ਰਾਗਮਾਲਾ ਗੁਰੂ ਕ੍ਰਿਤ ਨਹੀਂ  - ਗੁਰਚਰਨ ਸਿੰਘ ਜਿਉਣ ਵਾਲਾ

‘ਰਾਗਮਾਲਾ ਗੁਰੂ ਕ੍ਰਿਤ ਨਹੀਂ’ ਨੂੰ ਸਾਬਤ ਕਰਨ ਲਈ ਮੇਰੇ ਕੋਲ ਪੰਜ ਕਿਤਾਬਾਂ ਪਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਅਸ਼ੋਕ ਨੇ, ਜੋ ਸ਼੍ਰੋ. ਗੁ. ਪ੍ਰ. ਕ. ਅੰਮ੍ਰਿਤਸਰ ਦਾ ਰੀਸਰਚ ਸਕਾਲਰ ਰਿਹਾ ਹੈ, ਦੀ ਕਿਤਾਬ ਹੈ ਜੋ ਜੁਲਾਈ 1981 ਵਿਚ ਛਾਪੀ ਗਈ ਸੀ। ਫਿਰ ਪ੍ਰਿ. ਗਿਆਨੀ ਸੁਰਜੀਤ ਸਿੰਘ ਮਿਸ਼ਨਰੀ, ਮਹਿੰਦਰ ਸਿੰਘ ਜੋਸ਼, ਮਦਨ ਸਿੰਘ ਯੂ. ਕੇ. ਅਤੇ ਗਿਆਨੀ ਗੁਰਦਿੱਤ ਸਿੰਘ ਜੀ ਹੋਰਾਂ ਨੇ ਆਪਣੀਆਂ ਆਪਣੀਆਂ ਕਿਤਾਬਾਂ ਸਿੱਖ ਸਮਾਜ ਗੋਚਰੇ ਕੀਤੀਆਂ। ਜੇ ਕਰ ਸਿੱਖ ਇਸ ਇਕ ਕਿਤਾਬ ਨੂੰ ਹੀ ਪੜ੍ਹ ਲੈਣ ਤਾਂ ਉਨ੍ਹਾਂ ਦੇ ਮਨ ਦੀ ਦੁਬਧਾ ਬਿਨਸ ਜਾਏਗੀ। ਗੁਰੁਬਾਣੀ ਦਾ ਉਪਦੇਸ਼ ਹੈ, “ਆਇਓ ਸੁਨਨ ਪੜਨ ਕਉ ਬਾਣੀ” (ਪੰਨਾ 1219) ਸਾਨੂੰ ਮੰਨ ਲੈਣਾ ਚਾਹੀਦਾ ਹੈ। ਜਦੋਂ ਹੀ ਅਸੀਂ ਪੰਜਵੀਂ ਚੌਪਈ ਤੋਂ ਬਾਅਦ ਵਾਲਾ ਦੋਹਾ ਪੜਾਂਗੇ ਤਾਂ ਇਸ ਰਚਨਾ ਦੇ ਕਾਲ ਬਾਰੇ ਕਵੀ ਆਲਮ ਲਿਖਦਾ ਹੈ।
ਚੌਪਈ:
ਸੰਮਤੁ ਨੌ ਸੈ ਇਕਾਨਵਾ ਆਹੀ।
ਕਰਉ ਕਥਾ ਅਬ ਬੋਲਹੁ ਤਾਹੀ।
ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਗੱਦੀ ਪ੍ਰਾਪਤ ਕਰਨ ਸਮੇਂ ਪਹਿਲੇ ਗੁਰੂ ਸਹਿਬਾਨ, ਭਗਤਾਂ ਅਤੇ ਹੋਰ ਮਹਾਂਪੁਰਖਾਂ ਦੀ ਬਾਣੀ ਖਜ਼ਾਨੇ ਦੇ ਰੂਪ ਵਿਚ ਮਿਲੀ ਤਾਂ ਗੁਰੂ ਅਰਜਨ ਪਾਤਸਾਹ ਜੀ ਨੇ ਚੁੱਪ-ਚੱਪੀਤੇ ਹੀ ਪੋਥੀ ਸਾਹਿਬ ਯਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ 1604 ਤਿਆਰ ਕੀਤਾ। ਮਾਧਵ ਨਲ ਕਾਮ ਕੰਦਲਾ (ਕ੍ਰਿਤ ਕਵੀ ਆਲਮ) ਤਾਂ ਪੋਥੀ ਸਾਹਿਬ ਤਿਆਰ ਕਰਨ ਤੋਂ ਕੋਈ 21 ਸਾਲ ਪਹਿਲਾਂ ਲਿਖੀ ਗਈ ਹੈ। ਇਹ ਆਲਮ ਕਵੀ ਅਕਬਰ ਦੇ ਸਮੇਂ ਹੋਇਆ ਹੈ। ਇਸਦੇ ਲਿਖਣ ਦਾ ਢੰਗ ਦੋਹੇ ਅਤੇ ਚੌਪਈਆਂ ਹਨ ਜਦੋਂ ਕਿ ਦੂਜੇ ਆਲਮ ਦਾ ਲਿਖਣ ਢੰਗ ਕਬਿੱਤ-ਸਵੈਯਾ ਹੈ ਤੇ ਇਹ ਕਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਹੈ। ਭਾਈ ਕਾਹਨ ਸਿੰਘ ਨਾਭਾ ਦੇ ਖਤ ਮੁਤਾਬਕ, ਜਿਹੜੀ ਕਰਤਾਰਪੁਰੀ ਬੀੜ ਦੇ ਉਨ੍ਹਾਂ ਨੇ ਦਰਸ਼ਨ ਕੀਤੇ ਹਨ ਉਸਦੇ ਪੰਨਾ ਨੰਬਰ 973 ਪੁਰ ਮੁੰਦਾਵਣੀ ਦਰਜ ਹੈ ਤੇ ਪੰਨਾ 974 ਖਾਲੀ ਪਿਆ ਹੈ। ਇਹ ਚਿੱਠੀ ਗਿਆਨੀ ਗੁਰਦਿੱਤ ਸਿੰਘ ਜੀ ਦੀ ਕਿਤਾਬ ‘ਮੁੰਦਾਵਣੀ’ ਵਿਚ ਪੰਨਾ 109 ਤੇ ਲੱਗੀ ਹੋਈ ਹੈ। ਪੰਨਾ 974 ਤੋਂ ਬਾਅਦ ਕਾਫੀ ਕੁੱਝ ਹੋਰ ਕਰਤਾਪੁਰੀ ਬੀੜ ਵਿਚ ਦਰਜ ਕਰ ਦਿੱਤਾ ਗਿਆ ਹੈ। ਜਿਵੇ ਕਰਤਾਪੁਰ ਵਿਚ ਅੱਗ ਕਦੋਂ ਲੱਗੀ, ਸੰਮਤ 1888 ਫੱਗਣ ਵਿਚ ਰਣਜੀਤ ਸਿੰਘ ਕਰਤਾਰਪੁਰ ਆਇਆ ਅਤੇ ਪਹਿਲੇ ਛੇਂ ਗੁਰੂ ਸਹਿਬਾਨ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਕਾਂ ਦਰਜ ਹਨ। ਇਸ ਤੋਂ ਅੱਗੇ ਧੀਰਮੱਲੀਆਂ ਦੀ ਮਹਿਮਾ ਗਾਈ ਗਈ ਹੈ। ਸਿਰਫ ਰਾਗਮਾਲਾ ਨੂੰ ਛੱਡ ਕੇ ਬਾਕੀ ਸਭ ਨੂੰ ਕੱਢਣ ਦਾ ਕੰਮ 1924 ਵਿਚ ਕੀਤਾ ਗਿਆ। ਇਹ ਸੂਚਨਾ ਗਿਆਨੀ ਗੁਰਦਿਤ ਸਿੰਘ ਜੀ ਦੀ ਇਸੇ ਕਿਤਾਬ ਦੇ ਪੰਨਾ 217-18-19 ਤੇ ਦਰਜ ਹੈ। ਪੰਡਿਤ ਕਰਤਾਰ ਸਿੰਘ ਦਾਖਾ ਜੀ ਉਸ ਸਮੇਂ ਤਰਨ ਤਾਰਨ ਵਿਦਿਆਲੇ ਵਿਚ ਪੜ੍ਹਾਉਂਦੇ ਸਨ। 