ਚੋਗੀਰਦੇ ਪ੍ਰੇਮੀ ਪੱਛੀਆਂ ਅਤੇ ਦਰਖਤਾ ਦੇ ਮਸੀਹੇ ਸੰਦੀਪ ਧੌਲਾ ਨਾਲ ਵਿਸ਼ੇਸ਼ ਮੁਲਾਕਾਤ-ਹਿਮਾਂਸ਼ੂ ਵਿਦਿਆਰਥੀ ਧੂਰੀ - ਹਿਮਾਂਸ਼ੂ ਵਿਦਿਆਰਥੀ ਧੂਰੀ
ਧਰਤੀ ਉੱਪਰ ਸਭ ਤੋ ਸੋਝੀ ਵਾਲਾ ਮੱਨੁਖ ਹੀ ਮਨਿਆ ਗਿਆ ਹੈ ਪਰ ਇਸ ਦੀ ਜੇਕਰ ਸਮਝ ਦੀ ਗੱਲ ਕਰੀਏ ਤਾ ਸਿਰਫ਼ ਆਪਣੇ ਤੱਕ ਹੀ ਸਿਮਿਤ ਰਹਿ ਗਈ ਹੈ ਇਸ ਦੇ ਨਿੱਜੀ ਸਵਾਰਥ ਦੀ ਗੱਲ ਕਰੀਏ ਤਾ ਇਸ ਨੇ ਇਸ ਸਦਕਾ ਕੁਦਰਤ ਨਾਲ ਛੇੜ ਛਾੜ ਕਰਕੇ ਆਪਣੀਆਂ ਆਉਣ ਵਾਲੀਆਂ ਪੀੜੀਆ ਦੀ ਹੌਦ ਖਤਰੇ ਵਿੱਚ ਪਾ ਦਿੱਤੀ ਹੈ ਇਸ ਦੀ ਕੁਦਰਤ ਨਾਲ ਹੋਈ ਛੇੜਛਾੜ ਮੁੱਖ ਰੂਪ ਵਿੱਚ ਦਰਖਤਾ ਦੀ ਕਟਾਈ ਹੈ ਪਿੱਛਲੇ ਸਮੇ ਦੌਰਾਨ ਮੱਨੁਖ ਦੁਆਰਾ ਹੌਈ ਡਿਵੈਲਪਮੈਂਟ ਨੇ ਵਾਤਾਵਰਨ ਨੂੰ ਕਾਫ਼ੀ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ । ਰੁੱਖ ਜੋ ਕਿ ਸਾਡੇ ਆਲੇ ਦੁਆਾਲੇ ਨੂੰ ਖੁਸ਼ਹਾਲ ਬਨਾਉਂਣ ਤੋ ਇਲਾਵਾ ਸਾਨੂੰ ਜੀਵਨ ਰੂਪੀ ਆਕਸੀਜਨ ਵੀ ਦਿੰਦੇ ਹਨ ,ਭੂਮੀ ਦੇ ਭੋ-ਖੁਰਨ ,ਹਵਾ ਪ੍ਰਦਸ਼ਨ ਆਦਿ ਨੂੰ ਰੋਕਦੇ ਹਨ ਜਿਸ ਨਾਲ ਕਈ ਬਿਮਾਰੀਆ ਤੋ ਬਚਿਆ ਜਾ ਸਕਦਾ ਹੈ ।
ਪਰ ਮੌਜੂਦਾ ਸਮੇ ਅੰਦਰ ਧਰਤੀ ਦਾ ਸਮਝਦਾਰ ਸਮਝਿਆ ਜਾਣ ਵਾਲਾ ਪ੍ਰਾਣੀ ਹੀ ਇਸ ਨੂੰ ਨਸ਼ਟ ਕਰ ਕੁਦਰਤੀ ਕਰੋਪੀਆ ਨੂੰ ਸਦਾ ਦੇ ਰਿਹਾ ਜਿਸ ਸਦਕਾ ਪਿੱਛਲੇ ਸਮੇ ਦੌਰਾਨ ਕਾਫੀ ਹੜ ਆਏ ਅਤੇ ਆਉਣ ਦੇ ਸਕੇਤ ਦਿੱਤੇ ਜਾ ਰਹੇ ਹਨ ।