ਸਿੱਖਾਂ ਨਾਲ ਹੋਈਆਂ ਬੇ ਇਨਸਾਫੀਆਂ ਦੇ ਰੂਬਰੂ, ਪੰਜਾਬ ਪ੍ਰਸਤ ਅਤੇ ਪੰਥਕ ਵਿਚਾਰਧਾਰਾਪੇਸ਼ ਕਰਦੀ ਪੁਸਤਕ, “ਚੁਰਾਏ ਗਏ ਵਰ੍ਹੇ” - ਬਘੇਲ ਸਿੰਘ ਧਾਲੀਵਾਲ
ਦੁਨੀਆਂ ਪੱਧਰ ਤੇ ਹਰ ਕੌਮ, ਹਰ ਮਜਹਬ ਅਤੇਹਰ ਫਿਰਕੇ ਦੇ ਜਾਗਦੇ ਵਿਦਵਾਨ ਅਕਸਰ ਆਪਣੇ ਕੌਮੀ ਨਾਇਕਾਂ ਦੀ ਜੀਵਨ ਕਥਾ ਲਿਖਦੇਆਏ ਹਨ। ਇਹ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਵੀ ਹੈ ਅਤੇ ਫਰਜ਼ ਵੀ ਕਿ ਉਹ ਆਪਣੇਲੋਕ ਨਾਇਕਾਂ ਦੀ ਜੀਵਨ ਕਥਾ ਲਿਖਕੇ ਇਤਿਹਾਸ ਦਾ ਹਿੱਸਾ ਬਨਾਉਣ,ਤਾਂਕਿ ਉਹਨਾਂ ਦੀਆਂਆਉਣ ਵਾਲੀਆਂ ਨਸਲਾਂ ਆਪਣੇ ਪੁਰਖਿਆਂ ’ਤੇ ਮਾਣ ਕਰ ਸਕਣ ਅਤੇ ਉਹਨਾਂ ਦੇ ਪਾਏਪੂਰਨਿਆਂ ਤੇ ਚੱਲਣ ਲਈ ਤਿਆਰ ਹੋ ਸਕਣ। ਕਿਸੇ ਵੀ ਲੋਕ ਨਾਇਕ ਦੀ ਜੀਵਨ ਕਥਾਜਿਆਦਾਤਰ ਸਬੰਧਤ ਕੌਮ ਦੇ ਵਿਦਵਾਨ ਲੋਕ ਲਿਖਦੇ ਹਨ,ਪਰ ਜਦੋਂ ਇਹ ਲਿਖਤ ਕਿਸੇਨਾਇਕ ਦੇ ਪਰਿਵਾਰਿਕ ਜੀਅ ਵੱਲੋਂ,ਉਹ ਵੀ ਉਹਦੀ ਔਲਾਦ ਵੱਲੋਂ ਤੇ ਖਾਸ ਕਰਕੇ ਬੇਟੀ ਵੱਲੋਂਲਿਖੀ ਗਈ ਹੋਵੇ,ਤਾਂ ਸੁਭਾਵਿਕ ਹੈ ਕਿ ਉਹ ਲਿਖਤ ਤਲਖ ਹਕੀਕਤਾਂ ਬਿਆਨ ਕਰੇਗੀ।ਸੱਚਾਈ ਦੇ ਇਰਦ ਗਿਰਦ ਹੀ ਰਹੇਗੀ। ਸੋ “ਚੁਰਾਏ ਗਏ ਵਰ੍ਹੇ” ਪੁਸਤਕ ਵੀ ਸਿੱਖਾਂ ਦੇ ਇੱਕਅਜਿਹੇ ਕੌਮੀ ਨਾਇਕ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸੱਚੀ ਕਹਾਣੀ ਹੈ। ਸ੍ਰ ਮਾਨ ਉਹਸਖਸ਼ੀਅਤ ਹਨ ਜਿਹੜੇ ਜੂਨ 1984 ਵਿੱਚ ਹੋਏ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਰੋਸਵਜੋਂ ਭਾਰਤੀ ਪੁਲਿਸ ਸਰਵਿਸ ਤੋਂ ਅਸਤੀਫਾ ਦੇਣ ਤੋਂ ਬਾਅਦ ਹਕੂਮਤੀ ਜਬਰ ਦਾ ਸ਼ਿਕਾਰਹੋਏ। ਉਦੋਂ ਤੋ ਲੈ ਕੇ ਲਗਾਤਾਰ ਮੌਜੂਦਾ ਸਮੇਂ ਤੱਕ ਤਤਕਾਲੀ ਅਤੇ ਮੌਜੂਦਾ ਕੇਂਦਰੀ ਹਕੂਮਤਾਂਵੱਲੋਂ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਖਿਲਾਫ਼ ਕੀਤੇ ਜਾਂਦੇ ਨਸਲੀਵਿਤਕਰੇ,ਧੱਕੇਸ਼ਾਹੀਆਂ ਅਤੇ ਜਬਰ ਦਾ ਡਟ ਕੇ ਵਿਰੋਧ ਕਰਨ ਦੇ ਨਾਲ ਨਾਲ ਸੰਵਿਧਾਨ ਦੇਦਾਇਰੇ ਵਿੱਚ ਰਹਿੰਦੇ ਹੋਏ ਬੇਖੌਫ਼,ਬੇਡਰ ਅਤੇ ਦ੍ਰਿੜਤਾ ਨਾਲ ਅਜ਼ਾਦ ਸਿੱਖ ਰਾਜ ਦੀ ਲੜਾਈਲੜਦੇ ਆ ਰਹੇ ਹਨ। ਬਿਨਾ ਸ਼ੱਕ ਸਿੱਖ ਪੰਥ ਦਾ ਵੱਡਾ ਹਿੱਸਾ ਖਾਸ ਕਰਕੇ ਸਿੱਖ ਨੌਜਵਾਨਵਰਗ ਸ੍ਰ ਮਾਨ ਦੀ ਰਹਿਨੁਮਾਈ ਨੂੰ ਕਬੂਲ ਕਰਦਾ ਹੈ। ਸਿੱਖਾਂ ਦੇ ਇਸ ਅਡੋਲ ਕੌਮੀ ਨਾਇਕਵੱਲੋਂ ਜੇਲ੍ਹ ਵਿੱਚ ਬਿਤਾਏ ਪੰਜ ਸਾਲਾਂ ਦਰਮਿਆਨ ਜੋ ਮਾਨਸਿਕ ਅਤੇ ਜਿਸਮਾਨੀਪਰੇਸਾਨੀਆਂ ਉਹਨਾਂ ਨੇ ਅਤੇ ਪਰਿਵਾਰ ਨੇ ਹੰਢਾਈਆਂ,ਉਹਨਾਂ ਨੂੰ ਇਮਾਨਦਾਰੀ ਨਾਲਰੌਚਕਤਾ ਅਤੇ ਜਜ਼ਬਾਤਾਂ ਦੀ ਗੁੜਤੀ ਦੇ ਕੇ ਪੁਸਤਕ ਦੇ ਰੂਪ ਵਿੱਚ ਸ੍ਰ ਸਿਮਰਨਜੀਤ ਸਿੰਘਮਾਨ ਦੀ ਬੇਟੀ ਪਵਿੱਤ ਕੌਰ ਨੇ ਸੰਨ 2014, 15 ਵਿੱਚ ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇਆਉਣ ਦਾ ਹੌਸਲਾ ਕੀਤਾ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੇ ਰੋਸਵਜੋਂ ਆਪਣੇ ਪਿਤਾ ਵੱਲੋਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਦੇ ਆਹੁਦੇ ਤੋਂ ਅਸਤੀਫ਼ਾਦੇਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਸੰਦਰਭ ਵਿੱਚ ਫੌਜੀ ਹਮਲੇ ਤੋਂ ਕੋਈ ਤਿੰਨ ਦਹਾਕੇਬਾਅਦ ਇਹ ਪੁਸਤਕ ਲਿਖੀ ਗਈ। ਉਸ ਸਮੇਂ ਦਰਮਿਆਨ ਉਹਨਾਂ ਦੇ ਪਾਪਾ ਅਤੇ ਪਰਿਵਾਰਨੇ ਜਿਹੜੇ ਜੁਲਮ ਅਤੇ ਪਰੇਸਾਨੀਆਂ ਨੂੰ ਆਪਣੇ ਮਲੂਕ ਪਿੰਡਿਆਂ ’ਤੇ ਸਿੱਦਤ ਨਾਲਹੰਢਾਇਆ,ਉਹਨਾਂ ਹਾਲਾਤਾਂ ਦੀ ਕਹਾਣੀ ਕਹਿ ਰਹੀ ਹੈ ਪੁਸਤਕ “ਚਰਾਏ ਗਏ ਵਰ੍ਹੇ”’’।ਪੁਸਤਕ ਦੀ ਸ਼ੁਰੂਆਤ ਜਿਸ ਤਰਤੀਬ ਨਾਲ ਕੀਤੀ ਗਈ ਹੈ ਅਤੇ ਪਰਿਵਾਰਕ ਤਸਵੀਰਾਂ ਨੂੰਵੀ ਤਰਤੀਬ ਦਿੱਤੀ ਗਈ ਹੈ,ਉਹਦੇ ਤੋਂ ਜਾਪਦਾ ਹੈ ਕਿ ਬੀਬਾ ਪਵਿਤ ਕੌਰ ਨੇ ਵਿਰਸੇ ਵਿੱਚੋਂਮਿਲੀ ਕਲਾਤਮਕ ਸੂਝ ਦਾ ਇੱਕ ਕਲਮਕਾਰ ਦੇ ਰੂਪ ਵਿੱਚ ਭਰਪੂਰ ਫਾਇਦਾ ਲਿਆ ਹੈ।ਲਿਹਾਜ਼ਾ ਪੁਸਤਕ ਦੀ ਰੌਚਿਕਤਾ ਪਾਠਕ ਨੂੰ ਅਕੇਵਾਂ ਮਹਿਸੂਸ ਨਹੀ ਹੋਣ ਦਿੰਦੀ,ਬਲਕਿ ਅੱਗੇਤੋਂ ਅੱਗੇ ਜਾਨਣ ਦੀ ਉਤਸੁਕਤਾ ਬਣਾਈ ਰੱਖਦੀ ਹੈ। ਲੇਖਿਕਾ ਨੇ ਭੂਮਿਕਾ ਦੇ ਅੰਦਰਤਰਨਤਾਰਨ ਦੀ ਚੋਣ ਜਿੱਤਣ ਤੋਂ ਗੱਲ ਸ਼ੁਰੂ ਕਰਕੇ ਸ੍ਰ ਮਾਨ ਦੀ ਜੁਬਾਨੀ ਸਾਰਾ ਵਾਕਿਆਤਸੰਖੇਪ ਵਿੱਚ ਦੱਸਣ ਦਾ ਸਫਲ ਜਤਨ ਕੀਤਾ ਹੈ। ਬੀਬਾ ਪਵਿਤ ਕੌਰ ਨੇ ਆਪ ਖੁਦ,ਆਪਣੇਪਰਿਵਾਰ ਅਤੇ ਆਪਣੇ ਪਿਤਾ ਤੋਂ ਲਈ ਜਾਣਕਾਰੀ ਅਤੇ ਉਹਨਾਂ ਦੇ ਜੇਲ੍ਹ ਵਿੱਚ ਲਿਖੀਡਾਇਰੀ ਦੇ ਅਧਾਰ ਤੇ ਇਹ ਪੁਸਤਕ ਲਿਖੀ ਹੈ। ਲੇਖਿਕਾ ਨੇ ਭੂਮਿਕਾ ਵਿੱਚ ਇਹ ਵੀ ਸਪੱਸਟਕੀਤਾ ਹੈ ਕਿ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਹਕੂਮਤ ਫੌਜੀ ਹਮਲੇ ਤੋਂ ਪਹਿਲਾਂ ਹੀ ਸ਼ੱਕਦੀਆਂ ਨਜਰਾਂ ਨਾਲ ਦੇਖਣ ਲੱਗੀ ਸੀ। ਪੰਨਾ ਨੰਬਰ 6 ਅਤੇ 7 ’ਤੇ ਅਜਿਹੀ ਇੱਕ ਘਟਨਾਦਾ ਵੇਰਵਾ ਕੁੱਝ ਇਸਤਰਾਂ ਲਿਖਿਆ ਹੈ:-
ਜਦੋਂ 3 ਜੂਨ 1984 ਨੂੰ ਉਪਰੇਸਨ ਬਲਿਊ ਸਟਾਰ ਹੋਇਆ ਸੀ ਮੈਂ ਆਪਣੇ ਮਾਪਿਆਂ ਦੇ ਘਰਬੀਬੀ ਜੀ ਅਤੇ ਡੈਡ ਜੀ ਨਾਲ ਸੀ। ਮੈਨੂੰ ਸਰਕਾਰ ਨੇ ਹਥਿਆਰਾਂ ਦੇ ਲਾਇਸੰਸ ਜਾਰੀ ਕਰਨਬਾਰੇ ਵਿਭਾਗੀ ਪੜਤਾਲ ਲਈ ਚੰਡੀਗੜ ਸੱਦਿਆ ਹੋਇਆ ਸੀ। ਸ੍ਰ ਮਾਨ ਅੱਗੇ ਕਹਿੰਦੇ ਹਨਕਿ ਮੈਂ ਹਰਜੀਤ ਸਿੰਘ ਇੰਸਪੈਕਟਰ ਜਨਰਲ ਸੀ ਆਈ ਡੀ ਪੰਜਾਬ ਦੇ ਦਫਤਰ ਵਿੱਚ ਬੈਠਾਸਵਾਲਾਂ ਦੇ ਜਵਾਬ ਦੇ ਰਿਹਾ ਸੀ,ਜਦਂੋ ਉਹਨਾਂ ਦੇ ਮੇਜ਼ ਤੇ ਪਿਆ ਫੋਨ ਵੱਜਿਆ। ਗਵਰਨਰਸੁਰੇਂਦਰ ਨਾਥ ਦੇ ਅਡਵਾਈਜ਼ਰ ਨੇ ਕਿਹਾ ‘ਮਾਨ ਪੰਜਾਬ ਵਿੱਚ ਹੈ’ ਤੇ ਇਸ ਵੇਲੇ ਭਿੰਡਰਾਂਵਾਲੇ ਨਾਲ ਹੈ।’
