ਐ ਦੋਸਤ - ਮੁਨੀਸ਼ ਸਰਗਮ

ਜ਼ਿੰਦਗੀ ਬੀਤ ਜਾਏ ਜੇਕਰ ਤੇਰੇ ਇੰਤਜ਼ਾਰ ਵਿਚ
ਐ ਦੋਸਤ ਐਸੀ ਜ਼ਿੰਦਗੀ ਦਾ ਕੀ ਫਾਇਦਾ ।
ਦਬੇ ਪੈਰ ਆਉਣਾ ਤੇ ਆ ਕੇ ਚਲੇ ਵੀ ਜਾਣਾ
ਐਸੇ ਆਉਣੇ ਤੇ ਐਸੇ ਜਾਣੇ ਦਾ ਕੀ ਫਾਇਦਾ ।
ਹੋਸ਼ ਵਿਚ ਰਹਿਕੇ ਜੇ ਝੱਲਣੀ ਹੋਸ਼ ਦੀ ਟੈਂਸ਼ਨ
ਬੇ-ਹੋਸ਼ੀ ਠੀਕ ਹੈ,ਇਸਦਾ ਨਹੀਂ ਕੋਈ ਕਾਇਦਾ।
ਖ਼ੁਦਾ ਨੇ ਰਹਿਮਤਾਂ ਦਿੱਤੀਆਂ,ਫਿਰ ਵੀ ਮਨ ਉਦਾਸ ਜੇਕਰ,
ਕੀਮਤੀ ਦਾਤਾਂ ਤੇ ਭਰੀਆਂ ਰਹਿਮਤਾਂ ਦਾ ਕੀ ਫਾਇਦਾ?
ਸੁਰਾਂ ਦੀ ਹੋਂਦ,ਪਰ ਨਾ ਥਿਰਕਣਾ, ਨਾ ਹੀ ਗੁਨਗੁਨਾਉਣਾ
ਚੁੱਪ ਹੀ ਠੀਕ ਹੈ, ਐਸੀ ਸਰਗਮ ਦਾ ਕੀ ਫਾਇਦਾ।
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ(ਲੁਧਿ:)
ਮੋਬਾਇਲ ਨੰਬਰ: 8146541700
Email : mksargam@gmail.com