'ਗ਼ੁਨਾਹ ਕਬੂਲ ਕੀਤੇ' - ਮੇਜਰ ਸਿੰਘ 'ਬੁਢਲਾਡਾ'
ਅਕਾਲੀ ਲੀਡਰ ਛੁਪਾਉਂਦੇ ਰਹੇ ਗੁਨਾਹ ਕਰ ਵੱਡੇ,
ਇਹ ਝੂਠਾ ਕਰਦੇ ਰਹੇ ਬੜਾ ਪ੍ਰਚਾਰ ਯਾਰੋ।
ਜੋ ਆਖਦੇ ਸੀ "ਸਾਡੇ ਖਿਲਾਫ਼ ਸਾਜਸ਼ਾਂ ਹੋ ਰਹੀਆਂ",
ਉਹਨਾਂ ਗ਼ੁਨਾਹ ਕਬੂਲ ਕੀਤੇ ਸ਼ਰੇ ਬਾਜ਼ਾਰ ਯਾਰੋ।
'ਅਕਾਲੀ ਦਲ' ਦੀ ਨਵੀਂ ਚੋਣ ਲਈ ਬਣਾਈ ਕਮੇਟੀ,
ਕਿਹਾ ਇਹ "ਦਲ ਗਵਾ ਚੁੱਕਾ ਨੈਤਿਕ ਅਧਾਰ ਯਾਰੋ।"
ਨਾਲ਼ੇ 'ਫਖ਼ਰੇ ਏ ਕੌਮ' ਦਾ ਖ਼ਿਤਾਬ ਖੋਹਿਆ,
ਜਿਸ ਦਾ ਨਹੀਂ ਸੀ 'ਬਾਦਲ' ਹੱਕਦਾਰ ਯਾਰੋ।
'ਜਥੇਦਾਰਾਂ' ਨੇ ਜੋ ਕਰਨਾ ਸੀ ਉਹ ਕਰ ਦਿੱਤਾ,
'ਗੁਰੂ' ਨੂੰ ਹਾਜ਼ਰ ਨਾਜ਼ਰ ਜਾਣ ਫਰਜ਼ ਨਿਭਾਇਓ ਲੋਕੋ!
ਜਿਹਨਾ ਨੇ 'ਸਤਾ' ਲਈ ਐਨੇ ਵੱਡੇ ਗ਼ੁਨਾਹ ਕੀਤੇ,
ਉਹਨਾਂ ਦੋਸ਼ੀਆਂ ਨੂੰ ਮੁੜਕੇ ਮੂੰਹ ਨਾ ਲਾਇਓ ਲੋਕੋ!