1924 ਵਿਚ ਤਰਨ ਤਾਰਨੀ ਕਮੇਟੀ ਨੇ ਇਸ ਕਰਤਾਰਪੁਰੀ ਬੀੜ ਨਾਲ ਛੇੜਖਾਨੀ ਕੀਤੀ ਇਸ ਬਾਰੇ ਪੰਡਿਤ ਕਰਤਾਰ ਸਿੰਘ ਦਾਖਾ ਦਾ ਬਿਆਨ ਮੁੰਦਾਵਣੀ ਕਿਤਾਬ ਦੇ ਪੰਨਾ 218 ਤੇ ਇੰਞ ਦਰਜ ਹੈ। “ਸਬੂਤ ਹਨ ਜਦੋਂ ਉਹ ਲਿਖਤਾਂ ਤਰਨ ਤਾਰਨੀ ਕਮੇਟੀ ਵਲੋਂ ਕੱਢੀਆਂ ਗਈਆਂ, ਉਦੋਂ ਮੈਂ ਤਰਨ ਤਾਰਨ ਵਿਦਿਆਲੇ ਵਿਚ ਪੜ੍ਹਾਉਂਦਾ ਹੁੰਦਾ ਸੀ। ਜਿਨ੍ਹਾਂ ਨੇ ਉਹ ਕੱਢੀਆਂ, ਉਹਨਾਂ ਵਿਚ ਮੈਂ ਵੀ ਇਕ ਪਾਪੀ ਸ਼ਾਮਲ ਸੀ”। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਮਾਲਾ ਨੂੰ ਜੇਕਰ ਇਕ ਸਾਧਾਰਣ ਅੱਖ ਨਾਲ ਵੀ ਵੇਖੀਏ ਤਾਂ ਵੀ ਇਹ ਪਤਾ ਚੱਲ ਜਾਦਾ ਹੈ ਕਿ ਇਸ ਰਾਗਮਾਲਾ ਵਿਚੋਂ ਸਾਨੂੰ ਹੇਠ ਲਿਖੀਆਂ ਗੱਲਾਂ ਨਹੀਂ ਲੱਭਦੀਆਂ ਜੋ ਗੁਰੂ ਕ੍ਰਿਤ ਬਾਣੀ ਵਿਚ ਹਨ। ਜਿਵੇ: ਲਿਖਾਰੀ ਦਾ ਨਾਮ, ਮ: 1, ਮ: 2, ਮ: 3, ਮ: 4, ਮ: 5 ਜਾਂ ਕੋਈ ਹੋਰ ਭਗਤ ਜਨ, ਇਸਦੇ ਅੰਕਾਂ ਦੀ ਲਿਖਣ ਵਿਧੀ, ਇਕ ਗੱਲ ਨੂੰ ਇਕ ਅੰਕ ਵਿਚ ਖਤਮ ਨਹੀਂ ਕੀਤਾ ਗਿਆ, ਜਿਹੜੇ ਰਾਗ ਗੁਰੂ ਗ੍ਰੰਥ ਵਿਚ ਹਨ ਉਹ ਇਸ ਰਾਗਮਾਲਾ ਵਿਚ ਨਹੀਂ ਹਨ ਅਤੇ ਜੋ ਰਾਗ ਰਾਗਮਾਲਾ ਵਿਚ ਲਿਖੇ ਗਏ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀਂ,  ਰਾਗਮਾਲਾ ਵਿਸਲੇਸ਼ਣ ਕਰਦਿਆਂ ਇਹ ਪਤਾ ਚੱਲਦਾ ਹੈ ਕਿ:
ਕੁੱਝ ਬੀੜਾਂ ਦੇ ਅੰਤ ਤੇ ਇਹ ਲਿਖਿਆ ਮਿਲਦਾ ਹੈ ਕਿ “ ਏਹੁ ਭੋਗ ਸਿਰੀ ਆਦਿ ਗਿਰੰਥ ਜੀ ਹੈ” ਅਗਲਾ ਪੰਨਾ ਖਾਲੀ ਹੈ ਅਤੇ ਉਸ ਤੋਂ ਅਗਲੇ ਪੰਨੇ ਤੇ ਰਾਗਮਾਲਾ ਲਿਖੀ ਹੈ।
ਰਾਗਮਾਲਾ ਵਿਚ ਅਗਲੇ ਦਸ ਰਾਗਾਂ ਦੇ ਨਾਮ ਨਹੀਂ ਹਨ: ਮਾਝ, ਬਿਹਾਗੜਾ, ਵਡਹੰਸ, ਜੈਤਸਰੀ, ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ ਤੇ ਨਟ ਨਾਰਾਇਣ। ਹੋਰਨਾਂ ਰਾਗਾਂ ਨਾਲ ਮਿਲਾ ਕੇ ਗਉਣ ਵਾਲੇ ਛੇ ਰਾਗਾਂ ਵਿਚੋਂ ਤਿੰਨ ਰਾਗ ਭੋਪਾਲੀ, ਬਿਭਾਸ ਅਤੇ ਕਾਫੀ ਵੀ ਰਾਗਮਾਲਾ ਵਿਚ ਨਹੀਂ ਹਨ। ਇਸੇ ਤਰ੍ਹਾਂ ਰਾਗਮਾਲਾ ਵਿਚ ਸਾਰੇ ਵਰਨਣ ਕੀਤੇ ਰਾਗਾਂ ਵਿਚੋਂ 59 ਰਾਗ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ।
“ ਏਹ ਆਲਮ ਕਵੀ ਨੇ ਮਾਧਵਨਲ ਕੇ ਗਾਇਨ ਦਾ ਗ੍ਰੰਥ ਬਨਾਯਾ ਹੈ। ਉਸ ਮੇ ਏ ਲਿਖ ਦਈ ਹੈ। ਊਹਾ ਤੇ ਈਹਾ ਲਿਖ ਦਈ ਹੈ” ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ ਅਤੇ ਕੋਸ਼- ਸ਼ਾਨ ਪੰਨਾ :-38। ਇਹ ਹਿੰਦੀ ਦੇ ਪਰੋਫੈਸਰਾਂ ਦਾ ਕਹਿਣਾ ਹੈ।
ਰਾਗਮਾਲਾ ਵਿਚ ਭੈਰਵ, ਮਾਲਕਉਸਕ, ਹਿੰਡੋਲ, ਦੀਪਕ, ਸਿਰੀਰਾਗ ਅਤੇ ਮੇਘ ਰਾਗਾਂ ਦਾ ਵਰਨਣ ਹੈ ਪਰ ਗੁਰੂ ਗ੍ਰੰਥ ਵਿਚ ਤਾਂ ਇਨ੍ਹਾਂ ਛੇ ਰਾਗਾਂ ਵਿਚੋਂ ਤਿੰਨ ਰਾਗ ਮਾਲਕਉਸਕ, ਦੀਪਕ ਤੇ ਮੇਘ ਰਾਗ ਹੈ ਹੀ ਨਹੀਂ। ਰਾਗ ਹਿੰਡੋਲ ਨੂੰ ਸੁਤੰਤਰ ਰੂਪ ਵਿਚ ਗਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਧਰੇ ਜ਼ਿਕਰ ਨਹੀਂ ਹਾਂ ਰਾਗ ਬਸੰਤ ਨਾਲ ਮਿਲਾ ਕੇ, ‘ਬਸੰਤ ਹਿੰਡੋਲ’ ਗਾਉਣ ਦਾ ਜ਼ਿਕਰ ਜਰੂਰ ਹੈ।
ਰਾਗਮਾਲਾ ਗਉੜੀ, ਗੂਜਰੀ, ਧਨਾਸਰੀ, ਸੋਰਿਠ ਆਦਿ ਨੂੰ ਰਾਗਣੀਆਂ ਕਹਿ ਕੇ ਪੁਕਾਰਦੀ ਹੈ। ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਰਾਗਾਂ ਦੇ ਮੂਹਰੇ ਰਾਗ ਲਿਖਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਰਾਗਮਾਲਾ ਗੁਰੂ ਆਸ਼ੇ ਅਨੁਸਾਰ ਨਹੀਂ ਕਿਉਂਕਿ ਗੁਰੂ ਸਾਹਿਬਾਨ ਕਿਸੇ ਵੀ ਰਾਗ ਨੂੰ ਰਾਗਣੀ ਦਾ ਦਰਜ਼ਾ ਨਹੀਂ ਦਿੰਦੇ।   
ਮਾਧਵਨਲ ਮੁਸਲਮਾਨ ਕਿਵੇਂ ਬਣਿਆ?
