ਤੇਰਾ ਪਰਤਣਾ  - ਗੁਰਬਾਜ ਸਿੰਘ

ਦਿਲ ਕਹਿੰਦਾ ਹੈ ਮੁਸ਼ਕਲ ਵਾ ਪਰਤਣਾ ਤੇਰਾ,

ਅੱਖਾਂ ਉਡੀਕ ਤੇਰੀ ਰਾਹ ਤੇ ਟਿਕਾਈ ਰੱਖਦੀਆਂਨੇ।

ਰੱਬ ਤੋਂ ਵੀ ਵੱਧ ਹੈ ਯਕੀਨ ਤੇਰੇ ਪਿਆਰ ਤੇ,

ਤਾਂ ਹੀ ਆਸ ਕੋਈ ਸਦੀਵੀ ਜਹੀ ਮਘਾਈਰੱਖਦੀਆਂ ਨੇ।

ਨਹੀਂ ਵੇਖਣਾ ਕਿਸੇ ਹੋਰ ਤਾਈਂ ਗਵਾਰਾ ਏਨਾਨੂੰ,

ਨਕਸ਼ ਤੇਰੇ ਹੀ ਖੁਦ ਚ ਸਮਾਈ ਰੱਖਦੀਆਂ ਨੇ।

ਲੱਗੇ ਨਜ਼ਰ ਵੀ ਨਾ ਤੇਰੇ ਵਜੂਦ ਨੂੰ ਕਿਤੇ,

ਤੇਰਾ ਰੂਪ ਹੇਠ ਪਲਕਾਂ ਛੁਪਾਈ ਰੱਖਦੀਆਂ ਨੇ।

ਇਕ ਵਾਰ ਤੂੰ ਆਗੋਸ਼ ਵਿੱਚ ਵੇਖੀ ਬੈਠ ਕੇ,

ਕਲਾਵੇ ਵਿੱਚ ਏ ਅੰਤਾਂ ਦੀ ਖ਼ੁਦਾਈ ਰੱਖਦੀਆਂਨੇ।

ਤੇਰੇ ਵਸਲ ਵਾਲੀ ਭੀਖ ਕਦ ਮਿਲੂ ਏਨਾਂ ਨੂੰ,

ਕਾਸੇ ਹੰਝੂਆਂ ਦੇ ਹੱਥਾਂ ਤੇ ਟਿਕਾਈ ਰੱਖਦੀਆਂਨੇ।

ਕਾਸੇ ਹੰਝੂਆਂ ਦੇ ਹੱਥਾਂ ਤੇ ਟਿਕਾਈ ਰੱਖਦੀਆਂਨੇ।

-ਗੁਰਬਾਜ ਸਿੰਘ
8837644027