ਨੌਜਵਾਨ ਇੰਜਨੀਅਰ, ਸਮਾਜਕ ਅਤੇ ਰਾਜਨੀਤਕ ਕਾਰਕੁਨ ਸੌਰਭ ਰਾਏ ਦਾ ਪ੍ਰਧਾਨਮੰਤਰੀ ਨੂੰ ਖ਼ਤ
"ਹਰਿਆਣਾ ਦੀ ਨਿਰਭੈਆ ਅਤੇ ਹਰਿਆਣਾ ਦੀ ਅਸੰਵੇਦਨਸ਼ੀਲ ਸਰਕਾਰ''
- ਸੌਰਭ ਰਾਏ
ਅਨੁਵਾਦ - ਕੇਹਰ ਸ਼ਰੀਫ਼
ਸ਼੍ਰੀਮਾਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਜੀ,
ਹਰਿਆਣਾ ਸੂਬੇ ਵਿਚ ਤੁਹਾਡੀ ਪਾਰਟੀ (ਭਝਫ) ਦੀ ਸਰਕਾਰ ਹੈ। ਕੀ ਸਿਰਫ 5 ਦਿਨਾਂ ਦੇ ਅੰਦਰ 7-7 ਦਰਿੰਦਗੀ ਭਰੇ ਬਲਾਤਕਾਰਾਂ ਨਾਲ ਤੁਹਾਡਾ ਕਲੇਜਾ ਨਹੀਂ ਫਟਿਆ? (ਇਹ ਤਾਂ ਉਹ ਅੰਕੜੇ ਹਨ ਜੋ ਬਾਹਰ ਆਏ ਹਨ ਜਿਨ੍ਹਾਂ ਦੀ ਾਂੀ੍ਰ ਦਰਜ਼ ਹੋਈ ਹੈ, ਹੋਰ ਪਤਾ ਨਹੀਂ ਕਿੰਨੀਆਂ ਘਟਨਾਵਾਂ ਦੀ ਪੁਲੀਸ ਪ੍ਰਸ਼ਾਸਨ ਰੀਪੋਰਟ ਵੀ ਦਰਜ਼ ਨਹੀਂ ਕਰਦਾ)।
ਉਂਜ ਬਲਾਤਕਾਰ ਦਾ ਕੋਈ ਪੈਮਾਨਾ ਤਾਂ ਨਹੀਂ ਹੁੰਦਾ ਪਰ ਇਕ 15 ਸਾਲਾਂ ਦੀ ਬੱਚੀ ਗੁਰੂਗ੍ਰਾਮ ਅੰਦਰ ਨਿਰਭੈਆ ਵਰਗੀ ਦਯਾਹੀਣ ਅਤੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਵੇਂ ਕਿ ਦਿੱਲੀ ਅੰਦਰ 2012 ਤੋਂ ਬਾਅਦ ਨਿਰਭੈਆ ਨਾਮ ਕਿਸੇ ਖਾਸ ਸੰਦਰਭ ਵਿਚ ਦੇਖਿਆ ਜਾਣ ਲੱਗਾ ਅਤੇ ਬਹੁਤ ਹੀ ਆਮ ਜਿਹਾ ਹੋ ਗਿਆ।
ਤੁਸੀਂ ਹਰ ਛੋਟੇ ਵੱਡੇ ਮੁੱਦੇ 'ਤੇ ਟਵੀਟ ਕਰਦੇ ਹੋ, ਮਨ ਕੀ ਬਾਤ ਕਰਦੇ ਹੋ ਅਤੇ ਫੇਸਬੁੱਕ 'ਤੇ ਲਾਈਵ ਵੀ ਹੁੰਦੇ ਹੋ। ਇੱਥੋਂ ਤੱਕ ਕਿ ਅਸੀਂ ਤੁਹਾਨੂੰ 2012 ਵਿਚ ਦਿੱਲੀ ਵਿਖੇ ਨਿਰਭੈਆ ਕਾਂਡ ਦੇ ਬਹਾਨੇ ਰਾਜਨੀਤੀ ਕਰਦਿਆਂ ਵੀ ਦੇਖਿਆ ਹੈ ਅਤੇ ਉਸ ਵੇਲੇ ਦੀ ਸਰਕਾਰ ਨੂੰ ਵੋਟ ਨਾ ਦੇਣ ਦੀ ਅਪੀਲ ਕਰਦਿਆਂ ਵੀ ਦੇਖਿਆ। ਅਤੇ ਘੱਟ-ਵੱਧ ਲੋਕਾਂ ਨੇ ਇਸ 'ਤੇ ਅਮਲ ਵੀ ਇਸ ਵਾਸਤੇ ਕੀਤਾ ਸੀ ਕਿ ਕੀ ਪਤਾ ਕੋਈ ਚੰਗਾ ਸ਼ਾਸਨ ਦੇਣ ਵਾਲਾ ਬਾਬੂ ਸਰਕਾਰ 'ਚ ਆਵੇ ਅਤੇ ਸਭ ਕੁੱਝ ਅਚਾਨਕ ਠੀਕ ਹੋ ਜਾਵੇ।
ਪਰ ਇੱਥੇ ਤਾਂ ਅਸਲੋਂ ਉਲਟਾ ਹੀ ਹੋ ਗਿਆ, ਚੰਗਾ ਸ਼ਾਸਨ ਤਾਂ ਦੂਰ ਦੀ ਗੱਲ, ਸਰਕਾਰ ਅਤੇ ਮੀਡੀਆ ਬਲਾਤਕਾਰ ਬਾਰੇ ਦੱਸਣਾ ਵੀ ਕਰਨਾ ਪਸੰਦ ਨਹੀਂ ਕਰਦੇ। ਮਨੋਹਰ ਲਾਲ ਖੱਟਰ ਜੋ ਕਿ ਸੂਬੇ ਦੇ ਮੁਖੀ ਹਨ ਉਨ੍ਹਾਂ ਦਾ ਬਿਆਨ 5ਵੇਂ ਬਲਾਤਕਾਰ ਜੋ ਕਿ ਹਰਿਆਣਾ ਦੇ ਫਤਿਹਾਬਾਦ ਵਿਚ ਹੋਇਆ ਉਸ ਤੋਂ ਬਾਅਦ ਆਇਆ ਹੈ! ਅਤੇ ਜੋ ਆਇਆ ਉਹ ਵੀ ਊਲ-ਜਲੂਲ, ਜਿਹੜਾ ਕਿ ਮਰੱਹਮ ਦੀ ਥਾਂ ਦੁਖਿਆਰੀ ਦੇ ਪਰਵਾਰ ਵਾਸਤੇ ਜਖ਼ਮ ਨੂੰ ਡੂੰਘਾ ਕਰਨ ਦਾ ਕੰਮ ਕਰਦਾ ਹੈ।
ਤੁਹਾਨੂੰ ਇਸ ਸਮੇਂ ਆ ਕੇ ਬਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਵਾਸਤੇ ਹੁਕਮ ਦੇਣਾ ਚਾਹੀਦਾ ਹੈ ਅਤੇ ਪਰਵਾਰ ਦਾ ਦੁੱਖ ਵੰਡਾਉਣਾ ਚਾਹੀਦਾ ਹੈ ਜਿਸ ਨਾਲ ਦੁਖੀ ਧਿਆਣੀ ਅਤੇ ਉਸਦੇ ਪਰਵਾਰ ਨੂੰ ਘੱਟੋ ਘੱਟ ਇਨਸਾਫ ਮਿਲਣ ਦੀ ਉਮੀਦ ਤਾਂ ਜਾਗੇ। ਪਰ ਮੈਂ ਹੈਰਾਨ ਤੇ ਪ੍ਰੇਸ਼ਾਨ ਹਾਂ ਕਿ ਤੁਸੀਂ ਚੁੱਪ ਕਿਉਂ ਧਾਰੀ ਹੋਈ ਹੈ?
ਅਖਬਾਰਾਂ ਦੇ ਪੰਨਿਆਂ 'ਤੇ ਤਾਂ ਸਮਝੋ ਜਿਵੇਂ ਜੰਗ ਸ਼ੁਰੂ ਹੋ ਗਈ ਹੈ, ਹੁਣ ਅਜਿਹੀਆਂ ਖ਼ਬਰਾਂ ਨੂੰ ਤਾਂ ਅਖਬਾਰਾਂ ਵਿਚ ਥਾਂ ਵੀ ਨਹੀਂ ਮਿਲਦੀ। ਅਜਿਹਾ ਕਿਉਂ? ਜਾਂ ਪੱਤਰਕਾਰੀ ਉੱਤੇ ਹਕੂਮਤ ਦਾ ਕਬਜ਼ਾ ਹੈ?
