ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਨੂੰ ਸਮਰਪਿੱਤ - ਵਿਨੋਦ ਫ਼ਕੀਰਾ
ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ,
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਵਿਦਿਆ ਦਾ ਬਖ਼ਸਿਆ ਚਾਨਣ ਐਸਾ ਹਰ ਪਾਸੇ ਰੁਸ਼ਨਾਏ,
ਬੱਚੇ ਉਤਰੇ ਵਿੱਚ ਮੈਦਾਨੇ ਜੰਗ ਦੇ, ਸੂਰਮਿਆਂ ਸੰਗ ਟਕਰਾਏ,
ਵੇਖ ਕੇ ਲਵ ਕੁਸ਼ ਦੀ ਤੀਰ ਅੰਦਾਜੀ, ਸਾਰੇ ਗਏ ਘਭਰਾਏ,
ਰਮਾਇਣ ਉਚਾਰ ਕੇ ਬਚਨਾ ਰਾਂਹੀਂ ਕੀਤੇ ਦੂਰ ਅੰਧਿਆਰੇ।
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਮਾਨਸ ਦੇਹੀ ਵਾਲਾ ਕਿਤੇ ਮੁੱਕ ਜਾਏ ਨਾ ਜਨਮ ਅਣਮੁੱਲਾ,
ਐ ਬੰਦਿਆਂ ਨਾਮ ਹੀ ਜਪਿਆ ਤੇਰੇ ਸੰਗ ਜਾਣਾ ਵੱਡਮੁੱਲਾ,
ਬਾਣੀ ਦੇ ਸੱਚੇ ਮਾਰਗ ਤੇ ਚਲਦਿਆਂ ਰੰਗ ਚੜ੍ਹ ਜਾਏਗਾ ਅਮੁੱਲਾ,
ਮੋਹ ਮਾਇਆ ਵਾਲੇ ਚੱਕਰਾਂ ਨੂੰ ਛੱਡੋ ਪ੍ਰਭੂ ਆਪੇ ਹੀ ਪਾਰ ਉਤਾਰੇ।
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਦਿਨ ਅੱਜ ਭਾਗਾਂ ਵਾਲਾ ਪ੍ਰਗਟ ਦਿਵਸ ਦਾ ਆਇਆ,
ਹਰ ਵੇਲੇ ਹੀ ਹਰਿ ਹਰਿ ਵਾਲਮੀਕਿ ਜੀ ਜਾਵੇ ਧਿਆਇਆ,
ਰਹਿਮਤ ਕਰਕੇ ਕੌਮ ਦੇ ਉਤੇ ਸਭ ਨੂੰ ਮਾਣ ਦਵਾਇਆ,
ਉਸ ਦੇ ਆਸਰੇ ਬੇਪਰਵਾਹ 'ਫ਼ਕੀਰਾ' ਲੈਂਦਾਂ ਫਿਰੇ ਨਜ਼ਾਰੇ,
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ,
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
23 Oct. 2018