ਸਾਜਿਦ ਨਾਡਿਆਡਵਾਲਾ ਨੇ ਮ੍ਰਿਤਕ ਵਰਕਰ ਦੇ ਪਰਿਵਾਰ ਦੀ ਸਹਾਇਤਾ ਲਈ ਦਿੱਤੇ 35 ਲੱਖ ਰੁਪਏ  - ਗੁਰਭਿੰਦਰ ਗੁਰੀ

ਸਾਜਿਦ ਨਾਡਿਆਡਵਾਲਾ ਦੀ 'ਹਾਊਸਫੁੱਲ 4' ਦੀ ਸਥਾਪਨਾ ਪ੍ਰਕਿਰਿਆ ਦੌਰਾਨ ਸੋਲਾਈ ਕਰੱਪਨ (44) ਇਕ ਸਹਾਇਕ ਵੈਲਡਰ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਉਸ ਦੀ ਜਾਨ ਚਲੀ ਗਈ। ਸੋਲਾਈ ਆਪਣੀ ਪਤਨੀ ਅਤੇ ਇਕ ਬੇਟੀ ਨਾਲ ਰਹਿੰਦਾ ਸੀ, ਜਿਨ੍ਹਾਂ ਨੂੰ ਸਾਜਿਦ ਨਾਡਿਆਡਵਾਲਾ ਤੋਂ ਸਹਾਇਤਾ ਪ੍ਰਾਪਤ ਹੋਈ ਹੈ। ਉਹ 22 ਅਗਸਤ ਨੂੰ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗੋਰੇਗਾਂਵ ਦੇ ਲਾਈਫਲਾਈਨ ਹਸਪਤਾਲ 'ਚ ਦਾਖਲ ਕਰਵਾਇਆ ਪਰ 5 ਅਕਤੂਬਰ ਨੂੰ ਉਸ ਦਾ ਦਿਹਾਂਤ ਹੋ ਗਿਆ।

ਅਸੀਂ ਉਨ੍ਹਾਂ ਦੀ ਬੇਟੀ ਦੀਪਿਕਾ ਨਾਲ ਗੱਲਬਾਤ ਕੀਤੀ, ਜਿਸ 'ਚ ਉਸ ਨੇ ਦੱਸਿਆ, ''ਮੇਰੇ ਪਿਤਾ ਨੇ ਕਰੀਬ 25 ਸਾਲਾਂ ਤੱਕ ਫਿਲਮ ਇੰਡਸਟਰੀ 'ਚ ਕੰਮ ਕੀਤਾ ਅਤੇ ਉਹ ਕਮਾਈ ਕਰਨ ਵਾਲਾ ਪਰਿਵਾਰ ਦਾ ਇਕੱਲਾ ਮੈਬਰ ਸੀ। ਆਰਥਿਕ ਰੂਪ ਨਾਲ ਸਾਡੇ ਲਈ ਬਹੁਤ ਵੱਡਾ ਝਟਕਾ ਹੈ। ਅਸੀਂ ਇਕ ਅਜਿਹੇ ਪਰਿਵਾਰ ਬਾਰੇ ਜਾਣਦੇ ਹਾਂ ਜੋ ਇਸ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰ ਚੁੱਕਾ ਹੈ ਪਰ ਉਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਸੀ। ਜਦਕਿ ਸਾਡੇ ਲਈ ਸਾਜਿਦ ਸਰ ਨੇ ਸਾਨੂੰ ਆਰਥਿਕ ਤੇ ਭਾਵਨਾਤਮਕ ਰੂਪ ਨਾਲ ਸਮਰਥਨ ਦਿੱਤਾ।

ਸਾਡੇ ਬਿਹਤਰ ਭਵਿੱਖ ਲਈ ਉਨ੍ਹਾਂ ਵਲੋਂ ਕੀਤੇ ਗਏ 35 ਲੱਖ ਦੇ ਯੋਗਦਾਨ ਲਈ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਉਨ੍ਹਾਂ ਮੇਰੇ ਪਿਤਾ ਦਾ ਮਾਹਿਰ ਡਾਕਟਰ ਵਲੋਂ ਸਮੇਂ 'ਤੇ ਇਲਾਜ ਕਰਵਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੇ। ਉਨ੍ਹਾਂ ਮੇਰੇ ਪਿਤਾ ਦੇ ਹਸਪਤਾਲ ਦੇ ਬਿਲ ਦਾ ਭੁਗਤਾਨ ਵੀ ਕੀਤਾ ਜੋ ਕਰੀਬ 11 ਲੱਖ ਰੁਪਏ ਸੀ। ਸੈੱਟ 'ਤੇ ਹੋਣ ਵਾਲੀ ਮੰਦਭਾਗੀ ਘਟਨਾਵਾਂ ਕਿਸੇ ਦੇ ਹੱਥ 'ਚ ਨਹੀਂ ਹੁੰਦੀਆਂ ਪਰ ਇਸ ਤਰ੍ਹਾਂ ਕਿਸੇ ਦੀ ਮਦਦ ਲਈ ਅੱਗੇ ਆਉਣਾ ਅਸਲ 'ਚ ਕਾਬੀਲ-ਏ-ਤਾਰੀਫ ਹੈ।

99157-27311