ਪ੍ਰਦੂਸ਼ਣ - ਵਾਤਾਵਰਣ ਬਚਾਓ - ਪ੍ਰਵੀਨ ਸ਼ਰਮਾ (ਰਾਉਕੇ ਕਲਾਂ)
ਹਵਾ ਹੋ ਗਈ ਦੂਸ਼ਿਤ, ਤੇ ਦੂਸ਼ਿਤ ਹੋਇਆ ਪਾਣੀ
ਚਾਰੇ ਪਾਸੇ ਢੇਰ ਗੰਦ ਦੇ ਵਿਗੜੀ ਪਈ ਕਹਾਣੀ ,
ਜਲ, ਭੂਮੀ, ਵਾਯੂ ਤੇ ਧੁਨੀ ਬਾਰੇ ਪਾਠ ਪੜ੍ਹਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਆਸੇ-ਪਾਸੇ ਜੋ ਹੈ ਆਪਾਂ ਗੰਦਗੀ ਰੋਜ਼ ਫੈਲਾਉਂਦੇ
ਉਸੇ ਗੰਦ ਤੇ ਬੈਠ ਕੀਟਾਣੂ ਸਾਡੇ ਘਰਾਂ ਚ' ਆਉਂਦੇ ,
ਸੜਕਾਂ-ਗਲੀਆਂ ਵਿੱਚ ਕਦੇ ਨਾ ਕੂੜਾ ਤੁਸੀਂ ਫੈਲਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਹਵਾ ਬਚਾਲੋ ਜੇਕਰ ਚਾਹੁੰਦੇ ਭੋਗਣਾ ਲੰਮੀ ਆਯੂ
ਨਿਰੀ ਬਿਮਾਰੀ ਦਾ ਘਰ ਹੁੰਦੀ ਪ੍ਰਦੂਸ਼ਿਤ ਜਲਵਾਯੂ ,
ਜਹਿਰੀਲਾ ਨਾ ਕੋਈ ਪਦਾਰਥ ਹਵਾ ਦੇ ਵਿੱਚ ਜਲਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਪਾਣੀ ਕਰਕੇ ਗੰਦਲਾਂ ਪੀਂਦੇ ਲੱਗਦੇ ਰੋਗ ਭਿਆਨਕ
ਫੇਰ ਸਤਾਵੇ ਦਰਦ ਪੇਟ ਦਾ ਉੱਠਦੀ ਪੀੜ ਅਚਾਨਕ ,
ਸਾਫ ਰੱਖ ਕੇ ਨੀਰ ਆਪਣੇ ਕੋਲੋਂ ਰੋਗ ਭਜਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਲਾਊਡ ਸਪੀਕਰ ਵੀ ਤਾਂ ਵੀਰੋ ਪ੍ਰਦੂਸ਼ਣ ਦਾ ਕਾਰਨ
ਦੂਜਾ ਉੱਚੀ ਸੁਣਦੇ ਜੋ ਮੋਟਰ ਕਾਰਾਂ ਦੇ ਹਾਰਨ ,
ਜਿਨ੍ਹਾਂ ਹੋ ਸਕਦੇ ਹੈ ਉਨ੍ਹਾਂ ਵਾਜਾ ਘੱਟ ਵਜਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਪਾਲੀਥੀਨ ਲਿਫਾਫਾ ਵੀਰੋ ਪਤਾ ਥੋਨੂੰ ਨਹੀਂ ਗਲਦਾ
ਉਥੇ ਵਰਤੋਂ ਜਮ੍ਹਾਂ ਨਾਂ ਕਰੀਏ ਜਿੱਥੇ ਹੋਵੇ ਕੰਮ ਚਲਦਾ ,
ਹੋ ਸਕਦੈ ਤਾਂ ਸੌਦੇ ਖਾਤਿਰ ਝੋਲੇ ਨਵੇਂ ਸਵਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਬਣਕੇ ਤੂੰ ਪ੍ਰਵੀਨ ਸਿਆਣਾ ਲੰਮੀਆਂ ਉਮਰਾਂ ਭੋਗੀ
ਵਾਤਾਵਰਣ ਨੂੰ ਸ਼ੁੱਧ ਬਣਾਲੈ ਰਹੂਗੀ ਦੇਹਿ ਨਿਰੋਗੀ ,
ਚੰਗੇ ਵਾਤਾਵਰਣ ਤੇ ਖਾਣ-ਪਾਣ ਸੇ ਲੰਮਾ ਜੀਵਨ ਪਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
ਪਵਨ ਤਾਈਂ ਹੈ ਗੁਰੂ ਆਖਿਐ ਪਿਤਾ ਦੱਸਿਐ ਪਾਣੀ
ਧਰਤੀ ਮਾਤਾ ਸਗਲ ਜਗਤ ਕੀ ਲਿਖਿਆ ਵਿੱਚ ਗੁਰਬਾਣੀ ,
ਗੁਰੂਆਂ ਦੀ ਬਾਣੀ ਨੂੰ ਪੜ੍ਹਕੇ ਸਮਝੋਂ ਤੇ ਸਮਝਾਓ
ਪ੍ਰਦੂਸ਼ਣ ਨੂੰ ਰੋਕੋ ਮਿਲਕੇ ਵਾਤਾਵਰਣ ਬਚਾਓ ।
========================
ਪ੍ਰਵੀਨ ਸ਼ਰਮਾ (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044