ਜਿਸ ਨਾਲ ਭੱਵਿਖ ਵਿੱਚ ਕਾਫੀ ਸਮਸਿਆਵਾ ਦਾ ਸਾਹਮਣਾ ਕਰਨਾ ਪਵੇਗਾ। ਇਹ ਗੱਲ ਸਿਰਫ਼ ਇੱਥੇ ਹੀ ਮੁੱਕਦੀ ਨਹੀ ਉਸ ਦੀ ਇਸ ਸੋਚ ਅਤੇ ਆਪਣੇ ਨਿੱਜੀ ਸਵਾਰਥ ਸਦਕਾ ਪੱਛੀਆ ਦੀਆ ਕਈ ਪਰਜਾਤੀਆ ਵੀ ਪ੍ਰ੍ਭਾਵਿਤ ਹੋਈਆ ਹਨ ਜਿਸ ਵਿੱਚੋ ਬਹੁਤੇ ਖਤਮ ਹੋ ਗਈਆ ਅਤੇ ਕੁਝ ਖਤਮ ਹੋਣ ਦੇ ਕਗਾਰ ਤੇ ਹਨ । ਪਹਿਲਾ ਸਮਾ ਹੁੰਦਾ ਸੀ ਜਦੋ ਹਰ ਮੋਸਮ ਵਿੱਚ ਨਵੇ ਤੋ ਨਵੇ ਪੱਛੀ ਦੇਖਣ ਨੂੰ ਮਿਲਿਆ ਕਰਦੇ ਸਨ ਜਿਸ ਸਦਕਾ ਆਸਮਾਨ ਹਮੇਸ਼ਾ ਹੀ ਅਦਭੁਤ ਨਜ਼ਰ ਆਉਦਾ ਸੀ ਪਰ ਇਹ ਸੁਪਨਾ ਹੀ ਬਣ ਕੇ ਰਹਿ ਗਿਆ ਹੈ ।
ਪਰ ਇਸ ਸੁਪਨੇ ਨੂੰ ਹਕੀਕਤ ਦਾ ਰੂਪ ਦੇਣ ਵਾਲੇ ਚੌਗਿਰਦੇ ਪ੍ਰੇਮੀ ਅੱਜ ਵੀ ਮੌਜੂਦ ਹਨ ਜੌ ਵਾਤਾਵਰਨ ਨੂੰ ਬਚਾਉਣ ਲਈ ਹਰ ਉਪਰਾਲਾ ਕਰਨ ਲਈ ਤਿਆਰ ਹਨ ਇਹਨਾ ਵੱਲ ਝਾਤ ਮਾਰੀਏ ਤਾ ਜਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਦੇ ਸੰਦੀਪ ਧੌਲਾ ਦਾ ਨਾਮ ਆਪ ਮੁਹਾਰੇ ਸਾਹਮਣੇ ਆ ਜਾਦਾ ਹੈ। 2 ਅਗਸਤ 1988 ਨੂੰ ਪਿਤਾ ਮੰਗਲ ਬਾਵਾ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋ ਪੈਦਾ ਹੌਏ ਇਸ ਕੁਦਰਤ ਪ੍ਰੇਮੀ ਅੰਦਰ ਪੱਛੀਆ ਅਤੇ ਦਰਖਤਾਂ ਨਾਲ ਸਾਝ ਦੀ ਕਹਾਣੀ ਬਚਪਣ ਤੋ ਹੀ ਸੁਰੂ ਹੁੰਦੀ ਹੈ ਬਚਪਨ ਤੋ ਹੀ ਇਹ ਚੌਗਿਰਦਾ ਪ੍ਰੇਮੀ ਜੇਕਰ ਕਿਸੇ ਪੱਛੀ ਦੇ ਸੱਟ ਆਦਿ ਲੱਗੀ ਦੇਖ ਲੈਦਾ ਤਾ ਸਾਰੇ ਕੰਮ ਛੱਡ ਉਹਨਾ ਦੀ ਮਲਮ ਪੱਟੀ ਕਰਨ ਲਗਾ ਜਾਦਾ ਜਿਸ ਸਦਕਾ ਉੱਚੇਰੀ ਪੜਾਈ ਕਰਨ ਤੋ ਬਾਆਦ ਵੀ ਕਿਸੇ ਸੰਸਥਾ ਵਿੱਚ ਨੌਕਰੀ ਕਰਨ ਦੀ ਥਾਂ ਆਪਣੇ ਹੀ ਪਿੰਡ ਦੇ ਸ਼ਹੀਦ ਅਮਰਜੀਤ ਕੱਲਬ ਦੀ ਰਹਿਨੁਮਾਈ ਕਰਦਿਆ ਆਪਣਾ ਸੰਪੂਰਨ ਜੀਵਨ ਕੁਦਰਤੀ ਸਾਭ ਸੰਭਾਲ ਅਤੇ ਪੱਛੀਆ ਦੀਆ ਲੁਪਤ ਹੌ ਰਹੀਆ ਪਰਜਾਤੀਆ ਨੂੰ ਬਚਾਉਣ ਦੇ ਨਾਮੇ ਕਰ ਦਿੱਤਾ ਹੈ ਜਿਸ ਕਰਕੇ ਇਸ ਨੇ ਪਿੰਡ ਵਿੱਚ ਦੱਰਖਤ ਆਦਿ ਤਾ ਲਗਾਏ ਹੀ ਨਾਲ ਹੀ ਇਹਨਾ ਉੱਪਰ ਆਪਣੇ ਵੱਲੋ ਪੈਸੇ ਖਰਚਂਣ ਤੋ ਇਲਾਵਾ ਪਿੰਡ ਵਿੱਚ ਵੀ ਸਾਝੇ ਤੌਰ ਤੇ ਕੁਲੈਕਸ਼ਨ ਕਰ ਇਸ ਚੋਗਿਰਦੇ ਪ੍ਰੇਮੀ ਵੱਲੋ ਮਿੱਟੀ ਦੇ ਆਲਣੇ ਵੀ ਲਗਾਏ ਜਿਸ ਕਾਰਨ ਪੱਛੀਆ ਦੀ ਹੌਦ ਕਾਫੀ ਹੱਦ ਤੱਕ ਬਚਾਈ ਗਈ ਅਤੇ ਨਾਲ ਹੀ ਕਈ ਅਦਭੁਤ ਪੱਛੀਆ ਦੀਆ ਜਾਤਾ ਦੇਖਣ ਨੂੰ ਵੀ ਮਿਲਿਆ ਜਿਸ ਵਿੱਚੋ ਗਰੁੜ ,ਘਰੇਲੂ, ਚਿੜੀ ਸੁਨਿਹਰੀ ਉਲੂ, ਕੋਚਰ , ਗਟਾਰ ,ਭੂਰੀ ਗਾਲ੍ਹੜੀ ,ਧਾਂਨ ਚਿੜੀ ਆਦਿ ਸ਼ਾਮਲ ਹਨ. ।
ਇਸ ਤੋ ਇਲਾਵਾ ਇਸ ਚੋਗਿਰਦੇ ਪ੍ਰੇਮੀ ਨਾਲ ਇੱਕ ਵਿਸ਼ੇਸ਼ ਮੁਲਾਕਤ ਕਰ ਪੱਛੀਆ ਅਤੇ ਕੁਦਰਤੀ ਸੋਮਿਆ ਨੂੰ ਬਚਾਉਣ ਸੰਬੰਧੀ ਜੋ ਜਾਣਕਾਰੀ ਇੱਕਠੀ ਕੀਤੀ ਉਹ ਕਾਫੀ ਮੱਹਤਵਪੂਰਨ ਹੈ ਜਿਸ ਤੇ ਅਮਲ ਕਰਦਿਆ ਵਾਤਾਵਰਨ ਦੀ ਹੋ ਰਹੀ ਹਾਨੀ ਨੂੰ ਬਚਾ ਕੇ ਮੱਨੁਖ ਦਾ ਆਪਣਾ ਨਾਸ਼ ਵੀ ਰੋਕਿਆ ਜਾ ਸਕਦਾ ਹੈ।
