"  ਬੈਕ ਗ੍ਹੇਅਰ  " - ਰਣਜੀਤ ਕੌਰ ਗੁੱਡੀ ਤਰਨ ਤਾਰਨ

ਤੇ ਵਕਤ ਮੁੜ ਗਿਆ
ਸੀਤਲ ਤਾਂ ਨਾਮ ਦੀ ਹੀ ਸੀਤਲ ਜਦ ਬੋਲਦੀ ਤਾਂ ਘਰ ਦੇ ਦਰਵਾਜੇ ਦਾ ਦਿਲ ਜੋਰ ਜੋਰ ਦੀ ਧੜਕਣ ਲਗਦਾ ਖਿੜਕੀਆਂ ਦੇ ਸ਼ੀਸ਼ੇ ਕਿਰਕ ਕਿਰਕ ਕਰਨ ਲਗਦੇ ਡਰਦੇ ਕਿਤੇ ਤਿੜਕ ਨਾਂ ਜਾਣ।ਸੀਤਲ ਦਾ ਆਪਣਾ ਪੁੱਤਰ ਕੰਨਾਂ ਤੇ ਹੱਥ ਰੱਖ ਲੈਂਦਾ,ਗਰਦਨ ਇਧਰ ਉਧਰ ਧਸਣ ਦੀ ਕੋਸ਼ਿਸ਼ ਕਰਦਾ।ਘਰ ਵਿੱਚ ਸੱਸ ਸਹੁਰੇ ਤੇ ਇਕ ਨਣਾਨ  'ਨੀਲਮ '।ਕੋਈ ਬਹੁਤੀ ਜਿੰਮੇਵਾਰੀ ਨਹੀਂ ਘਰ ਦਾ ਸਾਰਾ ਕੰਮ ਸੱਸ ਨਣਾਨ ਕਰ ਲੈਂਦੀਆਂ  ਤੇ ਕਾਰੋਬਾਰ ਬਾਪ ਬੇਟਾ ਵਧੀਆ ਚਲਾਈ ਜਾਂਦੇ।
ਨੀਲਮ ਅਜੇ ਪੰਦਰਾਂ ਦੀ ਹੀ ਹੋਈ ਕਿ ਉਸਦੇ ਪਿਤਾ ਦੇ ਦੋਸਤ ਨੇ ਉਸਨੂੰ ਆਪਣੇ ਬੇਟੇ ਲਈ ਮੰਗ ਲਿਆ ਉਸਦਾ ਬੇਟਾ 'ਚੰਦਰ 'ਵੀ ਨੀਲ਼ਮ ਨੂੰ ਚਾਹੁੰਦਾ ਤਾਂ ਸੀ ਪਰ ਛੋਟਾ ਹੋਣ ਕਰਕੇ ਅਜੇ ਵਿਆਹ ਲਈ ਬੋਲਣਾ ਨਹੀਂ ਸੀ ਚਾਹੁੰਦਾ।ਚੰਦਰ ਦੀ ਮਾਂ ਬਹੁਤ ਬੀਮਾਰ ਹੋ ਗਈ ਤੇ ਉਸਨੇ ਬੇਟੇ ਦੇ ਸਿਰ ਸਿਹਰਾ ਵੇਖਣ ਦੀ ਆਖਰੀ ਖਾਹਿਸ਼ ਰੱਖ ਦਿੱਤੀ ਜੋ ਕਿ ਦੋਨਾਂ ਧਿਰਾਂ ਨੇ ਸਿਰ ਮੱਥੇ ਪ੍ਰਵਾਨ ਕਰ ਸਾਦਾ ਜਿਹਾ ਵਿਆਹ ਕਰ ਦਿੱਤਾ ਤੇ ਨੀਲਮ ਡੋਲੀ ਬੈਠ ਸਹੁਰੇ ਘਰ ਚਲੀ ਗਈ,ਡੋਲੀ ਨਾਲ ਨੈਣ ਗਈ ਤੇ ਅਗਲੇ ਦਿਨ ਨੈਣ ਨੀਲਮ ਨੁੰ ਨਾਲ ਲੈ ਆਈ ਜੋ ਪੜ੍ਹਾਈ ਖਤਮ ਹੋਣ ਤੋਂ ਬਾਦ ਮੁਕਲਾਵਾ ਤੋਰਨ ਦੀ ਸਹਿਮਤੀ ਦੋਨਾਂ ਧਿਰਾਂ ਵਿੱਚ ਹੋ ਗਈ।ਵਕਤ ਤੁਰਦਾ ਰਿਹਾ ਚੰਦਰ ਨੇ ਆਪਣੀ  ਮਾਂ ਦੀ ਖੂਬ ਸੇਵਾ ਕੀਤੀ ਪਰ ਵਕਤ ਪੂਰਾ ਹੋ ਗਿਆ ਤੇ ਉਹ ਚਲ ਵਸੀ।ਚੰਦਰ ਤੇ ਨੀਲਮ ਆਪਸ ਵਿੱਚ ਕਦੇ ਨਾਂ ਮਿਲੇ ਨਾਂ ਹੀ ਕਦੇ ਫੋਨ ਜਾਂ ਮੁਲਾਕਾਤ ਹੋਈ।ਇਹ ਤਹਿ ਹੋਇਆ ਸੀ ਪੜਾ੍ਹਈ ਖਤਮ ਹੋਣ ਤੱਕ ਇਹ ਓਹਲਾ ਜਰੂਰੀ ਸੀ ।
ਚੰਦਰ ਦਾ ਪਿੰਡ ਨਦੀ ਕਿਨਾਰੇ ਸੀ ਨਦੀ ਦੇ ਉਹਨਾਂ ਨੂੰ ਬਹੁਤ ਲਾਭ ਸੀ ।ਥੋੜੀ ਦੂਰ ਤੇ ਪਹਾੜੀ ਸੀ ਉਸਦੀ ਛੱਤਰ ਛਾਇਆ ਸੀ ਕਿ ਕਿਸੇ ਨਿਰਗੁਣੇ ਨੇ ਉਹ ਪਹਾੜੀ ਖਰੀਦ ਲਈ ਤੇ ਡਾਇਨਾਮਾਈਟ ਲਾ ਕੇ ਪਹਾੜੀ ਤੋੜ ਕੇ ਚੂਨਾ ਤੇ ਹੋਰ ਖਣਿਜ ਕੱਢਣ ਲਗ ਪਏ ।ਡਾਇਨਾਮਾਈਟ ਦੇ ਜੋਰ ਪਿੰਡ ਦੀਆਂ ਨੀਹਾਂ ਹਿਲ ਗਈਆਂ ਬਹੁਤ ਹਾਲ ਪਾਰ੍ਹਿਆ ਮਚਾਈ ਪਿੰਡ ਨੇ ਪਰ ਕਿਤੇ ਸੁਣਵਾਈ ਨਾਂ ਹੋਈ।ਰੱਬ ਵੀ ਸ਼ਾਇਦ ਨਰਾਜ਼ ਹੋ ਗਿਆ ਸੀ ਕਿ ਇੰਦਰ ਦੇਵਤਾ ਥੰਮ੍ਹਣ ਦਾ ਨਾਮ ਨਹੀਂ ਸੀ ਲੈ ਰਿਹਾ।ਨਦੀ ਦੇ ਕਿਨਾਰੇ ਉਛਲ ਕੇ ਟੁਟ ਗਏ ਪੂਰਾ ਪਿੰਡ ਜਲ ਜਲ ਹੋ ਗਿਆ ।ਪਿੰਡ ਵਾਸੀ ਜਿਹਨਾਂ ਨੂੰ ਪਹਾੜੀ ਦਾ ਸਹਾਰਾ ਸੀ ਉਹ ਤੇ ਆਪ ਗਰਕ ਗਈ ਕਿਥੇ ਜਾਂਦੇ ਪਿੰਡ ਵਾਸੀ,ਰਾਸ਼ਨ ਕਪੜੇ ਹੋਰ ਮਾਲ ਅਸਬਾਬ ਸੱਭ ਪਾਣੀ ਦੀ ਨਜ਼ਰ ਹੋ ਕਿਧਰ ਦਾ ਕਿਧਰ ਗਿਆ ਨਿਕੇ ਬੱਚੇ ਤੇ ਪਸ਼ੂ ਵੀ ਰੁੜ੍ਹਨ ਲਗੇ।
ਨੀਲਮ ਦੇ ਪਿਤਾ ਨੇ ਦੋ ਬੇੜੀਆਂ ਦਾ ਪ੍ਰਬੰਧ ਕਰ ਚੰਦਰ ਦੇ ਪਰਿਵਾਰ  ਨੂੰ ਬਚਾਉਣ ਦਾ ਪ੍ਰਬੰਧ ਕੀਤਾ,ਲੋਕ ਧੁਸ ਦੇ ਕੇ ਬੇੜੀਆਂ ਚ ਚੜ ਗਏ ਚੰਦਰ ਤੇ ਉਸਦੇ ਪਿਤਾ ਵੀ ਬੈਠੇ,ਮਲਾਹ ਨੇ ਬੇਨਤੀ ਕੀਤੀ ਕਿ ਬੋਝ ਜਿਆਦਾ ਹੈ ਦੂਜੇ ਗੇੜੇ ਆ ਜਾਣ ਕੁਸ਼ ਲੋਕ ਪਰ ਕੋਈ ਵੀ ਉਤਰਨ ਲਈ ਰਾਜ਼ੀ ਨਾ ਹੋਇਆ,ਆਖਿਰ ਮਲਾਹ ਨੇ ਰੱਸਾ ਖੋਹਲ ਦਿੱਤਾ ਤੇ ਝਟਕਾ ਲਗਦੇ ਹੀ ਚੰਦਰ ਲੁਟਕ ਗਿਆ ਸੰਭਲਣ ਦੀ ਕੋਸ਼ਿਸ਼ ਵਿਚ ਉੁਹਦਾ ਹੱਥ ਛੁਟ ਗਿਆ ਤੇ ਉਹ ਪਾਣੀ ਵਿੱਚ ਸਿਰ ਭਾਰ ਡਿਗ ਗਿਆ।ਬੇੜੀ ਡਿਕੋ ਡੋਲੇ ਖਾਂਦੀ ਨੂੰ ਮਲਾਹ ਨੇ ਬੜੀ ਮੁਹਾਰਤ ਨਾਲ ਦੂਜੇ ਕੰਢੈ ਲਾ ਹੀ ਲਿਆ,ਸਾਰੇ ਉਤਰ ਗਏ ਤੇ ਚੰਦਰ ਦੇ ਪਿਤਾ ਨੂੰ ਚੰਦਰ ਨਾ ਦਿਸਿਆ ਉਸ ਬੜੀਆਂ ਅਵਾਜ਼ਾਂ ਮਾਰੀਆਂ ਪਰ ਕਿਤੋ ਪਤਾ ਨਾ ਲਗਾ।ਥੱਕ ਹਾਰ ਉਹ ਫਿਰ ਪਿਛੈ ਰਹਿ ਗਏ ਲੋਕਾਂ ਚ ਆ ਗਿਆ ਉਥੇ ਵੀ ਚੰਦਰ ਨਾਂ ਮਿਲਿਆ ਨਾਂ ਕਿਸੇ ਨੇ ਉਸਦੀ ਗਲ ਸੁਣੀ ਸੱਭ ਨੁੰ ਆਪੋ ਧਾਪੀ ਪਈ ਸੀ ।ਭੁੱਖਾ ਪਿਆਸਾ ਉਹ ਕਈ ਦਿਨ ਚੰਦਰ ਨੂੰ ਲੱਭਦਾ ਰਿਹਾ।ਨੀਲਮ ਦੇ ਪਿੰਡ ਵੀ ਗਿਆ।ਜਦ ਨੀਲਮ ਦੇ ਪਿਤਾ ਨੂੰ ਇਹ ਸੱਭ ਪਤਾ ਲਗਾ ਉਸਤੋਂ ਬੇਟੀ ਦੀ ਤਰਾਸਦੀ ਵੇਖੀ ਨਾਂ ਜਾਵੇ ਉਹ ਵੀ ਗਲੀ ਗਲੀ ਪਿੰਡ ਪਿੰਡ ਚੰਦਰ ਨੂੰ ਲੱਭਣ ਤੁਰ ਪਿਆ ਉਹ ਰੋਜ਼ ਸੁਬਹ ਘਰੋਂ ਨਿਕਲ ਜਾਂਦਾ ਤੇ ਰਾਤ ਹਨੇਰੇ ਨਿਰਾਸ਼ ਮੁੜ ਆਉਂਦਾ ਕਈ ਵਾਰ ਨਾਂ ਵੀ ਆਉਂਦਾ।ਇਕ ਵਰ੍ਹਾ ਗੁਜਰ ਗਿਆ ਫਿਰ ਦੂਜਾ ਵੀ ਗੁਜਰ ਗਿਆ ਤੇ ਤੀਜਾ ਚੜ੍ਹਿਆ ਉਹ ਵੀ ਗੁਜਰ ਗਿਆ,ਕੋਈ ਮੜ੍ਹੀ ਮਸੀਤ ਮੰਦਿਰ ਗੁਰਦਵਾਰਾ ਉਸਨੇ  ਫੋਲੇ ਬਿਨਾਂ ਨਾਂ ਛੱਡਿਆ ਪਰ ਫਲ ਨਾਂ ਮਿਲਿਆ।