ਮਿੰਨੀ ਕਹਾਣੀ ' ਮਾਂ ਪਿਓ ਦੇ ਸੁਪਨੇ ' - ਹਾਕਮ ਸਿੰਘ ਮੀਤ ਬੌਂਦਲੀ
ਅਜੇ ਗੁੱਡੀ ਦੇ ਵਿਆਹ ਦਾ ਕਰਜ਼ਾ ਨਹੀ ਸੀ ਉਤਰਿਆ ਪੈਸੇ ਲੈਣ ਵਾਲਿਆ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ । ਮੈ ਕਿਹਾ ਜੀ ਸੁਣਦੋ ਹੋ , ਹਾਂ ਕੀ ਗੱਲ ਹੈ ਜਸਵੀਰ ਕੁਰੇ , ਅੱਜ ਫਿਰ ਨੰਬਰਦਾਰ ਆਇਆ ਸੀ ਕਹਿੰਦਾ ਮੈ ਕੁੜੀ ਦਾ ਵਿਆਹ ਧਰਿਆ ਹੈ ਮੈਨੂੰ ਪੈਸ਼ੇ ਚਾਹੀਦੇ ਨੇ ਹੁਣ ਤਾਂ ਬਹੁਤ ਟਾਈਮ ਹੋ ਗਿਆ , ਤੂੰ ਭਾਈ ਰਤਨੇ ਨੂੰ ਦੱਸ ਦੇਵੀਂ ਯਾਦ ਨਾਲ ।
'' ਅੱਛਿਆ ਜੀ '' ਭੁੱਲਣਾ ਨਹੀਂ ਭਾਈ '' ਨਹੀ ਜੀ ।''
ਕਿੱਥੋਂ ਹੀਲਾ ਕਰੀਏ ਇਕ ਪਾਸੇ ਫਸਲ ਚੰਗੀ ਨਹੀਂ ਹੋ ਰਹੀ ਦੂਜੇ ਪਾਸੇ ਮੂੰਡੇ ਦੀ ਪੜ੍ਹਾਈ ਦੇ ਖਰਚਾ ਅਜੇ ਮੈਨੂੰ ਕੱਲ੍ਹ ਹੀ ਸਤਿਪਾਲ ਕਹਿ ਰਿਹਾ ਸੀ । ਬਾਪੂ ਮੈ ਤੇਰੇ ਸੁਪਨੇ ਪੂਰੇ ਕਰਨੇ ਆ ਮੈ ਸਾਰੇ ਟੈਸਟ ਪਾਸ ਕਰ ਚੁੱਕਿਆ ਹਾਂ, '' ਅਗਲੇ ਮਹੀਨੇ ਡਾਕਟਰੀ ਦਾ ਸਾਢੇ ਤਿੰਨ ਲੱਖ ਦਾਖਲਾ ਭਰਣਾ ਹੈ । ਮੈ ਵੀ ਇਹੀ ਸੋਚਿਆ ਸੀ ਆਪਣਾ ਪੁੱਤਰ ਸਤਿਪਾਲ ਡਾਕਟਰ ਬਣ ਜਾਵੇ ਫਿਰ ਤਾਂ ਘਰ ਦੀ ਸਾਰੀ ਗਰੀਬੀ ਚੱਕ ਦਊਂਗਾ । ਮੈ ਕਿਹਾ ਰਤਨਿਆ ਘਰੇ ਹੀ ਆ , ਆਜਾ ਆਜਾ ਲੰਘਿਆ ਨੰਬਰਦਾਰਾਂ ਮੈ ਪਹਿਲਾ ਵੀ ਕਹਿ ਗਿਆ ਸੀ ਮੈਨੂੰ ਹੁਣ ਪੈਸ਼ੇ ਚਾਹੀਦੇ ਨੇ ਮੈ ਕੁੜੀ ਦਾ ਵਿਆਹ ਕਰਨਾ । ਮੈਨੂੰ ਅਗਲੇ ਮਹੀਨੇ ਦਸ ਤਰੀਕ ਤੂੱਕ ਪੈਸ਼ੇ ਮਿਲਣੇ ਚਾਹੀਦੇ ਨੇ ਨਹੀਂ ਤਾਂ ਮੈਂਨੂੰ ......... ? ਕੋਈ ਨਾ ਨੰਬਰਦਾਰਾਂ ਕਰਦੇ ਆ ਕੋਈ ਹੀਲਾ । ਬਾਪੂ ਕੱਲ੍ਹ ਨੂੰ ਦਸ ਤਰੀਕ ਆ ਆਪਾਂ ਦਾਖਲਾ ਭਰਣ ਜਾਣਾ, ਕੋਈ ਨੀ ਪੁੱਤਰ ਚੱਲਗੇਂ। ਮੈਂ ਕਿਹਾ ਜੀ ਤੁਸੀਂ ਸਵੇਰ ਦੇ ਕਿੱਥੇ ਗਏ ਸੀ , ਮੈ ਕਿੱਥੇ ਜਾਣਾ ਮੈਂ ਤੇਰੇ ਪੁੱਤਰ ਦਾ ਦਾਖਲਾ ਭਰਕੇ ਆਇਆ । ਜਸਵੀਰ ਕੁਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਕੀ ਤੁਸੀਂ ਦਾਖਲਾ ਭਰਕੇ ਆਏ ਹੋ , '' ਹਾਂ ਮੈ ਦਾਖਲਾ ਭਰਕੇ ਆਇਆ ।" ਨਾ ਜੀ ਤੁਸੀਂ ਐਨੇ ਪੈਸੇ ਕਿੱਥੋਂ ਲਏ ਕੋਈ ਸਮਾਜ ਵਿਰੋਧੀ ਕੰਮ ਤਾਂ ਨੀ ਕਰਨ ਲੱਗ ਪਏ , ਨਹੀਂ ਨਹੀਂ । ਮੈ ਘਰੇ ਕੋਈ ਗੱਲ ਨਹੀਂ ਕੀਤੀ ਪਰਸ਼ੋ ਆਪਣੇ ਘਰ ਇਕ ਬਾਬੂ ਆਇਆ ਸੀ , ਹਾਂ ਜੀ , ਮੈ ਉਸਨੂੰ ਆਪਣੀ ਕਿਡਨੀ ਵੇਚ ਦਿੱਤੀ ਹੈ । ਇਹ ਤੁਸੀਂ ਕੀ ਕੀਤਾ ਬਸ ਤੂੰ ਸਤਿਪਾਲ ਨੂੰ ਨਾ ਦੱਸੀ ਉਹ ਉੱਥੇ ਬੈਠਾ ਫਿਕਰ ਕਰੂੰਗਾ । ਚਾਚਾ ਸਤਿਪਾਲ ਦਾ ਫੋਨ ਆਇਆ ਲੈ ਤੂੰ ਗੱਲ ਕਰ , ਹੈਲੋਂ ਬਾਪੂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੁੱਤਰ ਹਾਂ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਜ਼ੋਰਾਂ ਤੇ ਹੈ ਬਾਪੂ ਬਸ ਡਾਕਟਰ ਬਣ ਜਾਵਾਂ ਸਾਰੀ ਗਰੀਬੀ ਚੱਕ ਦਊਂਗਾ ਚੰਗਾ ਪੁੱਤਰ ਤੇਰੀ ਮਾਂ ਨਾਲ ਵੀ ਗੱਲ ਕਰ ਲੈ ' ਹੈਲੋਂ ' ਬੀਬੀ ਹਾਂ ਤੂੰ ਕਿਵਿਆਂ ਪੁੱਤ ਮੈ ਠੀਕ ਹਾਂ ਤੂੰ ਆਪਣੀ ਸਹਿਤ ਦਾ ਖਿਆਲ ਰੱਖੀ ਬੀਬੀ , '' ਕੋਈ ਨਾ ਪੁੱਤ ।" ਚੰਗਾ ਮੈ ਫੋਨ ਬੰਦ ਕਰਨ ਲੱਗਿਆ ਚੰਗਾ ਪੁੱਤ ।
ਹੁਣ ਸਤਿਪਾਲ ਡਾਕਟਰ ਬਣ ਚੁੱਕਿਆ ਸੀ ਲੈਕਿਨ ਉਹ ਇਕ ਕੁੜੀ ਦੇ ਪਿਆਰ ਵਿੱਚ ਆਪਣੇ ਮਾਂ ਪਿਓ ਨੂੰ ਭੁੱਲ ਗਿਆ ਅਤੇ ਉਸ ਨਾਲ ਕੋਰਟ ਮੈਰਿਜ ਕਰਵਾ ਚੁੱਕਿਆ ਸੀ ਉਸ ਨਾਲ ਮਾਂ ਪਿਓ ਤੋਂ ਅਲੱਗ ਰਹਿਣ ਦੇ ਕੀਤੇ ਵਾਅਦੇ ਮੁਤਾਬਿਕ ਆਪਣੀ ਕੋਠੀ ਵੀ ਖਰੀਦ ਚੁੱਕਿਆ ਸੀ । ਇਸ ਵਾਰੇ ਘਰ ਕੋਈ ਵੀ ਪਤਾ ਨਹੀਂ ਸੀ ।