ਦਾਸਤਾਂ - ਸੰਦੀਪ ਕੁਮਾਰ ਨਰ ਬਲਾਚੌਰ
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।
ਹੱਸਦੀ ਹੈ ਦੁਨੀਆ ਮੈਨੂੰ ਚਿੜਾਉਣ ਦੇ ਲਈ,
ਬੁਲਾਉਂਦੇ ਹਨ ਕੋਲ ਮੈਨੂੰ ਉਸਨੂੰ ਭੁਲਾਉਣ ਦੇ ਲਈ,
ਬਿਠਾਉਦੇ ਹਨ ਕੋਲ ਮੈਨੂੰ ਕੁੱਝ ਸਮਝਾਉਣ ਦੇ ਲਈ,
ਕਹਿੰਦੇ ਹਨ ਕੁੱਝ ਮੈਨੂੰ ਮੇਰਾ ਦਿਲ ਲਗਾਉਣ ਦੇ ਲਈ,
ਕਿਵੇਂ ਦਿਲ ਲੱਗੇ, ਜਦੋਂ ਕਿਸੇ ਦੇ ਅਹਿਸਾਨਾਂ ਦਾ ਕਰਜ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।
ਸਵੇਰੇ ਆਉਂਦੀ ਹੈ, ਜਦੋਂ ਲਾਲ ਜਹੀ ਹੋ ਕੇ,
ਨਿਖਰ ਜਾਂਦਾ ਹਾਂ, ਮੈਂ ਵੀ ਹੰਝੂ ਧੋ ਕੇ,
ਸ਼ਾਮ ਚਲੀ ਜਾਂਦੀ ਹੈ, ਲਾਲ ਜਹੀ ਹੋ ਕੇ,
ਪੈ ਜਾਂਦਾ ਹਾਂ, ਮੈਂ ਵੀ ਅਧ-ਮਰਿਆ ਜਿਹਾ ਹੋ ਕੇ,
ਓੜੀ ਚਾਦਰ ਨਾ ਹਟਾਉਣਾ, ਮੇਰੀ ਸਰੀਰ ਤੋਂ
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।
ਮੇਰਾ ਕੱਲ੍ਹ ਵੇਖ ਕੇ ਤੂੰ ਕਿਉਂ ਹੈਰਾਨ ਹੈ,
ਮੇਰੇ ਕੱਲ੍ਹ ਵੀ ਕਿਸੇ ਦਾ ਮਹਿਮਾਨ ਹੈ,
ਮੇਰਾ ਅਤੀਤ ਵਿੱਚ ਬਹੁਤ ਬੜਾ ਤੂਫਾਨ ਹੈ,
ਇਹ ਵਕਤ ਵੀ ਕਿੰਨਾ ਬਲਵਾਨ ਹੈ,
ਇਹ ਸ਼ੀਸ਼ਾ ਮੇਰੀ ਕਹਾਣੀ ਹੈ,
ਤੁਸੀ ਠੀਕ ਨਾ ਪੜ੍ਹ ਪਾਓਗੇ,
ਇਸ ਤੇ ਵੀ ਬਹੁਤ ਗਰਦ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।