÷ ਆਪ ਵੱਲੋ ਕੀਤੇ ਉੱਪਰਾਲੇ ਬਾਰੇ ਦੱਸੋ- ਸਾ਼ਡੇ ਵੱਲੋ ਹੁੰਣ ਤੱਕ 15000 ਦੇ ਕਰੀਬ ਦੱਰਖਤ ਲ਼ਗਾਏ ਗਏ ਜਿਸ ਦੀ ਸੰਭਾਲ ਕਰਦਿਆ ਸਮੇ ਸਮੇ ਤੇ ਪਾਣੀ ਅਤੇ ਖਾਦਾ ਪਾਕੇ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾ ਕਰਕੇ ਵਧੇਰੇ ਤਾ ਦਰਖਤਾ ਦਾ ਰੂਪ ਧਾਰਨ ਕਰ ਗਏ ਹਨ।
÷ ਇਸ ਤੋ ਇਲਾਵਾ 2000 ਦੇ ਕਰੀਬ ਵੱਖੋ ਵੱਖ ਤਰ੍ਹਾਂ ਦੇ ਆਲਣੇ ਲਗਾ ਪੱਛੀਆ ਲਈ ਰਹਿਣ ਬਸੇਰਾ ਕੀਤਾ ਗਿਆ ਜਿਸ ਕਾਰਨ ਕਾਫੀ ਨਿਵੇਕਲੀ ਕਿਸਮ ਦੇ ਪੱਛੀਆ ਨੇ ਉੱਕਤ ਆਲਣਿਆ ਵਿੱਚ ਰਹਿਣ ਬਸੇਰਾ ਪਾਇਆ ਹੈ।
÷ ਪੱਛੀਆ ਅਤੇ ਵਾਤਾਵਰਨ ਨਾਲ ਪਿਆਰ ਤਾ ਬਚਪਨ ਤੋ ਹੀ ਪੈ ਗਿਆ ਸੀ ਪਰ ਸਾਲ 2009 ਤੋ ਇਸ ਸੰਬੰਧੀ ਉਪਰਾਲੇ ਕਰ ਕੁਦਰਤ ਦਾ ਕਰਜ਼ ਉਤਾਰ ਰਿਹਾ ਹਾ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹਾ।ਜਿਸ ਸਦਕਾ ਵੱਖੋ-ਵੱਖ ਮੌਕੇ ਦੀਆ ਸਰਕਾਰਾਂ ਵੱਲੋ ਕਈ ਵਾਰ ਮਾਣ ਸਨਮਾਣ ਮਿਲਣ ਤੋ ਇਲਾਵਾ ਕੱਲਬ ਨੂੰ ਸਮਾਜ ਅਤੇ ਵਾਤਾਵਰਨ ਭਲਾਈ ਸੰਬੰਧੀ ਕੰਮ ਕਰਨ ਬਦਲੇ ਸਟੇਟ ਐਵਾਰਡ ਨਾਲ ਨਵਾਜਿਆ ਗਿਆ ਹੈ।
