ਚਰਚਿਤ ਅਦਾਕਾਰ ਦਰਸ਼ਨ ਘਾਰੂ ਜੀ ਦੀ ਵਿਲੱਖਣ ਖੂਬਸੂਰਤ ਅਦਾਕਾਰੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਦੀ । - ਸ਼ਿਵਨਾਥ ਦਰਦੀ

ਪੰਜਾਬੀ ਫਿਲਮ ਇੰਡਸਟ੍ਰੀਜ ਵਿਚ ਬਹੁਤ ਸਾਰੀਆ ਅਜਿਹੀਆਂ ਮਾਣਮੱਤੀਆਂ ਸਖਸ਼ੀਅਤਾਂ ਅਜਿਹੀਆਂ ਹਨ, ਜਿੰਨਾ ਦੀ ਦਿਨ ਰਾਤ ਦੀ ਮਿਹਨਤ ਤੇ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦੀ ਹੈ। ਮੈ ਅਜਿਹੀ ਹੀ ਇਕ ਸਖਸ਼ੀਅਤ ਨੂੰ ਤੁਹਾਡੇ ਸਨਮੁੱਖ ਕਰਨ ਜਾ ਰਿਹਾ ਹਾਂ , ਜਿਨਾਂ ਦੀ ਬੇਮਿਸਾਲ ਅਦਾਕਾਰੀ ਬਾਲੀਵੁੱਡ, ਪਾਲੀਵੁੱਡ ਤੇ ਟਾਲੀਵੁੱਡ ਵਿਚ ਆਪਣਾ ਵੱਖਰਾ ਅਧਾਰ ਪੇਸ਼ ਕਰਦੀ ਹੈ।
   ਉਸ ਚਰਚਿਤ ਸਖਸ਼ੀਅਤ ਦਾ ਨਾਮ ਹੈ "ਦਰਸ਼ਨ ਘਾਰੂ, ਓਨਾਂ ਦਾ ਜਨਮ ਸਰਦਾਰ ਗੁਰਨਾਮ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੇ ਕੁੱਖੋ ਪਿੰਡ ਬੋਹਾ ਜ਼ਿਲਾ ਮਾਨਸਾ ਵਿਚ ਹੋਇਆਂ। ਪਰ ਅੱਜ ਕੱਲ੍ਹ ਓਨਾਂ ਦਾ ਆਸ਼ੀਆਨਾ ਮੋਹਾਲੀ ਸੰਨੀ ਇਨਕਲੇਵ ਵਿੱਚ ਹੈ।
   ਜੇਕਰ ਓਨਾਂ ਦੇ ਪੰਜਾਬੀ ਟੀ.ਵੀ ਸੀਰੀਅਲ ਦੀ ਗੱਲ ਕਰੀਏ ਤਾਂ ਓਨਾਂ ਦੇ 'ਐਮ.ਐਚ.ਵਨ' , ਜਲੰਧਰ ਦੂਰਦਰਸ਼ਨ, ਪੰਜਾਬ ਚੈਨਲ ਤੇ ਲਿਸ਼ਕਾਰਾ ਚੈਨਲ ਆਦਿ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ। ਓਨਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਾਲ "ਜੁਗਨੂੰ ਹਾਜਿਰ ਹੈ", ਕਾਟੋ ਫੁੱਲਾਂ ਤੇ , ਦਾ ਗ੍ਰੇਟ ਕਮੇਡੀ ਸੋਅ, ਕੇਹਰ ਸਿੰਘ ਦੀ ਮੌਤ, ਕਰੇਜੀ ਥਾਣਾਂ, ਸਿਰਨਾਵਾਂ ਤੇ ਸੰਦਲੀ ਪੈੜਾਂ ਆਦਿ ਹਨ।
    ਓਨਾਂ ਦੀਆਂ ਵੈੱਬਸੀਰੀਜ਼ ਟੂੰਮਾਂ, ਤੇਜਾ ਨਗੋਰੀ, ਪਰਛਾਵੇ ਤੇ ਅਣਖ ਚੈਨਲਾਂ ਦੀ ਸਾਨ ਬਣੇ।
