ਇਸ਼ਕ਼ - ਗੁਰਬਾਜ ਸਿੰਘ ਤਰਨ ਤਾਰਨ
ਹੁੰਦੀ ਕੀਮਤੀ ਹੈ ਸਭ ਤੋਂ ਮਾਸੂਮੀਅਤ,
ਹੁਸਨ ਤਾਂ ਨਿਰਾ ਛਲਾਵਾ ਹੁੰਦਾ ਹੈ।
ਮੁਹੱਬਤ ਤਾਂ ਕਰਨੀ ਪੈਂਦੀ ਹੈ, ਜਨਾਬ,
ਇਸ਼ਕ ਤਾਂ ਬੰਦਗੀ ਦਾ ਬੁਲਾਵਾ ਹੁੰਦਾ ਹੈ।
ਅੱਖਾਂ ਨੂੰ ਹੀ ਅੱਖਾਂ ਦੀ ਗੱਲ ਸਮਝ ਆਵੇ,
ਚੇਹਰਾ ਤਾਂ ਬਸ ਬਹਿਕਾਵਾ ਹੁੰਦਾ ਹੈ।
ਇਸ਼ਕ ਤਾਂ ਸਦਾ ਰੰਗ ਹਕੀਕੀ ਮਾਣੇ,
ਸਰੀਰ ਤਾਂ ਰੂਹ ਦਾ ਪਹਿਰਾਵਾ ਹੁੰਦਾ ਹੈ।
ਪਿਆਰ ਨੂੰ ਵੀ ਮਜਬੂਰੀਆਂ ਪੈ ਜਾਂਦੀਆਂ ਨੇ,
ਇਸ਼ਕ ਤਾਂ ਖੁਦ, ਖ਼ੁਦਾ ਦਾ ਸਾਇਆ ਹੁੰਦਾ ਹੈ।
- ਗੁਰਬਾਜ ਸਿੰਘ ਤਰਨ ਤਾਰਨ