÷ ਉਚੇਰੀ ਪੜਾਈ (ਐਮ.ਬੀ.ਏ.,ਅਤੇ ਕੰਪਿਊਟਰ ਡਿਗਰੀਆ )ਕਰਨ ਤੋ ਬਾਆਦ ਨੋਕਰੀ ਆਦਿ ਕਰੇ ਜਾਣ ਤੇ ਪੁਛੇ ਜਾਣ ਤੇ ਉਹਨਾ ਕਿਹਾ ਕਿ ਉਹਨਾ ਨੇ ਆਪਣਾ ਪ੍ਰੋਫ਼ੈਸ਼ਨ ਵੀ ਪਸ਼ੂਆ ਅਤੇ ਪੱਛੀਆ ਨਾਲ ਹੀ ਸਾਝਾ ਕਰ ਲਿਆ ਜਿਸ ਕਰਕੇ ਮੇਰਾ ਮੋਜੂਦਾ ਕੰਮ ਡੇਅਰੀ ਫ਼ਾਰਮਿੰਗ ਹੈ ਜਿਸ ਨਾਲ ਕਈ ਪ੍ਰਕਾਰ ਦੀਆ ਗਾਵਾ ਅਤੇ ਮੱਝਾ ਆਦਿ ਦੀ ਸੇਵਾ ਕਰਦਿਆ ਆਪਣਾ ਰੁਜਗਾਰ ਵੀ ਚਲਦਾ ਹੈ ਅਤੇ ਸਕੂਨ ਵੀ ਮਹਿਸੂਸ ਹੁੰਦਾ ਹੈ।
÷ ਇਸ ਵੱਲ ਦਿਨ ਪ੍ਰਤੀ ਦਿਨ ਵਧਦੇ ਰੁਝਾਨ ਬਾਰੇ ਉਨ੍ਹਾ ਦਸਿਆ ਕਿ ਮਨੁੱਖ ਦੁਆਰਾ ਇਹਨਾ ਉੱਪਰ ਕੀਤੇ ਜ਼ੁਲਮ ਦਾ ਮਾਤਰ ਕਰਜ ਉਤਾਰ ਰਿਹਾ ਕਿਉਕਿ ਮਨੁਖ ਤਾ ਬੌਲ ਕੇ ਵੀ ਆਪਣਾ ਦੁੱਖ ਦਸ ਸਕਦਾ ਹੈ ਪਰ ਇਹ ਬੇਜੁਬਾਨ ਪੱਛੀ ਤਾ ਕੁਝ ਵੀ ਨਹੀ ਕਰ ਸਕਦੇ ਜੋ ਕਿ ਇਸ ਦੁਆਰਾ ਕੀਤੀ ਆਪਣੀ ਨਿੱਜੀ ਲੋੜਾ ਦੀ ਪੂਰਤੀ ਦੇ ਲੇਖੇ ਲਗ ਗਈਆ ਹਨ। ਜਿਸ ਨੂੰ ਬਚਾਉਣ ਦਾ ਉਪਰਾਲਾ ਹਰ ਮੱਨੁਖ ਨੂੰ ਕਰਨਾ ਚਾਹੀਦਾ ਹੈ।
÷ ਇੱਕ ਸਮਾ ਸੀ ਜਦੋ ਪੱਛੀਆ ਦੇ ਰਹਿਣ ਲਈ ਟਿੱਬੇ,ਬੀੜ,ਦਰਖਤ,ਕੱਚੇ ਘਰਾਂ ਅਤੇ ਉਹਨਾ ਵਿੱਚ ਬਣੀਆ ਖੁੱਡਾ ਹੋਇਆ ਕਰਦੀਆ ਸਨ ਪਰ ਮੱਨੁਖੀ ਲਾਲਚ ਅਤੇ ਤੇਜੀ ਨਾਲ ਹੋ ਰਹੇ ਵਿਕਾਸ ਨੇ ਇਸ ਨੂੰ ਖਤਮ ਕਰ ਦਿੱਤਾ ਹੈ ਜਿਸ ਕਾਰਨ ਅਜਿਹੇ ਉਪਰਾਲਿਆ ਦੀ ਕਾਫ਼ੀ ਲੋੜ ਹੈ ਤਾ ਜੋ ਇਹਨਾ ਪਰਜਾਤੀਆ ਨੂੰ ਬਚਾ ਕੇ ਵਾਤਾਵਰਨ ਨੂੰ ਸੋਹਣਾ ਬਣਾਇਆ ਜਾ ਸਕੇ।