ਕਨਕ ਛੜੀ ਸੀ ਕਾਮਨੀ ਕਾਹੇ ਕੋ ਕਟ ਛੀਨ।
ਕਟ ਕੋ ਕੰਚਨ ਕਾਟ ਵਿਧੀ, ਕੁਚਨ ਮੱਧ ਧਰ ਦੀਨ॥
1.    ਮਾਝ, 2. ਬਿਹਾਗੜਾ, 3. ਵਡਹੰਸ, 4.  ਜੈਤਸਰੀ, 5. ਰਾਮਕਲੀ, 6. ਮਾਲੀ ਗਉੜਾ, 7. ਤੁਖਾਰੀ, 8. ਪ੍ਰਭਾਤੀ,
ਗੁਰੂ ਸਾਹਿਬ ਜੀ ਨੇ ਰਾਗਾਂ ਨੂੰ ਪੂਰਨ ਰਾਗ ਮੰਨਿਆ ਹੈ ਤੇ ਕਿਸੇ ਨੂੰ ਉਨ੍ਹਾਂ ਦੀ ਵਹੁਟੀ ਤੇ ਪੁੱਤਰ ਨਹੀਂ ਮੰਨਿਆ ਇਸ ਕਰਕੇ ਇਹ ਰਾਗਮਾਲਾ ਇਸ ਪੱਖੋ ਵੀ ਗੁਰੂ ਕ੍ਰਿਤ ਨਹੀਂ ਜਾਪਦੀ। ਰਾਗਮਾਲਾ ਭੈਰਵ ਰਾਗ ਨੂੰ ਪ੍ਰਥਮ ਰਾਗ ਮੰਨਦੀ ਹੈ ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਸਿਰੀ ਰਾਗ ਨੂੰ ਪ੍ਰਥਮ ਰਾਗ ਮੰਨਦੇ ਹਨ। ਪੂਰੀ ਰਾਗਮਾਲਾ ਦੇ ਕੁੱਲ 179 ਬੰਦ ਹਨ ਅਤੇ ਇਸ ਦੇ 5 ਬੰਦ 34-38 ਲੈ ਕੇ ਗੁਰੂ ਗ੍ਰੰਥ ਸਾਹਿਬ ਵਿਚ ਪਾਏ ਗਏ ਹਨ। ਇਸ ਤੋਂ ਅੱਗੇ ਜਿਹੜੀ ਅਸਲ ਰਾਗਮਾਲਾ ਹੈ ਉਸਦੇ ਕਾਫੀ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਣ ਸਮੇਂ ਬਦਲ ਦਿੱਤੇ ਗਏ ਹਨ। ਜਿਵੇਂ ਪੁਨਿਆਕੀ- ਪੁਨਿਆ ਕੀ, ਪੁਨਿ-ਪੁਨ, ਬੰਗਾਲਮ-ਬੰਗਾਲਾ, ਪਾਤ੍ਰ-ਪ੍ਰਾਤਿ, ਪਾਚਉ-ਪਾਂਚੋ, ਗੋਂਡਕਰੀ ਅਰੁ- ਗੌਡ, ਮਾਲ ਰਾਗ ਕਉਸਕ-ਮਾਲ ਕੌਸ ਰਾਗ, ਪ੍ਰਬਲਚੰਡ- ਪ੍ਰਬਲ ਚੰਦ, ਖਉਖਟ- ਕੌਖਟ, ਅਸਟ ਮਾਲਕਉਸਕ ਸੰਗਿ ਲਾਏ- ਮਾਲ ਕੌਸ ਰਾਗ ਸੰਗ ਲਾਏ, ਪੰਚ- ਪਾਂਚ, ਉਠਹਿ-ਉਠੈ, ਗਾਇਨ ਤਾਰ ਮਿਲਾਵਹੀ- ਗਾਵਹਿ ਤਾਲਿ ਮਿਲਾੲਕੈ, ਸੰਦੂਰ-ਸਿੰਧੂਰ, ਪਾਂਚਉ-ਪਾਂਚੋਂ, ਚੰਦ੍ਰਬਿੰਬ ਮੰਗਲਨ-ਚੰਦ੍ਰ ਬਿੰਬ ਮੰਗਲਨਿ, ਸਰਸਬਾਨ ਅਉ- ਪੰਚ ਬਾਨ ਯਉ, ਮੈ-ਉਨ, ਪੁਨਿ-ਪੁਨ, ਕਾਲੰਕਾ-ਕਾਲਿੰਗਾ, ਚੰਪਕ-ਪੰਚਨ, ਗਉਰਾ- ਗੌਰਾ, ਬੈਰਾਰੀ-ਬੈਰਾਟੀ, ਗਵਰੀ-ਗੌਰੀ, ਤਿਹ-ਪੁਨ, ਸਿਉ-ਸੰਗ, ਸਾਲੂ ਸਾਰਗ ਸਾਗਰਾ-ਮਾਲਵ ਸਾਰੰਗ ਸਾਗਰਾ, ਅਸਟ-ਆਠ, ਗੋਂਡ-ਗੌਡ, ਊਚੈ ਸੁਰਿ-ਊਚੇ ਸੁਰ, ਸੂਹਉ-ਸੂਹਵਿ, ਬੈਰਾਧਰ- ਬੈਰਾਟੀ, ਜਬਲੀਧਰ ਨਟ ਅਉ ਜਲਧਾਰਾ-ਜਲਧਰ ਅਉ ਨਟ ਜਬਲੀ ਧਾਰਾ, ਉਨਿ ਗਾਏ-ਉਨ ਮਿਲ ਕਹੇ, ਅਠਾਰਹ-ਆਠਾਰਹਿ ਹੋਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਉਨਿ ਗਾਏ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ‘ਉਨ ਮਿਲ ਕਹੇ’ ਅਸਲ ਲਿਖਤ ਵਿਚ ਹੈ। ਇਸੇ ਹੀ ਤਰ੍ਹਾਂ ਬਾਕੀ ਦੇ ਅੱਖਰਾਂ ਨੂੰ ਪੜ੍ਹਨਾ ਹੈ। ਪਾਠਕ ਜਨ ਆਪ ਹੋਰ ਵੀ ਗਲਤੀਆਂ ਲੱਭ ਸਕਦੇ ਹਨ।
ਹਿੰਦੀ ਦੇ ਦਸ ਮੰਨੇ-ਪ੍ਰਮੰਨੇ ਵਿਦਵਾਨ ਇਕ ਮੱਤ ਹਨ ਕਿ ਆਲਮ, ਅਕਬਰ ਦਾ ਸਮਕਾਲੀ ਸੀ। “ਮਾਧਵਨਲ ਕਾਮਕੰਦਲਾ” ਗ੍ਰੰਥ ਉਸਨੇ 991 ਹਿਜਰੀ ਵਿਚ ਲਿਖਿਆ। ਰਾਗਮਾਲਾ “ਮਾਧਵਨਲ ਕਾਮਕੰਦਲਾ” ਗ੍ਰੰਥ ਵਿਚੋਂ ਸਿਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ। ਇਹ ਬੜੀ ਮੰਦ ਭਾਗੀ ਘਟਨਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਇਕ ਪਵਿਤ੍ਰ ਗ੍ਰੰਥ ਹੈ ਤੇ ਮਾਧਵ ਨਲ ਕਾਮ ਕੰਦਲਾ (ਕ੍ਰਿਤ ਕਵੀ ਆਲਮ)ਇਹ ਇਕ ਅਸ਼ਲੀਲ ਕਵਿਤਾ ਨਾਲ ਭਰਿਆ ਹੋਇਆ ਗ੍ਰੰਥ। ਇਸਦੀ ਪੁਸ਼ਟੀ ਲਈ ਗਿਆਨੀ ਗੁਰਦਿੱਤ ਸਿੰਘ ਜੀ ਦੀ ਕਿਤਾਬ “ਮੁੰਦਾਵਣੀ” ਦਾ ਅਖੀਰ ਤੇ ਲੱਗਾ ਬਾਹਰਲਾ ਪੱਤਰਾ ਦੇਖੋ।