‘ਇਹ ਸੰਭਵ ਨਹੀ ਸ੍ਰੀਮਾਨ ਜੀ’ ਆਈ ਜੀ ਨੇ ਜਵਾਬ ਦਿੱਤਾ।
‘ਤੁਹਾਨੂੰ ਕਿਵੇਂ ਪਤਾ ਹੈ?’ ਦੂਜੇ ਪਾਸਿਉਂ ਅਵਾਜ਼ ਨੇ ਪੁੱਛਿਆ।
ਸਿਮਰਨਜੀਤ ਸਿੰਘ ਮਾਨ ਇਸ ਵੇਲੇ ਮੇਰੀ ਮੇਜ਼ ਦੇ ਸਾਹਮਣੇ ਹੀ ਬੈਠਾ ਹੈ। ਇਸ ਕਰਕੇ ਮੈਂਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਉਹ ਭਿੰਡਰਾਂ ਵਾਲੇ ਨਾਲ ਨਹੀ ਹੈ। ਆਈ ਜੀ ਨੇ ਫੋਨਰੱਖਦੇ ਹੋਏ ਬੜੀ ਉੱਚੀ ਸੁਰ ਵਿੱਚ ਕਿਹਾ ‘ਬੜੀ ਵਾਹਿਯਾਤ ਗੱਲ ਹੈ’ ਅਤੇ ਮੇਰੇ ਵੱਲ ਦੇਖਦੇਹੋਏ ਕਿਹਾ ‘ਇਹ ਤਾਂ ਹੱਦ ਹੈ ਜੁਲਮ ਦੀ,ਉਹ ਤੇਰੇ ਪਿੱਛੇ ਪਏ ਹੋਏ ਹਨ।’ਸੋ ਸਪੱਸਟ ਹੈ ਕਿ ਸ੍ਰਮਾਨ ਹਕੂਮਤ ਦੀਆਂ ਨਜ਼ਰਾਂ ਵਿੱਚ ਵਫਾਦਾਰ ਨਹੀ ਰਹੇ ਸਨ। ਉਸ ਤੋਂ ਬਾਅਦ ਹੀ ਸ਼ੁਰੂ ਹੁੰਦੀਹੈ ਪੁਸਤਕ ਦੀ ਅਧਿਆਇ ਦਰ ਅਧਿਆਇ ਦਰਦਨਾਕ ਕਹਾਣੀ ਦੀ ਲਗਾਤਾਰਤਾ। 18ਜੁਲਾਈ 1984 ਨੂੰ ਸ੍ਰ ਮਾਨ ਵੱਲੋਂ ਨੌਕਰੀ ਤੋਂ ਅਸਤੀਫਾ ਦਿੱਤੇ ਜਾਣ ਤੋਂ ਲੈ ਕੇ ਪੈਦਾ ਹੋਏਹਾਲਾਤਾਂ ਤੋਂ ਬਾਅਦ ਆਪਣੇ ਘਰ ਤੋਂ ਫੌਜ ਅਤੇ ਪੁਲਿਸ ਬਲਾਂ ਨਾਲ ਲੁਕਣਮਿੱਟੀ ਖੇਡਦੇਬੰਬਈ, ਬੰਬਈ ਤੋਂ ਵੱਖ ਵੱਖ ਸੂਬਿਆਂ ਤੋਂ ਹੁੰਦੇ ਕਲਕੱਤੇ ਦੇ ਇੱਕ ਧਨਾਢ ਅਤੇ ਧੜੱਲੇਦਾਰਸਿੱਖ ਕਮਿੱਕਰ ਸਿੰਘ ਕੋਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀਖਬਰ ਨਸਰ ਹੋ ਜਾਣ ਤੋਂ ਬਾਅਦ ਕਲਕੱਤੇ ਤੋਂ ਕਮਿੱਕਰ ਸਿੰਘ,ਚਰਨ ਸਿੰਘ,ਰਾਮ ਸਿੰਘ ਅਤੇਜਸਪਾਲ ਸਿੰਘ ਗੋਰਖਾ ਨਾਲ ਨੇਪਾਲ ਨੂੰ ਜਾਂਦੇ ਸਮੇਂ ਬਿਹਾਰ ਦੇ ਜੋਗਬਨੀ ਪੁਲਿਸ ਚੌਂਕੀਵਿੱਚ ਰਾਸ਼ਟਰੀ ਸੁਰੱਖਿਆ ਕਨੂੰਨ ਤਹਿਤ ਫੜੇ ਜਾਣ ਤੋਂ ਲੈ ਕੇ ਵੱਖ ਵੱਖ ਝੂਠੇ ਸੰਗੀਨ ਦੋਸ ਲਾਕੇ ਜੇਲ ਵਿੱਚ ਬੰਦ ਕੀਤੇ ਜਾਣ ਅਤੇ 1989 ਵਿੱਚ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦਰਿਹਾ ਹੋਕੇ ਰਾਜਾ ਸਾਂਸੀ ਹਵਾਈ ਅੱਡੇ ਤੇ ਉਤਰਨ ਤੱਕ ਅਤੇ ਉਸ ਤੋਂ ਵੀ ਅੱਗੇ 2014 ਦੀਆਂਲੋਕ ਸਭਾ ਚੋਣਾਂ ਤੱਕ ਦੇ ਸੰਘਰਸ਼ ਮਈ ਜੀਵਨ ਦੀ ਕਹਾਣੀ ਨੂੰ ਬਾਕਾਇਦਾ ਬੜੇ ਤਰਤੀਬਨਾਲ ਬਿਆਨ ਕੀਤਾ ਗਿਆ ਹੈ।ਇਹ ਪੁਸਤਕ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸ ਤੋਂਪਹਿਲਾਂ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਸੰਘਰਸ਼ੀ ਜੀਵਨ ਤੇ ਝਾਤ ਪਵਾਉਂਦੀ ਕੋਈ ਲਿਖਤਸਾਹਮਣੇ ਨਹੀ ਸੀ ਆਈ ਜਾਂ ਆਮ ਲੋਕਾਂ ਤੱਕ ਨਹੀ ਸੀ ਪੁੱਜ ਸਕੀ। ਲੇਖਿਕਾ ਵੱਲੋਂ ਪੁਸਤਕਵਿੱਚ ਸਾਰਾ ਹਾਲ ਵਿਸਥਾਰ ਪੂਰਵਕ ਹੂ ਬ ਹੂ ਦੱਸਣ ਦਾ ਯਤਨ ਕੀਤਾ ਗਿਆ ਹੈ। ਲੇਖਿਕਾਨੇ ਬੜੀ ਬੇਬਾਕੀ ਅਤੇ ਫ਼ਰਾਖ਼ਦਿਲੀ ਨਾਲ ਬਹੁਤ ਸਾਰੇ ਅਜਿਹੇ ਵਾਕਿਆਤ ਸਾਂਝੇ ਕੀਤੇਹਨ,ਜਿੰਨਾਂ ਨੂੰ ਪੜ੍ਹ ਕੇ ਬੀਬਾ ਪਵਿਤ ਕੌਰ ਦੀ ਲੇਖਿਕਾ ਵਜੋਂ ਇਮਾਨਦਾਰੀ ਨੂੰ ਦਾਦ ਦੇਣੀਬਣਦੀ ਹੈ। ਉਹਨਾਂ ਬਤੌਰ ਲੇਖਿਕਾ ਆਪਣੇ ਉਹਨਾਂ ਫਰਜਾਂ ਦੀ ਪਾਲਣਾ ਕੀਤੀ ਹੈ,ਜਿਹੜੇਕਲਮ ਦੀ ਆਬਰੂ ਸਲਾਮਤੀ ਲਈ ਜਰੂਰੀ ਹੁੰਦੇ ਹਨ।