ਸਮੇਂ ਦੀ ਕਦਰ - ਚਮਨਦੀਪ ਸ਼ਰਮਾ
ਬੱਚਿਓ ਸਮੇਂ ਦੀ ਕਰੋ ਕਦਰ,
ਮੰਜ਼ਿਲ ਨੂੰ ਕਰ ਜਾਓਗੇ ਸਰ।
ਵਕਤ ਤੇਜ਼ੀ ਨਾਲ ਰਿਹੈ ਲੰਘ,
ਬੁਰੀ ਆਦਤ ਦਾ ਛੱਡੋ ਸੰਗ।
ਸਫਲਤਾ ਲਈ ਮਿਹਨਤ ਜਰੂਰੀ,
ਆਲਸ ਤੋਂ ਇਹ ਬਣਾਵੇ ਦੂਰੀ।
ਸਕੂਲ ਵਿੱਚ ਮਨ ਲਾ ਕੇ ਪੜ੍ਹੋ,
ਰੋਜ਼ਾਨਾ ਆਪਣਾ ਹੋਮਵਰਕ ਕਰੋ।
ਕਿਤਾਬਾਂ ਨਾਲ ਲਾ ਲਓ ਯਾਰੀ,
ਕੰਮ ਆਉਂਣਗੀਆਂ ਉਮਰ ਸਾਰੀ।
ਮਾਪੇ, ਗੁਰੂ ਦਾ ਕਰੋ ਸਤਿਕਾਰ,
ਤੁਹਾਡੇ ਜੀਵਨ ਦੇ ਜੋ ਰਚਨਾਕਾਰ।
ਸਖ਼ਤ ਮੁਕਾਬਲੇ ਦਾ ਹੈ ਜ਼ਮਾਨਾ,
ਚੱਲਣਾ ਨਹੀਂ ਕੋਈ ਵੀ ਬਹਾਨਾ।
ਭਾਵਿਕਾ,ਦੇਵਾਂਗੀ ਨੇ ਸਮਝੀ ਗੱਲ,
ਸਮੇਂ ਨਾਲ ਚੱਲਣ ਉਹ ਅੱਜਕੱਲ੍ਹ।
'ਚਮਨ' ਸਮੇਂ ਦਾ ਮੁੱਲ ਪਛਾਣੋ,
ਜਿੰਦਗੀ ਵਿੱਚ ਤਰੱਕੀਆਂ ਮਾਣੋ।
ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ ਨੰਬਰ- 95010 33005