ਹਾਂ, ਇਕ ਅਖਬਾਰ (ਨਾਮ ਨਹੀਂ ਲੈਣਾ ਚਾਹਾਂਗਾ) ਵਿਚ ਮਂੈ ਇਸ ਵਾਰਦਾਤ ਬਾਰੇ ਜਰੂਰ ਪੜ੍ਹਿਆ ਸੀ ਪਰ ਉਸਨੇ ਵੀ ਕਿਧਰੇ ਅੱਠਵੇਂ ਜਾਂ ਨੌਵੇਂ ਸਫੇ 'ਤੇ ਇਕ ਛੋਟੇ ਜਹੇ ਕਾਲਮ ਵਿਚ ਖ਼ਬਰ ਛਾਪਣ ਨਾਲੋਂ ਖਬਰ ਦੱਬੀ ਹੋਈ ਜਾਪਦੀ ਸੀ।
ਮੈਨੂੰ ਯਾਦ ਹੈ 2012 ਵਿਚ ਹੋਏ ਨਿਰਭੈਆ ਕਾਂਡ ਦਾ ਸਮਾਂ। ਲੋਕ ਦਿੱਲੀ ਦੀਆਂ ਸੜਕਾਂ 'ਤੇ ਉਤਰ ਆਏ ਸਨ ਪੀੜਤ ਨੂੰ ਇਨਸਾਫ ਦੁਆਉਣ ਦੇ ਵਾਸਤੇ ਅਤੇ ਵਿਰੋਧੀ ਧਿਰ ਨੇ ਵੀ ਉਸ ਸਮੇਂ ਸਰਕਾਰ ਦੇ ਵਿਰੁੱਧ ਚੰਗੀ-ਖਾਸੀ ਭੁਮਿਕਾ ਨਿਭਾਈ ਸੀ ਉਸ ਵਿਰੋਧ ਦੇ ਸਮੇਂ। ਪਰ ਦਾਦ ਦੇਣੀ ਪਵੇਗੀ ਉਸ ਸਮੇਂ ਵਾਲੀ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਵੀ ਕਿ ਵਿਰੋਧ ਦਾ ਲਾਪ੍ਰਵਾਹੀ ਨਾਲ ਜਵਾਬ ਦੇਣ ਦਾ ਅਤੇ ਆਪਣੀ ਅਸਮਰਥਾ ਜਾਂ ਕਮਜ਼ੋਰੀ ਵਿਖਾਉਣ ਦੀ ਥਾਂ ਦ੍ਰਿੜਤਾ ਨਾਲ ਆਪਣੇ ਫ਼ਰਜ਼ ਦੀ ਪਾਲਣਾ ਕੀਤੀ ਅਤੇ ਨਿਰਭੈਆ ਦੀ ਜਾਨ ਬਚਾਉਣ ਲਈ ਸਫਦਰਜੰਗ ਹਸਪਤਾਲ ਵਿਖੇ ਡਾਕਟਰਾਂ ਨੇ ਆਪਣਾ ਖੂਨ-ਪਸੀਨਾ ਇਕ ਕਰ ਦਿੱਤਾ ਅਤੇ ਉੱਚੀ ਡਾਕਟਰੀ ਸਹਾਇਤਾ ਦੇਣ ਦੀ ਖਾਤਰ ਦਿੱਲੀ ਅਤੇ ਕੇਂਦਰ ਸਰਕਾਰ ਨੇ ਦੁਖਿਆਰੀ ਧਿਆਣੀ ਨੂੰ ਸਿੰਘਾਪੁਰ ਦੇ ਮਾਉਂਟ ਏਲਿਜ਼ਾਵਿਥ ਹਸਪਤਾਲ ਭੇਜ ਕੇ ਉਸ ਦਾ ਇਲਾਜ਼ ਵੀ ਕਰਵਾਇਆ, ਪਰ ਉਸਦੀ ਜ਼ਿੰਦਗੀ ਬਚਾਉਣ ਵਿਚ ਕਾਮਯਾਬ ਨਾ ਹੋ ਸਕੇ।
ਮਰਨ ਤੋਂ ਬਾਅਦ ਉਸਦੀ (ਨਿਰਭੈਆ) ਲਾਸ਼ ਨੂੰ ਪ੍ਰਪਤ ਕਰਨ ਅਤੇ ਸਨਮਾਨ ਦੇਣ ਵਾਸਤੇ ਉਸ ਵੇਲੇ ਦੇ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਖੁਦ ਦਿੱਲੀ ਹਵਾਈ ਅੱਡੇ 'ਤੇ ਗਏ ਸਨ। ਦਿੱਲੀ ਦੀ ਉਸ ਵੇਲੇ ਦੀ ਮੁੱਖਮੰਤਰੀ ਸ਼੍ਰੀਮਤੀ ਸ਼ੀਲਾ ਦੀਖਸ਼ਿਤ ਸਮੇਤ ਕੇਂਦਰੀ ਮੰਤਰੀ ਸ਼੍ਰੀ ਆਰ ਪੀ ਐੱਨ ਸਿੰਘ ਆਦਿ ਨੇਤਾ ਉਸਦੇ ਦਾਹ ਸਸਕਾਰ ਤੱਕ ਪਰਵਾਰ ਦੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਦਾ ਦੁੱਖ ਵੰਡਾਇਆ। ਉਸਤੋਂ ਤੁਰੰਤ ਬਾਅਦ ਸਰਕਾਰ ਨੇ ਨਿਰਭੈਆ ਦੇ ਨਾਮ 'ਤੇ ਕਈ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਿਸ ਨਾਲ ਕਿਸੇ ਵੀ ਪਰਵਾਰ ਜਾ ਸਮਾਜ ਨੂੰ ਇਸ ਤਰ੍ਹਾਂ ਦੇ ਦਰਦ/ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। 2013 ਵਿਚ ਕੇਂਦਰ ਸਰਕਾਰ ਨੇ ਆਪਣੇ ਬੱਜਟ ਵਿਚ ਇਕ ਰਾਸ਼ਟਰੀ ਕੋਸ਼ ਦਾ ਵੀ ਐਲਾਨ ਕੀਤਾ ਜਿਸ ਦਾ ਨਾਮ ਨਿਰਭੈਆ ਫੰਡ ਰੱਖਿਆ ਗਿਆ ਜਿਸਦਾ ਬੱਜਟ ਹਜ਼ਾਰਾਂ ਕਰੋੜ ਤੋਂ ਸ਼ਰੂ ਕੀਤਾ ਗਿਆ। ਤਾਜ਼ਾ ਜਾਣਕਾਰੀ ਦੇ ਹਿਸਾਬ ਨਾਲ ਉਸ ਫੰਡ ਵਿਚ ਜਮਾਂ ਰਾਸ਼ੀ ਨੂੰ ਕਿਸੇ ਵੀ ਤਰੀਕੇ ਨਾਲ ਔਰਤਾਂ ਦੀ ਸੁਰੱਖਿਆ ਜਾਂ ਔਰਤਾਂ ਨੂੰ ਸ਼ਕਤੀਸ਼ਾਲੀ ਬਨਾਉਣ ਵਾਸਤੇ ਬਹੁਤਾ ਖਰਚ ਨਹੀਂ ਕੀਤਾ ਗਿਆ ਉਹ ਜਿਵੇਂ ਸੀ, ਉਵੇਂ ਹੀ ਪਿਆ ਹੈ। ਉਸ ਵਿਚੋਂ ਕੁੱਝ ਰਕਮ ਕਢਵਾ ਕੇ ਸਾਲ 2017 ਦੇ ਅੰਤ ਸਮੇਂ ਖਰਚ ਕੀਤੀ ਗਈ।
ਸਾਲ 2017 ਦੇ ਆਰੰਭ 'ਚ ਮਿਲੇ ਅੰਕੜਿਆਂ ਦੇ ਹਿਸਾਬ ਨਾਲ ਨਿਰਭੈਆ ਕੋਸ਼ ਵਿਚ ਪਈ ਪੂਰੀ ਰਕਮ ਦਾ 16% ਹੀ ਖਰਚ ਹੋਇਆ ਸੀ ਜੋ ਕਿ ਆਪਣੇ ਆਪ ਵਿਚ ਹੀ ਚਿੰਤਾ ਦਾ ਸਬੱਬ ਬਣਦਾ ਅਤੇ ਸਰਕਾਰ ਦੀ ਚੌਕਸੀ ਨੂੰ ਦਰਸਾਉਂਦਾ ਹੈ।
ਨਿਰਭੈਆ ਅਤੇ ਉਸਦੇ ਪਰਵਾਰ ਦਾ ਸਾਥ ਕਾਂਗਰਸ ਸਰਕਾਰ ਨੇ ਸਿਰਫ ਉਸ ਸਮੇਂ ਹੀ ਨਹੀਂ ਦਿੱਤਾ ਸੀ ਬਲਕਿ ਉਸਤੋਂ ਬਾਅਦ ਦੇ ਸਾਲਾਂ ਤੱਕ ਉਨ੍ਹਾਂ ਦੇ ਦੁੱਖ ਸੁਖ ਦੇ ਸਾਥੀ ਵੀ ਰਹੇ। 2012 ਤੋਂ ਬਾਅਦ 2014 ਤੱਕ ਸਰਕਾਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਰਵਾਰ ਦੀ ਦੇਖਭਾਲ਼ ਦੀ ਜੁੰਮੇਵਾਰੀ ਕਾਂਗਰਸ ਪਾਰਟੀ ਵਲੋਂ ਵਰਤਮਾਨ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਨਿਰਭੈਆ ਦੇ ਪਰਵਾਰ ਦੀ ਦੇਖਭਾਲ ਦਾ ਜਿੰਮਾ ਚੁੱਕਿਆ ਅਤੇ ਉਨ੍ਹਾਂ ਨੇ ਨਿਰਭੈਆ ਦੇ ਇਕ ਭਰਾ ਨੂੰ ਰਾਏਬਰੇਲੀ ਦੇ ਫਲਾਈਂਗ ਸਕੂਲ (ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕੈਡਮੀ) ਤੋਂ ਪਾਇਲਿਟ ਦੀ ਸਿਖਲਾਈ ਦਵਾਈ, ਅਤੇ ਦੂਜੇ ਭਰਾ ਨੂੰ ਪੁਣੇ ਸਥਿਤ ਇਕ ਸੰਸਥਾ ਵਿਚ ਇੰਜਨੀਅਰਿੰਗ ਲਈ ਦਾਖਲਾ ਦਿਵਾਉਣ ਵਿਚ ਸਹਾਇਤਾ ਕੀਤੀ। ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਨਿਰਭੈਯਾ ਦੇ ਪਰਵਾਰ ਵਾਲਿਆਂ ਨੇ ਕੀਤਾ ਹੈ।
ਹੁਣ ਜਦ ਨਿਰਭੈਆ ਕਾਂਡ ਨੂੰ ਕਾਫੀ ਸਾਲ ਬੀਤ ਗਏ ਹਨ, ਨਿਰਭੈਆ ਦੀ ਮਾਂ ਅਜੇ ਵੀ ਇਨਸਾਫ ਵਾਸਤੇ ਮੰਗ ਕਰ ਰਹੀ ਹੈ, ਪਰ ਸਰਕਾਰ ਉਨ੍ਹਾਂ ਨੂੰ ਡੰਡਿਆਂ, ਲਾਠੀਆਂ ਅਤੇ ਜ਼ੋਰ-ਜਬਰਦਸਤੀ ਨਾਲ ਪਿੱਛੇ ਧੱਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ।
ਪਰ ਮੋਦੀ ਜੀ, ਮੈਂ ਤੁਹਾਥੋਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਕੀ ਕਰ ਰਹੇ ਹੋ ਅਤੇ ਤੁਹਾਡੇ ਮੰਤਰੀ ਤਾਂ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝ ਹੀ ਨਹੀਂ ਰਹੇ। ਇਹ ਹਾਲਤ ਉਦੋਂ ਹਨ ਜਦੋਂ ਕਿ ਸਰਕਾਰੀ ਆਂਕੜਿਆਂ ਦੇ ਅਨੁਸਾਰ ਸਾਲ 2016 ਵਿਚ ਸਿਰਫ ਹਰਿਆਣਾ ਸੂਬੇ ਦੇ ਅੰਦਰ 1298 ਬਲਾਤਕਾਰ ਦੇ ਕੇਸ ਦਰਜ ਹੋਏ ਅਤੇ ਨਾਲ ਹੀ ਕਲੰਕ ਦਾ ਸਿਹਰਾ ਵੀ ਹਰਿਆਣੇ ਦੇ ਸਿਰ ਹੀ ਬੱਝਾ ਕਿ ਹਰਿਅਣਾ ਗੈਂਗਰੇਪ ਦੇ ਮਾਮਲੇ ਵਿਚ ਦੇਸ਼ ਵਿਚ ਪਹਿਲੇ ਨੰਬਰ ਦਾ ਰਾਜ ਹੈ। ਇਹ ਉਸ ਸੂਬੇ ਦੀ ਅਸਲੀਅਤ ਹੈ ਜਿੱਥੇ ਤੁਸੀਂ ਖੁਦ "ਬੇਟੀ ਬਚਾਉ, ਬੇਟੀ ਪੜ੍ਹਾਉ'' ਦਾ ਨਾਅਰਾ ਦਿੱਤਾ ਸੀ।