ਰਾਗਮਾਲਾ ਗੁਰਬਾਣੀ ਕਿਉਂ ਨਹੀਂ? ਰਾਗਮਾਲਾ ਰਾਗਾਂ ਦਾ ਤੱਤਕਰਾ ਕਿਉਂ ਨਹੀਂ? ਰਾਗਮਾਲਾ ਕਿਥੋਂ ਆਈ ਅਤੇ ਕਿਸ ਨੇ ਅਸਲੀ ਰਾਗਮਾਲਾ ਢੂੰਡੀ? ਵਿਦਵਾਨਾਂ; ਜਿਵੇਂ ਭਾਈ ਕਾਹਨ ਸਿੰਘ ਨਾਭਾ, ਗਿਆਨੀ ਗੁਰਦਿੱਤ ਸਿੰਘ ਚੰਡੀਗੜ੍ਹ ਵਾਲੇ ਅਤੇ ਰੀਸਰਚ ਸਕਾਲਰ ਭਾਈ ਸਮਸ਼ੇਰ ਸਿੰਘ ਅਸ਼ੋਕ, ਹੋਰਾਂ ਦਾ ਰਾਗਮਾਲਾ ਬਾਰੇ ਕੀ ਕਹਿਣਾ ਹੈ।
ਮਹਾਨ ਕੋਸ਼ ਪੰਨਾ 1028 ਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਰਾਗਮਾਲਾ ਦਾ ਪੂਰਾ ਨਕਸ਼ਾ ਦਿੱਤਾ ਹੋਇਆ ਹੈ।
6 ਰਾਗ- ਹਰ ਰਾਗ ਦੀਆਂ ਪੰਜ ਪੰਜ ਵਹੁਟੀਆਂ ਮਤਲਬ ਰਾਗਨੀਆਂ- ਅੱਠ-ਅੱਠ ਪੁੱਤਰ ਦੱਸੇ ਹਨ। ਕੁੱਲ 84 ਬਣਦੇ ਹਨ।
ਰਾਗਮਾਲਾ ਬਾਰੇ ਹਿੰਦੀ ਦੇ ਦਸ ਸਕਾਲਰਾਂ ਦੇ ਵੀਚਾਰ ਹਨ ਕਿ ਇਹ ਮੰਦਭਾਗੀ ਘਟਨਾ ਹੈ ਇਹ ਸ਼ੀਰਸ਼ਕ ਪ੍ਰੇਮਾ ਖਿਆਨ  ਸਿੱਖੋਂ ਕਿ ਮਹਨਾ ਧਾਰਮਿਕ ਗ੍ਰੰਥ, “ ਗੁਰੂ ਗ੍ਰੰਥ” ਦਾ ਹਿਸਾ ਬਣਾ ਦੀਆ ਗਿਆ ਹੈ।
ਮੁੰਦਾਵਣੀ: ਗਿਆਨੀ ਗੁਰਦਿੱਤ ਸਿੰਘ ਚੰਡੀਗੜ੍ਹ ਵਾਲੇ
ਮਾਧਵ ਨਲ ਕਾਮ ਕੰਦਲਾ ਕ੍ਰਿਤ ਕਵੀ ਆਲਮ ਤੇ ਰਾਗਮਾਲਾ ਪੜ੍ਹਚੋਲ ਸਮਸ਼ੇਰ ਸਿੰਘ ਅਸ਼ੋਕ
ਭਾਈ ਰਣਧੀਰ ਸਿੰਘ , ਅਖੰਡ ਕੀਰਤਨੀਏ ਜੱਥੇ ਵਾਲਿਆਂ ਦਾ ਹੁਕਮ ਕਿ ਮੇਰੇ ਜੱਥੇ ਦਾ ਕੋਈ ਸਿੰਘ ਰਾਗਮਾਲਾ ਪੜ੍ਹ ਕੇ ਭੋਗ ਨਹੀਂ ਪਾਏਗਾ ਪਰ ਦਸਮ ਗ੍ਰੰਥ ਦੇ ਪੰਨਾ 925 ਤੋਂ 929 ਤਕ ਇਹੀ ਰਾਗਮਾਲਾ ਵਾਲੀ ਕਹਾਣੀ ਚ੍ਰਿਤਰ 91 ਵਿਚ ਦਰਜ ਹੈ, ਜਿਸ ਨੂੰ ਅਖੰਡ ਕੀਰਤਨੀਏ ਜੱਥੇ ਵਾਲੇ, ਪਹਿਲੀ ਮਨੌਤ ਦੇ ਉਲਟ, ਮੰਨਦੇ ਹਨ।
