ਉਡੀਕ  - ਗੁਰਬਾਜ ਸਿੰਘ

ਚਰਨ,,,

ਮੈਂ ਉਸ ਦਿਨ ਨੂੰ ਉਡੀਕਦਾ ਹਾਂ,

ਅਮੁੱਕ ਮੁਹੱਬਤ ਤੇਰੇ ਗੀਤਾਂ ਵਿੱਚ ਵੇਖਦਾ ਹਾਂ ।

ਮੈ ਉਸ ਦਿਨ ਨੂੰ ਉਡੀਕਦਾ ਹਾਂ ।




ਤੂੰ ਯਾਦ ਆਵੇਂ ਹਰ ਸਾਹ ਠੰਡੜੇ ਨਾਲ,

ਔਂਸੀਆਂ ਦਿਲ ਦੀਆਂ ਕੰਧਾਂ ਤੇ ਉਲੀਕਦਾ ਹਾਂ,

ਮੈ ਉਸ ਦਿਨ ਨੂੰ ਉਡੀਕਦਾ ਹਾਂ ।




ਨੀਂਦਰ ਤੁਰ ਜਾਵੇ ਭਾਲਣ ਤੇਰੀਆਂ ਪੈੜਾਂ ਨੂੰ,

ਅੱਖੀਆਂ ਜਦ ਵੀ ਖੋਲਾਂ ਜਾਂ ਮੀਚਦਾ ਹਾਂ,

ਮੈ ਉਸ ਦਿਨ ਨੂੰ ਉਡੀਕਦਾ ਹਾਂ ।




ਤੂੰ ਅਸੀਮ ਸਾਗਰ ਹੈਂ ਮੁਹੱਬਤ ਦਾ,

ਮੈਂ ਤਾਂ ਬੱਸ ਕਤਰਾ ਤੇਰੀ ਪ੍ਰੀਤ ਦਾ ਹਾਂ,

ਮੈਂ ਉਸ ਦਿਨ ਨੂੰ ਉਡੀਕਦਾ ਹਾਂ ।




ਆ ਇੱਕ ਹੋ ਜਾਈਏ ਤੋੜ ਕੇ ਸਭ ਬੰਧਨਾਂ ਨੂੰ,

ਬਿਨ ਤੇਰੇ ਪਲ-ਪਲ ਸਦੀਆਂ ਜਿਹਾ ਬੀਤਦਾਹਾਂ,

ਮੈ ਉਸ ਦਿਨ ਨੂੰ ਉਡੀਕਦਾ ਹਾਂ ।




ਕੱਦ ਵਸਲ ਤੇਰੇ ਦਾ ਨਿੱਘ ਮੈਂ ਮਾਣੂੰਗਾ,

ਕਦੇ ਰੱਬ ਵੱਲ ਤੇ ਕਦੇ ਹੱਥਾਂ ਵੱਲ ਨੀਝਦਾ ਹਾਂ,

ਮੈ ਉਸ ਦਿਨ ਨੂੰ ਉਡੀਕਦਾ ਹਾਂ ।



-ਗੁਰਬਾਜ ਸਿੰਘ
8837644027