ਸਮੇਂ ਦੀ ਖਪਤ - ਪਰਵਿੰਦਰ ਕੌਰ ਗਿੱਲ
ਤੇਰੇ ਅੰਦਰ ਜੋ ਤਾਕਤ ਹੈ, ਦੇ-ਦੇ ਆਪਣੀ ਰੀਝਾਂ ਨੂੰ ।
ਸਮਾਂ ਕੀਮਤੀ ਕਿਉਂ ਦਿੰਦਾ ਫਿਰਦਾ ? ਵਕਤ ਖਾਣੀਆਂ ਚੀਜ਼ਾਂ ਨੂੰ ।
ਆਪੇ ਪੂਰੀਆਂ ਕਰਦਾ ਫਿਰ ਮਾਲਕ, ਸੱਚੀਆਂ ਲਾਈਆਂ ਨੀਝਾਂ ਨੂੰ ।
ਹੰਕਾਰ ਕਰੇ ਤੂੰ ਰਾਵਣ ਜਿੰਨਾ, ਭੁੱਲਾ ਫਿਰੇ ਤਹਿਜੀਬਾਂ ਨੂੰ ।
ਪਤਾ ਨਹੀਂ ਕਦੋਂ ਮਾਰ ਸਮੇਂ ਦੀ, ਪੈ ਜਾਵੇ ਬਦਨਸੀਬਾਂ ਨੂੰ ।
ਜ਼ਿੰਦਗੀ ਵਿੱਚ ਸਫ਼ਲ ਜੇ ਹੋਣਾ, ਪਾਰ ਕਰ ਮੰਜ਼ਿਲ ਦੀਆਂ ਦਹਿਲੀਜਾਂ ਨੂੰ ।
ਅੰਤ ਸਭਨਾ ਮਿੱਟੀ ਦੀ ਢੇਰੀ, ਕਿਉਂ ਬਣਾਉਂਦਾ ਫਿਰੇ ਤਜ਼ਵੀਜਾਂ ਨੂੰ।
ਮਨ ਆਪਣਾ ਜੇ ਪਾਕ ਤੂੰ ਕਰਨਾ, ਛੱਡ ਧਾਗੇ ,ਝੂਠ, ਤਵੀਜਾਂ ਨੂੰ ।
ਯਾਦ ਰੱਖ ਗੁਰੂ ਦੀ ਸਿੱਖਿਆ,ਫ਼ਲ ਲੱਗਦੇ ਚੰਗਿਆਂ ਬੀਜਾਂ ਨੂੰ ।
ਦੁਨੀਆ ਉਸ ਦਾ ਹੀ ਆਦਰ ਕਰਦੀ, ਜੋ ਭੁੱਲਦਾ ਨਹੀਂ ਤਮੀਜਾਂ ਨੂੰ ।
ਐਵੇਂ ਕਾਹਨੂੰ ਰੋਜ਼ ਲਾਵੇ ਪਾਣੀ ਪਰਵਿੰਦਰ , ਵਕਤ ਖਾਣੀਆਂ ਚੀਜ਼ਾਂ ਨੂੰ।
ਤੇਰੇ ਅੰਦਰ ਜੋ ਤਾਕਤ ਹੈ, ਦੇ-ਦੇ ਆਪਣੀਆਂ ਰੀਝਾਂ ਨੂੰ ।
ਦੇ-ਦੇ ਆਪਣੀ ਰੀਝਾਂ ਨੂੰ ।
ਪਰਵਿੰਦਰ ਕੌਰ ਗਿੱਲ
ਸ.ਮ.ਸ.ਸ.ਸਕੂਲ ਸ਼ੇਰੋੰ (ਸੰਗਰੂਰ)
ਮੋ.ਨੰ:79863-57337