"ਤਾਰੋ ਪਾਰ" ਮੂਵੀ 31 ਮਾਰਚ ਨੂੰ ਸਿਨੇਮਾਘਰ 'ਚ ਚੜ੍ਹਦੇ ਲਹਿੰਦੇ ਪੰਜਾਬ ਦੀ ਇਕ ਪ੍ਰੇਮ ਗਾਥਾ ਪੇਸ਼ ਕਰੇਗੀ:- ਅਦਾਕਾਰ "ਕੁਲਬੀਰ ਮੁਸ਼ਕਾਬਾਦ" - ਸ਼ਿਵਨਾਥ ਦਰਦੀ
ਪੰਜਾਬ ਪੰਜਾਬੀਅਤ ਨੂੰ ਜਿੰਦਾਦਿਲ ਲੋਕਾਂ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆਂ ਜਾਂਦਾ ਹੈ। ਕੁਝ ਲੋਕ ਪੰਜਾਬੀ ਮਾਂ ਬੋਲੀ ਦੇ ਰਸੂਲ ਬਣ , ਉਸ ਨੂੰ ਦੂਰ ਦੁਰਾਡੇ ਦਿਨ ਰਾਤ ਇਕ ਕਰ ਲੋਕਾਂ ਤੱਕ ਪਹੁੰਚਾਉਣ ਵਿੱਚ ਤਤਪਰ ਰਹਿੰਦੇ ਹਨ।
ਮੈ ਅਜਿਹੀ ਹੀ ਉਸ ਅਜ਼ੀਮ ਸਖਸ਼ੀਅਤ ਦੀ ਗੱਲ ਕਰ ਰਿਹਾ ਹਾਂ, ਜਿੰਨਾ ਸਕੂਲੀ ਨਾਟਕਾਂ ਤੋ ਫੀਚਰ ਫਿਲਮਾਂ ਤਕ ਦੇ ਲੰਮੇ ਪੈਡੇੰ ਦਾ ਸੰਘਰਸ਼ਮਈ ਸਫ਼ਰ ਬੜਾ ਹੀ ਰੋਚਕ ਹੈ। ਓਨਾਂ 200 ਦੇ ਕਰੀਬ ਤਕਰੀਬਨ ਲਘੂ ਫ਼ਿਲਮਜ ਨੂੰ ਫਿਲਮਾਂਕਣ ਕਰ ਅੰਜ਼ਾਮ ਦੇਣ ਲਈ ਮਜਬੂਤ ਜਜ਼ਬੇ ਅਨੋਖੀ ਮਿਸਾਲ ਹੈ। ਏਥੇ ਹੀ ਬਸ ਨਹੀ 250 ਦੇ ਕਰੀਬ ਪੰਜਾਬੀ ਲੋਕ ਗੀਤਾਂ 'ਚ ਅਦਾਕਾਰ ਵਜੋ ਕੰਮ ਕੀਤਾ।
ਓਨਾਂ ਦੀ ਮਿਹਨਤ ਉਸ ਸਮੇ ਰੰਗ ਲਿਆਈ , ਜਦੋ ਸੰਨ 2018 ਵਿੱਚ ਨਿਰਦੇਸ਼ਕ "ਹੈਰੀ ਭੱਟੀ" ਦੀ ਫੀਚਰ ਫ਼ਿਲਮ "ਦੋ ਦੂਨੀ ਪੰਜ" ਪ੍ਰਸਿੱਧ ਲੋਕ ਗਾਇਕ ਅੰਮ੍ਰਿਤ ਮਾਨ ਨਾਲ ਅਦਾਕਾਰੀ ਕਰ ਦਰਸ਼ਕਾਂ ਦੇ ਦਿਲ ਤੇ ਵਿਲੱਖਣ ਛਾਪ ਛੱਡੀ ਤੇ ਪੰਜਾਬੀ ਫ਼ਿਲਮ ਇੰਡਸਟ੍ਰੀਜ਼ ਵਿਚ ਝੰਡੇ ਗੱਡੇ । ਉਸ ਤੋ ਬਾਅਦ ਪੜਾਅ ਦਰ ਪੜਾਅ 30 ਤੋ 35 ਫੀਚਰ ਫਿਲਮਜ਼ ਵਿੱਚ ਬੇਮਿਸਾਲ ਅਦਾਕਾਰੀ ਨਾਲ ਸੁਮਾਰ ਕਰਵਾਇਆ।
ਸਾਇਦ ਤੁਸੀ ਸਮਝ ਗਏ ਹੋਵੋਗੇ ਮੈਂ ਗੱਲ ਕਰ ਰਿਹਾ ਹਾਂ ਉਸ ਮਾਣਮੱਤੇ ਸੂਖਮ ਸੋਚ ਰੱਖਣ ਵਾਲੇ ਅਦਾਕਾਰ "ਕੁਲਬੀਰ ਮੁਸ਼ਕਾਬਾਦ ਜੀ" ਦੀ ਜਿੰਨਾ ਨੇ ਕਿਸਾਨੀ ਸੰਘਰਸ਼ ਦੌਰਾਨ ਬਾਲੀਵੁੱਡ ਦੇ ਦਿਗਜ ਅਦਾਕਾਰਾਂ ਦੀਆਂ ਰਿਹਾਇਸ਼ਾਂ ਸਾਹਮਣੇ ਧਰਨਾ ਪ੍ਰਦਰਸ਼ਨ ਕਰ ਕਿਸਾਨੀ ਸੰਘਰਸ਼ ਲਈ ਪ੍ਰੇਰਿਤ ਕੀਤਾ।ਏਥੋ ਤੱਕ ਕਿ ਸਾਊਥ ਮੂਵੀਜ਼ ਦੇ ਮਹਾਂਨਾਇਕ "ਨਾਗਾਅਰਜੁਨ" ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਓਹ ਕਿਸਾਨੀ ਨੂੰ ਸਮਰਪਿਤ ਹਨ।
