ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ (ਲੁਧਿਆਣਾ) - ਜਸਪ੍ਰੀਤ ਕੌਰ ਮਾਂਗਟ
ਹਾਕੀ ਖੇਡ ਸਬ ਦੀ ਮਨਪਸੰਦ ਖੇਡ ਹੈ। ਸਾਲਾਂ ਪਹਿਲਾਂ ਤੋਂ ਇਹ ਰੋਮਾਚਿਕ ਖੇਡ ਰਹੀ ਏ........। ਸਮੇਂ ਦੇ ਨਾਲ-ਨਾਲ ਹਾਕੀ ਖੇਡ ਪ੍ਰਫੁਲਿਤ ਹੁੰਦੀ ਚਲੀ ਗਈ ........। ਇਹ ਸਾਲਾਂ ਪਹਿਲਾਂ ਵੀ ਸਾਡੀ ਪਸੰਦੀ ਦਾ ਖੇਡ ਸੀ ਤੇ ਅੱਜ਼ ਵੀ ਏ ........ ਹਾਕੀ ਖੇਡ ਨੂੰ ਨੰਬਰ ਇੱਕ ਬਣਾਉਣ ਲਈ ਸਭ ਦੀ ਦਿਲੋਂ ਰੀਝ ਏ। ਮੁੰਡਿਆ ਦੀ ਹੀ ਇਸ ਖੇਡ ਵਿੱਚ ਦਿਲਚਸਪੀ ਨਹੀਂ ........ ਕੁੜੀਆਂ ਨੂੰ ਖੇਡਦੇ ਦੇਖ ਦਿਲ ਬਾਗੋਬਾਗ ਹੋ ਜਾਂਦਾ ਏ........। ਹਾਕੀ ਖੇਡ ਨੇ ਕਿੱਥੇ-ਕਿੱਥੇ ਝੰਡੇ ਨਹੀਂ ਗੱਡੇ ........। ਪੰਜ਼ਾਬ 'ਚ ਹਾਕੀ ਪਹਿਲੀ ਪਸੰਦ ਖੇਡ ਹੈ। ਇਸ ਦੇ ਨਾਲ-ਨਾਲ ਹੀ ਪੂਰੇ ਭਾਰਤ ਦੀ ਪਸੰਦੀ ਦਾ ਖੇਡ ਵੀ ........। ਵੱਖ-ਵੱਖ ਪੱਧਰ ਤੇ ਵਿਦੇਸ਼ੀ ਚ ਵੀ ਹਾਕੀ ਖੇਡ ਨੇ ਅਪਣਾ ਨਾਂ ਬਣਾਇਆ........। ਹਾਕੀ ਖੇਡ ਨੂੰ ਲੈ ਕੇ ਜੋ ਕੋਸਿਸਾ ਮੈਂ ਦੇਖੀਆਂ......। ਉਹ ਕਾਬਿਲੇ ਤਾਰੀਫ ਨੇ ........। ਦੋਰਾਹਾ ਤੋਂ ਅਨੰਦਪੁਰ ਸਾਹਿਬ ਹਾਈਵੇ ਤੇ ਪੈਂਦੇ ਪਿੰਡ ਰਾਮਪੁਰ (ਲੁਧਿਆਣਾ) ਦੀ ਗ੍ਰਾਮ ਪੰਚਾਇਤ ਅਤੇ ਵਿਦੇਸ਼ੀ ਵੀਰਾਂ ਦੀ ਹੱਦੋਂ ਵੱਧ ਕੋਸ਼ਿਸ਼ ਹੈ ਕਿ ਹਾਕੀ ਖੇਡ ਵਧੇ ਫੁੱਲੇ। ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਅਤੇ ਪ੍ਰਵਾਸੀ ਵੀਰਾਂ ਵੱਲੋਂ ਕੁਛ ਦਿਨ ਪਹਿਲਾਂ ਸਵਰਗੀ ਹਾਕੀ ਕੋਚ ਹਰਚੰਦ ਸਿੰਗ ਅਤੇ ਸਾਬਕਾ ਕੌਮੀ ਹਾਕੀ ਖਿਡਾਰੀ ਸੁਰਿੰਦਰ ਸਿੰਘ ਨੀਟਾ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਗਿਆ........। ਇਸ ਮੌਕੇ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ......। ਸਾਬਕਾ ਕੌਮਾਤਰ-ਹਾਕੀ ਸਿਤਾਰੇ ਵਿਸ਼ਵ ਚੈਪਅਨ ਇੰਦਰਜੀਤ ਸਿੰਘ ਚੱਢਾ ਅਤੇ ਗੋਲਕੀਪਰ ਬਲਜੀਤ ਸਿੰਘ ਡਡਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਆਪਣਾ ਯੋਗਦਾਨ ਪਾਇਆ। ਇਹਨਾਂ ਅਦਾਰਿਆਂ ਨੇ ਪਿੰਡ ਰਾਮਪੁਰ ਦੇ ਟ੍ਰੇਨਿੰਗ ਸੈਂਟਰ ਦੇ ਉਪਰਾਲਿਆਂ ਦੀ ਸਲਾਘਾ ਕੀਤੀ........। ਰਾਮਪੁਰ ਪਿਮਡ ਦੇ ਸਾਬਕਾਂ ਕੌਮੀ ਖਿਡਾਰੀ ਅਤੇ ਹਾਕੀ ਪ੍ਰਮੋਟਰ ਮਨਮੋਹਨ ਸਿੰਘ 'ਮੋਹਣੀ' ਮਾਂਗਟ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੋਹਣੀ ਮਾਂਗਟ ਜੀ ਨੇ ਟੂਰਨਾਮੈਂਟ ਅਤੇ ਟ੍ਰੇਨਿੰਗ ਸੈਂਟਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ। ਇਸ ਟੂਰਨਾਮੈਂਟ 'ਚ ਖੇਡ ਮੈਦਾਨ ਬੋਲਦਾ ਹੈ ਮੈਗਜੀਨ ਅਤੇ ਚੈਨਲ ਦੇ ਸਾਰੇ ਮੈਂਬਰ ਹਾਜ਼ਿਰ ਸਨ ........। ਕਲੱਬ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ ........। ਖਾਸ ਕਰਕੇ ਪ੍ਰਧਾਨ ਰਣਯੋਧ ਸਿੰਘ, ਚੇਅਰਮੈਂ ਪਰਮਿੰਦਰ ਸਿੰਘ ਪੰਜਾਬ ਪੁਲਿਸਮ ਇੰਸਪੈਕਟਰ ਕੰਵਲਜੀਤ ਸਿੰਘ, ਐਡਵੋਕੇਟ ਸੁਮੀਤ ਸਿੰਘ, ਚੇਅਰਮੈਂਨ ਕੁਲਦੀਪ ਸਿੰਘ ਸੂਬੇਦਾਰ, ਸੈਕਟਰੀ ਪ੍ਰੇਮ ਸਿੰਘ ਕੋਚ ਐਸ.ਪੀ.ਜੀ., ਅਮਨਦੀਪ ਮਾਂਗਟ ਕੋਚ ਅਵਤਾਰ ਸਿੰਘ, ਮਨਦਪਿ ਸਿੰਘ ਰਾਜੂ ਮਾਨ, ਅਤੇ ਮਨਮੋਹਨ ਸਿੰਘ ਯੂ.ਐਸ.ਏ. ਦੇ ਨਾਲ-ਨਾਲ ਹੋਰ ਕਈ ਵਿਦੇਸ਼ੀ ਵੀਰਾਂ ਦਾ ਸਹਿਯੋਗ ਹੈ ਹਾਕੀ ਖਿਡਾਰੀਆਂ ਨੂੰ ........। ਬੱਚਿਆਂ ਦਾ ਹਾਕੀ ਖੇਡ ਨਾਲ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ........। ਖਾਸ ਕਰਕੇ ਕੁੜੀਆਂ ਦਾ ਹਾਕੀ ਖੇਡ 'ਚ ਦਿਲਸਚਪੀ ਦੇਖ ਮੇਰਾ ਦਿਲ ਬਾਗੋਵਾਗ ਹੋ ਗਿਆ ............ ਹਾਕੀ ਖੇਡ ਵੱਡੇ ਪੱਧਰ ਤੇ ਕਾਇਮ ਰਹੇ ਹਮੇਸ਼ਾ
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246
25 Dec. 2018