ਭੈਣ ਦੀ ਸਹੇਲੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਰਾਣੀ ਤੇ ਉੁਹਦਾ ਵੀਰ ਨਿਕੂ ਇਕ ਹੀ ਸਾਈਕਲ ਤੇ ਇਕੱਠੇ ਸਕੂਲ ਜਾਂਦੇ।ਪ੍ਰਾਇਮਰੀ ਤੋਂ ਹਾਈ ਸਕੂਲ ਤਕ ਜਾਂਦੇ ਨਿਕੂ ਸਾਈਕਲ ਸੰਭਾਲਣ ਜੋਗਾ ਹੋ ਗਿਆ ਤੇ ਦੋ ਹਲਕੇ ਜਿਹੇ ਨਿਆਣੇ ਤੇ ਦੋ ਭਾਰੇ ਬਸਤੇ ਉਹ ਸੰਭਲਦੇ ਸੰਭਾਲਦੇ ਸਕੂਲ ਆਉਂਦੇ ਜਾਂਦੇ। ਚੇਅਰਮੈਨ ਦਾ ਮੁੰਡਾ ਦੀਪਾ ਲਾਗਲੇ ਨਿਜੀ ਸਕੂਲ ਵਿੱਚ ਮੋਟਰਸੈਕਲ ਤੇ ਹੁੰਦਾ ਤੇ ਜਾਣ ਕੇ ਉਹਨਾਂ ਦੇ ਸਾਈਕਲ ਦੇ ਨੇੜੇ ਹਾਰਨ ਮਾਰ ਸ਼ੂੰ ਕਰ ਉਡ ਜਾਂਦਾ ਉਹਦੀ ਮਨਸ਼ਾਂ ਹੁੰਦੀ ਕਿ ਸਾਈਕਲ ਡਿਗ ਪਵੇ ਤੇ ਉਹ ਮਦਦ ਦੇ ਬਹਾਨੇ ਰਾਣੀ ਨਾਲ ਨੇੜਤਾ ਵਧਾ ਲਵੇ
ਨਿਕੂ , ਰਾਣੀ ਉਹਦੀ ਚਾਲ ਸਮਝਦੇ ਸੀ।ਨਿਕੂ ਦੇ ਸਾਥੀਆਂ ਨੇ ਦੀਪੇ ਨੂੰ ਸੋਧਣ ਦੀ ਸਲਾਹ ਕੀਤੀ ਤੇ ਸਕੀਮ ਘੜਨ ਲਗੇ।
ਰਾਣੀ ਨੇ ਉਹਨਾਂ ਨੂੰ ਆਖਿਆ," ਏਦਾਂ ਨਹੀਂ ਵੀਰ ਆਪਾਂ ਇਕੱਠ ਰੱਖੀਏ ਚਿਕੜ ਨੂੰ ਛੇੜਾਂਗੇ ਤਾਂ ਛਿੱੱਟਾਂ ਆਪਣੇ ਤੇ ਹੀ ਪੈਣਗੀਆਂ ਮੂੰਹ ਸਿਰ ਆਪਾਂ ਦਾ ਹੀ ਲਿਬੜੇਗਾ।
ਸੱਤ ਅੱਠ ਜਣੇ ਆਪੋ ਆਪਣੇ ਸਾਈਕਲਾਂ ਤੇ ਟੋਲੀ ਬਣਾ ਕੇ ਵਿਚਰਦੇ ਤੇ ਦੀਪੇ ਦਾ ਦਾਅ ਨਾਂ ਲਗਣ ਦੇਂਦੇ।ਇਕ ਦਿਨ ਦੀਪੇ ਨੇ ਰਾਣੀ ਨਿਕੂ ਦੇ ਸਾਈਕਲ ਨੂੰ ਸੂਆ ਮਾਰ ਕੇ ਪੈਂਚਰ ਕਰ ਦਿੱਤਾ।