ਬੁੰਲਦ ਆਵਾਜ਼ ਦਾ ਮਾਲਕ ਗਾਇਕ ਨੀਅਰਜੀਤ - ਕੁਲਦੀਪ ਸਿੰਘ ਢਿੱਲੋਂ

ਪੰਜਾਬੀ ਸੰਗੀਤ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਖੇਤਰ ਵਿੱਚ ਆਉਣ ਵਾਲਾ ਹਰ ਗਾਇਕ ਆਪਣੀ ਪਹਿਚਾਣ ਬਣਾਉਣ ਲਈ ਕਾਹਲਾ ਹੈ। ਪੰਜਾਬੀ ਸੰਗੀਤਕ ਖੇਤਰ ਵਿੱਚ ਹਰ ਰੋਜ ਨਵੇਂ-ਨਵੇਂ ਗਾਇਕ ਆਪਣੀ ਕਿਸਮਤ ਅਜਮਾਉਣ ਆ ਰਹੇ ਹਨ ਪਰ ਸਫ਼ਲਤਾ ਸਿਰਫ਼ ਉਹਨਾਂ ਚੰਦ ਕੁ ਗਾਇਕਾਂ ਦੇ ਹਿੱਸੇ ਆਉਂਦੀ ਹੈ, ਜਿਨ੍ਹਾਂ ਨੇ ਆਪਣੀ ਲਗਨ ਨਾਲ ਸਖ਼ਤ ਮਿਹਨਤ ਕਰਕੇ ਇਸ ਖੇਤਰ ਵਿੱਚ ਪੈਰ ਧਰਿਆ ਹੁੰਦਾ ਹੈ। ਅਜਿਹਾ ਹੀ ਇੱਕ ਗਾਇਕ ਹੈ ਨੀਅਰਜੀਤ। ਜਿਸ ਨੇ ਸੰਗੀਤਕ ਖੇਤਰ ਵਿੱਚ ਆਉਣ ਲਈ ਕੋਈ ਜਲਦਬਾਦੀ ਜਾਂ ਕੋਈ ਸਮਝੌਤਾ ਨਹੀਂ ਕੀਤਾ ਬਲਕਿ ਪੂਰੀ ਮਿਹਨਤ ਨਾਲ ਆਪਣੀ ਕਲਾ ਤੇ ਆਵਾਜ ਸਦਕਾ ਪੱਕੇ ਪੈਰੀਂ ਹੋ ਕੇ ਇਸ ਖੇਤਰ ਵਿੱਚ ਆਇਆ ਹੈ। ਜਦੋਂ ਉਹ ਗਾਉਂਦਾ ਹੈ ਤਾਂ ਉਸਦੀ ਅਵਾਜ ਵਿੱਚੋਂ ਕੁਲਦੀਪ ਮਾਣਕ ਦੀ ਅਵਾਜ਼ ਦਾ ਭੁਲੇਖਾ ਪੈਂਦਾ ਹੈ ਜਦੋਂ ਉਹ ਲਾਈਵ ਗਾਂਉਦਾ ਹੈ ਤਾਂ ਉਹ ਸਮਾਂ ਬੰਨ ਦਿੰਦਾ ਹੈ ਜਿਸ ਕਰਕੇ ਸਰੋਤੇ ਉਸ ਨੂੰ ਪੂਰੀ ਇਕਸੁਰਤਾ ਨਾਲ ਸੁਣਦੇ ਹਨ। ਉਹ ਆਪਣੀ ਕਲਾ ਤੇ ਅਵਾਜ਼ ਸਦਕਾ ਸਰੋਤਿਆਂ ਨੂੰ ਬੰਨ੍ਹ ਕੇ ਬਿਠਾਉਣ ਵਿੱਚ ਸਫ਼ਲ ਹੈ। ਨੀਅਰਜੀਤ ਦਾ ਜਨਮ 1 ਜਨਵਰੀ 1969 ਨੂੰ ਪਿਤਾ ਨਗਿੰਦਰ ਸਿੰਘ ਦੇ ਘਰ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਪਿੰਡ ਇੰਦਰਗੜ੍ਹ ਜਿਲ੍ਹਾ ਮੋਗਾ ਵਿਖੇ ਹੋਇਆ। ਬਚਪਨ ਤੋਂ ਗਾਇਕੀ ਨਾਲ ਮੋਹ ਰੱਖਣ ਵਾਲੇ ਨੀਅਰ ਜੀਤ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਡੀਜ਼ਲ ਮਕੈਨਿਕ ਦਾ ਡਿਪਲੋਮਾ ਵੀ ਕੀਤਾ ਪਰ ਉਸਨੇ ਆਪਣੇ ਸ਼ੌਂਕ ਨੂੰ ਦਬਣ ਨਹੀਂ ਦਿੱਤਾ। ਉਸਦੀ ਅਵਾਜ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹੈ। ਪਰ ਮਨੋ ਉਹ ਜਨਾਬ ਕੁਲਦੀਪ ਮਾਣਕ ਜੀ ਨੂੰ ਉਸਤਾਦ ਮੰਨਦਾ ਹੈ। ਸੰਗੀਤਕ ਖੇਤਰ ਵਿੱਚ ਉਹ ਉਸ ਪ੍ਰਮਾਤਮਾ, ਆਪਣੇ ਪਰਿਵਾਰ, ਬੀਕਾ ਲਾਲਬਾਈ, ਜੱਗਾ ਬਰਾੜ, ਬਾਬਾ ਭੋਲਾ ਜੀ, ਇੰਦਰਗੜ੍ਹ (ਰਾਜ) ਸਵਰਨਜੀਤ ਸਿੰਘ ਕਾਲਾ ਯੂਐਸਏ ਬਾਬਾ ਕੋਰੇ ਸ਼ਾਹ ਝਿੜੀ ਇੰਦਗੜ੍ਹ ਜ਼ਿਲ੍ਹਾ ਮੋਗਾ, ਐਚਡੀਓ ਬਾਗਬਾਨੀ ਵਿਭਾਗ  ਲਖਵਿੰਦਰ ਸਿੰਘ , ਡਿਪਟੀ ਡਾਇਰੈਕਟਰ ਬਾਗਬਾਨੀ ਗੁਰਕੰਵਲ ਸਿੰਘ ਢਿੱਲੋਂ, ਜ਼ਿਲ੍ਹਾ ਮੋਗਾ ਦਾ ਸਹਿਯੋਗ ਮੰਨਦਾ ਹੈ। ਜਿਨ੍ਹਾਂ ਨੇ ਉਸ ਨੇ ਸਮੇਂ-ਸਮੇਂ ਤੇ ਬਹੁਤ ਸਹਿਯੋਗ ਦਿੱਤਾ। ਉਸ ਵਲੋਂ ਹੁਣ ਤੱਕ ਕਨੇਡਾ/ਪਿੰਡ , ਰਾਂਝੇ ਦੀ ਕਲੀ, ਤਹੀਰ ਦੀ ਕਲੀ, ਟਰੱਕ, ਸੁੱਚਾ ਸੂਰਮਾ ਕਦੇ ਸਹਿਕਦੇ ਨਾ ਛੱਡੀਏ, ਮੁੰਦਰਾਂ, ਘਰ-ਘਰ ਇਹੋ ਅੱਗ, ਮਾਰਤਾ ਪੁੱਤ ਬਿਗਾਨਾ -ਦੋਗਾਣਾ, ਕਰਜਾ ਆਦਿ ਗੀਤਾਂ ਦੀ ਰਿਕਾਡਿੰਗ ਕਰਵਾਈ ਹੈ। ਫੁਰਸਤ ਦੇ ਪਲਾਂ ਵਿੱਚ ਉਸਨੂੰ ਕੁਲਦੀਪ ਮਾਣਕ, ਜਗਮੋਹਨ ਕੌਰ ਨੁਸਰਤ ਫਤਿਹ ਖਾਂ ਦੀ ਗਾਇਕੀ ਸੁਣਨ ਦਾ ਮੁਰੀਦ ਹੈ। ਇਸਤੋਂ ਇਲਾਵਾ ਉਸਨੂੰ ਗੀਤਕਾਰੀ ਪੇਂਟਿੰਗ ਕਰਨ ਤੇ ਫੁੱਲਾਂ ਦੀ ਖੇਤੀ ਕਰਨ ਦਾ ਸ਼ੌਂਕ ਹੈ। ਇਸ ਸਮੇਂ ਨੀਅਰਜੀਤ ਆਪਣੀ ਨਵੀਂ ਨਵੀਂ ਆਈ ਟੇਪ ਸਰਦਾਰੀ ਕੁੜੀਆਂ ਦੀ ਨਾਲ ਚਰਚਾ ਵਿੱਚ ਜਿਸ ਦਾ ਗੀਤ ਪੀ.ਟੀ.ਸੀ. ਪੰਜਾਬੀ ਤੇ ਲਗਾਤਾਰ 2 ਮਹੀਨੇ ਟੋਪ ਟੈਨ ਵਿੱਚ ਰਿਹਾ। ਹੈ। ਨੀਅਰਜੀਤ ਦੀ ਇਸ ਕੈਸੇਟ ਨੇ ਮਸ਼ਹੂਰ ਕੰਪਨੀ ਗੋਇਲ ਨੇ ਬੀਕਾ ਲਾਲਬਾਈ ਦੀ ਪੇਸ਼ਕਸ਼ ਹੇਠ ਵੱਡੇ ਪੱਧਰ ਤੇ ਰਿਲੀਜ਼ ਕੀਤਾ ਹੈ। ਇਸ ਕੈਸੇਟ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਮਸ਼ਹੂਰ ਸੰਗੀਤਕਾਰ ਅਤੁਲ ਸ਼ਰਮਾ ਤੇ ਸੰਦੀਪ ਸੈਂਡੀ ਨੇ। ਇਸ ਕੈਸੇਟ ਦੇ ਗੀਤਾ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੈ। ਬੀਕਾ ਲਾਲਬਾਈ ਤੇ ਜੱਗਾ ਬਰਾੜ (ਗੋਲੇਵਾਲੀਆ) ਨੇ। ਇਸ ਕੈਸੇਟ ਦੇ ਗੀਤਾਂ ਦੇ ਵੀਡਿਉ ਵੱਖ-ਵੱਖ ਪੰਜਾਬੀ  ਚੈਨਲਾਂ ਤੇ ਚੱਲ ਰਹੇ ਹਨ। ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਚਿਰ ਸਥਾਈ ਪਹਿਚਾਣ ਬਣਾਉਣ ਦ ਇਛੁੱਕ ਨਅਰਜੀਤ ਇਸ ਸਮੇਂ ਆਪਣੇ ਪਰਿਵਾਰ ਸਮੇਤ ਪਿੰਡ ਭਾਗੂ ਵਸਨੀਕ ਹੈ। ਪ੍ਰਮਾਤਮਾ ਉਸਦੀਆਂ ਆਸਾਂ ਨੂੰ ਬੂਰ ਪਾਵੇ ਤੇ ਉਸਦਾ ਨਾ ਪੰਜਾਬੀ ਗਾਇਕੀ ਦੇ ਚੋਟੀ ਦੇ ਗਾਇਕਾਂ ਦੀ ਮੂਹਰਲੀ ਕਤਾਰ ਵਿੱਚ ਹੋਵੇ।
ਰੱਬ ਰਾਖਾ!
ਕੁਲਦੀਪ ਸਿੰਘ ਢਿੱਲੋਂ
ਪਿੰਡ ਜੰਡਵਾਲਾ ਚੜ੍ਹਤ ਸਿੰਘ
ਮੋ:98559-64276