚੁੱਪ ਤੇ ਚੁੱਪ ਦੀ ਲੜਾਈ ਹੈ॥
ਅਤੇ
ਅਕਲ ਕਹਿੰਦੀ 'ਮੈਂ ਸੱਭ ਤੋਂ ਵੱਡੀ
ਮੈਂ ਵਿੱਚ ਕਚਿਹਰੀ ਲੜਦੀ-
ਤੇ  ਸ਼ਕਲ ਕਹਿੰਦੀ ਮੈਂ ਸੱਭ ਤੋਂ ਵੱਡੀ
ਮੈਂ ਵਿੱਚ ਦਿਲਾਂ ਦੇ ਵੱਸਦੀ-
ਤੇ  ਦੌਲਤ ਕਹਿੰਦੀ ਮੈਂ ਸੱਭ ਤੋਂ ਵੱਡੀ
ਮੇਰਾ ਦੁਨੀਆ ਪਾਣੀ ਭਰਦੀ
ਤੇ  ਹੋਣੀ ਆਖਦੀ ਮੈਂ ਸੱਭ ਤੋਂ ਵੱਡੀ
ਮੈਂ ਚਾਹੁੰਦੀ ਜੋ ਸੋ ਕਰਦੀ }॥
ਰਣਜੀਤ ਕੌਰ / ਗੁੱਡੀ ਤਰਨ ਤਾਰਨ