ਪੰਜਾਬੀ ਲੋਕ ਗਾਇਕਾ "ਕਮਲਪ੍ਰੀਤ ਮੱਟੂ" ਸਿੰਗਲ ਟਰੈਕ "ਥਾਣੇਦਾਰੀ" ਲੈ ਹਾਜ਼ਰ ਹੋ ਰਹੀ :- ਅਦਾਕਾਰ ਕੁਲਦੀਪ ਨਿਆਮੀ - ਸ਼ਿਵਨਾਥ ਦਰਦੀ
ਸੰਗੀਤਕ ਖੇਤਰ ਵਿਚ ਡਿਊਟ ਤੇ ਸਿੰਗਲ ਟਰੈਕ ਦੁਆਰਾ ਆਪਣੀ ਵਿਲੱਖਣ ਭੱਲ ਸਥਾਪਿਤ ਕਰ ਚੁੱਕੀ , ਪੰਜਾਬੀ ਲੋਕ ਗਾਇਕੀ ਦਾ ਮਾਣ ਤੇ ਸੁਰੀਲੀ ਆਵਾਜ ਦੀ ਮਲਿਕਾ "ਕਮਲਪ੍ਰੀਤ ਮੱਟੂ ਜੀ" ਜਿੰਨਾਂ ਨੇ ਸੰਗੀਤ ਜਗਤ ਨੂੰ ਖੂਬਸੂਰਤ ਪੰਜਾਬੀ ਡਿਊਟ ਤੇ ਸਿੰਗਲ ਟਰੈਕ ਦੇ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਅਤੇ ਇਹ ਸਿਲਸਿਲੇਵਾਰ ਜਾਰੀ ਹੈ। ਓਨਾਂ ਬਹੁਤ ਸਾਰੀਆਂ ਸਟੇਜਾਂ ਤੇ ਲਾਈਵ ਗਾ ਸਰੋਤਿਆਂ ਨੂੰ ਆਪਣੀ ਖ਼ੂਬਸੂਰਤ ਗਾਇਕੀ ਦੇ ਕਲਾਵੇ ਵਿਚ ਲਿਆਂ। ਓਨਾਂ ਬਾਕਮਾਲ ਸਿੰਗਲ ਟਰੈਕ ਯਾਰ ਤੇ "ਆਹੀ ਗੱਲਾਂ" ਲੋਕ ਤੱਥ ਤੇ ਪੰਜਾਬੀ ਗਾਇਕੀ ਦੇ ਜਾਣੇ ਪਹਿਚਾਣੇ ਲੋਕ ਗਾਇਕ ਜੋ ਸੰਗੀਤ ਜਗਤ ਵਿਚ ਅਹਿਮ ਸਥਾਨ ਰੱਖਦੇ ਹਨ "ਮਨਿੰਦਰ ਸੰਧੂ" ਨਾਲ ਡਿਊਟ ਗੀਤ ਛੱਤਰੀ, ਜਾਨ ਲੇਵਾ ਬੰਦੇ ਤੇ ਜੁਗਾੜੀ ਜੱਟ ਅਤੇ ਸੁਰੀਲੇ ਫ਼ਨਕਾਰ ਮਹਰੂਮ "ਮੇਜਰ ਮਹਿਰਮ ਜੀ" ਨਾਲ "ਯਾਰੀ" ਗਾ ਆਪਣਾ ਵੱਖਰਾ ਮੁਕਾਮ ਬਣਾਇਆ।
ਪ੍ਰਸਿੱਧ ਲੋਕ ਗਾਇਕਾ "ਕਮਲਪ੍ਰੀਤ ਮੱਟੂ ਜੀ" ਦਾ ਨਵਾਂ ਸਿੰਗਲ ਟਰੈਕ "ਥਾਣੇਦਾਰੀ" ਲੈ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਹੀ। ਇਹ ਜਾਣਕਾਰੀ ਚਰਚਿਤ ਅਦਾਕਾਰ "ਕੁਲਦੀਪ ਨਿਆਮੀ ਵਾਲਾ ਜੀ" ਨੇ ਸਾਂਝੀ ਕਰਦਿਆਂ ਦੱਸਿਆਂ ਕਿ ਗੀਤ ਦੀ ਸੂਟਿੰਗ "ਪਿੰਡ ਪੰਜਗਰਾਈ" ਦੀਆਂ ਮਨਮੋਹਕ ਲੋਕੇਸ਼ਨ ਤੇ ਚੱਲ ਰਹੀ ਹੈ। ਇਸ ਵਿਚ ਚਰਚਿਤ ਅਦਾਕਾਰ "ਕੁਲਦੀਪ ਨਿਆਮੀ ਵਾਲਾ" ਤੇ ਲੋਕ ਗਾਇਕਾ ਕਮਲਪ੍ਰੀਤ ਮੱਟੂ ਖੁਦ ਬੱਬੀ ਸਿੱਧੂ ਪੰਜਗਰਾਈਂ, ਦਿਲਜੀਤ ਪੱਖੀ,ਜਸ਼ਨ ਖੋਖਰ, ਜੀਤ ਬਠਿੰਡਾ ਆਦਿ ਨੇ ਬੇਹਤਰੀਣ ਅਦਾਕਾਰੀ ਕਰ ਗੀਤ ਨੂੰ ਖੂਬਸੂਰਤੀ ਨੂੰ ਚਾਰ ਚੰਨ ਲਗਾਏ ਹਨ। ਇਹ ਗੀਤ ਦੇ ਬੋਲ "ਪਿੰਦਰ ਪਿੰਡੀ ਵਾਲੇ" ਕਲਮ ਦੀ ਦਾਤ ਹਨ। ਇਸ ਗੀਤ ਨੂੰ ਸੰਗੀਤਕ ਛੋਹਾਂ ਦਿੱਤੀਆਂ ਨਾਮਵਰ ਸੰਗੀਤਕਾਰ ਬੀ.ਐੱਸ ਬਰਾੜ ਜੀ ਇਸ ਗੀਤ ਨੂੰ ਡਾਇਰੈਕਟਰ ਗੁਰਪਿਆਰ ਢਿੱਲਵਾਂ ਵਾਲਾ ਜੀ ਨੇ। ਇਸ ਗੀਤ ਨੂੰ ਪ੍ਰਸਿੱਧ ਡਾਇਰੈਕਟਰ "ਗੁਰਪਿਆਰ ਢਿੱਲਵਾਂ ਜੀ" ਵੱਲੋੰ ਡਾਇਰੈਕਟ ਕੀਤਾ ਜਾ ਰਿਹਾ।ਇਸ ਗੀਤ ਦੇ ਸੁੰਦਰ ਪਲਾਂ ਨੂੰ ਕੈਮਰੇ ਵਿਚ ਬੰਦ ਕੀਤਾ ਹੈ, ਪ੍ਰਸਿੱਧ ਕੈਮਰਾਮੈਨ "ਮਨੀ ਨਿਆਮੀ" ਨੇ।
ਇਸ ਗੀਤ ਲਈ ਵਿਸੇਸ਼ ਧੰਨਵਾਦ ਕੀਤਾ ਚਰਚਿਤ ਅਦਾਕਾਰ ਕੁਲਦੀਪ ਨਿਆਮੀ ਤੇ ਬੱਬੀ ਸਿੱਧੂ ਪੰਜਗਰਾਈਂ ਜੀ ਨੇ ਸੁੱਭਕਾਮਨਾਵਾਂ ਦਿੱਤੀਆਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392