ਸਮਾਜਿਕ ਕੁਰੀਤੀਆਂ ਦੀਆਂ ਪਰਤਾਂ ਖੋਲ੍ਹਦੀ ਹੈ ਪੰਜਾਬੀ ਵੈਬ ਸੀਰੀਜ਼ "ਮੁਰਗਾਬੀਆਂ":- ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ - ਸ਼ਿਵਨਾਥ ਦਰਦੀ

ਪੰਜਾਬੀ ਫਿਲਮ ਇੰਡਸਟ੍ਰੀਜ਼ ਦੀ ਬਹੁ ਚਰਚਿਤ ਨਾਮ ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਜੀ , ਜਿੰਨਾ ਦੀ ਮੰਝੀ ਹੋਈ ਨਿਰਦੇਸ਼ਨਾ ਨੇ ,ਕਈ ਪੰਜਾਬੀ ਫਿਲਮਾਂ , ਗੀਤਾਂ ਦੇ ਫਿਲਮਾਂਕਣ ਤੇ ਪੰਜਾਬੀ ਵੈਬ ਸੀਰੀਜ਼ ਨੂੰ ਅੰਜਾਮ ਤੱਕ ਪਹੁੰਚਾਇਆ । ਅੱਜ ਓਨਾਂ ਦੇ ਕੰਮ ਨੂੰ ਬਹੁਪੱਖੀ ਹੁੰਗਾਰਾਂ ਮਿਲ ਰਿਹਾ। ਅੱਜ ਓਨਾਂ ਨੂੰ ਬੇਹਤਰੀਨ ਤੇ ਸਫਲ ਨਿਰਮਾਤਾ-ਨਿਰਦੇਸ਼ਕ ਕਿਹਾ ਜਾ ਸਕਦਾ । ਕਿਉਕਿ ਉਹ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਿਆਂ ਦੇ ਨਜ਼ਰੀਏ ਨੂੰ ਭਲੀਭਾਂਤ ਜਾਣਦੇ ਹਨ । ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਜੀ ਦੇ ਨਾਲ ਨਾਮਵਰ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਬਹੁਤ ਜਲਦ, ਪੰਜਾਬੀ ਵੈਬ ਸੀਰੀਜ " ਮੁਰਗਾਬੀਆਂ" ਲੈ ਕੇ ਆ ਰਹੇ। ਇਸ ਵਿਚ ਓਨਾਂ ਨਾਲ ਸਹਿ ਨਿਰਮਾਣਕਾਰ ਲਖਵਿੰਦਰ ਜਟਾਣਾ ,ਗੁਰਪ੍ਰੀਤ ਵੜੈਚ ,ਅਮਨ ਚਾਹਲ ਅਤੇ ਜੁਗਰਾਜ ਮਰਾਹੜ ਹਨ। ਡੀ.ਪੀ.ਓ ਜਸਜੋਤ ਗਿੱਲ। ਪੰਜਾਬੀ ਵੈਬ ਸੀਰੀਜ਼ ਕਹਾਣੀ ਦਾਤ ' ਜਸਵਿੰਦਰ ਪੰਜਾਬੀ' ਦੀ ਹੈ।
   ਪੰਜਾਬੀ ਵੈਬ ਸੀਰੀਜ਼ ਦੀ ਕਹਾਣੀ ਦੋ ਪੱਖ ਬਰੋਬਰ ਚਲਦੀ ਹੈ। ਇੱਕ ਅਲ੍ਹੱਭੜ ਮੁਟਿਆਰ, ਜੋ ਕਿ ਡੇਰੇ ਦੇ ਸ਼ਰਧਾਲੂ ਪਰਿਵਾਰ ਵਿਚੋ ਹੈ। ਉਸ ਅਲ੍ਹੱਭੜ ਮੁਟਿਆਰ ਉਸੇ ਡੇਰੇ ਦੇ ਸ਼ਰਧਾਲੂ ਮਾਸਟਰ ਸਰੀਰਕ ਸੰਬੰਧ ਬਣਾਉਂਦਾ ਹੈ। ਫਿਰ ਸੁਰੂ ਹੁੰਦੀ ਹੈ ,ਮੁਟਿਆਰ ਦੇ ਜੀਵਨ ਦੇ ਨਰਕ ਦਾਸਤਾਂ ! ਇਸੇ ਤਰਾਂ ਪੰਜਾਬੀ ਵੈਬ ਸੀਰੀਜ਼ ਵਿਚ ਦਿਖਾਇਆ ਗਿਆ, ਕਿਵੇਂ ਵੱਡੇ ਘਰਾਂ ਦੇ ਜਵਾਕ ਮਾਪਿਆਂ ਦੀ ਮਰਜੀ ਖਿਲਾਫ ਜਾ ਰਹੇ ਹਨ? ਕਿਵੇਂ ਕਹਾਣੀ ਦੀ ਪਾਤਰ ਗੁਰਕੀਰਤ ਤੇ ਜੀਵਨ ਦੀ ਮੁਹੱਬਤ ਵਿਚ ਅਮਰੀਕਾ ਦੇਸ਼ ਰਾਹ ਦਾ ਰੋੜਾ ਬਣ ਖਲੋਦਾ ਹੈ ਅਤੇ ਕਿਵੇਂ ਸਮਾਜ ਦਾ ਧੁਰਾ ਮੰਨਿਆ ਜਾਦਾ , ਲੇਖਕ ਲਾਣਾ ਵੀ ਜਾਤ-ਪਾਤ ਦੇ ਬੰਧਨਾਂ ਵਿਚ ਗਰੱਸਿਆਂ ਹੋਇਆਂ ਹੈ ! ਦੇਖਦੇ ਹਾਂ ਹੋਰ ਕਿੰਨੀਆਂ ਕੁ ਸਮਾਜਿਕ ਪਰਤਾਂ ਖੋਲਦੀ ,ਪੰਜਾਬੀ ਵੈਬ ਸੀਰੀਜ਼ "ਮੁਰਗਾਬੀਆਂ" ?
  ਇਸ ਪੰਜਾਬੀ ਵੈਬ ਸੀਰੀਜ਼ ਵਿਚ ਸਟਾਰ ਕਾਸਟ ਵਜੋਂ ਜੱਸ ਬੋਪਾਰਾਏ, ਐੰਜਲੀਨਾ ਰਾਜਪੂਤ,ਕੇਹਰ ਖਾਨ, ਧੀਰਾ ਮਾਨ, ਸੁਖਦੇਵ ਬਰਨਾਲਾ, ਜਤਿੰਦਰ ਹਾਂਸ, ਕੁਲਬੀਰ ਮੁਸ਼ਕਾਬਾਦ,ਕੁਲਦੀਪ ਪਟਿਆਲਾ, ਕਰਨੈਲ ਦਾਸ,ਸੋਨੂੰ ਕੇਲੋੰ,ਮਨਤਾਜ ਬੇਦੀ,ਸੁਨੀਤਾ ਸਿੰਘ, ਸੁਖਪ੍ਰੀਤ ਸਿੰਘ ਤੇ ਗੁਰਲਾਲ ਮਾਨ ਆਦਿ ।
    ਸ਼ਿਵਨਾਥ ਦਰਦੀ ਫ਼ਰੀਦਕੋਟ
           ਫਿਲਮ ਜਰਨਲਿਸਟ
    ਸੰਪਰਕ:- 9855155392