ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿੱਤ - ਵਿਨੋਦ ਫ਼ਕੀਰਾ

ਹੋਲੀ ਹੋਲੀ ਲੋਕਾਂ ਦਾ ਇੱਕਠ ਹੋਣ ਲਗਿਆ,
ਚਾਂਦਨੀ ਚੋਂਕ ਵੀ ਹੈਰਾਨ ਹੋਣ ਲਗਿਆ।
ਸਮਾਂ ਚੁੱਪ ਚਾਪ ਦੇਖਦਾ ਹੀ ਰਹਿ ਗਿਆ,
ਦਰਦ ਭਰੀ ਦਾਸਤਾਨ ਜ਼ੇਰਾ ਕਰ ਸਹਿ ਗਿਆ।
ਧਰਮ ਦੇ ਰਾਖੇ ਗੁਰੂ ਆ ਕੇ ਜੱਦ ਬਹਿ ਗਏ,
ਨਾਪਾਕ ਇਰਾਦੇ ਵਾਲੇ ਦੇਖ ਦੰਗ ਰਹਿ ਗਏ।
ਸਭ ਹੱਥ ਕੰਡੇ ਅਪਣਾ ਕੇ ਮੁਗਲਾਂ ਨੇ ਵੇਖ ਲਏ,
ਜਾਲਮਾਂ ਨੇ ਗੁਰੂ ਜੀ ਤੇ ਜਲਾਦ ਵੀ ਬੁਲਾ ਲਏ।
ਬਾਂਹ ਫੜ ਮਜਲੂਮਾਂ ਨੂੰ ਸੀਨੇ ਨਾਲ ਲਾ ਲਿਆ,
ਡੁੱਬਦੇ ਹੋਏ ਬੇੜੇ ਨੂੰ ਪਾਰ ਕਿਨਾਰੇ ਲਾ ਲਿਆ।
ਹੋਣਾ ਨਾ ਜਹਾਨ ਉੱਤੇ ਇਨ੍ਹਾਂ ਦਾ ਕੋਈ ਸਾਨੀ,
ਧਰਮ ਦੀ ਖ਼ਾਤਰ ਵਾਰੀ ਵੰਸ਼ ਦੀ ਨਿਸ਼ਾਨੀ।
ਜਿਨ੍ਹਾਂ ਨੇ ਧਿਆਇਆ ਉਨ੍ਹਾਂ ਨੇ ਹੀ ਪਾਇਆ,
ਹਿੰਦ ਦੀ ਚਾਦਰ ਬਣ ਮਾਣ ਦਵਾਇਆ।
ਜਨਮ ਇਹ ਸਫਲਾ 'ਫ਼ਕੀਰਾ' ਤੂੰ ਬਣਾ ਲੈ,
ਸਦਾਂ ਵਾਹਿਗੁਰੂ ਨੂੰ ਦਿਲੋਂ ਤੂੰ ਧਿਆ ਲੈ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com