ਨਿਕੂ ਪੈਂਚਰ ਲਵਾ ਰਿਹਾ ਸੀ ਕਿ ਦੀਪਾ ਰਾਣੀ ਕੋਲ ਆ ਘੇਰਾ ਪਾ ਕੇ ਖੜੋ ਗਿਆ।ਦੀਪੇ ਦਾ ਯਾਰ ਜੱਗੀ ਚੰਗਾ ਸਿਆਣਾ ਮੁੰਡਾ ਜੋ ਇਹ ਸੱਭ ਤਾੜ ਗਿਆ ਉਹਨੇ ਸ਼ੂਟ ਵੱਟੀ ਤੇ ਸਾਹੋ ਸਾਹੀ ਹੋਇਆ ਆ ਕੇ ਕਹਿੰਦਾ..."ਦੀਪੇ ਭੱਜ ਯਾਰ ਤੇਰੀ ਨਿਕੀ ਭੈਣ ਕੋਠੈ ਤੋਂ ਡਿੱਗ ਪਈ ਲਹੂ ਲੁਹਾਨ ਤੇ ਜੱਗੀ ਨੇ ਉਹਦਾ
ਮੋਟਰਬਾਇਕ ਹੈਂਢਲ ਕਰ ਦੀਪੇ ਨੂੰ ਪਿਛੈ ਬਿਠਾ ਘਰ ਵਲ ਰਫ਼ਤਾਰ ਛੱਡੀ।ਘਰ ਪੁੱਜ ਕੇ ਦੀਪਾ ਛਾਲ ਮਾਰ ਅੰਦਰ ਵੜਿਆ ਉਸਦੀ ਮਾਂ ਕੰਮ ਕਾਜ ਵਿੱਚ ਰੁਝੀ ਹੋਈ ਸੀ ਕੋਈ ਚੀਕ ਚਿਹਾੜਾ ਨਹੀਂ ਸ਼ਾਂਤੀ ਸੀ ਉਹ ਹੜਬੜਾਇਆ ਅੰਦਰ ਗਿਆ ਤੇ ਉਹਦੀ ਭੇੈਣ ਠੀਕ ਠਾਕ ਟੀ.ਵੀ. ਵੇਖ ਰਹੀ ਸੀ।ਜੱਗੀ ਮਗਰੇ ਈ ਅੰਦਰ ਆ ਗਿਆ ਤੇ ਦੀਪੇ ਦੀ ਬਾਂਹ ਫੜ ਕੇ ਬੋਲਿਆ,' ਦੋਸਤ ਭੈਣ ਦੀ ਸਹੇਲੀ ਭੇੈਣ ਹੁੰਦੀ ਹੈ"ਤੇ ਇਕ ਨਾਰੀ ਪਤਨੀ ਤੇ ਬਾਕੀ ਸੱਭ ਔਰਤਾਂ ਭੈਣਾਂ ਹੁੰਦੀਆਂ ਹਨ ਤੇ ਇਹੋ ਸਾਡਾ ਸਭਿਆਚਾਰ ਹੈ"।
ਦੀਪਾ ਆਪਣੇ ਹੋਸ਼ ਹਵਾਸ ਵਿੱਚ ਮੁੜ ਆਇਆ ਤੇ ਜੱਗੀ ਨੂੰ ਗਲ ਨਾਲ ਲਾ ਕੇ ਬੋਲਿਆ,'ਤੇ ਸਕਾ ਯਾਰ ਹੁੰਦਾ ਤੇਰੇ ਵਰਗਾ"।
" ਚਲ ਸਾਥੀ ਚਲ ਉਥੇ ਚਲੀਏ ਜਿਥੇ ਵਗਣ ਸੁਖਾਂ ਦੀਆਂ ਵਾਵਾਂ-
ਜਿਥੇ ਬੰਦਾ- ਬੰਦੇ ਦਾ ਦਾਰੂ ਹੋਵੇ-ਸੂਲਾਂ ਨਾ ਰੋਕਣ ਰਾਹਵਾਂ-"}॥
ਰਣਜੀਤ ਕੌਰ ਗੁੱਡੀ ਤਰਨ ਤਾਰਨ