ਤੇਰੇ ਜਾਣ ਪਿੱਛੋਂ,, - ਗੁਰਬਾਜ ਸਿੰਘ
ਤੇਰੇ ਜਾਣ ਪਿੱਛੋਂ ਵੇਖ ਕਿੰਨੀ ਰੌਣਕ ਲੱਗੀ ਏ,
ਕਿੰਨੇ ਹੀ ਦੁੱਖ, ਪੀੜਾਂ ਤੇ ਦਰਦ,
ਰੋਜ਼ ਆਣ ਮੇਰਾ ਬੂਹਾ ਮੱਲਦੇ ਨੇ।
ਗੀਤ ਲਿਖਾਂ ਕੋਈ ਤੇਰੇ ਵਿਛੋੜੇ ਦਾ,
ਬੱਸ ਇਹੋ ਸੁਨੇਹਾ ਮੁੜ-ਮੁੜ ਘੱਲਦੇ ਨੇ।
ਆਪ ਮੁਹਾਰੇ ਹੀ ਤੁਰ ਪਏ ਕਲਮ ਮੇਰੀ,
ਤੇਰੇ ਖਿਆਲ ਜਦ ਗ਼ਮਾਂ ਦੇ ਸਫ਼ੇ ਥੱਲਦੇ ਨੇ।
ਤੂੰ ਚੰਨ ਬਣ ਨਾ ਚੜ ਜਾਵੇ ਕਿਸੇ ਹੋਰ ਦੇਵੇਹੜੇ,
ਇਹੋ ਡਰ ਮੇਰੇ ਦਿਲ ਨੂੰ ਰਹਿਣ ਸੱਲਦੇ ਨੇ।
ਮੁੱਦਤਾਂ ਹੋਈਆਂ ਨਾ ਦੇਖਿਆ ਚੇਹਰਾ ਤੇਰਾ,
ਇੰਜ ਲੱਗੇ ਜਿਵੇਂ ਵਿਛੋੜੇ ਪਏ ਅਜੇ ਕੱਲ ਦੇ ਨੇ।
ਤੇਰੇ ਜਾਣ ਪਿੱਛੋਂ ਵੇਖ ਕਿੰਨੀ ਰੌਣਕ ਲੱਗੀ ਏ ।
ਤੇਰੇ ਜਾਣ ਪਿੱਛੋਂ ,,।
ਤੇਰੇ ਜਾਣ ਪਿੱਛੋਂ ,,।