ਐੇਸਾ=6 - ਰਣਜੀਤ ਕੌਰ ਤਰਨ ਤਾਰਨ
ਸਚੀਂ ਮੁਚੀਂ ਦਾ ਵਾਕਿਆ---
ਸ਼ਨਾ ਦੀ ਸ਼ਾਦੀ ਤਹਿ ਹੋ ਗਈ ਲੜਕੇ ਵਾਲਿਆਂ ਨੇ ਕਾਰ ਦੀ ਮੰਗ ਰੱਖ ਦਿੱਤੀ,ਲੜਕਾ ਕੁਝ ਨਹੀਂ ਬੋਲਿਆ-
ਸ਼ਨਾ ਨੇ ਲੜਕੇ ਨਾਲ ਮੁਲਾਕਾਤ ਕੀਤੀ ਤੇ ਪੁਛਿਆ,ਕਿ ਜਦ ਆਪਾਂ ਇਹ ਫੇਸਲਾ ਕੀਤਾ ਸੀ ਇਹ ਆਦਰਸ਼ ਵਿਆਹ ਹੋਵੇਗਾ ਇਸ ਵਿੱਚ ਵਰੀ ਦਾਜ ਤੇ ਹੋਰ ਪਖੰਡ ਨਹੀਂ ਹੋਣਗੇ,ਇਹ ਤੂੰ ਆਪਣੇ ਮਾਂਬਾਪ ਨੂੰ ਕਿਉਂ ਨਹੀਂ ਦਸਿਆ? ਲੜਕਾ-ਸਨਾ ਮੈਂ ਆਪਣੇ ਮਾਂਬਾਪ ਦਾ ਇਕੋ ਇਕ ਬੇਟਾ ਹਾਂ ਉਹਨਾਂ ਦੇ ਕੁਝ ਅਰਮਾਨ ਤੇ ਚਾਅ ਹਨ। ਸਨਾ ਅੱਛਾ -ਤੂੰ ਅੱਛੀ ਕਮਾਈ ਕਰਦੈਂ,ਮੇਰੀ ਅੱਛੀ ਤਨਖਾਹ ਹੈ ਤੇਰੇ ਕੋਲ ਕਾਰ ਹੈ ਤਾਂ ਸਹੀ ਲੜਕਾ-ਫਿਰ ਵੀ ਸਮਾਜਿਕ ਰਸਮ ਹੈ ਪੂਰੀ ਤਾਂ ਕਰਨੀ ਹੈ। ਸਨਾ ਦੇ ਡੈਡੀ ਸਮਝ ਗਏ ਕੇ ਲੜਕੇ ਦੀ ਅੋੌੌਕਾਾਤ ਕਿਆ ਹੈ।ਉਹਨਾਂ ਨੇ ਲੜਕੇ ਵਾਲਿਆਂ ਨੂੰ ਫੋਨ ਤੇ ਕਹਿ ਦਿੱਤਾ ' ਮੈਂ ਤੁਹਾਨੂੰ ਕਾਰ ਦੇ ਦਿਆਂਗਾ ਕੁੜਮ ਬਹੁਤ ਖੂਸ਼ ਹੋਏ ਤੇ ਬੋਲੇ 'ਭਾ ਜੀ ਫਾਰਚੂਨ ਲੈਣਾ ਸਾਡੇ ਦੀਪ ਨੂੰ ਫਾਰਚੂਨ ਬਹੁਤ ਪਸੰਦ ਹੈ। ਸਨਾ ਦੇ ਡੈਡੀ ਨੇ ਉਤਰ ਦਿੱਤਾ ਜੀ ਹਾਂ ਮੈਂ ਤੁਹਾਨੂੰ ਤੁਹਾਡੀ ਪਸੰਦ ਦੀ ਕਾਰ ਲੈ ਕੇ ਦਿਆਂਗਾ ਪਰ ਮੈਂ ਤੁਹਾਨੂੰ ਆਪਣੀ ਪਿਆਰੀ ਬੇਟੀ ਨਹੀਂ ਦਿਆਂਗਾ। ਜੀ ਹਾਂ ਬਿਲਕੁਲ ਅੇਸਾ ਹੀ ਹੋਇਆ ਸੀ।
ਰਣਜੀਤ ਕੌਰ ਤਰਨ ਤਾਰਨ 9780282816