16 ਨਵੰਬਰ ਬਰਸੀ ਤੇ ਵਿਸੇਸ - ਦਲਜੀਤ ਸਿੰਘ ਰੰਧਾਵਾ

ਸੇਵਾ ਦੇਸ ਦੀ ਜਿੰਦੜ੍ਹੀਏ ਬੜ੍ਹੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿੰਨ੍ਹਾਂ ਦੇਸ ਸੇਵਾ ਵਿੱਚ ਪੈਰ ਪਾਇਆ, ੳਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਉਕਤ ਸਤਰਾਂ ਲਿਖਣ ਵਾਲੇ ਮਹਾਨ ਇਨਕਲਾਬੀ ਗਦਰ ਲਹਿਰ ਦੇ ਨਾਇਕ ਆਜਾਦੀ ਦੇ ਪ੍ਰਵਾਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਅਮਰ ਸਹੀਦ ਕਰਤਾਰ ਸਿੰਘ ਦਾ ਜਨਮ ਲੁਧਿਆਣਾ ਜਿਲ੍ਹਾ ਦੇ ਪਿੰਡ ਸਰਾਭਾ ਚ 24 ਮਈ 1896 ਈ ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਆਪ ਦੇ ਮਾਤਾ ਪਿਤਾ ਛੋਟੀ ਉਮਰੇ ਸਵਰਗ ਸਿਧਾਰ ਗਏ। ਇਸ ਕਰਕੇ ਆਪਦਾ ਪਾਲਣ ਪੋਸਣ ਦਾਦਾ ਜੀ ਬਦਨ ਸਿੰਘ ਨੇ ਕੀਤਾ। ਆਪ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋ ਪ੍ਰਾਇਮਰੀ ਦੀ ਵਿੱਦਿਆ ਹਾਸਿਲ ਕੀਤੀ। ਲੁਧਿਆਣਾ ਦੇ ਮਾਲਵਾ ਹਾਈ ਸਕੂਲ ਅਤੇ ਆਰੀਆ ਸਕੂਲ ਤੋ ਵੀ ਵਿੱਦਿਆ ਹਾਸਿਲ ਕੀਤੀ ਪਰ ਮੈਟ੍ਰਿਕ ਆਪਣੇ ਚਾਚਾ ਜੀ ਕੋਲ ਉੜ੍ਹੀਸਾ ਵਿਖੇ ਪਾਸ ਕੀਤੀ। ਉਚ ਵਿੱਦਿਆ ਦੀ ਪ੍ਰਾਪਤੀ ਲਈ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਇਸੇ ਦੌਰਾਨ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੇ ਦੇਸ ਆਜਾਦ ਕਰਵਾਉਣ ਲਈ ਗਦਰ ਪਾਰਟੀ ਦਾ ਗਠਨ ਕੀਤਾ। ਬਾਬਾ ਸੋਹਣ ਸਿੰਘ ਭਕਨਾ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ। ਲਾਲਾ ਹਰਦਿਆਲ ਐਮ ਏ ਨੇ ਭਾਰਤੀਆਂ ਨੂੰ ਜਾਗਰੂਕ ਕਰਨ ਲਈ ਗਦਰ ਅਖਬਾਰ ਕੱਢਣ ਦਾ ਮਨ ਬਣਾਇਆ। ਕਰਤਾਰ ਸਿੰਘ ਸਰਾਭਾ ਨੇ ਪੜ੍ਹਾਈ ਵਿੱਚ ਹੀ ਛੱਡ ਕੇ ਲਾਲਾ ਜੀ ਨਾਲ ਅਖਬਾਰ ਵਿੱਚ ਕੰਮ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ। ਉਧਰ ਵੱਡੀ ਜੰਗ ਦੌਰਾਨ ਕਾਮਾਗਾਟਾਮਾਰੂ ਜਹਾਜ ਦੇ ਦੁਖਾਂਤ ਦੀ ਘਟਨਾ ਸੁਣ ਕੇ ਭਾਰਤੀਆਂ ਦੇ ਦਿਲ ਹਲੂਣੇ ਗਏ। ਸਹੀਤ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਨੇ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਹੋਇਆ ਭਾਰਤ ਜਾ ਕੇ ਹਥਿਆਰਬੰਦ ਬਗਾਵਤ ਕਰਕੇ ਦੇਸ ਨੂੰ ਆਜਾਦ ਕਰਵਾਉਣ ਲਈ ਠੋਸ ਪ੍ਰੋਗਰਾਮ ਵਿੱਢਿਆ। ਇਨ੍ਹਾ ਵਿੱਚੋ ਬਾਬਾ ਭਕਨਾ ਭਾਰਤ ਆਉਦੇ ਹੀ ਗ੍ਰਿਫਤਾਰ ਹੋ ਗਏ ਅਤੇ ਕਰਤਾਰ ਸਿੰਘ ਸਰਾਭਾ ਸਮੇਤ 50'60 ਵਰਕਰ ਬਚ ਨਿਕਲੇ। ਬਾਬਾ ਸੋਹਣ ਸਿੰਘ ਭਕਨਾ ਦੀ ਗ੍ਰਿਫਤਾਰੀ ਪਿਛੋ ਕਰਤਾਰ ਸਿੰਘ ਸਰਾਭਾ ਨੇ ਸਾਰੇ ਦੇਸ ਭਾਰਤੀਆਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਅਤੇ ਆਜਾਦੀ ਪ੍ਰਾਪਤੀ ਲਈ ਪੂਰੇ ਜੋਸੋ ਖਰੋਸ ਨਾਲ ਆਪਣੀਆ ਗਤੀਵਿਧੀਆ ਚਾਲੂ ਕਰ ਦਿੱਤੀਆ। ਸਹੀਦ ਕਰਤਾਰ ਸਿੰਘ ਸਰਾਭਾ ਅੰਗਰੇਜੀ ਹਕੂਮਤ ਦੀਆਂ ਅੱਖਾਂ ਵਿੱਚ ਰੜ੍ਹਕਣ ਲੱਗ ਪਿਆ। ਅਖੀਰ ਰਸਾਲਦਾਰ ਗੰਢਾ ਸਿੰਘ ਅਤੇ ਹੋਰ ਗੱਦਾਰਾਂ ਨੇ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਨੂੰ ਟਾਊਟੀ ਕਰਕੇ ਪੁਲਿਸ ਨੂੰ ਫੜ੍ਹਾ ਦਿੱਤਾ। ਅੰਗਰੇਜ ਹਾਕਮਾਂ ਦੀ ਅਦਾਲਤ ਨੇ 13 ਸਤੰਬਰ 1915 ਨੂੰ ਮੁੱਕਦਮੇ ਦਾ ਫੈਸਲਾ ਸੁਣਾ ਦਿੱਤਾ ਅਤੇ 16 ਨਵੰਬਰ 1915 ਦੇ ਮਨਹੂਸ ਦਿਨ ਨੂੰ ਕਰਤਾਰ ਸਿੰਘ ਸਰਾਭਾ ਅਤੇ 6 ਹੋਰਨਾਂ ਨੂੰ ਫਾਂਸੀ ਤੇ ਚੜ੍ਹਾਂ ਦਿੱਤਾ ਗਿਆ। ਅੱਜ ਅਸੀ ਉਸ ਮਹਾਨ ਦੇਸ ਭਗਤ ਦੀ ਬਰਸੀ ਸਮਾਗਮ ਮਨਾ ਰਹੇ ਹਾਂ ਜਿੰਨ੍ਹਾਂ ਨੇ ਖਿੜ੍ਹੇ ਮੱਥੇ ਮੌਤ ਨੂੰ ਕਬੂਲਿਆ ਤਾਂ ਕਿ ਅਸੀ ਉਹਨਾਂ ਦੇ ਵਾਰਿਸ ਚੰਗੇਰਾ ਜੀਵਨ ਬਿਤਾ ਸਕੀਏ ਜਿੰਨ੍ਹਾਂ ਨੇ ਅਣਥੱਕ ਘਾਲਣਾ ਕੀਤੀ ਅਤੇ ਭੁੱਖ ਨੰਗ ਨਾਲ ਲਤਾੜ੍ਹੀ ਭਾਰਤੀ ਜਨਤਾ ਲਈ ਕੁਰਬਾਨ ਹੋਏ। ਆਓ ਪ੍ਰਣ ਕਰੀਏ ਕਿ ਦੇਸ ਨੂੰ ਗਦਰੀ ਬਾਬਿਆ ਭਗਤ ਸਰਾਭਿਆਂ ਅਤੇ ਸਮੂਹ ਦੇਸ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ।

ਦਲਜੀਤ ਸਿੰਘ ਰੰਧਾਵਾ, ਪੱਤਰਕਾਰ
ਜੋਧਾਂ , ਲੁਧਿਆਣਾ
99145-63300