ਅੇੈਸਾ- 7 - ਰਣਜੀਤ ਕੌਰ ਗੁੱਡੀ ਤਰਨ ਤਾਰਨ
ਇਹ ਕਲ ਹੀ ਦਾ ਯਾਨੀ 21-11 ਦਾ ਵਾਕਿਆ ਹੈ-
ਸਾਡੇ ਵੱਡੇ ਭੇੈਣ ਜੀ ਤੇ ਭਾਜੀ ਜੋ ਰਿਸ਼ਤੇ ਵਿੱਚ ਮੇਰੀ ਸਗੀ ਨਣਦ ਤੇ ਨਣਦੋਈ ਹਨ।ਇਹਨਾਂ ਨੇ ਆਾਪਣੀ ਉਮਰ ਦੇ ਸਾਰੇ ਮੌਸਮ ਬਾਹਿੰਮਤ ਹੰਡਾਏ ਹਨ,ਸਾਬਕਾ ਸੈਨਿਕ ਹਨ।65 ਤੇ 71 ਦੀ ਜੰਗ ਵਿੱਚ ਮੈਦਾਨ-ਏ ਜੰਗ ਵੀ ਜੂਝੈ ਹਨ।ਅਤੇ ਮੇਰੇ ਮਾਂਬਾਪਫ਼ਸੱਸ ਸਹੁਰੇ ਦਾ ਰੁਤਬਾ ਰਖਦੇ ਹਨ। ਇਹਨਾਂ ਦੇ ਘਰ ਦੀ ਸਟੀਲ ਅਲਮਾਰੀ ਦਾ ਲਾਕ ਖਰਾਬ ਸੀ।ਗਲੀ ਵਿੱਚ ਦੋ ਬੰਦੇ ਹੌਕਾ ਲਗਾ ਰਹੇ ਸਾਨ " ਹੈਂਡਲ ਠੀਕ ਕਰਾ ਲਓ ਤਾਲੇ ਠੀਕ ਕਰਾ ਲਓ।ਭਾਜੀ ਨੇ ਉਹਨਾਂ ਨੂੰ ਅੰਦਰ ਬੁਲਾਇਆ ਤੇ ਅਲਮਾਰੀ ਦਾ ਲਾਕ ਠੀਕ ਕਰਨ ਲਈ ਕਿਹਾ।ਕਾਰੀਗਰਾਂ ਨੇ ਚਾਬੀ ਖ਼ਰਸ਼ ਤੇ ਘਸਾਈ ਤੇ ਲਗਾਈ ਤੇ ਬੋਲੇ ਕੇ ਲਾਕ ਠੀਕ ਹੋ ਗਿਆ ,ਆਹ ਲਾਕਰ ਵੀ ਵੇਖ ਲਈਏ ਫੇਰ ਤੁਹਾਨੂੰ ਮੁਸਕਲ ਆਊਗੀ" ਭਾਜੀ ਨੇ ਲਾਕਰ ਦੀ ਚਾਬੀ ਵੀ ਦੇ ਦਿਤੀ-ਉਹਨਾਂ ਚਾਬੀ ਲਗਾਈ ਲਾਕਰ ਸਹੀ ਸੀ ਪਰ ਉਹਨਾਂ ਨੂੰ ਸਾਹਮਣੇ ਪਏ ਨੋਟਾਂ ਦਾ ਬੰਡਲ ਦਿਖਾਈ ਦੇ ਗਿਆ।ਇਹ ਕੁਝ 29000 ਰੁਪਏ ਸਨ।ਭਾਜੀ ਬਿਲਕੁਲ ਸਾਹਮਣੇ ਬੈਠੇ ਹਨ ਤੇ ਧਿਆਨ ਪੂਰਾ ਕਾਰੀਗਰ ਵਲ ਵੀ ਸੀ ਪਤਾ ਹੀ ਨਾਂ ਲਗਾ ਉਹਨਾਂ ਨੇ ਰੁਪਏ ਕਿਵੇਂ ਖਿਸਕਾ ਲਏ ਜਾਂ ਕਹਿ ਲਓ ਉੜਾ ਲਏ,ਤੇ ਤਾਲਾ ਲਾ ਕੇ ਚਾਾਬੀ ਖ਼ਰਸ਼ ਤੇ ਥੋੜੀ ਘਸਾ ਕੇ ਬੋਲ ੇਅਸੀਂ ਦੁਕਾਨ ਤੋਂ ਮਸ਼ੀਨ ਨਾਾਲ ਠੀਕ ਕਰਾ ਲਿਆਉੇਨੇ ਹਾਂ ਭਾਜੀ ਨੇ ਕਿਹਾ,ਕੋਈ ਨੀਂ ਮੈਂ ਕਰਾ ਲੂੰਗਾ ਅਜੇ ਕੰਮ ਚਲਦਾ ਐ।ਉਸ ਬੰਦੇ ਨੇ 500 ਦਾ ਨੋਟ ਭਾਜੀ ਨੂੰ ਫੜਾਾ ਕੇ ਕਿਹਾ-"ਤੁਸੀਂ ਸਾਡੇ ਪੰਜ ਸੌ ਰੁਪਏ ਰੱਖ ਲਓ ਜੇ ਤੁਹਾਨੂੰ ਸਾਡੇ ਤੇ ਤਬਾਰ ਨੀ*(ਇਤਬਾਰ ਨਹੀਂ) ਭਾਜੀ ਨੇ ਕਿਹਾ ਕਾਹਨੂੰ ਇਤਬਾਰ ਨਾਲ ਹੀ ਦੁਨੀਆ ਚਲਦੀ"।
ਬਹੁਤ ਵਕਤ ਗੁਜਰ ਗਿਆ,ਭਾਜੀ ਨੇ ਸੋਚਿਆਾ ਕਿਸੇ ਹੋਰ ਥਾਂ ਚਿਰ ਲਗ ਗਿਆ ਆ ਜਾਣਗੇ!ਉਹਨਾਂ ਨੂੰ ਕੁਝ ਜਰੂਰੀ ਕੰਮ ਲਈ ਡੁਪਲੀਕੇਟ ਚਾਬੀ ਨਾਲ ਲਾਕਰ ਖੋਲਿਆ,ਤੇ ਉਹਨਾ ਦੀ ਖਾਨਿਊਂ ਗਈ। ਅਸਾਂ ਉਹਨਾਂ ਨੂੰ ਹੌਂਸਲਾ ਦਿਤਾ ਕੇ ਇਸ ਤੋਂ ਮਾੜਾ ਵੀ ਹੋ ਸਕਦਾ ਸੀ। ਪਰ ਅਜੇ ਤਕੱ ਸਮਝ ਨਹੀਂ ਆ ਰਹੀ ਕੇ ਮਨੁਖਤਾ ਇੰਨੀ ਸਸਤੀ ਕਿਉਂ ਹੋ ਗਈ ਹੈ?
ਰਣਜੀਤ ਕੌਰ ਗੁੱਡੀ ਤਰਨ ਤਾਰਨ