ਅੱਜ ਉਹ ਡਾਕਟਰ ਬਣਨ ਤੋਂ ਬੂਆਦ ਪਹਿਲੀ ਵਾਰ ਆਪਣੀ ਪਤਨੀ ਸਮੇਤ ਘਰ ਪਹੁੰਚਿਆ । ਉਸਨੂੰ ਦੇਖਿਆ ਹੀ ਮਾਂ ਪਿਓ ਦੇ ਸਜਾਏ ਸੁਪਨਿਆਂ ਤੇ ਪਾਣੀ ਫਿਰ ਗਿਆ ਸਬਰ ਘੁੱਟ ਭਰਕੇ ਬੈਠ ਗਏ । ਦੂਸਰੇ ਦਿਨ ਤਿਆਰ ਹੋਏ ਆਪਣੇ ਮਾਤਾ ਪਿਤਾ ਨੂੰ ਕਹਿਣ ਲੱਗਿਆ ਹੁਣ ਮੇਰਾ ਤੁਹਾਡੇ ਕੋਲ ਰਹਿਣਾ ਮੁਸ਼ਕਿਲ ਹੈ ਅਸੀਂ ਦੋਹਨੇ ਸ਼ਹਿਰ ਨਵੀਂ ਖਰੀਦੀ ਕੋਠੀ ਵਿੱਚ ਰਹਾਂਗੇ । '' ਹੌਕਿਆਂ ਭਰੀ ਅਵਾਜ਼ ਨਾਲ ਕਿਹਾ ਚੰਗਾ ਹੈ ਪੁੱਤਰ ਤੇਰੀ ਮਰਜ਼ੀ " ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਫੋਨ ਕਰ ਦਿਓ ਕਹਿਕੇ ਘਰੋਂ ਚਲੇ ਗਏ । ਰਤਨਾ ਇਸ ਗੱਲ ਦੇ ਵਿ - ਜੋਗ ਫਿਰ ਥੋੜ੍ਹਾ ਹੀ ਚਿਰ ਇਸ ਦੁਨੀਆਂ ਤੇ ਰਿਹਾ ਤੇ ਜਸਵੀਰ ਕੌਰ ਨੂੰ ਸਦਾ ਲਈ ਵਿਛੋੜਾ ਦੇ ਗਿਆ ਪਰ ਪੁੱਤ ਦੇ ਕੰਨੀ ਖਬਰ ਨਹੀਂ ਪਈ । ਹੁਣ ਉਸਦੇ ਘਰ ਲੜਕਾ ਹੋਇਆ ।ਲੜਕਾ ਹੋਣ ਦੀਆਂ ਆਪਣੀ ਮਾਂ ਨੂੰ ਫੋਨ ਤੇ ਵਧਾਈਆਂ ਦੇ ਦਿੱਤੀਆਂ । ਹੁਣ ਲੜਕਾ ਸਕੂਲ ਪੜ੍ਹਨ ਜਾਇਆ ਕਰਦਾ ਸੀ ਅੱਜ ਨਾਲ ਲੱਗਦੇ ਸ਼ਹਿਰ ਵਿੱਚ ਮੇਲਾ ਲੱਗਿਆ ਹੋਇਆ ਸੀ ਉਹਨਾਂ ਨੇ ਮੇਲਾ ਵੇਖਣ ਦਾ ਪ੍ਰੋਗਰਾਮ ਬਣਾ ਲਿਆ ਹੁਣ ਆਪਣੀ ਗੱਡੀ ਚ ਬੈਠਕੇ ਮੇਲਾ ਵੇਖਣ ਚਲੇ ਗਏ ਅਚਾਨਕ ਉਨ੍ਹਾਂ ਦਾ ਸਪੁੱਤਰ ਲਾਲੀ ਮੇਲੇ ਵਿੱਚ ਗਵਾਚ ਗਿਆ ਹੁਣ ਸਪੁੱਤਰ ਨੂੰ ਭਾਲਦਿਆ ਭਾਲਦਿਆ ਪ੍ਰੀਤ ਹਾਲੋਂ ਬੇਹਾਲ ਹੋ ਚੁੱਕੀ ਉਸਦਾ ਪਤੀ ਵੀ ਭੁੱਬੀਂ ਰੋ ਰਿਹਾ ਸੀ ਅਤੇ ਆਪਣੀ ਮਾਂ ਨੂੰ ਯਾਦ ਕਰ ਰਿਹਾ ਸੀ । ਪਰ ਅਖੀਰ ਲਾਲੀ ਇਕ ਪਾਸੇ ਖੜਾ ਰੋਂਦਾ ਹੋਇਆ ਮਿਲ ਗਿਆ ਅਤੇ ਸੁਖ ਦਾ ਸਾਹ ਲਿਆ । ਮੈ ਕਿਹਾ ਜੀ ਇੱਥੋਂ ਛੇਤੀ ਚੱਲੋ ਅਸੀਂ ਨਹੀ ਮੇਲਾ ਦੇਖਣਾ ਆਪਣੀ ਗੱਡੀ ਚ ਸਵਾਰ ਹੇ ਕੇ ਘਰ ਵੱਲ ਨੂੰ ਆ ਰਹੇ ਸੀ । ਹੁਣ ਉਹ ਚੁੱਪ ਸੀ ਕੁੱਝ ਵੀ ਨਹੀਂ ਬੋਲ ਰਿਹਾ ਸੀ ਮੈਂ ਕਿਹਾ ਜੀ ਕਿੱਥੇ ਜਾ ਰਹੇ ਹੇ ' ਘਰ ' ਘਰ ਤਾਂ ਸ਼੍ਰੀ ਮਾਨ ਜੀ ਪਿੱਛੇ ਰਹਿ ਗਿਆ ਨਹੀਂ, ਭਾਗਵਾਨੇ ਲਾਲੀ ਤੇਰੇ ਤੋਂ ਅੱਧਾ ਘੰਟਾ ਪਰੇ ਹੋਇਆ ਤੇਰਾ ਕੀ ਹਾਲੋਂ ਬੇਹਾਲ ਹੋ ਗਿਆ ਸੀ ਮੈਨੂੰ ਤਾਂ ਮੇਰੀ ਮਾਂ ਕੋਲੋਂ ਪਰੇ ਹੋਇਆਂ ਪੂਰੇ ਪੰਦਰਾਂ ਸਾਲ ਹੋ ਗਏ । ਉਸ ਮਾਂ ਦਾ ਕੀ ਹਾਲ ਹੋਊਗਾ ਮੈ ਮੇਰੇ ਅਸਲੀ ਘਰ ਚੱਲਿਆ । ਹੁਣ ਉਸ ਕੋਲ ਕੋਈ ਜਵਾਬ ਨਹੀ ਸੀ ਉਹ ਚੁੱਪ ਸੀ । ਘਰ ਪਹੁੰਚਣ ਤੋ ਪਹਿਲਾ ਹੀ ਮਾਂ ਚੱਲ ਵੱਸੀ ਮਾਂ ਨੂੰ ਦੇਖਦਿਆਂ ਹੀ ਧਾਹਾਂ ਮਾਰਦਾ ਹੋਇਆ ਮਾਂ ਕੋਲ ਪਹੁੰਚਿਆ ਕੀ ਦੇਖਦਾ ਹੈ ਮਾਂ ਆਪਣੇ ਹੱਥ ਵਿੱਚ ਇੱਕ ਕਾਗਜ਼ ਫੜਿਆ ਹੋਇਆ ਸੀ ਜਿਸ ਉੱਪਰ ਲਿਖਿਆ ਸੀ ਪੁੱਤਰ ਤੇਰੇ ਬਾਪੂ ਨੇ ਆਪਣੀ ਕਿਡਨੀ ਵੇਚਕੇ ਤੇਰਾ ਡਾਕਟਰੀ ਦਾ ਦਾਖਲਾ ਭਰਿਆ ਸੀ ਜਿਸ ਦਾ ਤੂੰ ਮੁੱਲ ਨਾ ਪਾ ਸਕਿਆ ਉਹ ਆਪਣੇ ਸੁਪਨਿਆਂ ਆਪਣੇ ਦਿਲ ਵਿੱਚ ਹੀ ਛੁਪਾ ਕੇ ਲੈ ਗਿਆ ਹੁਣ ਸੰਸਕਾਰ ਦੇ ਮੌਕੇ ਤੇ ਜੁੜੇ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਉਸ ਦੀ ਇਹੋ ਜਿਹੀ ਡਾਕਟਰੀ ਤੇ ਲਾਹਨਤਾਂ ਪਾ ਰਹੇ ਸੀ । ਹੁਣ ਉਸਨੂੰ ਆਪਣੇ ਮਾਂ ਪਿਓ ਦੀ ਕੱਟੀ ਹੋਈ ਗਰੀਬੀ ਅਤੇ ਦਿੱਤਾ ਹੋਇਆ ਪਿਆਰ ਯਾਦ ਆ ਰਿਹਾ ਸੀ ।ਆਪਣੀ ਕੀਤੀ ਗਲਤੀ ਦਾ ਅਹਿਸਾਸ ਕਰਕੇ ਪਛਤਾਵਾ ਕਰ ਰਿਹਾ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