ਆਖਿਰ ਆਸ ਲਾਹ ਕੇ ਉਹ ਬਹਿ ਗਿਆ ,ਨੀਲਮ ਤੇ ਮਾਂ ਉਸਨੂੰ ਬਥੇਰਾ ਸਮਝਾਉਂਦੇ ਪਰ ਉਸਨੂੰ ਨੀਲਮ ਦਾ ਭਵਿੱਖ ਕੁਝ ਸਮਝਣ ਨਾਂ ਦੇਂਦਾ।ਗਮ ਫਿਕਰ ਤੇ ਨਿਰਾਸ਼ਾ ਨਾਲ ਉਹ ਜਿਵੇਂ ਕੋਮਾ ਵਿੱਚ ਚਲਾ ਗਿਆ ਜਿਵੇਂ ਗੂੰਗਾ ਬੋਲਾ ਅੰਨ੍ਹਾ ਹੋ ਗਿਆ।ਕਾਰੋਬਾਰ ਉਸਦੇ ਪੁੱਤਰ ਯਾਨੀ ਸੀਤਲ ਦੇ ਘਰਵਾਲੇ ਦੇ ਅਧੀਨ ਆ ਗਿਆ।ਸੀਤਲ ਸੇਠਾਣੀ ਮਾਲਕਣ ਬਣ ਗਈ।ਨੀਲਮ ਦੀ ਤੇ ਜਿਵੇਂ ਸ਼ਾਮਤ ਆ ਗਈ।ਉਹ ਨਣਾਨ ਤੇ ਸੱਸ ਸਹੁਰੇ ਨੂੰ ਬਾਹਰ ਕਰਨ ਦੇ ਮਨਸੂਬੇ ਬਣਾਉਣ ਲਗੀ।ਘਰਵਾਲੇ ਰਿਸ਼ੀ ਦੈ ਸਾਹਮਣੇ ਉਹ ਸੱਤ ਭਾਗ ਭਰਦੀ ਤੇ ਰਿਸ਼ੀ ਦੇ ਨਿਕਲਦੇ ਹੀ ਉਹ ਛੱਜ ਨਾਲ ਤਿੰਨਾਂ ਨੂੰ ਛੱਟਣ ਲਗਦੀ।ਮਾਂ ਧੀ ਸਾਰਾ ਕੰਮ ਕਰਦੀਆਂ ਉਹਦਾ ਹਰ ਹੁਕਮ ਮੰਨਦੀਆਂ।ਉਹ ਨੀਲਮ ਨੂੰ ਕੌੜੈ ਕਸੈਲੇ ਮਿਹਣੇ ਮਾਰਦੀ,ਮਨਹੂਸ ਸੱਸ ਖਾ ਗਈ ਪਤੀ ਵੀ ਖਾ ਗਈ ਸਾਡੀ ਹਿੱਕ ਤੇ ਮੂੰਗ ਦਲਨ ਨੂੰ ਬੱਚ ਗਈ।ਹੁਣ ਕੌਣ ਵਿਆਹੇਗਾ ਇਹਨੂੰ।
ਨੀਲਮ ਵੀ ਖੁਦ ਨੂੰ ਮਨਹੂਸ ਹੀ ਸਮਝਣ ਲਗ ਪਈ।ਉਹ ਸੋਚਦੀ ਕੀ ਹੈ ਉਹ ਕੌਣ ਹੈ ਉਹ,ਨਾਂ ਤਲਾਕਣ ਨਾਂ ਸੁਹਾਗਣ ਨਾਂ ਵਿਧਵਾ।ਮਾਂ ਵੀ ਪੱਥਰ ਹੋ ਗਈ ਸੀ।ਇਕ ਰਾਤ ਨੀਲਮ ਆਪਣਾ ਥੋੜਾ ਜਿਹਾ ਸਮਾਨ ਚੁੱਕ ਘਰੋਂ ਨਿਕਲ ਗਈ।