ਕਿਥੇ ਯਾਰਾਂ - ਸ਼ਿਵਨਾਥ ਦਰਦੀ
ਗੁਰਬਤ ਦੀ ਜਿੰਦਗੀ ਜੀ ਰਿਹਾ ,
ਘੁੱਟ ਘੁੱਟ ਹੰਝੂਆਂ ਦਾ ਪੀ ਰਿਹਾ ।
ਪੱਥਰ ਬਣ ਸਮੇਂ ਦੀਆ ਮਾਰਾਂ ਨੂੰ ,
ਦਿਲ ਆਪਣੇ ਤੇ ਸਹਿ ਰਿਹਾ,
ਕਿਥੇ ਯਾਰਾਂ ਕੌਣ ਕਿਸੇ ਨੂੰ ,
ਨਵਾਂ ਸਾਲ ਮੁਬਾਰਕ ਕਹਿ ਰਿਹਾ।
ਗੈਸ ਸਿਲੰਡਰ ਮੁਕ ਗਿਆ,
ਬਸ ਰੋਟੀ ਦਾ ਫਿਕਰ ਹੈ ,
ਜਾਅ ਉਹਦੇ ਘਰ ਦੇਖ ,
ਕਿਥੇ ਨਵੇ ਸਾਲ ਦਾ ਜਿਕਰ ਹੈ,
ਉਹ ਤਾਂ ਡਰਿਆ ਤੇ ਸਹਿਮਿਆ,
ਕਿਉਕਿ ਉਸਦਾ ਘਰ ਢਹਿ ਰਿਹਾ ।
ਕਿਥੇ ਯਾਰਾਂ ਕੌਣ ਕਿਸੇ ਨੂੰ ,
ਨਵਾਂ ਸਾਲ ਮੁਬਾਰਕ ..............
ਚਿੱਟਾ ਖਾ ਮਰ ਗਿਆ ਪੁੱਤ ,
ਹੋ ਗਿਆ ਉਸਦਾ ਘਰ ਖਾਲੀ,
ਰੁਸ ਗਈਆਂ ਖੁਸ਼ੀਆ ,
ਅੱਖਾਂ ਚ' ਛੱਡ ਗਈਆਂ ਲਾਲੀ,
ਉਹਨੂੰ ਜਾ ਕੇ ਪੁਛੋ ਕੋਈ,
ਉਹ ਧਰਤੀ ਤੇ ਕਿਵੇ ਰਹਿ ਰਿਹਾ।
ਕਿਥੇ ਯਾਰਾਂ ਕੌਣ ਕਿਸੇ ਨੂੰ,
ਨਵਾਂ ਸਾਲ ਮੁਬਾਰਕ.............
ਰੋਜ ਸੁਪਨੇ ਲੈਦਾ 'ਦਰਦੀ',
ਰੋਜ ਹੀ ਸੁਪਨੇ ਮਰਦੇ ,
ਸੂਲੀ ਚੜਦੇ ਈਸਾ ਵਾਗੂ ,
ਹਾਕਮਾਂ ਹੱਥੋ ਹਰ ਦੇ ,
ਮਹਿੰਗਾਈ ਦੇ ਭਾਰ ਨਾਲ,
ਹਰ ਬੰਦਾ ਏਥੇ 'ਸ਼ਿਵ' ਢਹਿ ਰਿਹਾ।
ਕਿਥੇ ਯਾਰਾਂ ਕੌਣ ਕਿਸੇ ਨੂੰ ,
ਨਵਾਂ ਸਾਲ ਮੁਬਾਰਕ.............
ਸ਼ਿਵਨਾਥ ਦਰਦੀ ਫ਼ਰੀਦਕੋਟ,
ਸੰਪਰਕ:- 9855155392