ਮਾਪਿਆਂ ਦੀ ਇੱਜਤ - ਊਸ਼ਾ ਰਾਣੀ
ਮਾਪਿਆਂ ਦੀ ਇੱਜਤ ਕੀ ਹੁੰਦੀ ਹੈ ? ਇਹ ਸਿਰਫ ਇਕ ਧੀ ਜਾਨਦੀ ਹੈ । ਉਹ ਆਪਣੇ ਮਾਪਿਆਂ ਦੀ ਸਿਰ ਦੀ ਪੱਗ ਹੁੰਦੀ ਹੈ । ਉਹ ਕਦੇ ਨਹੀ ਚਾਹੁੰਦੀ ਕਿ ਉਹ ਆਪਣੇ ਮਾਪਿਆਂ ਦੀ ਇੱਜਤ ਮਿੱਟੀ ਵਿੱਚ ਰੋਲੇ । ਮਾਪੇ ਆਪਣੇ ਧੀ ਦੀ ਉਗਂਲ ਫੜ ਚਲਨਾ ਸਿਖਾਉਦੇ ਨੇ ਅਤੇ ਜਦੋ ਉਹ ਸਕੂਲ ਪੜ੍ਹਨ ਜਾਂਦੀ ਹੈ ਤਾਂ ਹੱਥ ਫੜ ਕੇ ਮੋਟਰਸਾਈਕਲ ਜਾਂ ਸਕੂਟਰ ਤੇ ਪਿਛੇ ਬਿਠਾ ਕੇ ਸਕੂਲ ਛੱਡ ਕੇ ਆਉਦੇ ਹਨ । ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਪੜ੍ਹ ਲਿਖ ਕੇ ਅਫਸਰ ਬਨੇ, ਧੀ ਪੜ੍ਹਾਈ ਪੂਰੀ ਕਰ ਲੈਦੀ ਹੈ । ਚੰਗੇ ਨੰਬਰਾਂ ਨਾਲ ਪਾਸ ਹੋ ਟੈਸ਼ਟ ਵੀ ਪਾਸ ਕਰ ਲੈਦੀ ਹੈ ਫਿਰ ਉਹ ਸਰਕਾਰੀ ਨੌਕਰੀ ਲਗ ਜਾਂਦੀ ਹੈ । ਸਰਕਾਰੀ ਨੌਕਰੀ ਥੋੜੀ ਦੂਰ ਮਿਲ ਜਾਂਦੀ ਹੈ ਤੇ ਉਥੇ ਵੀ ਉਸ ਦਾ ਬਾਪ ਉਸ ਨੂੰ ਬਚਪਨ ਵਾਂਗ ਮੋਟਰਸਾਈਕਲ ਤੇ ਬਿਠਾ ਨੌਕਰੀ ਵਾਲੀ ਥਾਂ ਲੈ ਕੇ ਆਉਦਾ ਹੈ । ਧੀ ਬਹੁਤ ਚੰਗੀ ਹੁੰਦੀ ਹੈ ਧੀ ਦੇ ਪਰਿਵਾਰ ਵਿੱਚ ਪਹਿਲਾ ਕੋਈ ਵੀ ਪੜਿਆ ਲਿਖਿਆ ਨਹੀ ਹੁੰਦਾ ਅਤੇ ਕੋਈ ਨੌਕਰੀ ਨਹੀ ਲੱਗਿਆ ਹੁੰਦਾ । ਇਥੋ ਤੱਕ ਕਿ ਧੀ ਦੇ ਘਰ ਕੁੜੀਆਂ ਨੂੰ ਪੜਾਉਣਾ ਦਾ ਰਿਵਾਜ ਵੀ ਨਹੀ ਹੁੰਦਾ । ਪਰ ਇਹ ਧੀ ਪੜ ਲਿਖ ਗਈ ਆਪਣੇ ਚੰਗੇ ਕਰਮਾਂ ਨਾਲ ਨੌਕਰੀ ਲਗ ਗਈ । ਬੇਬੇ ਬਾਪੂ ਬਹੁਤ ਖੁਸ਼ ਹੁੰਦੇ ਹਨ । ਉਹਨਾਂ ਦਾ ਸਿਰ ਸ਼ਾਨ ਨਾਲ ਬਹੁਤ ਉਚਾ ਹੋ ਜਾਂਦਾ । ਧੀ ਅਤੇ ਮਾਪੇ ਬਹੁਤ ਖੁਸ਼ ਹਨ । ਮਾਪਿਆ ਦੀ ਰਿਸਤੇਦਾਰਾਂ 'ਚ ਸ਼ਾਨ ਵਧ ਜਾਂਦੀ ਹੈ । ਉਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਹੁੰਦਾ ਅਤੇ ਪਰ ਅਚਾਨਕ ਉਨਾਂ ਦੀਆਂ ਖੁਸ਼ੀਆਂ ਨੂੰ ਨਜਰ ਲੱਗ ਜਾਂਦੀ ਹੈ । ਧੀ ਆਪਣੀ ਡਿਉਟੀ ਕਰ ਰਹੀ ਹੁੰਦੀ ਹੈ । ਅਚਾਨਕ ਧੀ ਨੂੰ ਕੋਈ ਹੋਰ ਖੁਸ਼ੀ ਮਿਲ ਜਾਂਦੀ ਹੈ ਤੇ ਧੀ ਨੂੰ ਲੱਗਦਾ ਹੈ ਇਹ ਖੁਸ਼ੀ ਮਿਲ ਗਈ ਤਾਂ ਉਹਦਾ ਜਿੰਦਗੀ ਦਾ ਸਫਰ ਪੂਰਾ ਹੋ ਜਾਵੇਗਾ । ਧੀ ਇਸ ਖੁਸ਼ੀ ਨੂੰ ਪਾਉਣ ਵਿੱਚ ਦਿਲੋ ਜਾਨ ਤੋ ਲੱਗ ਜਾਂਦੀ ਹੈ । ਉਹ ਆਪਣੇ ਮਾਪਿਆ ਨੂੰ ਵੀ ਭੁੱਲ ਜਾਂਦੀ ਹੈ ਅਤੇ ਉਸ ਖੁਸ਼ੀ ਨੂੰ ਸਭ ਕੁਝ ਮਨ ਲੈਦੀ ਹੈ । ਫਿਰ ਧੀ ਆਪਣੇ ਅੰਦਰ ਝਾਕਦੀ ਹੈ ਕਦੇ ਕੁੱਝ ਗਲਤ ਤਾਂ ਨਹੀ ਹੋ ਰਿਹਾ ਉਹ ਦੇਖਦੀ ਹੈ ਕੀਤੇ ਨਾ ਕੀਤੇ ਉਹ ਗਲਤ ਕਰ ਰਹੀ ਹੈ ਅਤੇ ਉਹ ਆਪਣੇ ਮਾਪਿਆ ਨੂੰ ਇਸ ਖੁਸ਼ੀ ਨੂੰ ਮਿਲਾਉਣ ਦੀ ਯੁਗਤੀ ਬਣਾਉਦੀ ਹੈ ਅਤੇ ਆਪਣੇ ਮਾਪਿਆ ਨੂੰ ਇਸ ਖੁਸ਼ੀ ਨਾਲ ਮਿਲਾ ਦਿੰਦੀ ਹੈ ਪਰ ਮਾਪੇ ਖੁਸ਼ ਨਹੀ ਸਨ । ਫਿਰ ਧੀ ਥੋੜਾ ਸੋਚਦੀ ਹੈ ਮਾਪਿਆ ਦੀ ਵੀ ਖੁਸ਼ੀ ਚਾਹੀਦੀ ਹੈ । ਫਿਰ ਉਹ ਉਸ ਖੁਸ਼ੀ ਤੋ ਪਾਸਾ ਵੱਟਣ 'ਚ ਲੱਗ ਜਾਂਦੀ ਹੈ ਅਤੇ ਉਸ ਧੀ ਤੋ ਦੂਰ ਜਾਣਾ ਚਾਹੁੰਦੀ ਹੈ । ਪਰ ਧੀ ਇਹਨੀ ਡੂੰਘੀ ਖੁੱਬ ਜਾਂਦੀਹੈ ਕੁਝ ਚੰਗਾ ਮਾੜਾ ਨਹੀ ਦਿਸਦਾ ਬੱਸ ਉਹੀ ਖੁਸ਼ੀ ਪਾਨਾ ਚਾਹੁੰਦੀ ਹੈ । ਪਰ ਉਹ ਖੁਸ਼ੀ ਭੋਰਾ ਨੇੜੇ ਨਹੀ ਆਉਨਾ ਚਾਹੁੰਦੀ ਪਰ ਧੀ ਨਵੇ ਨਵੇ ਚੰਗੇ ਮਾੜੇ ਤਰੀਕੇ ਅਪਨਾ ਖੁਸ਼ੀ ਤੱਕ ਪਹੁੰਚਣਾ ਚਾਹੁੰਦੀ ਹੈ । ਜਦ ਮਾਪਿਆ ਨੂੰ ਇਹ ਪਤਾ ਲੱਗਦਾ ਹੈ ਤਾਂ ਮਾਪੇ ਟੁੱਟ ਜਾਂਦੇ ਹਨ ਅਤੇ ਕਿਹਾ ਧੀਅੇ ਤੂੰ ਤਾਂ ਸਾਡਾ ਪੁੱਤ ਹੈ ਇਵੇ ਕਹਿੰਦੀ ਸੀ ਪਰ ਇਹ ਕੀ ਕੀਤਾ ? ਮਾਪਿਆ ਦਾ ਦਿਲ ਟੁੱਟ ਹੰਝੂ ਵੱਗਣ ਲੱਗ ਪੈਦੇ ਹਨ ਤੇ ਚਾਰ ਰਿਸਤੇਦਾਰਾਂ 'ਚ ਬੇਇਜਤੀ ਹੋ ਜਾਂਦੀ ਹੈ । ਧੀ ਸਾਰਾ ਦਿਨ ਹਰ ਰੋਜ ਰੌਦੀ ਰਹਿੰਦੀ ਹੈ ਕੀ ਮੇਰੇ ਤੋ ਇਹ ਕੀ ਹੋਇਆ । ਪਰ ਕੁਝ ਦਿਨ ਉਹ ਕੱਲੀ ਜੀ ਰਹਿਣਾ ਚਾਹੁੰਦੀ ਹੈ ਕਿਸੇ ਨਾਲ ਕੋਈ ਗੱਲ ਨਹੀ ਕਰਨਾ ਚਾਹੁੰਦੀ ਅਤੇ ਮਰਨਾ ਚਾਹੁੰਦੀ ਹੈ । ਪਰ ਜੇ ਮਰ ਗਈ ਤਾਂ ਆਪਣੇ ਮਾਪਿਆ ਨੂੰ ਵੀ ਮਾਰ ਦੇਵੇਗੀ ਅਤੇ ਥੋੜੀ ਜਿਹੀ ਬਚੀ ਇੱਜਤ ਵੀ ਤਹਿਸ ਨਹਿਸ ਹੋ ਜਾਵੇਗੀ । ਫਿਰ ਧੀ ਰੋ ਰੋ ਕੇ ਹੰਝੂ ਪੁੰਝ ਕੇ ਥੋੜੀ ਜੀ ਹਿੰਮਤ ਕਰਦੀ ਹੈ । ਜੋ ਕੀਤਾ ਉਹ ਸਹੀ ਨਹੀ ਕੀਤਾ ਤੂੰ ਇਹ ਕਹਿ ਅੱਗੇ ਵੱਧਦੀ ਹੈ ਅਤੇ ਕਹਿੰਦੀ ਹੈ ਜੋ ਇੱਜਤ ਤੂੰ ਮਿੱਟੀ 'ਚ ਰੋਲੀ ਹੈ ਉਹ ਵਾਪਿਸ ਲਿਆਨੀ ਹੈ ਅਤੇ ਮਾਪਿਆ ਦੀ ਖੁਸ਼ੀ ਵਾਪਿਸ ਲਿਆਨੀ ਹੈ । ਹੁਣ ਉਹ ਆਪਣੇ ਮਾਪਿਆਂ ਵੱਲ ਸੋਚਦੀ ਹੈ ਅਤੇ ਕੁਝ ਅਜਿਹਾ ਕਰਨਾ ਚਾਹੁੰਦੀ ਹੈ ਜੋ ਉਸਦੇ ਮਾਪਿਆ ਦੀ ਇੱਜਤ ਬਨੇ । ਇਕ ਗੱਲ ਧੀ ਨੂੰ ਅੰਦਰੋ ਅੰਦਰੀ ਖਾਈ ਜਾਂਦੀ ਹੈ । ਕਿਉ ਤੂੰ ਉਸ ਖੁਸ਼ੀ ਤੇ ਭਰੋਸਾ ਕੀਤਾ ਜੋ ਤੇਰੇ ਨਾਲ ਨਾ ਖੜੀ ਅਤੇ ਤੈਨੂੰ ਇੱਕਲੀ ਨੂੰ ਰੋਦੀ ਨੂੰ ਛੱਡ ਕੇ ਚਲੀ ਗਈ । ਪਰ ਉਹ ਧੀ ਬਹੁਤ ਹੀ ਪਾਕ ਅਤੇ ਨੇਕ ਦਿਲ ਹੈ ਅਤੇ ਕਦੇ ਕਿਸੇ ਦਾ ਬੁਰਾ ਨਹੀ ਚਾਉਦੀ ਸਭ ਦੀ ਖੁਸ਼ੀ ਹੀ ਚਾਹੁਦੀ ਹੈ । ਰੱਬ ਇਹ ਦਿਨ ਕਦੇ ਕਿਸੇ ਨੂੰ ਨਾ ਦਿਖਾਵੇ ਰੋਦੀ ਰੋਦੀ ਰੱਬ ਜੀ ਤੋ ਬਸ ਇਹੀ ਦੁਆ ਚਾਉਦੀ ਹੈ ਅਤੇ ਮਾਪਿਆਂ ਦੀ ਇੱਜਤ ਵਾਪਿਸ ਲਿਆਉਣਾ ਚਾਹੁੰਦੀ ਹੈ । ਮਾਪੇ ਜਿਵੇ ਪਹਿਲਾ ਹੱਸ ਖੇਡ ਕੇ ਰਹਿੰਦੇ ਸੀ ਅਤੇ ਸ਼ਾਨ ਨਾਲ ਜਿੰਦੇ ਸੀ ਉਹੀ ਹੱਸ ਖੇਡ ਕੇ ਰਹਿਣਾ ਅਤੇ ਸ਼ਾਨ ਨਾਲ ਜੀਨਾਂ ਆਪਣੇ ਮਾਪਿਆਂ ਦੀ ਝੋਲੀ ਪਾਨਾ ਚਾਹੁੰਦੀ ਹੈ । ਧੀ ਦੀ ਜੁਬਾਨੀ ਰੋਦੇ ਰੋਦੇ :
ਧੀ ਸੋੜੀ ਉਹੀ ਹੋ ਬੇਬੇ-ਬਾਪੂ
ਬੱਸ ਆਪਨੀ ਖੁਸ਼ੀ ਦੀ ਝਾਤ ਕਰ ਬੈਠੀ
ਨਹੀ ਪਤਾ ਸੀ ਇਸ ਨਹੀ ਹੈ ਮੇਰੀ
ਨਹੀ ਤਾਂ ਕਦੇ ਇਹ ਰਾਹ ਨਾ ਤੁਰਦੀ ।
ਈ. ਟੀ. ਟੀ. ਅਧਿਆਪਿਕਾ
ਊਸ਼ਾ ਰਾਣੀ
97809-56842
11 Nov. 2018