ਖੁਆਬ - ਸੰਦੀਪ ਕੁਮਾਰ ਨਰ ਬਲਾਚੌਰ
ਖੁਆਬ ਆਉਦੇ ਹਨ ਬੱਦਲਾਂ ਦੀ ਤਰ੍ਹਾਂ,
ਉੱਡਾ ਦਿੰਦਾ ਹਾਂ ਮੈਂ, ਸਿਗਰੇਟ ਦੇ ਧੂੰਏ ਦੀ ਤਰ੍ਹਾਂ।
ਹਕੀਕਤ ਕੀ ਹੈ, ਖੁਆਬਾ ਵਿੱਚ ਨਹੀਂ ਆਉਂਦੀ,
ਜਿੰਦਗੀ ਕੀ ਹੈ, ਬਣਾਈ ਨਹੀਂ ਜਾਂਦੀ।
ਉਹ ਸੰਤ ਹਨ, ਜੋ ਬਦਲ ਦਿੰਦੇ ਹਨ ਤਕਦੀਰਾਂ,
ਸ਼ਾਇਦ ਮੇਰਾ ਲਿਖਿਆ ਕੋਈ ਪੜ੍ਹ-ਪੜ੍ਹ ਕੇ ਸੁਣਾਵੇ ,
ਸੰਦੀਪਾਂ, ਇੱਕ ਦਿਨ ਦਰਬਾਰ ਵਿੱਚ ਤੂੰ ਮਹਿਫਲਾਂ ਲਾਵੇ।
ਮੁੱਖ ਤੇ ਹਾਸਾ, ਚਿਲਮ ਵਿੱਚ ਅੱਗ, ਰਹਿੰਦੇ ਨੇ ਸੰਤ ਅਲੱਗ,
ਦੇਖਿਆ ਨਹੀ ਕਦੇ ਮੈਂ ਨਰਾਜ ਉਸਨੂੰ, ਜਿਸਨੇ ਪਾਇਆ, ਉਸ ਦੇ ਜਾਣ ਦਾ ਸਬੱਬ ।