21 ਜੁਲਾਈ 1925 ਨੂੰ 101 ਅਖੰਡਪਾਠ ਜੈਤੋ ਗੰਗਸਰ ਸ਼ੁਰੂ ਕੀਤੇ ਗਏ ਅਤੇ ਸਭ ਦਾ ਭੋਗ ਮੁੰਦਾਵਣੀ ਤੇ ਪਾਇਆ ਗਿਆ। ਭਾਇ ਰਣਜੋਧ ਸਿੰਘ ਦਰਦੀ, ਕਾਹਨ ਸਿੰਘ ਰਾਗੀ ਪੱਤੋ ਹੀਰਾ ਸਿੰਘ ਅਤੇ ਨਾਹਰ ਸਿੰਘ ਵਿਯੋਗੀ ਧੱਲੇਕੇ ਵਾਲਿਆਂ ਨੇ ਸ਼੍ਰੋ. ਗੁ. ਪ੍ਰ. ਕਮੇਟੀ ਨੂੰ ਚਿੱਠੀ ਲਿਖ ਕੇ ਖਬਰਦਾਰ ਕੀਤਾ ਕਿ ਕਿਧਰੇ ਸੰਤਾਂ ਦੀ ਰਾਗਮਾਲਾ ਵਾਲੀ ਗੱਲ ਨਾ ਮੰਨ ਲਈ ਜਾਵੇ, ਭੋਗ ਮੁੰਦਾਵਣੀ ਤੇ ਹੀ ਪਾਇਆ ਜਾਵੇ।
ਪੰਨਾ 137; ਸ਼ਬਦ ਜੋੜਾਂ ਦਾ ਫਰਕ।
1938 ਦੀ ਪਹਿਲੀ ਐਡੀਸ਼ਨ ‘ਸਿੱਖ ਰਹਿਤ ਮਰਯਾਦਾ’ ਭੋਗ ਮੁੰਦਾਵਣੀ ਤੇ ਪਾਇਆ ਜਾਵੇ। 1945-46 ਵਿਚ ਚੁੱਪ-ਚਪੀਤੇ ਹੀ ਇਹ ਬਦਲ ਕੇ ਲਿਖ ਦਿੱਤਾ ਕਿ ਭੋਗ ਸਥਾਨਕ ਸਥਿਤੀ ਮੁਤਾਬਕ ਪਾਇਆ ਜਾਵੇ।
ਭਾਈ ਬੰਨੋ ਵਾਲੀ ਕਹਾਣੀ ਵੀ ਝੂਠੀ ਹੈ। ਭਾਂਦ੍ਰੋਂ ਸੁਦੀ ਏਕਮ ਨੂੰ ਲਿਖ ਪਹੁੰਚੇ ਅਤੇ ਵਦੀ ਏਕਮ ਦਾ ਪ੍ਰਕਾਸ਼। 15 ਦਿਨ ਲਾਹੌਰ ਜਾਣਾ, ਬੀੜ ਬੰਨਣੀ ਤੇ ਫਿਰ ਵਾਪਸ ਆਉਣਾ ਤੇ ਨਕਲ ਕਰਨੀ। ਅਸੰਭਵ? ਕੀ ਲਾਹੌਰ ਗ੍ਰੰਥ ਦਾ ਭੇਜਣਾ ਸੁਰੱਖਿਅਤ ਸੀ। ਨਹੀਂ।
ਰਾਗਮਾਲਾ ਦੀ ਬਣਤਰ ਕਰਕੇ, ਇਸ ਵਿਚ ਪ੍ਰਮਾਤਮਾ ਦੀ ਉਸਤੱਤ ਦੀ ਅਣਹੋਂਦ ਕਰਕੇ ਅਤੇ ਇਸ਼ਕ-ਮਸ਼ੂਕੀ ਦੀ ਕਹਾਣੀਹੋਣ ਕਰਕੇ ਇਹ ਗੁਰੂ ਕ੍ਰਿਤ ਨਹੀਂ।
ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲ ਨਾਥ ਇਹ ਪੀਰ ਸਦਾਇਆ ਈ।
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਲਾਇਆ ਈ।
ਵਾਰਸ਼ ਸਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132