ਤੇਰੀ ਮੌਜੂਦਗੀ  - ਗੁਰਬਾਜ ਸਿੰਘ

ਚਰਨ...

ਤੇਰੀ ਮੌਜੂਦਗੀ ਮੈਨੂੰ ਹਰ ਪਾਸੇ ਲੱਗਦੀ ਏ,

ਤੂੰ ਸ਼ੀਤਲ ਵਗਦੇ ਪਾਣੀਆਂ ਵਿਚਲੀ ਠੰਢਕਜਿਹੀ ਏ,

ਤੂੰ ਅਸਮਾਨੀ ਖਿੱਲਰੀ ਕੋਈ ਰੰਗਤ ਜਿਹੀ ਏਂ,

ਤੂੰ ਪੌਣਾਂ ਵਿਚਲੀ ਕੋਈ ਮਹਿਕ ਜਿਹੀ ਏ,

ਤੂੰ ਪਾਕ ਪਵਿੱਤਰ ਕੋਈ ਰਹਿਤ ਜਿਹੀ ਏਂ,

ਤੂੰ ਗਲ਼ਵੱਕੜੀ ਵਿਚਲੇ ਕੋਈ ਨਿੱਘ ਜਿਹੀ ਏ,

ਤੂੰ ਰੂਹਾਂ ਵਿਚਲੀ ਇੱਕ ਪਾਕੀਜਗੀ ਜਿਹੀ ਏ,

ਤੂੰ ਮਿੱਠੜੇ ਬੋਲਾਂ ਵਿਚਲੀ ਇੱਕ ਸਾਦਗੀ ਜਿਹੀਏ,

ਤੂੰ ਬਾਲਾਂ ਦੇ ਬੁੱਲਾਂ ਦੀ ਮੁਸਕਾਨ ਜਿਹੀ ਏ,

ਤੂੰ ਕੁਦਰਤ ਦੇ ਕਿਸੇ ਅਹਿਸਾਨ ਜਿਹੀ ਏ,

ਤੂੰ ਫੁੱਲਾਂ ਚ ਸਮਾਏ ਗੂੜੇ ਰੰਗਾਂ ਜਿਹੀ ਏ,

ਤੂੰ ਕਿਸੇ ਅੱਲੜ ਮੁਟਿਆਰ ਦੀਆਂ ਸੰਗਾਂ ਜਿਹੀਏ,

ਤੂੰ ਰੂਹੀ ਰਚੀ ਕੋਈ ਗ਼ਜ਼ਲ ਜਿਹੀ ਏ,

ਤੂੰ ਖੁਦਾ ਦੇ ਹੋਏ ਕਿਸੇ ਫ਼ਜ਼ਲ ਜਿਹੀ ਏ,

ਤੂੰ ਜ਼ਾਹਰੇ ਪੀਰ ਦੀ ਕੋਈ ਦੁਆ ਜਿਹੀ ਏ,

ਤੂੰ ਮਸੀਤ ਨੂੰ ਜਾਂਦੇ ਕੋਈ ਰਾਹ ਜਿਹੀ ਏ,

ਤੂੰ ਕਿਸੇ ਭਗਤ ਦੀ ਗੂੜ੍ਹੀ ਕੋਈ ਬੰਦਗੀ ਜਿਹੀਏ,

ਤੂੰ ਬਿਰਖਾਂ ਵਿੱਚ ਧੜਕਦੀ ਕੋਈ ਜ਼ਿੰਦਗੀ ਜਿਹੀਏ,

ਤੂੰ ਹਾਸਿਆਂ ਵਿੱਚ ਲੁਕੇ ਕੋਈ ਸੰਗੀਤ ਜਿਹੀ ਏਂ,

ਤੂੰ ਜਨਮਾਂ ਤੋਂ ਮਿਲੇ ਕੋਈ ਮੀਤ ਜਿਹੀ ਏਂ,

ਤੂੰ ਬਹਾਰਾਂ ਵਿੱਚ ਘੁੰਮਦੀ ਕੋਈ ਹਵਾ ਸ਼ੀਤਜਿਹੀ ਏ,

ਤੂੰ ਭਾਗਾਂ ਨਾਲ ਮੱਥੇ ਉੱਕਰੀ ਕੋਈ ਲੀਕ ਜਿਹੀਏ,

ਤੂੰ ਪਾਕ ਰੂਹਾਂ ਦੀ ਕੋਈ ਅਦੁੱਤੀ ਪ੍ਰੀਤ ਜਿਹੀ ਏ,

ਤੂੰ ਗੁਰਬਾਜ ਦੇ ਹੀ ਲਿਖੇ ਕੋਈ ਗੀਤ ਜਿਹੀ ਏ,

ਹੁਣ ਤਾਂ ਤੂੰ ਵੀ ਜਾਣ ਗਈ ਹੋਵੇਂਗੀ,

ਕਿ ਇਸ ਵਿੱਚ ਜਰਾ ਵੀ ਝੂਠ ਨਹੀਂ ਏ।

ਜ਼ਰਾ ਵੀ,,।



-ਗੁਰਬਾਜ ਸਿੰਘ
8837644027