  ਇਸ ਤੋ ਇਲਾਵਾ ਲਘੂ ਫਿਲਮ 'ਝਨਾਅ ਦਾ ਪਾਣੀ' , ਮਾਮੇ ਹੀਰ ਦੇ 2" ਓਨਾਂ ਦੀ ਆਪਣੀ ਹੱਥ ਲਿਖਤ ਹੈ , ਹਮਰੇ ਸਰਦਾਰ ਜੀ, ਕੈਰਮ ਬੋਰਡ, ਟੇਪ ਰਿਕਾਰਡਰ, ਵੈੱਬਸੀਰੀਜ਼ ਦੀਵੇ ਵਾਂਗ ਬਲਦੀ ਅੱਖ, ਤੀਵੀਆਂ,ਸੱਕ ਤੇ ਸੂਈ, ਬੰਤਾਂ ਵੈਲੀ ਤੇ ਕੋਹਲੀ ਤੇ ਕਿਰਾਏਦਾਰ ਵੈੱਬਸੀਰੀਜ਼ ਦੇ 10 ਕਿਸ਼ਤਾਂ 'ਦਰਸ਼ਨ ਘਾਰੂ ਜੀ' ਖੁਦ ਲਿਖੀਆਂ ਸਨ ਅਤੇ ਵੈੱਬਸੀਰੀਜ਼ 'ਇਕ ਰਮਾਇਣ ਹੋਰ', ਰੂਮ ਨੰਬਰ 302, 'ਉਜੜੇ ਖੂਹਾਂ ਦਾ ਪਾਣੀ' ਆਦਿ ਬਾਕਮਾਲ ਦੀ ਅਦਾਕਾਰੀ ਕਰ ਵਾਹ ਵਾਹ ਖੱਟੀ।
   ਏਸੇ ਤਰਾਂ ਹੀ ਪੜਾਅ ਦਰ ਪੜਾਅ ਓਹ ਪੰਜਾਬੀ ਫੀਚਰ ਫ਼ਿਲਮਾਂ ਵੱਲ ਵਧੇ ਅਤੇ ਕਈ ਦਿਗਜ ਅਦਾਕਾਰ ਨਾਲ ਕੰਮ ਕੀਤਾ। ਪੰਜਾਬੀ ਫੀਚਰ ਫ਼ਿਲਮ "ਮਿੰਦੋ ਤਹਿਸੀਲਦਾਰਨੀ,ਟੈਲੀਵਿਜ਼ਨ, ਸਾਊ ਮੁੰਡੇ, ਯੋਧਾ, ਡਾਕੂਆਂ ਦਾ ਮੁੰਡਾ 2, ਬਸੰਤ ਕੌਰ, ਗੋਲਗੱਪੇ, ਉੱਲੂ ਦੇ ਪੱਠੇ, ਤੇ ਟੇਪ ਰਿਕਾਰਡਰ ਤੋ ਇਲਾਵਾ ਹਿੰਦੀ ਸੀਰੀਅਲ 'ਕਰਾਇਮ ਪੈਟਰੋਲ', ਸਾਵਧਾਨ ਇੰਡੀਆ ਤੇ ਉਮੀਓ ਕਾ ਡੇਰਾ' ਰਾਹੀ ਦਰਸ਼ਕਾਂ ਤੇ ਚੰਗੇ ਅਦਾਕਾਰ ਵਜੋ ਅਮਿੱਟ ਛਾਪ ਛੱਡੀ।
  ਓਨਾਂ ਨੇ ਗੱਲਬਾਤ ਦੌਰਾਨ ਦੱਸਿਆਂ ਕਿ ਓਹ ਚਾਇਨਾ ਵਿਚ ਵੀ ਚਾਰ ਫਿਲਮਾਂ ਕੀਤੀਆਂ ਤੇ ਬਹੁਤ ਜਲਦ ਓਨਾਂ ਦੀਆਂ ਦੋ ਫੀਚਰ ਫ਼ਿਲਮਾਂ ਅਤੇ ਇਕ ਕਰਾਇਮ ਵੈੱਬਸੀਰੀਜ਼ ਬਣਨ ਜਾ ਰਹੀ ਹੈ।
   ਚਰਚਿਤ ਅਦਾਕਾਰ ਦਰਸ਼ਨ ਘਾਰੂ ਜੀ ਦਾ ਬੇਟਾ "ਸਾਹਿਲਵੀਰ " ਕੈਰਮ ਬੋਰਡ ਲਘੂ ਫ਼ਿਲਮ ਵਿਚ ਬਾਲ ਅਦਾਕਾਰ ਵਜੋ ਪਾਲੀਵੁੱਡ ਵਿੱਚ ਇੰਟਰੀ ਕਰ ਚੁੱਕੇ ਹਨ। ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ, 'ਅਦਾਕਾਰ ਦਰਸ਼ਨ ਘਾਰੂ ਜੀ' ਦਾ ਫ਼ਿਲਮੀ ਸਫ਼ਰ ਬੁਲੰਦੀਆਂ ਛੂਹੇ । ਆਮੀਨ
     ਸ਼ਿਵਨਾਥ ਦਰਦੀ ਫ਼ਰੀਦਕੋਟ
      ਫ਼ਿਲਮ ਜਰਨਲਿਸਟ