ਹਰਿਆਣਾ ਪੁਲੀਸ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ "ਇਹ ਘਟਨਾਵਾਂ ਤਾਂ ਜਨਮ-ਜਨਮਾਂਤਰ ਤੋਂ ਸਾਡੇ ਸਮਾਜ ਅੰਦਰ ਵਾਪਰ ਰਹੀਆਂ ਹਨ, ਪੁਲੀਸ ਦਾ ਕੰਮ ਤਾਂ ਕੇਵਲ ਅਪਰਾਧੀਆਂ ਨੂੰ ਫੜਨ ਦਾ ਹੈ'', ਅਤੇ ਸਰਕਾਰ ਨੇ ਉਸਨੂੰ ਸੱਦ ਕੇ ਉਸ ਤੋਂ ਇਸ ਬਾਰੇ ਪੁੱਛਣ ਦੇ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਜਿਵੇਂ ਕਿ ਕੋਈ ਆਵੇਗਾ ਤੇ ਉਨ੍ਹਾਂ ਪਰਵਾਰਾਂ ਨੂੰ ਨਿਆਂ ਦਾ ਰਸਤਾ ਦਿਖਾਵੇਗਾ। ਸਿਰਫ ਬੇਟੀ ਬਚਾਉ ਦਾ ਨਾਅਰਾ ਦੇਣ ਨਾਲ ਬੇਟੀਆਂ ਨੂੰ ਇੱਜਤ ਨਹੀਂ ਨਹੀਂ ਮਿਲਦੀ ਸਾਹਿਬ, ਬਲਕਿ ਉਸ ਵਾਸਤੇ ਵਿਕਾਸ ਬਰਾਲਾ ਵਰਗੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਵਿਖਾਉਣਾ ਹੁੰਦਾ ਹੈ, ਜੋ ਕਿ ਖੁਦ ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਦਾ ਬੇਟਾ ਹੈ ਅਤੇ ਚੰਡੀਗੜ੍ਹ ਵਿਚ ਲੜਕੀਆਂ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਹੈ ਅਤੇ ਜ਼ਮਾਨਤ 'ਤੇ ਬਾਹਰ ਘੁੰਮ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਲੋਕਾਂ ਦੇ ਮਨ ਅੰਦਰ ਸਰਕਾਰ ਪ੍ਰਤੀ ਸਨਮਾਨ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਲੋਕ ਭਰਸੇਮੰਦ ਨਜ਼ਰ ਆਉਣਗੇ।
ਮੋਦੀ ਜੀ, ਇਕ ਗੱਲ ਅਸੀਂ ਦੱਸ ਦੇਣਾ ਚਾਹੁੰਦੇ ਹਾਂ, ਦਿੱਲੀ ਦੀ ਗੱਦੀ ਕਿਸੇ ਦੀ ਸਕੀ ਨਹੀਂ ਹੋਈ, ਸਮੇਂ ਦਾ ਕੋਈ ਪਤਾ ਨਹੀਂ ਤੇ ਉਹ ਖਿਸਕ ਜਾਂਦੀ ਹੈ।
ਆਸ ਹੈ ਹੈ ਤੁਸੀਂ ਖੁਦ ਨੂੰ ਪ੍ਰਧਾਨਸੇਵਕ ਕਹਾਉਣ ਵਾਸਤੇ ਹੀ ਪ੍ਰਧਾਨਮੰਤਰੀ ਨਹੀਂ ਬਣੇ ਇਸ ਦੇਸ਼ ਦੀਆਂ ਤਕਲੀਫਾਂ ਅਤੇ ਮੁਸੀਬਤਾਂ ਨੂੰ ਆਪਣਾ ਸਮਝਣ ਵਾਸਤੇ ਵੀ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹੋ।
ਧੰਨਵਾਦ
ਸੌਰਭ ਰਾਏ
ਸਮਾਜਕ ਅਤੇ ਰਾਜਨੀਤਕ ਕਾਰਕੁਨ
ਅਭਿਅੰਤਾ ਇਰੈਕਸਨ ਗਲੋਬਲ ਲਿਮਟਿਡ
Email : saurabh.leo100 @gmail.com
23 Jan. 2018