ਉਹਨਾਂ ਨੇ ਆਪਣੀ ਪਹਿਲੀ ਅਤੇਮਹੱਤਵਪੂਰਨ ਲਿਖਤ ਵਿੱਚ ਕਿਧਰੇ ਵੀ ਅਜਿਹੀ ਕੁਤਾਹੀ ਨਹੀ ਕੀਤੀ,ਜਿਸ ਤੋਂ ਇਹ ਪ੍ਰਭਾਵਜਾਂਦਾ ਹੋਵੇ ਕਿ ਲੇਖਿਕਾ ਨੇ ਆਪਣੇ ਪਿਤਾ ਜਾਂ ਪਰਿਵਾਰ ਬਾਰੇ ਲਿਖਦਿਆਂ ਉਲਾਰਵਾਦੀ ਰੁੱਖਅਖਤਿਆਰ ਕੀਤਾ ਹੈ,ਜਦੋਂਕਿ ਇਸ ਲਿਖਤ ਦਾ ਸਿੱਧਾ ਸਬੰਧ ਲੇਖਿਕਾ ਦੇ ਖੁਦ ਦੇ ਨਾਲ ਅਤੇਉਸ ਦੇ ਪਰਿਵਾਰ ਨਾਲ ਹੀ ਹੈ।ਉਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਪਰਤਾਂ ਨੂੰ ਬੇਝਿਜਕਹੋਕੇ ਖੋਲਿਆ ਹੈ,ਜਿੰਨਾਂ ਨੂੰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕਿਸੇ ਵੀ ਨਜਦੀਕੀ ਜਾਂ ਪ੍ਰਸੰਸਕਨੇ ਕਹਿਣ ਦੀ ਕਦੇ ਹਿੰਮਤ ਨਹੀ ਕੀਤੀ,ਜਦੋਕਿ ਵਿਰੋਧੀਆਂ ਵੱਲੋਂ ਮੰਦ ਭਾਵਨਾ ਤਹਿਤਅਜਿਹੀ ਚਰਚਾ ਨੂੰ ਕਾਫੀ ਤੂਲ ਦਿੱਤਾ ਜਾਂਦਾ ਰਿਹਾ ਹੈ। ਮਿਸਾਲ ਦੇ ਤੌਰ ਤੇ ਅੰਗਰੇਜ਼ੀਹਕੂਮਤ ਵੱਲੋਂ ਪਵਿਤ ਕੌਰ ਦੇ ਨਾਨਕੇ ਅਤੇ ਦਾਦਕੇ ਪਰਿਵਾਰਾਂ ਨੂੰ ਜਿਸ ਤਰ੍ਹਾਂ ਸਨਮਾਨਯੋਗਉਪਾਧੀਆਂ ਦੇਕੇ ਨਿਵਾਜਿਆ ਗਿਆ,ਉਹਨਾਂ ਨੂੰ ਵਿਸਥਾਰ ਪੂਰਵਕ ਬੜੀ ਬੇਬਾਕੀ ਦੇ ਨਾਲਲਿਖਿਆ ਗਿਆ ਹੈ।(ਪੰਨਾ ਨੰਬਰ 67 ਤੇ), ਨਾਲ ਹੀ ਲੇਖਿਕਾ ਨੇ ਸ੍ਰ ਮਾਨ ਦੀ ਵੱਖਰੇ ਰਾਜਵਾਲੀ ਵਿਚਾਰਧਾਰਾ ਨੂੰ ਸਪੱਸਟ ਕਰਦਿਆਂ ਪੰਨਾ ਨੰਬਰ 70 ਤੇ ਲਿਖਿਆ ਹੈ ਕਿ ‘ਮੇਰੇਦਾਦਾ ਜੀ,ਜੋ ਸਿਆਸਤ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਨੇ ਹੋਰ ਬਹੁਤ ਸਾਰੇ ਪੜੇ੍ਹਲਿਖੇ ਅਤੇ ਪ੍ਰਭਾਵਸ਼ਾਲੀ ਸਿੱਖਾਂ ਸਮੇਤ ਮਹਿਸੂਸ ਕੀਤਾ ਕਿ ਜੇਕਰ ਹਿੰਦੂਆਂ ਅਤੇ ਮੁਸਲਮਾਨਾਂਨੂੰ ਆਪਣੇ ਖੁਦ ਦੇ ਦੇਸ਼ ਮਿਲ ਸਕਦੇ ਹਨ,ਤਾਂ ਸਿੱਖਾਂ ਨੂੰ ਕਿਉਂ ਨਹੀ? ਵੱਖਰੇ ਰਾਜ ਦੇ ਬੀਜਮੇਰੇ ਪਾਪਾ ਦੇ ਮਨ ਵਿੱਚ ਛੋਟੀ ਉਮਰ ਵਿੱਚ ਬੀਜੇ ਗਏ ਸਨ ਅਤੇ ਇਹਨਾਂ ਨੂੰ ਉਹਨਾਂ ਦੀਮਾਤਾ ,ਇੱਕ ਪੱਕੀ ਸਿੱਖ ਅਤੇ ਉਹਨਾਂ ਲਈ ਇੱਕ ਵੱਡੀ ਪ੍ਰੇਰਕ ਸ਼ਕਤੀ ਨੇ ਪਾਲਿਆ।’ਉਪਰੋਕਤ ਸਤਰਾਂ ਵਿੱਚ ਲੇਖਿਕਾ ਨੇ ਬੜੀ ਸੂਝ ਬੂਝ ਦੇ ਨਾਲ ਇੱਕ ਅੰਗਰੇਜੀ ਸਰਕਾਰ ਦੇਵਫ਼ਾਦਾਰ ਪਰਿਵਾਰ ਦੀ ਆਪਣੀ ਕੌਮ ਪ੍ਰਸਤੀ ਨੂੰ ਵੀ ਬੜੇ ਸੁੰਦਰ ਢੰਗ ਨਾਲ ਪੇਸ਼ ਕਰਕੇਜਿੱਥੇ ਪਰਿਵਾਰ ਪ੍ਰਤੀ ਬਹੁਤ ਸਾਰੇ ਪਾਏ ਗਏ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਹੈ,ਓਥੇਪਰਿਵਾਰ ਅਤੇ ਸ੍ਰ ਮਾਨ ਦੀ ਸਿੱਖ ਕੌਮ ਪ੍ਰਤੀ ਸੱਚੀ ਵਚਨਬੱਧਤਾ ਨੂੰ ਵੀ ਉੱਘੜਵੇਂ ਰੂਪ ਵਿੱਚਪੇਸ਼ ਕੀਤਾ ਹੈ,ਜਿਸ ਨਾਲ ਇਹ ਗੱਲ ਸਪੱਸਟ ਹੋ ਜਾਂਦੀ ਹੈ ਕਿ ਸ੍ਰ ਮਾਨ ਦੇ ਮਨ ਅੰਦਰ ਵੱਖਰੇਮੁਲਕ ਦੇ ਵਿਚਾਰ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲਣ ਤਂੋ ਬਹੁਤ ਸਮਾਪਹਿਲਾਂ ਹੀ ਪੁੰਗਰ ਚੁੱਕੇ ਸਨ,ਜਿੰਨਾਂ ਦੇ ਬੀਜ ਉਹਨਾਂ ਦੇ ਪਿਤਾ ਸ੍ਰ ਜੋਗਿੰਦਰ ਸਿੰਘ ਮਾਨ ਵੱਲੋਂਚਿਰੋਕਣੇ ਹੀ ਉਹਨਾਂ ਦੇ ਬਾਲ ਮਨ ਮੰਦਰ ਵਿੱਚ ਬੀਜੇ ਜਾ ਚੁੱਕੇ ਸਨ,ਬਲਕਿ ਸ੍ਰ ਮਾਨ ਦੀ ਸੰਤਭਿੰਡਰਾਂ ਵਾਲਿਆਂ ਨਾਲ ਸਾਂਝ ਹੋਣ ਦੇ ਕਾਰਨ ਵੀ ਉਹਨਾਂ ਦੇ ਵਿਚਾਰਾਂ ਦਾ ਮੇਲ ਖਾਣਾ ਹੀਸਨ। ਪਵਿਤ ਕੌਰ ਆਪਣੇ ਪਾਪਾ ਦੀ ਬੇ-ਲੋੜੀ ਪ੍ਰਸੰਸਾ ਤੋਂ ਹਟ ਕੇ ਇੱਕ ਅਜਿਹੀ ਘਟਨਾ ਵੀਸਾਂਝੀ ਕਰਦੇ ਹਨ,ਜਿਸਦੇ ਮਜਾਕੀਆ ਚੋਟ ਕਰਦੇ ਸ਼ਬਦ ਗਮਗੀਨ ਸਮੇਂ ਨੂੰ ਵੀ ਕੁੱਝ ਸਮੇਂਲਈ ਖੁਸ਼ਨੁਮਾ ਬਣਾ ਦਿੰਦੇ ਹਨ।ਪੰਨਾ ਨੰਬਰ 75 ਤੇ ਉਹ ਸ੍ਰ ਮਾਨ ਦੀ ਟ੍ਰੇਨਿੰਗ ਸਮੇਂ ਪਾਸਿੰਗਆਊਟ ਪਰੇਡ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ‘ਮਿਸਟਰ ਬਰਜ ਨੇ ਪਾਸਿੰਗ ਆਊਟਪਰੇਡ ਦੀ ਅਗਵਾਈ ਲਈ ਉਹਨਾਂ ਨੂੰ ਚੁਣਿਆ,ਜੋ ਸਭ ਕੁੱਝ ਬਿਲਕੁਲ ਸਹੀ ਹੋ ਜਾਣਾ ਸੀਪਰ ਮੇਰੇ ਪਾਪਾ ਥੋੜੇ ਲਮਢੀਂਗ ਜਿਹੇ ਹੋਣ ਕਰਕੇ ….’ ਅੱਗੇ ਲਿਖਦੇ ਹਨ ਕਿ ‘ਹੁਣ ਇਸਦਾ ਵਰਨਣ ਮੈ ਕਿਵੇਂ ਕਰਾਂ…. ਪੂਰੀ ਤਰਾਂ ਇੱਕ ਪ੍ਰਭਾਵਸ਼ਾਲੀ ਮਾਰਚਿੰਗ ਲੀਡਰ ਦੀ ਮੁਦਰਾਦੀ ਬਜਾਏ ਥੋੜਾ ਊਠ ਵਾਂਗ ਤੁਰਦੇ ਹਨ, ਫਾਈਨਲ ਪਰੇਡ ਤੋ ਐਨ ਪਹਿਲਾਂ ਮਿਸਟਰ ਬਰਜਦਾ ਤਬਾਦਲਾ ਹੋ ਗਿਆ ਉਹਨਾਂ ਦੀ ਥਾਂ ਮਿਸਟਰ ਰਾਠੌਰ ਆ ਗਏ,ਜਿੰਨਾਂ ਨੂੰ ਮਾਰਚ ਪਾਸਟਦਾ ਅਜਿਹਾ ਕੁਚੱਜਾ ਜਿਹਾ ਲੀਡਰ ਦੇਖ ਕੇ ਧੱਕਾ ਲੱਗਾ। ਉਹਨਾਂ ਤੁਰੰਤ ਪਾਪਾ ਨੂੰ ਬਦਲ ਕੇਕਤਾਰ ਦੇ ਅਖੀਰ ਵਿੱਚ ਭੇਜ ਦਿੱਤਾ।’ ਸੋ ਏਸੇ ਪੰਨੇ ਉੱਤੇ ਹੀ ਉਹ ਲੇਖਣੀ ਨੂੰ ਹੋਰ ਰੌਚਕ ਬਣਾਦਿੰਦੇ ਹਨ,ਜਦੋ ਉਹ 1970 ਵਿੱਚ ਹੋਏ ਆਪਣੇ ਪਾਪਾ ਦੇ ਵਿਆਹ ਦੇ ਸਮੇਂ ਦਾ ਜ਼ਿਕਰਕਰਦਿਆਂ ਲਿਖਦੇ ਹਨ ਕਿ:- ਸਿਮਲਾ ਵਿੱਚ ਵਿਆਹ ਬਹੁਤ ਵਧੀਆ ਹੋਇਆ,ਜਿੱਥੇ ਮੇਰੇਪਾਪਾ ਨੇ ਮੰਮਾ ਦੇ ਕਜ਼ਨਜ਼ ਦੀ ਫਰਮਾਇਸ਼ ਤੇ ਗਾਉਣ ਦੀ ਬਜਾਏ ਕਲਾ ਵਾਜ਼ੀਆਂ ਖਾ ਕੇਆਪਣੀਆਂ ਸਾਲੀਆਂ ਨੂੰ ਕਿਰਤਾਰਥ ਕੀਤਾ। ਉਹ ਸਾਨੂੰ ਬੜੇ ਮਾਣ ਨਾਲ ਦੱਸਦੇ ਹਨ ਕਿਉਹਨਾਂ ਨੇ ਆਪਣੀ ਪੱਗ ਡਿੱਗੇ ਬਿਨਾ ਬੜੀ ਹੀ ਵਧੀਆ ਪੁੱਠੀ ਛਾਲ ਮੰਮਾ ਦੇ ਦਿਲ ਵਿੱਚਮਾਰੀ ਅਤੇ ਸਾਲੀ ਸਾਹਿਬਾਂ ਦੰਗ ਹੋਕੇ ਮੂੰਹ ਅੱਡੀ ਦੇਖਦੀ ਰਹਿ ਗਈ”।ਇਸਦੇ ਬਾਵਜੂਦਪੁਸਤਕ ਵਿੱਚ ਜਿਆਦਾਤਰ ਥਾਂ ਗੰਭੀਰਤਾ ਅਤੇ ਸੰਜੀਦਗੀ ਨੇ ਮੱਲੀ ਹੋਈ ਹੈ,ਕਿਉਂਕਿਉਹਨਾਂ ਪੰਜਾਂ ਸਾਲਾਂ ਵਿੱਚ ਪਰਿਵਾਰ ਦੇ ਹਾਸੇ ਅਸਲੋਂ ਹੀ ਗਾਇਬ ਰਹੇ ਅਤੇ ਗਾਹੇ ਬ ਗਾਹੇਆਏ ਖੁਸ਼ੀਆਂ ਦੇ ਪਲ ਵੀ ਸੱਚਮੁੱਚ ਪਲਾਂ ਵਿੱਚ ਹੀ ਗਾਇਬ ਹੋ ਜਾਂਦੇ ਰਹੇ। ਜਦੋ ਲੇਖਿਕਾ ਦੇਪਿਤਾ ਸ੍ਰ ਸਿਮਰਨਜੀਤ ਸਿੰਘ ਮਾਨ ਜੇਲ ਵਿੱਚ ਬੰਦ ਸਨ,ਉਸ ਮੌਕੇ ਆਪਣੇ ਸਕੂਲ ਦੇ ਦਿਨਾਂਦੀ ਇੱਕ ਘਟਨਾ ਦਾ ਜ਼ਿਕਰ ਵੀ ਖੂਬਸੂਰਤ ਸ਼ਬਦਾਂ ਵਿੱਚ ਪੰਨਾ ਨੰਬਰ 94 ਅਤੇ 97 ਤੇਬਿਆਨ ਕੀਤਾ ਹੈ।ਸੋ ਉਸ ਇਤਿਹਾਸ ਦੇ ਨਵੇਂ ਆਏ ਅਧਿਆਪਕ ਵੱਲੋਂ ਬੱਚਿਆਂ ਨਾਲ ਜਾਣਪਛਾਣ ਕਰਨ ਸਮੇ ਦੀ ਬੀਬਾ ਪਵਿੱਤ ਕੌਰ ਨਾਲ ਹੋਈ ਗੱਲਬਾਤ ਵਾਲੀ ਉਪਰੋਕਤ ਘਟਨਾ ਨੂੰਜਦੋਂ ਪਾਠਕ ਵੱਲੋਂ ਆਪਣੇ ਨਾਲ ਜੋੜ ਕੇ ਪੜਿਆ, ਵਿਚਾਰਿਆ ਅਤੇ ਮਹਿਸੂਸ ਕੀਤਾ ਜਾਂਦਾ ਹੈਤਾਂ ਭਾਵਕਤਾ ਐਨੀ ਭਾਰੂ ਹੋ ਜਾਂਦੀ ਹੈ ਕਿ ਉਹਨਾਂ ਸੋਹਣੇ ਅਤੇ ਮਾਣ ਕਰਨ ਵਾਲੇ ਸਬਦਾਂ ਨੂੰਵੀ ਬੋਲ ਕੇ ਬਿਆਨ ਨਹੀ ਕੀਤਾ ਜਾ ਸਕਦਾ। ਲੇਖਿਕਾ ਪਵਿੱਤ ਕੌਰ ਨੇ ਸਿਰਫ ਉਹਨਾਂ ਪੰਜਾਂਸਾਲਾਂ ਦਾ ਹੀ ਜਿਕਰ ਨਹੀ ਕੀਤਾ,ਬਲਕਿ ਪਾਠਕਾਂ ਨੂੰ (ਪੰਨਾ ਨੰਬਰ97,98,99,100)ਸਿੱਖਾਂ ਦਾ ਸੰਖੇਪ ਇਤਿਹਾਸ ਲਿਖ ਕੇ ਇਹ ਦਰਸਾਅ ਦਿੱਤਾ ਹੈ ਕਿ ਸਿੱਖਇਤਿਹਾਸ ਸਿਰਜਣ ਵਾਲਿਆਂ ਵਿੱਚ ਉਹਨਾਂ ਦੇ ਪੁਰਖਿਆਂ ਦਾ ਵੱਡਾ ਯੋਗਦਾਨ ਰਿਹਾ ਹੈ।ਉਹ ਇਹ ਦੱਸਣ ਵਿੱਚ ਸਫਲ ਹੁੰਦੇ ਹਨ ਕਿ ਕਿਸਤਰਾਂ ਸਿੱਖਾਂ ਨੇ ਪਹਿਲਾਂ ਬਾਬਾ ਬੰਦਾ ਸਿੰਘਬਹਾਦਰ ਦੀ ਅਗਵਾਈ ਵਿੱਚ ਸਿੱਖ ਪ੍ਰਭੁਸੱਤਾ ਸੰਪੰਨ ਰਾਜ ਦੀ ਸਥਾਪਨਾ ਕੀਤੀ ਅਤੇ ਫਿਰ1799 ਦੇ ਉਸ ਸੁਨਹਿਰੀ ਸਮੇਂ ਦੀ ਯਾਦ ਦਿਵਾਉਂਦਿਆਂ ਆਪਣੇ ਪੁਰਖਿਆਂ ਦੀਆਂਇਤਿਹਾਸਿਕ ਪਰਾਪਤੀਆਂ ਦਾ ਵੀ ਵਰਨਣ ਕਰਦਿਆਂ ਉਹ ਪੰਨਾ ਨੰਬਰ 100 ਤੇ ਲਿਖਦੇਹਨ ‘ਮੇਰੇ ਪੁਰਖੇ ਸੁਰਜਾ ਸਿੰਘ ਅਤੇ ਸੱਦਾ ਸਿੰਘ ਉਹਨਾਂ ਦੇ ਸਾਥੀ ਸਨ ਅਤੇ 1799 ਵਿੱਚਲਹੌਰ ਦੀ ਫਤਹਿ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਹੌਰ ਵਿੱਚ ਬੜੇ ਸਨ,ਜਦੋਂਦੂਜੇ ਪ੍ਰਭੂਸੱਤਾ ਸਿੱਖ ਰਾਜ ਦੀ ਸਿਰਜਨਾ ਹੋਈ ਸੀ।’ ਇਸ ਤੋਂ ਅੱਗੇ ਪੰਨਾ ਨੰਬਰ 101 ਤੇਉਹ ਫਿਰ ਆਪਣੇ ਪਿਉ ਦਾਦੇ ਦੇ ਕੌਮੀ ਸੁਪਨਿਆਂ ਦੀ ਗੱਲ ਨੂੰ ਦੁਹਰਾਉਂਦੇ ਹੋਏ ਲਿਖਦੇ ਹਨਕਿ ‘1946 ਵਿੱਚ ਸਿੱਖ ਸੰਸਦ ਨੇ (ਐਸ ਜੀ ਪੀ ਸੀ) ਸਰਬ ਸਹਿਮਤੀ ਨਾਲ ਇੱਕ ਵੱਖਰੇਪ੍ਰਭੂਸੱਤਾ ਸੰਪੰਨ ਅਜਾਦ ਸਿੱਖ ਰਾਜ ਲਈ ਮਤਾ ਪਾਸ ਕੀਤਾ।ਬਰਤਾਨਵੀ ਸਰਕਾਰ ਨੇ ਸਾਰੇਜਮਹੂਰੀ ਅਸੂਲਾਂ ਨੂੰ ਅਤੇ 1849 ਦੀ ਇਤਿਹਾਸਿਕ ਸੰਧੀ ਨੂੰ,ਜਿਸ ਰਾਹੀ ਸਿੱਖਾਂ ਦੀ ਪ੍ਰਭੂਤਾਬਹਾਲ ਕੀਤੀ ਜਾਣੀ ਸੀ ਦਰਕਿਨਾਰ ਕਰ ਦਿੱਤਾ।ਲੇਖਿਕਾ ਦੀਆਂ ਉਪਰੋਕਤ ਸੱਤਰਾਂ ਮਾਨਪਰਿਵਾਰ ਦੀ ਸਿੱਖਾਂ ਦੇ ਕੌਮੀ ਘਰ ਦੇ ਨਾ ਮਿਲਣ ਦੇ ਦਰਦ ਨੂੰ ਅਤੇ ਪਰਾਪਤੀ ਲਈ ਸੱਚੀਬਚਨਵੱਧਤਾ ਨੂੰ ਦੁਹਰਾਉਂਦੇ ਹਨ। ਪੰਨਾ ਨੰਬਰ 103 ਤੋ 193 ਤੱਕ ਪਰਿਵਾਰ ਅਤੇ ਸ੍ਰ ਮਾਨਦੇ ਆਪਸੀ ਚਿੱਠੀ ਪੱਤਰਾਂ ਅਤੇ ਸ੍ਰ ਮਾਨ ਵੱਲੋਂ ਜੇਲ ਅੰਦਰ ਲਿਖੀਆਂ ਰੋਜ਼ਾਨਾ ਜੇਲਡਾਇਰੀਆਂ ਨੂੰ ਥਾਂ ਦਿੱਤੀ ਗਈ ਹੈ,ਜਿੰਨਾਂ ਵਿੱਚ ਸ੍ਰ ਮਾਨ ਹਰ ਉਸ ਦਿਨ ਦਾ ਵਰਨਣ ਕਰਦੇਹਨ,ਜਿਸ ਦਾ ਵੇਰਵਾ ਲਿਖਣ ਲਈ ਉਹਨਾਂ ਨੂੰ ਕਾਗਜ ਅਤੇ ਕਲਮ ਉਪਲਬਧ ਹੁੰਦੇ ਰਹੇਹਨ।ਇਹ ਡਾਇਰੀਆਂ ਤੋਂ ਸ੍ਰ ਮਾਨ ਦੀ ਗਲਤ ਨੂੰ ਗਲਤ ਕਹਿਣ ਦੀ ਜੁਰਅਤ,ਉਹਨਾਂ ਦੀਪੰਥ ਪ੍ਰਸਤੀ,ਅਤੇ ਉਹਨਾਂ ਵੱਲੋ ਭਾਗਲਪੁਰ ਵਿੱਚ ਹੋਏ ਦੰਗਿਆਂ ਸਮੇ ਦੁਖੀ ਹੋਣ ਤੋ ਉਹਨਾਂ ਦੇਨਿਰਛਲ ਮਨ ਦੀ ਕੋਮਲਤਾ ਸਪੱਸਟ ਹੁੰਦੀ ਹੈ,ਉਹਨਾਂ ਨੂੰ ਦੰਗਿਆਂ ਵਿੱਚ ਬੇਕਸੂਰ ਹਿੰਦੂ ਅਤੇਮੁਸਲਮਾਨ ਦੋਵਾਂ ਦੇ ਮਰਨ ਦੀਆਂ ਖਬਰਾਂ ਬਹੁਤ ਬੇਚੈਨ ਅਤੇ ਦੁਖੀ ਕਰਦੀਆਂ ਹਨ।ਜਿਸਨਾਲ ਉਹਨਾਂ ’ਤੇ ਵਿਰੋਧੀਆਂ ਵੱਲੋ ਲਾਏ ਨਸਲਵਾਦੀ ਕੱਟੜਵਾਦ ਦੇ ਇਲਜ਼ਾਮ ਵੀਬੇ-ਮਾਅਨੇ ਹੋ ਜਾਂਦੇ ਹਨ। ਉਹਨਾਂ ਦੀ ਡਾਇਰੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈਕਿ,ਜਿਸ ਵਿਅਕਤੀ ਨੂੰ ਕਿਸੇ ਵੀ ਬੇਕਸੂਰ ਗੈਰ ਸਿੱਖ ਦੀ ਮੌਤ ਬੇਚੈਨ ਕਰ ਦਿੰਦੀ ਹੈ,ਉਸ ਨੂੰਆਪਣੀ ਕੌਮ ਨਾਲ ਹੋਏ ਧੱਕੇ ਕਿੰਨਾ ਕੁ ਪਰੇਸਾਨ ਕਰਦੇ ਹੋਣਗੇ। ਇਹ ਡਾਇਰੀਆਂ ਦੀਲਿਖਤ ਦੱਸਦੀ ਹੈ ਕਿ ਸ੍ਰ ਮਾਨ ਦੁਨੀਆ ਭਰ ਦੀ ਇਤਿਹਾਸਿਕ ਅਤੇ ਰਾਜਨੀਤਕ ਸਮਝਰੱਖਦੇ ਹਨ। ਉਹਨਾਂ ਨੂੰ ਸੂਖਮ ਕਲਾਵਾਂ ਨਾਲ ਬੇ-ਹਿਸਾਬ ਮੁਹੱਬਤ ਹੈ। ਸ੍ਰ ਸਿਮਰਨਜੀਤਸਿੰਘ ਮਾਨ ਦੀ ਆਪਣੀ ਕੌਂਮ ਪ੍ਰਤੀ ਸੱਚੀ ਵਚਨਬੱਧਤਾ ਨੂੰ ਵਿਰੋਧੀ ਤਾਕਤਾਂ ਨੇ ਹਊਆ ਬਣਾਦਿੱਤਾ ਹੈ,ਜਿਸਨੂੰ ਕਾਫੀ ਹੱਦ ਤੱਕ ਠੱਲ੍ਹ ਪਾਉਣ ਵਿੱਚ ਬੀਬਾ ਪਵਿਤ ਕੌਰ ਦੀ ਪੁਸਤਕ “ਚੁਰਾਏਗਏ ਵਰ੍ਹੇ”ਵੱਡਾ ਯੋਗਦਾਨ ਪਾਵੇਗੀ। ਉਹਨਾਂ ਦੀ ਪੰਜਾਬ ਪ੍ਰਸਤ ਰਾਜਨੀਤਕ ਚੇਤਨਤਾ ਇਸਗੱਲ ਤੋਂ ਪ੍ਰਗਟ ਹੁੰਦੀ ਹੈ,ਜਦੋ ਉਹ ਫਿਰੋਜਪੁਰ ਤੋਂ ਦੇਵੀ ਲਾਲ ਦੇ ਹਾਰਨ ‘ਤੇ ਪ੍ਰਤੀਕਰਮਪ੍ਰਗਟ ਕਰਦੇ ਕਹਿੰਦੇ ਹਨ ਕਿ, ‘ਦੇਵੀ ਲਾਲ ਦੀ ਹਾਰ ਬਹੁਤ ਜਰੂਰੀ ਸੀ। ਜੇ ਉਹ ਜਿੱਤਜਾਂਦਾ ਤਾਂ ਅਬੋਹਰ ਅਤੇ ਫਾਜਿਲਕਾ ਤੋ ਸਾਡਾ ਦਾਅਵਾ ਬੜਾ ਕਮਜੋਰ ਪੈ ਜਾਣਾ ਸੀ।’ ਇਸਤੋਂ ਅੱਗੇ ਉਹ ਆਪਣੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਣ ਭਾਵਨਾ ਵਿਅਕਤ ਕਰਦੇਹੋਏ ਕਹਿੰਦੇ ਹਨ ਕਿ ‘ਇਹ ਦੇਵੀ ਲਾਲ ਦੇ ਸਾਥੀਆਂ ਨੂੰ ਵੀ ਬੜਾ ਸਾਫ ਤੇ ਸਪੱਸਟ ਸੰਦੇਸ਼ ਹੈਕਿ ਸਿੱਖ ਆਪਣੀ ਸਿਆਸਤ ਅਮ੍ਰਿਤਸਰ ਤੋ ਚਲਾਉਣਗੇ ਨਾ ਕਿ ਦਿੱਲੀ ਤੋਂ।’ ਸੋ ਇਹ ਪਵਿਤਕੌਰ ਦੇ ਹੀ ਹਿੱਸੇ ਆਇਆ ਕਿ ਉਹਨਾਂ ਨੇ ਪੁਸਤਕ ਵਿੱਚ ਸ੍ਰ ਮਾਨ ਦੀ ਪੰਥ ਅਤੇ ਪੰਜਾਬਪ੍ਰਸਤ ਵਿਚਾਰਧਾਰਾ ਨੂੰ ਬੜੇ ਸਰਲ ਅਤੇ ਸਪਸਟ ਢੰਗ ਨਾਲ ਪੇਸ਼ ਕੀਤਾ ਹੈ। ਇਹ ਪੁਸਤਕਨੇ ਆਪਣੇ ਅੰਦਰ ਜਿੱਥੇ ਸਿੱਖ ਇਤਿਹਾਸ ਦਾ ਵੱਡਾ ਖਜਾਨਾ ਸੰਖੇਪ ਰੂਪ ਵਿੱਚ ਸਾਂਭਿਆਹੋਇਆ ਹੈ,ਉਥੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੋਂ ਬਾਅਦ ਜਿਸਤਰਾਂ ਸਟੇਟ ਨੇ ਤਿੰਨ ਦਰਜਨ ਤੋਂ ਵੱਧ ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ,ਸਿੱਖ ਨਸਲਕੁਸ਼ੀਕੀਤੀ,ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਖਤਮ ਕੀਤਾ।ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚਵਸਦੇ ਆਮ ਸਿੱਖਾਂ ਦਾ ਘਾਣ ਕੀਤਾ ਅਤੇ ਨਾਮਵਰ ਸਿੱਖਾਂ ਨੂੰ ਕਾਲੇ ਕਨੂੰਨਾਂ ਤਹਿਤ ਝੂਠੇ ਕੇਸਾਂਵਿੱਚ ਫਸਾਕੇ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਜਿੰਦਗੀ ਦੇ ਕੀਮਤੀ ਵਰ੍ਹੇ ਬਰਬਾਦਕੀਤੇ,ਉਹਨਾਂ ਦੀ ਦਾਸਤਾਨ ਕਹਿੰਦੀ ਹੈ ਇਹ ਪੁਸਤਕ।ਪੁਸਤਕ ਦੇ ਪੰਨਾ ਨੰਬਰ 20,21,22ਤੇ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਲਿਖੀ ਚਿੱਠੀ ਅਤੇ ਉਸਚਿੱਠੀ ਦਾ ਜਵਾਬ ਜੋ ਦੇਸ਼ ਦੇ ਸਿੱਖ ਰਾਸ਼ਟਰਪਤੀ ਨੇ ਦਿੱਤਾ ਉਹਨਾਂ ਦਾ ਪੰਜਾਬੀ ਰੂਪ ਪੁਸਤਕਦੇ ਅਖੀਰ ਵਿੱਚ ਦਿੱਤਾ ਗਿਆ ਹੈ। ਸ੍ਰ ਮਾਨ ਦੀ ਚਿੱਠੀ ਦਾ ਮਜਬੂਨ ਉਹਨਾਂ ਦੇ ਅੰਦਰਲੇਕੌਂਮੀ ਦਰਦ ਨੂੰ ਉਜਾਗਰ ਕਰਦਾ ਹੈ,ਪ੍ਰੰਤੂ ਸ੍ਰ ਮਾਨ ਦੀ ਚਿੱਠੀ ਦੇ ਜਵਾਬ ਵਿੱਚ ਰਾਸ਼ਟਰਪਤੀਦੀ ਚਿੱਠੀ ਜਿੱਥੇ ਭਾਰਤੀ ਸਟੇਟ ਦੀ ਈਰਖਾਲੂ ਸੋਚ ਅਤੇ ਧੱਕੇਸ਼ਾਹੀ ਨੂੰ ਪਰਗਟ ਕਰਦੀਹੈ,ਓਥੇ ਸਿੱਖ ਰਾਸ਼ਟਰਪਤੀ ਸ੍ਰ ਜੈਲ ਸਿੰਘ ਵੱਲੋਂ ਜਿਸ ਬੇਗੈਰਤੀ ਨਾਲ ਫੌਜੀ ਕਾਰਵਾਈ ਤੇਦਸਤਖਤ ਕੀਤੇ ਗਏ ਅਤੇ ਜਿਸ ਤਰ੍ਹਾਂ ਸਿੱਖ ਭਾਵਨਾਵਾਂ ਨਾਲ ਖਿਲਬਾੜ ਕਰਨ ਲਈ ਕੇਂਦਰੀਸਾਜਿਸ਼ਾਂ ਦਾ ਮੋਹਰਾ ਬਣਕੇ ਸਿਮਰਨਜੀਤ ਸਿੰਘ ਮਾਨ ਨੂੰ ਬਰਤਰਫ ਕਰਨ ਦਾ ਫੁਰਮਾਨਜਾਰੀ ਕਰਦਾ ਹੈ,ਉਹ ਉਹਨਾਂ ਦੇ ਬੇਗੈਰਤੀ ਵਿਚਾਰੇਪਣ ਦੀ ਤਸਵੀਰ ਅਤੇ ਕੇਂਦਰੀ ਕੱਟੜਵਾਦਦੀ ਸਿਖ਼ਰ ਸਮਝਿਆ ਜਾ ਸਕਦਾ ਹੈ।
ਬੀਬਾ ਪਵਿਤ ਕੌਰ ਨੇ ਆਪਣੇ ਸਬਦਾਂ ਨੂੰ ਸਮੇਟਦੇ ਹੋਏ ਅਖੀਰ ਵਿੱਚ ਲਿਖਿਆ ਹੈ ਕਿ :-
‘ਕਹਿਣ ਨੂੰ ਹਰੇਕ ਕੋਲ ਕਹਾਣੀ ਹੁੰਦੀ ਹੈ ਕੁੱਝ ਆਪਣੀ ਦੱਸ ਦਿੰਦੇ ਹਨ ਅਤੇ ਕੁੱਝ ਨਾ ਦੱਸਣੀਪਸੰਦ ਕਰਦੇ ਹਨ। ਇਹ ਮੇਰੀ ਕਹਾਣੀ ਹੈ ਅਤੇ ਸਾਲਾਂ ਬਾਅਦ ਮੈਂ ਇਹ ਦੱਸਣੀ ਚਾਹੀਹੈ,ਇਸ ਨੂੰ ਹਮੇਸਾਂ ਲਈ ਭੁਲਾ ਦੇਣ ਲਈ।’
ਸੋ ਬੇਸ਼ੱਕ ਪਵਿਤ ਕੌਰ ਨੇ ਇਹ ਦਰਦ ਏ ਦਾਸਤਾਨ ਨੂੰ ਹਮੇਸਾਂ ਲਈ ਭੁੱਲ ਜਾਣ ਦੀ ਗੱਲਕਹੀ ਹੈ,ਪਰ ਸਚਾਈ ਇਹ ਹੈ ਕਿ ਇਹੋ ਜਿਹੀਆਂ ਕਹਾਣੀਆਂ ਨੂੰ ਨਾਂ ਉਹ ਭੁਲਾ ਸਕਣਗੇ,ਨਾਂਉਹਨਾਂ ਦੀਆਂ ਨਸਲਾਂ ਭੁਲਾ ਸਕਣਗੀਆਂ,ਬਲਕਿ ਜੋ ਸਿੱਖ ਇਸ ਪੁਸਤਕ ਦਾ ਪਾਠਕਬਣੇਗਾ,ੳਹਨਾਂ ਦੇ ਦਿਲ ਵਿੱਚ ਵੀ ਆਪਣੀ ਕੌਂਮ ਨਾਲ ਹੋਈਆਂ ਬੇ ਇਨਸਾਫੀਆਂ ਦੇ ਦਰਦਦੀ ਟੀਸ ਪੈਂਦੀ ਰਹੇਗੀ ਅਤੇ ਅਜਾਦ ਸਿੱਖ ਰਾਜ ਦਾ ਸੰਕਲਪ ਹੋਰ ਦ੍ਰਿੜ ਹੁੰਦਾ ਜਾਵੇਗਾ।ਧੰਨਵਾਦ
ਬਘੇਲ ਸਿੰਘ ਧਾਲੀਵਾਲ
99142-58142