ਤੁਰਦੀ ਤੁਰਦੀ ਉਹਨੂੰ ਆਰੀਆ ਸਮਾਜ ਮੰਦਿਰ ਦਿਖਿਆ ਤੇ ਉਹ ਮੰਦਿਰ ਅੰਦਰ ਚਲੀ ਗਈ ਪੁਜਾਰੀ ਸਵੇਰ ਦੀ ਪੂਜਾ ਕਰ ਚਲਾ ਗਿਆ ਤੇ ਉਸਨੇ ਸਾਰਾ ਵਿਹੜਾ ਸਾਫ ਕਰ ਦਿੱਤਾ ਦਰੀਆਂ ਝਾੜ ਦਿਤੀਆਂ,ਤੇ ਰਾਤ ਪੁਜਾਰਨ ਅੰੰਮਾਂ ਨਾਲ ਪੈ ਗਈ ।ਹੁਣ ਉਹ ਇਥੇ ਹੀ ਵਕਤ ਦੀ ਗੋਦ ਵਿੱਚ ਰਹਿਣ ਲਗੀ।ਨੌਂ ਸਾਲ ਗੁਜਰ ਗਏ ਕਦੇ ਕਦੇ ਆਪਣੇ ਘਰ ਦੇ ਬਾਹਰੋਂ ਝੀਤਾਂ ਵਿਚੋਂ ਝਾਤੀ ਮਾਰ ਆਉਂਦੀ।ਲੜਕਪਨ ਗੁਜਰ ਗਿਆ ਸੀ ਜਵਾਨੀ ਆ ਕੇ ਜਾਣ ਦੀ ਤਿਆਰੀ ਵਿੱਚ ਸੀ।ਉਸਨੇ ਕੁਝ ਵੀ ਤੇ ਨਹੀਂ ਸੀ ਹੰਢਾਇਆ।ਚੰਦਰ ਦੀ ਇਕ ਝਲਕ ਹੀ ਉਹਨੇ ਵੇਖੀ ਸੀ ਉਹ ਵੀ ਲੜਕਪਨ ਵਿੱਚ। ਮੰਦਿਰ ਦੇ ਵਿਚ ਹੀ ਇਕ ਛੋਟਾ ਜਿਹਾ ਸਕੂਲ ਸੀ ਉਹ ਉਥੈ ਬੱਚੀਆਂ ਨੂੰ ਪੜ੍ਹਾੳਦੀ ਮੰਦਿਰ ਦੇ ਕੰਮ ਤੋਂ ਵਿਹਲੀ ਹੋ ਉਹ ਰੋਜ਼ ਨਦੀ ਵਲ ਚਲੀ ਜਾਂਦੀ ਉਥੇ ਦੋ ਵੱਡੇ ਪੱਥਰ ਪਏ ਸਨ ਇਕ ਤੇ ਉਹ ਬੈਠ ਬੀਤੇ ਦੀਆਂ ਗਿਣਤੀਆਂ ਮਿਣਤੀਆਂ ਕਰਦੀ ਸੂਰਜ ਡੁੱਬੇ ਨਦੀ ਵਿੱਚ ਚੰਦਰਮਾ ਉਤਰੇ ਨੂੰ ਵੇਖ ਇਹੋ ਚੰਦਰ ਹੈ ਸੋਚ ਕੇ ਮੰਦਿਰ ਆ ਜਾਂਦੀ ਤੇ ਅਗਲੀ ਦੁਪਿਹਰ ਫਿਰ ਇਵੇਂ ਹੀ।ਏਦਾਂ ਹੀ ਨੌਂ ਸਾਲ ਹੋ ਗਏ ਸੀ।ਦੋ ਵਿਅਕਤੀ ਰੋਜ਼ ਹੀ ਸ਼ਾਂਮ ਨੂੰ ਨਦੀ ਕਿਨਾਰੇ ਆਉਂਦੇ ਪੱਥਰਾਂ ਤੇ ਬੈਠ ਘੰਟਿਆਂ ਬੱਧੀ ਕੁਝ ਲਿਖਦੇ ਰਹਿੰਦੇ।ਉਹ ਰੋਜ਼ ਨੀਲਮ ਨਾਲ ਗਲ ਕਰਨੀ ਚਾਹੁੰਦੇ ਪਰ ਸਮਜਿਕ ਡਰ ਤੋ ਕਰ ਨਾਂ ਪਾਉਂਦੇ।ਇਕ ਦਿਨ ਨੀਲਮ ਦੀਆਂ ਸਿਸਕੀਆਂ ਦੀ ਅਵਾਜ਼ ਉਹਨਾਂ ਨੇ ਸੁਣੀ ਤੇ ਹਿੰਮਤ ਕਰ ਕੇ ਉਸਦੀ ਮਦਦ ਨੂੰ ਨੇੜੇ ਆ ਗਏ।