ਚਰਚਿਤ ਅਦਾਕਾਰ "ਕੁਲਬੀਰ ਮੁਸ਼ਕਾਬਾਦ ਜੀ" ਨੇ ਗੱਲਬਾਤ ਦੌਰਾਨ ਦੱਸਿਆਂ ਸਾਲ 2025 ਵਿਚ ਓਨਾਂ ਦੀਆਂ ਬੇਹਤਰੀਣ ਫੀਚਰ ਫ਼ਿਲਮ ਤੇ ਵੈੱਬਸੀਰੀਜ਼ ਸੀਰੀਜ਼ ਰੀਲੀਜ਼ ਹੋਣ ਜਾ ਰਹੀਆਂ ਹਨ। ਏਸੇ ਮਹੀਨੇ 31 ਮਾਰਚ ਨੂੰ ਪ੍ਰਸਿੱਧ ਲੇਖਕ "ਸੁੱਖੀ ਢਿੱਲੋ" ਜੀ ਦੀ ਕਹਾਣੀ ਤੇ ਅਧਾਰਿਤ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਇਕ ਪ੍ਰੇਮ ਗਾਥਾ ਨੂੰ "ਕੌਰ ਬੁੱਟਰਸ" ਦੇ ਬੈਨਰ ਹੇਠ ਅਤੇ ਨਾਮਵਰ ਨਿਰਦੇਸ਼ਕ "ਐਮ ਹੁੰਦਲ" ਵੱਲੋ ਤਿਆਰ ਪਾਲੀਵੁੱਡ ਦੀ ਬੇਹਤਰੀਨ ਮੂਵੀ "ਤਾਰੋ ਪਾਰ" ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਸਿਨੇਮਾ ਪ੍ਰੇਮੀਆਂ ਤੇ ਆਪਣੀ ਨਿਵੇਕਲੀ ਛਾਪ ਛੱਡਣ ਜਾ ਰਹੀ।
ਇਹ ਜਾਣਕਾਰੀ ਅਦਾਕਾਰ "ਕੁਲਬੀਰ ਮੁਸ਼ਕਾਬਾਦ ਜੀ" ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਪਾਲੀਵੁੱਡ ਫੀਚਰ ਫ਼ਿਲਮ ਵਿਚ ਲੀਡਿੰਗ ਰੋਲ ਵਿਚ ਸੋਨਪ੍ਰੀਤ ਜਵੰਦਾ ਤੇ ਅਦਾਕਾਰਾ ਹਿਨਾ ਭਾਟੀਆਂ ਤੋ ਇਲਾਵਾ ਹਰਮੇਸ਼ ਗੁਰੂ , ਬਲਵਿੰਦਰ ਧਾਲੀਵਾਲ,ਸਹਿਜ ਕੌਰ, ਦਿਲਾਵਰ ਸਿੱਧੂ, ਨਿਸੂ,ਜੱਸ ਢਿੱਲੋ, ਰਿੰਪਲ ਢੀਂਡਸਾ,ਜੀਤੂ ਸਰਾਂ, ਮੀਨੂੰ ਸ਼ਰਮਾਂ ਅਤੇ ਆਪਣੀ ਵਿਲੱਖਣ ਅੰਦਾਜ ਦੀ ਅਦਾਕਾਰੀ ਦਾ ਪ੍ਰਦਰਸ਼ਨ ਕਰਨਗੇ ਚਰਚਿਤ ਅਦਾਕਾਰ "ਕੁਲਬੀਰ ਮੁਸ਼ਕਾਬਾਦ ਜੀ"।
ਇਸ ਬੇਹਤਰੀਨ ਮੂਵੀ ਦੇ ਪ੍ਰਦਰਸ਼ਨ ਲਈ ਸੰਬੰਧਤ ਸਮੂਹ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਅਤੇ "ਕੁਲਬੀਰ ਮੁਸ਼ਕਾਬਾਦ ਜੀ" ਨੂੰ ਸੁੱਭਕਾਮਨਾਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫ਼ਿਲਮ ਜਰਨਲਿਸਟ
ਸੰਪਰਕ:- 9855155392