ਹਲੂਣਾ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ( ਹਿਸਟਰੀ ਰਪੀਟਸ ਇਟਸੇਲਫ) ਭਾਰਤ ਵਿੱਚ ਤਾਂ ਇਤਿਹਾਸ ਖੁਦ ਨੂੰ ਅਕਸਰ ਦੁਹਰਾਉਂਦਾ ਰਹਿੰਦਾ ਹੈ। ਅਤੇ ਸ਼ੁਰੂ ਵਿੱਚ ਹੁਲਣਾ ਵੀ ਦੇਂਦਾ ਹੈ ਪਰ ਭਾਰਤੀਆਂ ਨੂੰ ਨੀਂਦ ਜਿਆਦਾ ਪਿਆਰੀ ਹੈ।ਸ਼ਹੀਦ ਭਗਤ ਸਿੰਘ ਦਾ ਖ਼ਦਸ਼ਾ ਵੀ ਸਹੀ ਸਾਬਤ ਹੋਇਆ,'ਗੋਰੇ ਅੰਗਰੇਜ ਚਲੇ ਗਏ ਤੇ ਕਾਲੇ ਅੰਗਰੇਜਾਂ ਦੇ ਗੁਲਾਮ ਹੋ ਜਾਣਗੇ ਭਾਰਤੀ''।
ਚੌਂਤੀ ਸਾਲ ਪਹਿਲੇ ਘੱਟ ਗਿਣਤੀ ਸਿਖਾਂ ਨਾਲ ਜੋ ਅਣਮਨੁੱਖੀ ਵਰਤਾਰਾ ਵਰਤਾਇਆ ਗਿਆ ਉਸ ਤੇ ਪੂਰੀ ਦੁਨੀਆ ਦੀ ਅੱਖ ਡੁਲ੍ਹੀ,ਪਰ ਸ਼ੇੈਤਾਨ ਦੀ ਬੇਹਿਸੀ ਨੂੰ ਸੱਟ ਨਾ ਵਜੀ।ਸੁੱਤੀ ਜਮੀਰ ਵਾਲੇ ਅਮਨੁੱਖ ਸਜਣ ਕੁਮਾਰ,ਜਗਦੀਸ਼ ਟਾਈਟਲਰ ਕਮਲ ਨਾਥ ਤੇ ਉਹਨਾ ਦੇ ਹੋਰ ਸਾਥੀਆਂ ਦੀ ਕਰੂਰਤਾ ਤੇ ਸ਼ੇੈਤਾਨ ਦੀ ਰੂਹ ਵੀ ਕੰਬ ਗਈ।
ਅਫਸੋਸ ਇਸ ਗਲ ਦਾ ਵੀ ਬਹੁਤ ਹੈ ਕਿ ਸਿੱਖ ਨੇਤਾਵਾਂ ਨੇ ਚਾਰ ਦਿਨਾਂ ਤਕ ਆਪਣੀ ਸ਼੍ਰੈਣੀ ਦੀ ਖਬਰ ਨਾ ਲਈ,ਤੇ ਚੌਤੀ ਸਾਲ ਤਕ ਉਹਨਾਂ ਨਾਲ ਦੋ ਸਬਦ ਹਮਦਰਦੀ ਦੇ ਵੀ ਨਾਂ ਬੋਲੇ ਸਹਾਰਾ ਤਾਂ ਕੀ ਦੇਣਾ ਸੀ?।ਸਿੱਖਾਂ ਦੀ ਨਸਲਕੁਸ਼ੀ ਵਿੱਚ ਸਿੱਖ ਲੀਡਰਾਂ ਦਾ ਕੋਝਾ ਹੱਥ ਰਿਹਾ।ਸਿਖਾਂ ਦਾ ਹੁਲੀਆ ਬਦਲ ਗਿਆ ਨਾਮ ਨਾਲੋਂ ਸਿੰਘ ਉਤਰ ਗਿਆ ਪੱਗਾਂ ਉਤਰ ਗਈਆਂ,ਗੁਰੂ ਇਤਿਹਾਸ ਬਦਲ ਕੇ ਲਚਰ ਕਿਤਾਬਚੇ ਛਾਪ ਕੇ ਵੇਚੇ।ਕੁਰਸੀਆਂ ਦੇ ਲੋਭੀ ਭੋਲੀ ਭਾਲੇ ਵੋਟਰ ਨੂੰ ਠਗਦੇ ਰਹੇ।