÷ ਇਸ ਸੰਬੰਧੀ ਆ ਰਹੀਆ ਸਮਸਿੱਆਵਾ ਬਾਰੇ ਉਹਨਾ ਕਿਹਾ ਕਿ ਵਧੇਰੇ ਲੋਕਾ ਆਲ੍ਹਣੇ ਲਗਾਉਣ ਦੇ ਉਪਰਾਲਿਆ ਨੂੰ ਪੱਛੀਆ ਦਾ ਅਪਾਹਜ ਕਰਨਾ ਦੱਸਦੇ ਹਨ ਮੇਰੀ ਉਹਨਾ ਨੂੰ ਬੇਨਤੀ ਹੈਕਿ ਇਸ ਵਿੱਚ ਅਜਿਹੀ ਕੋਈ ਗੱਲ ਨਹੀ ਹੈ ਕਿਉਕਿ ਮੱਨੁਖ ਦੇ ਲਾਲਚ ਅਤੇ ਤੇਜੀ ਨਾਲ ਵੱਧ ਰਹੇ ਵਿਕਾਸ ਨੇ ਇਹਨਾ ਨੂੰ ਬੇ-ਘਰ ਕਰਕੇ ਰੱਖ ਦਿੱਤਾ ਹੈ ਜਿਸ ਕਰਕੇ ਅਜਿਹੇ ਉਪਰਾਲਿਆ ਦੀ ਹੋਸਲਾ ਅਵਜਾਈ ਕੀਤੀ ਜਾਵੇ ਅਤੇ ਆਪਣੇ ਘਰ ਦੀਆਂ ਛੱਤਾ ਉੱਪਰ ਪਾਣੀ ਅਤੇ ਦਾਣਾ ਆਦਿ ਵੀ ਰੱਖਕੇ ਇਹਨਾ ਦੀ ਖਤਮ ਹੋ ਰਹੀ ਹੋਂਦ ਬਚਾਈ ਜਾ ਸਕਦੀ ਹੈ।
÷ ਭੱਵਿਖ ਵਿੱਚ ਇਸ ਸੰਬੰਧੀ ਹੋਰ ਉਪਰਾਲਿਆ ਬਾਰੇ ਉਹਨਾ ਦਸਿਆ ਕਿ ਇਹ ਇੱਕਲੇ ਤੁਰੇ ਕਾਫ਼ਲੇ ਦੇ ਨਾਲ ਸੈਕੜੇ ਨੋਜਵਾਜ ਨਾਲ ਹੋਣ ਤੋ ਇਲਾਵਾ ਪੂਰਾ ਪਿੰਡ ਵੱਧ ਚੜਕੇ ਯੋਗਦਾਨ ਪਾ ਰਿਹਾ ਅਤੇ ਇਸ ਧੋਲਾ ਪਿੰਡ ਦੇ ਇਸ ਉਪਰਾਲੇ ਨੇ ਪਿੰਡ ਪਿੰਡ ,ਸ਼ਹਿਰ ਸਹਿਰ ਤੋ ਇਲਾਵਾ ਪੂਰੇ ਦੇਸ਼ ਵਿਦੇਸ਼ ਵਿੱਚ ਪੰਹੁਚਾਉਣ ਲਈ ਨਿਰਤਰ ਕੋਸ਼ਿਸ਼ਾ ਜਾਰੀ ਰਹਿਣਗੀਆ ।
ਵੋਹ ਕਬ ਰੁਕਤੇ ਹੈ ਮੰਜ਼ਿਲ ਪਰ ,ਜਿਨਕੋ ਚਲਨੇ ਮੇ ਮਜਾ ਆਤਾ ਹੈ।
ਇਸ ਦੋਸਤ ਦੀ ਸੋਚ ਨੂੰ ਸਲਾਮ
ਹਿਮਾਂਸ਼ੂ ਵਿਦਿਆਰਥੀ ਧੂਰੀ,
ਪੀ.ਐਸ.ਸੀ.ਸਟੈਨੋ ਕੋਚਿੰਗ ,
ਧੂਰੀ (ਸੰਗਰੂਰ)।
ਸੰਪਰਕ -92175-21029
01 Nov. 2018