ਫਿਲਮ ਆਰਟੀਕਲ - ਸ਼ਿਵਨਾਥ ਦਰਦੀ

ਚੌਪਾਲ ਤੇ ਆਪਣਾ ਜਲਵਾ ਦਿਖਾਏਗੀ 'ਕੈਰਮ ਬੋਰਡ' ਲਘੂ ਫ਼ਿਲਮ:- ਡਾਇਰੈਕਟਰ ਭਗਵੰਤ ਕੰਗ
   ਪੰਜਾਬੀ ਫਿਲਮ ਇੰਡਸਟ੍ਰੀਜ ਦੇ ਚਰਚਿਤ ਡਾਇਰੈਕਟਰ ਭਗਵੰਤ ਕੰਗ ਦੀ ਫਿਲਮ ਕਹਾਣੀ ਦੀ ਚੋਣ ਬਾਕਮਾਲ ਹੁੰਦੀ ਹੈ ਅਤੇ ਜਦੋ ਉਸਦਾ ਫਿਲਮਾਂਕਣ ਕੀਤਾ ਜਾਦਾਂ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
     ਪੰਜਾਬੀ ਮਾਂ ਬੋਲੀ ਦੇ ਲਾਡਲੇ ਪ੍ਰਸਿੱਧ ਕਹਾਣੀਕਾਰ 'ਦਰਸ਼ਨ ਜੋਗਾ' ਜੀ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ,ਓਨਾਂ ਦੁਆਰਾ ਰਚਿਤ ਕਹਾਣੀ "ਕੈਰਮ ਬੋਰਡ" ਜਿਸਨੂੰ 'ਕੰਗ ਸਾਹਿਬ' ਲਘੂ ਫ਼ਿਲਮ ਦੇ ਰੂਪ ਵਿਚ ਫਿਲਮਾਂਕਣ ਕਰ ਪੰਜਾਬੀ ਸਿਨੇਮਾ ਪ੍ਰੇਮੀਆਂ ਮੂਹਰੇ ਪਰੋਸਿਆ ਹੈ। ਮੈਨੂੰ ਆਸ ਹੈ ਜਿਸ ਤਰਾਂ ਸਿਨੇਮਾ ਨੇ ਪਹਿਲਾ ਆਈਆਂ ਫਿਲਮਾਂ ਨੂੰ ਬੇਹੱਦ ਪਿਆਰ ਸਨੇਹ ਬਖਸ਼ਿਆਂ ਓਨਾਂ ਤੋ ਵੀ ਵੱਧ ਦਰਸਕ ਪਿਆਰ ਦੇਣਗੇ।
    ਜੇਕਰ ਕਹਾਣੀ ਦੀ ਗੱਲ ਕਰੀਏ,ਇਸ ਵਿਚ ਮਾਂ ਵਿਹੂਣੇ ਬੱਚੇ ਦੀ ਦਾਸਤਾਨ ਪੇਸ਼ ਕੀਤੀ ਗਈ ਹੈ। ਜਿਸਨੂੰ ਘਰ ਵਿਚ ਸਹੀ ਸੇਧ ਨਹੀ ਮਿਲਦੀ ਤੇ ਓਹ ਜਿੰਦਗੀ ਦੀਆਂ ਰਾਹਾਂ ਤੇ ਕਿਵੇਂ ਭਟਕਦਾ ਹੈ ਅਤੇ ਰੁਕਾਵਟਾਂ ਦਾ ਸਾਹਮਣਾ ਕਰਦਾ ਹੈ।
   ਇਸ ਦੀ ਪੇਸ਼ਕਸ਼ 'ਜੇ.ਐੱਸ ਮੋਸ਼ਨ ਪਿਕਚਰਜ' ਦੁਆਰਾ ਅਤੇ 'ਫ਼ਿਲਮੀ ਅੱਡਾ' ਦੀ ਸਹਿਯੋਗ ਨਾਲ ਕੀਤੀ ਹੈ।
   ਇਸ ਫ਼ਿਲਮ ਦੇ ਨਿਰਮਾਤਾ ਜਸਬੀਰ ਰਿਸ਼ੀ ਤੇ ਸੱਤਿਆ ਸਿੰਘ ਹਨ ਅਤੇ ਲਾਈਨ ਪ੍ਰੋਡਿਊਸਰ ਪਰਮਜੀਤ ਨਾਗਰਾ, ਪ੍ਰੋਜੈਕਟ ਮਨੇਜਰ ਹਰਦੀਪ ਸਿੰਘ ਹਨ।
    ਇਸ ਫ਼ਿਲਮ ਵਿਚ ਲੀਡ ਭੂਮਿਕਾ ਵਿਚ  ਜਗਤਾਰ ਬੈਨੀਪਾਲ,ਪ੍ਰਭਜੋਤ ਰੰਧਾਵਾ,ਜਸਵੰਤਜੀਤ, ਦਰਸ਼ਨ ਘਾਰੂ, ਜੱਸ ਬੋਪਾਰਾਏ,ਜੈਸਮੀਨ ਬਰਨਾਲਾ ਤੋ ਇਲਾਵਾ ਅਦਾਕਾਰੀ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਬਾਲ ਅਦਾਕਾਰ 'ਸਾਹਿਲਵੀਰ', ਜੋ ਕਿ ਫ਼ਿਲਮ ਇੰਡਸਟ੍ਰੀਜ ਦੇ ਮੰਝੇ ਅਦਾਕਾਰ ਦਰਸ਼ਨ ਘਾਰੂ ਦੇ ਬੇਟੇ ਹਨ।
    ਸਿਨੇਮਾ ਪ੍ਰੇਮੀਆਂ ਦੀ ਉਡੀਕ ਖਤਮ ਕਰਦੀ 3 ਮਾਰਚ ਨੂੰ "ਚੌਪਾਲ ਐਪ" ਤੇ ਸਟਰੀਮ ਹੋ ਜਾ ਰਹੀ ਹੈ। ਮੁਬਾਰਕਬਾਦ ਸਮੁੱਚੀ ਟੀਮ ਨੂੰ। ਦੁਆਵਾਂ
    ਸ਼ਿਵਨਾਥ ਦਰਦੀ ਫ਼ਰੀਦਕੋਟ
      ਫ਼ਿਲਮ ਜਰਨਲਿਸਟ
  ਸੰਪਰਕ:- 9855155392