ਸ਼ੁਕਰੀਆ ਅਰਵਿੰਦ ਕੇਜਰੀਵਾਲ ਤੇ ਹ.ਸ.ਫੂਲਕਾ ਅਤੇ ਸੰਨੀ ਵਰਮਾ ਜਗਰਾਉਂ ਦਾ,ਜਿਹਨਾਂ ਨੇ ਚੁਰਾਸੀ ਪੀੜਤਾਂ ਦੀ ਬਾਤ ਸੁਣੀ ਤੇ ਆਪਣੀ ਵਿੱਤ ਮੁਤਾਬਕ ਬਾਂਹ ਫੜੀ। ਧਿਆਨ ਗੋਚਰ ਹੈ ਕਿ ਇਹ ਤਿੰਨੋ ਸਖ਼ਸ਼ ਚੌਂਤੀ ਸਾਲ ਪਹਿਲੇ ਨਾਬਾਲਗ ਸਨ ਤੇ ਰਾਹੁਲ ਗਾਂਧੀ ਨਾਲੋਂ ਥੋੜੇ ਹੀ ਵੱਡੇ ਛੋਟੇ ਸਨ। ਅਸ਼ਕੇ ਮਾਨਯੋਗ ਜੱਜ ਸਹਿਬਾਨ ਦੇ ਜਿਹਨਾਂ ਨੇ ਮਿੱਟੀ ਵਿਚੋਂ ਸਬੂਤ ਇਕੱਠੇ ਕਰਕੇ ਸ਼ੇੈਤਾਨਾਂ ਦੇ ਦੋਸ਼ ਗਿਣਾਏ।ਲਾਹਨਤ ਹੈ ਮਰੀ ਜਮੀਰ ਵਾਲੇ ਲੀਡਰਾਂ ਨੂੰ ਜੋ ਚੌਤੀ ਵਰ੍ਹੈ ਤੋਂ ਰੁਤਬੇ ਤੇ ਤਖ਼ਤ ਮਲ੍ਹੀ ਬੈਠੇ ਹਨ।ਸਿਆਣੇ ਕਹਿੰਦੇ ਹਨ 'ਜੁਲਮ ਦਾ ਸਾਥ ਦੇਣ ਵਾਲਾ ਵੀ ਜਾਲਮ ਹੁੰਦਾ ਹੈ,ਇਸ ਲਈ ਸਿੱਖ ਲੀਡਰ ਵੀ ਚੁਰਾਸੀ ਪੀੜਤਾਂ ਦੇ ਮੁਜਰਮ ਹਨ।
ਮਾਨਯੋਗ ਜੱਜ ਸਹਿਬਾਨ ਨੇ ਸਜਣ ਕੁਮਾਰ ਨੂੰ ਬਹੁਤ ਸੌਖੀ ਤੇ ਸਸਤੀ ਸਜਾ ਕਿਉਂ ਦਿੱਤੀ,ਇਹ ਸਾਡੀ ਸਮਝ ਤੋਂ ਬਾਹਰ ਹੈ।ਸ਼ਾਇਦ ਕਾਨੂੰਨ ਦੇ ਲੰਬੇ ਹੱਥ ਬੰਨ੍ਹੇ ਹੁੰਦੇ ਹਨ।
ਅੇਨੇ ਚੰਡਾਲ,ਦੰਗਈ ,ਇਹਨਾਂ ਵਹਿਸ਼ੀ ਦਰਿੰਦਿਆਂ ਨੂੰ ਚੌਂਕ ਵਿੱਚ ਦੁੜਾ ਕੇ ਬਲਦੇ ਟੈਰਾਂ ਵਿੱਚੋਂ ਲੰਘਣ ਦੀ ਸਜਾ ਹੋਣੀ ਚਾਹੀਦੀ ਸੀ।ਉਮਰਕੈਦ ਨਾਲ ਤਾਂ ਇਹਨਾਂ ਦੀ ਮੌਜ ਬਣ ਗਈ,ਇਹਨਾਂ ਦੀ ਜੇਹਲ ਸਵਰਗ ਵਰਗੀ ਹੁੰਦੀ ਹੈ।