"  ਕਵਿਤਾ   "- ਰਣਜੀਤ ਕੌਰ ਗੁੱਡੀ ਤਰਨ ਤਾਰਨ

ਚਲ ਸਾਥੀ ਚਲ ਉਥੇ ਚਲੀਏ-
ਜਿਥੇ ਹੋਵਣ ਸੁਖਾਂ ਦੀਆਂ ਛਾਂਵਾਂ
ਚਿੜੀਆਂ ਚੀਂ ਚੀਂ ਕਰਦੀਆਂ ਹੋਵਣ
ਕਾਂ ਕਾਂ ਕਾਂ ਲਾਈ ਹੋਵੇ ਕਾਂਵਾਂ
ਤਿਤਲੀਆਂ ਟਹਿਕਦੀਆਂ ਮਹਿਕਦੀਆਂ ਹੋਵਣ
ਭੰਵਰੇ ਨਾਂ ਰੋਕਣ ਰਾਹਵਾਂ
ਇਕ ਮੁੱਠੀ ਅਸਮਾਨ ਮਿਲੇ
ਮਿਲਣ ਹਿੱਸੇ ਦੀਆਂ ਥਾਂਵਾਂ
ਹੱਥ ਵਿੱਚ ਹੋਵੇ ਭਾਈ ਦੇ ਹੱਥ
ਗਲ਼ ਵਿੱਚ ਹੋਵਣ ਬਾਹਵਾਂ
ਮੇਰਾ ਸਿਹਰਾ ਗਾਵੇਂ ਤੂੰ
ਮੈਂ ਤੇਰੇ ਸ਼ਗਨ ਮਨਾਵਾਂ
ਤੇਰੀ ਆਈ ਮੈਂ ਮਰ ਜਾਵਾਂ
ਸਾਹ ਵਿੱਚ ਹੋਵਣ ਸਾਹਵਾਂ
ਹਿੰਮਤ-ਏ ਮਰਦ,ਮਦਦ-ਏ ਖੁਦਾ ਹੋਵੇ
ਵੱਟੇ ਨਾ ਰੋਕਣ ਰਾਹਵਾਂ
ਚਲ ਸਾਥੀ ਚਲ ਉਥੇ ਚਲੀਏ
ਜਿਥੇ  ਹੋਵਣ ਸੁਖਾਂ ਦੀਆਂ ਛਾਂਵਾਂ
ਰਣਜੀਤ ਕੌਰ ਗੁੱਡੀ ਤਰਨ ਤਾਰਨ