ਕਵਿਤਾ - ਦੁਨੀਆਂ - ਸੰਦੀਪ ਕੁਮਾਰ ਨਰ ਬਲਾਚੌਰ
ਉਹ ਵੱਖਰਾ ਗਾਉਂਦਾ ਤੇ ਲਿੱਖਦਾ ਹੈ,
'ਹੈ' ਇੱਕ ਦੋਸਤ ਮੇਰਾ ।
ਉਹ ਕੋਰਾ ਕਾਗਜ਼ ਵੀ ਪੜ੍ਹ ਲੈਂਦਾ ਹੈ,
ਫਿਰ ਵੀ ਉਹ ਸਧਾਰਨ ਦਿੱਖਦਾ ਹੈ ।
ਮੈਨੂੰ ਲੱਗਦਾ ਇਹ ਸਭ ਉਹ,
ਇਨਸਾਨੀਅਤ ਤੋ ਸਿੱਖਦਾ ਹੈ ।
ਉੱਚੀ ਗਾਉਂਦਾ, ਹੇਕਾਂ ਲਾਉਂਦਾ,
ਕੋਲ ਬਠਾਉਂਦਾ, ਪਿਆਰ ਵਧਾਉਂਦਾ ।
ਸੱਜਣਾਂ 'ਓਏੇ' ਝੂਠ ਤਾਂ ਹਰ ਕੋਈ ਬੋਲ ਜਾਂਦਾ ਏ,
ਸੱਚ ਬੋਲਣਾ ਬੜਾ ਔਖਾ ਏੇ ।
ਕਰਦੇ ਨੇ ਦਰਖਤਾਂ ਨਾਲ ਗੱਲਾਂ,
ਅਸਮਾਨਾਂ ਦੇ ਤਾਰੇ ਵੀ ਗਿਣ ਜਾਂਦੇ ਨੇ ।
ਕੱਲ੍ਹ, ਕੀ ਬੀਤਣ ਵਾਲਾ ਹੈ, ਸੁਭਾਵਕ ਹੀ ਕਹਿ ਜਾਂਦੇ ਨੇ,
ਜਿਉਂਦੇ ਤਾਂ ਦਿਲ ਵਿੱਚ ਧੜਕਦੇ ਨੇ,
ਮਰਨੇ ਤੋ ਬਾਅਦ ਵੀ ਦਿਲ ਵਿੱਚ ਘਰ ਕਰ ਜਾਂਦੇ ਨੇ ।
ਬਿੰਦਰੱਖੀਆ, ਮਾਣਕ, ਲਾਉਂਦੇ ਸੀ ਅਖਾੜੇ ਬੜੇ ਭਾਰੀ,
ਮੇਰੇ ਮਿੱਤਰ, ਬੱਬੂ ਮਾਨ ਦੀ ਕਲਮ ਤੇ ਆਵਾਜ਼ ਹੈ ਨਿਆਰੀ ।
ਮਾਨ ਗੁਰਦਾਸ ਜੋ ਲਿੱਖਦਾ,
ਅੱਜ ਦੁਨੀਆਂ ਮੰਨਦੀ ਸਾਰੀ,
ਮੈਂ ਜੋ ਲਿਖਦਾ, ਆਪਣੇ ਗੁਰੂਆਂ ਤੋਂ ਸਿੱਖਦਾ ।
ਪਲ ਵਿੱਚ ਪਲ ਦਿੱਖਦਾ,
ਹਕੀਕਤ ਕੀ ਹੈ,
ਜਨਮ-ਜਨਮ ਦਾ ਕਰਮ ਹੈ,
ਹਕੀਕਤੀ 'ਦੇਖ' ਦੁਨਿਆਂ ਦਾ ਭਲਾ, ਤੂੰ ਵੀ ਕਰਕੇ,
ਰੱਬ ਵੀ ਖ਼ੁਸ਼ ਹੋ 'ਜਾਊ' ਤੇਰੇ ਦਿਦਾਰ ਕਰਕੇ ।
'ਸਿਤਾਰੇ', ਸਿਤਾਰਿਆਂ ਨਾਲ, ਸਿਤਾਰਿਆਂ ਵਿੱਚ ਨਾਂ ਲਿਖਾਉਂਦੇ ਨੇ,
ਅਸਲ ਵਿੱਚ ਜੋ ਸਿਤਾਰੇ ਹੁੰਦੇ ਨੇ ।
ਦਿਲ ਵਿੱਚ ਥਾਂ ਬਣਾਉਂਦੇ ਨੇ,
ਜੋ ਹੋਰਾਂ ਤੋ ਪਿਆਰੇ ਹੁੰਦੇ ਨੇ ।
ਦੁਨੀਆਂ ਆਉਂਦੀ ਹੈ ਚਲੀ ਜਾਂਦੀ ਹੈ,
ਵੇਖ ਕੇ, ਸੁਣ ਕੇ, ਸਾਡੇ ਤਾਂ ਗੁਜਾਰੇ ਹੁੰਦੇ ਨੇ ।