ਪਿਛਲੇ ਚੌਂਤੀ ਸਾਲ ਵਿੱਚ ਇਹਨਾਂ ਦੀ ਸੁਰੱਖਿਆ ਤੇ ਅਰਬਾਂ ਰੁਪਏ ਖਰਚ ਹੋ ਗਏ ਤੇ ਹੁਣ ਤਾਅ ਉਮਰ ਇਹਨਾਂ ਦੀ ਸੁਰੱਖਿਆ ਦਾ ਆਰਥਿਕ ਬੋਝ ਫਿਰ ਕੌਮ ਤੇ ਹੀ ਆਣ ਪਿਆ।ਇਹ ਫੇੈਸਲਾ ਸੱਚ ਨੂੰ ਫਾਂਸੀ ਵਰਗਾ ਹੈ,ਹਾਂ ਸੁੱਤੀ ਜਮੀਰ ਨੂੰ ਹਲੂਣਾ ਜਰੂਰ ਹੈ।
ਯੁਨਾਨ ਦਾ ਕਨੂੰਨ ਹੈ='ਅਪਰਾਧੀ ਨੂੰ ਫਾਂਸੀ ਨਾਂ ਲਾਓ ਉਸਦੀ ਜਮੀਰ ਨੂੰ ਇੰਜ ਹਲੂਣਾ ਦਿਓ ਕਿ ਉਹ ਜਿਉਣਾ ਨਾਂ ਚਾਹਵੇ ਤੇ ਖੁਦ ਮੌਤ ਮੰਗੇ''ਉਸਦੇ ਦੁਆਲੇ ਜਿੰਦਗੀ ਤੰਗ ਕਰ ਦਿਓ''।
ਸੂਰਜ ਰੂਪੀ 'ਮਾਨਯੋਗ ਜੱਜ ਸਾਹਿਬ ਜੀ ਚੁਰਾਸੀ ਦੇ ਦੋਸ਼ੀਆਂ ਨੂੰ ਸੂਲੀ ਤੇ ਲਟਕਾਉਣ ਦੀ ਸਜਾ ਨਾਂ ਦੇਣਾ ਤੁਹਾਡੀ ਮਜਬੂਰੀ ਹੈ ਤਾਂ ਇਹਨਾਂ ਦੀ ਬਹਾਦਰੀ ਨੂੰ ਤਗਮੇ ਲਾ ਦਿਓ,ਇਹਨਾਂ ਨੂੰ ਕਾਰਗਿਲ ਦੇ ਬਾਡਰ,ਚੀਨ ਦੇ ਬਾਡਰ ਤੇ ਲਾਈਨ ਆਫ ਕੰਟਰੋਲ ਤੇ ਉਮਰ ਭਰ ਲਈ ਤੈਨਾਤ ਕਰਾ ਦਿਓ।ਇਹਨਾਂ ਦੀ ਜਮੀਰ ਨੂੰ ਇੰਨਾ ਕੁ ਜਗਾ ਦਿਓ ਕਿ ਇਹ ਖੁਦ ਮੌਤ ਮੰਗਣ,ਤੇ ਇਹਨਾਂ ਦੇ ਪੁੱਤਰ ਜੋ ਉਦੋਂ ਕੁਝ ਨਾਂ ਬੋਲੇ ਹੁਣ ਚੀਕਣ ਜਿਵੇਂ ਚੁਰਾਸੀ ਪੀੜਤ ਚੀਕਦੇ ਰਹੇ। ਇਹਨਾਂ ਦੀ ਸਾਰੀ ਦੌਲਤ ਕੁਰਕ ਕਰਕੇ ਉਦਯੋਗ ਖੋਲ੍ਹ ਕੇ ਪੀੜਤਾਂ ਨੂੰ ਰੁਜਗਾਰ ਦਿੱਤਾ ਜਾਏ ਤੇ ਉਹਨਾਂ ਦਾ ਜਿਉਣਾ ਸੌਖਾ ਕੀਤਾ ਜਾਏ ਜੀ।
: ''ਸੂਰਜ ਰੇ ਤੂੰ ਜਲਤੇ ਰਹਨਾ ਕਰੋੜੌਂ ਕੇ ਜੀਵਨ ਦੇਨੇ ਕੇ ਲਿਏ''॥
ਰਣਜੀਤ ਕੌਰ/ ਗੁੱਡੀ ਤਰਨ ਤਾਰਨ 9780282816
24 Dec. 2018